FBI ਨੂੰ ਲੋੜੀਂਦਾ ਬੀਸੀ ਦਾ ਗੈਂਗਸਟਰ ਗਰਿੰਦਰ ਦਿਓ ਫਰਾਂਸ ਤੋਂ ਗ੍ਰਿਫਤਾਰ
As part of Operation Hard Ball, FBI Indianapolis arrested Gurpreet “Harman” Singh in Greenwood this week on a federal warrant. Singh is charged as an alleged member of a violent transnational organized crime enterprise accused of engaging in racketeering, targeted killings, shootings, extortion, trafficking bulk quantities of narcotics across international borders, and other serious crimes.
The #FBI, alongside our law enforcement partners across the United States and around the world, remains committed to dismantling transnational criminal organizations that threaten the safety of our communities.
-ਐਫਬੀਆਈ ਨੂੰ ਲੋੜੀਂਦਾ ਗਰਿੰਦਰ ਦਿਓ ਫਰਾਂਸ ਤੋਂ ਗ੍ਰਿਫਤਾਰ
-ਫੜੇ ਗਿਆਂ ਦੀਆਂ ਜਾਇਦਾਦਾਂ ਜ਼ਬਤ ਕਰਨ ਦੀ ਤਿਆਰੀ
-ਕੈਨੇਡਾ ਤੇ ਅਮਰੀਕਾ ‘ਚੋਂ ਹੋਰ ਪੰਜਾਬੀ ਗ੍ਰਿਫਤਾਰ ਕੀਤੇ
-ਬਿਸ਼ਨੋਈ ਗੈਂਗ ਦਾ ਇੱਕ ਹੋਰ ਸਰਗਣਾ ਡਿਪੋਰਟ ਹੋਵੇਗਾ
-ਪੰਨੂ ਨੇ ਰਵਨੀਤ ਬਿੱਟੂ ਦੇ ਬਿਆਨ ਨੂੰ ਦਿਲਜੀਤ ਲਈ ਖਤਰਨਾਕ ਦੱਸਿਆ
-ਤੁਰਕੀ ਨੇ ਨਾਟੋ ਲੀਡਰਾਂ ਨੂੰ ‘ਅਨੋਖਾ ਤੋਹਫ’ ਦੇ ਕੇ ਕੀਤਾ ਹੈਰਾਨ
ਤਾਜ਼ਾ ਮਾਮਲੇ (ਅਪਰੇਸ਼ਨ ਹਾਰਡ ਬਾਲ) ‘ਚ ਐਫਬੀਆਈ ਨੂੰ ਲੋੜੀਂਦਾ ਬੀਸੀ ਦਾ ਕਥਿਤ ਗੈਂਗਸਟਰ ਗਰਿੰਦਰ ਦਿਓ (40) ਫਰਾਂਸ ਤੋਂ ਗ੍ਰਿਫਤਾਰ ਹੋਣ ਦੀ ਖਬਰ ਮਿਲੀ ਹੈ, ਜਿਸਨੂੰ ਸਿੱਧਾ ਅਮਰੀਕਾ ਲਿਜਾਣ ਦੀ ਕੋਸ਼ਿਸ਼ ਕੀਤੀ ਜਾਵੇਗੀ। ਆਰਸੀਐਮਪੀ ਨੇ ਇਸ ਗ੍ਰਿਫਤਾਰੀ ਦੀ ਪੁਸ਼ਟੀ ਕਰ ਦਿੱਤੀ ਹੈ।
ਐਫਬੀਆਈ ਵਲੋਂ ਕੈਨੇਡਾ ਦੀ ਆਰਸੀਐਮਪੀ ਨਾਲ ਮਿਲ ਕੇ ਕੀਤੇ ਇਸ ਅਪਰੇਸ਼ਨ ਵਿੱਚ ਰਵਿੰਦਰ ਢੰਡਾ, ਗੁਰਤੇਜ ਸਮਾਘ ਅਤੇ ਜਸਕਰਨ ਬਾਗੜੀ ਮੰਗਲਵਾਰ ਗ੍ਰਿਫਤਾਰ ਕਰ ਲਏ ਗਏ ਸਨ, ਜੋ ਇਸ ਵੇਲੇ ਬੀਸੀ ਦੀ ਸੁਪਰੀਮ ਕੋਰਟ ਵਿੱਚ ਹਵਾਲਗੀ/ਜ਼ਮਾਨਤ ਦੀ ਸੁਣਵਾਈ ਅਧੀਨ ਹਨ।
ਕੱਲ੍ਹ ਸਾਰਾ ਦਿਨ ਮਾਮਲਾ ਚੱਲਦਾ ਰਿਹਾ ਪਰ ਜੱਜ ਨੇ ਕੋਈ ਫੈਸਲਾ ਨਾ ਸੁਣਾਇਆ। ਗੱਲ ਹੁਣ ਅਗਲੇ ਹਫਤੇ ‘ਤੇ ਪੈ ਗਈ ਹੈ। ਪਬਲੀਕੇਸ਼ਨ ਬੈਨ ਕਾਰਨ ਇਸ ਅਦਾਲਤੀ ਕਾਰਵਾਈ ਬਾਰੇ ਕੁਝ ਦੱਸਿਆ ਨਹੀਂ ਜਾ ਸਕਦਾ।
********************
ਦੂਜੇ ਪਾਸੇ ਬੀਸੀ ਦੇ ‘ਵੌਲਫ ਪੈਕ’ ਗੈਂਗ ਗੱਠਜੋੜ ਨਾਲ ਕੰਮ ਕਰਨ ਦੇ ਦੋਸ਼ਾਂ ਅਧੀਨ ‘ਵੈਨਕੂਵਰ ਪੁਲਿਸ ਦੀ ਅਤਿ-ਖਤਰਨਾਕ ਵਿਅਕਤੀਆਂ ਦੀ ਸੂਚੀ’ ‘ਚ ਆਪਣੇ ਭਰਾ ਹਰਜੀਤ ਦਿਓ ਉਰਫ ਹਰਜ ਦਿਓ (43) ਸਮੇਤ ਸ਼ੁਮਾਰ ਬੀਸੀ ਦੇ ਕਥਿਤ ਗੈਂਗਸਟਰ ਗਰਿੰਦਰ ਦਿਓ ਦਾ ਨਾਮ ਵੀ ਅਪਰੇਸ਼ਨ ਹਾਰਡ ਬਾਲ ਵਿੱਚ ਆ ਗਿਆ ਸੀ, ਉਸਨੂੰ ਮੰਗਲਵਾਰ ਗ੍ਰਿਫਤਾਰ ਨਾ ਕੀਤਾ ਜਾ ਸਕਿਆ, ਹੁਣ ਉਸਦੀ ਗ੍ਰਿਫਤਾਰੀ ਫਰਾਂਸ ਤੋਂ ਹੋਈ ਦੱਸੀ ਗਈ ਹੈ।
ਜੂਨ 2016 ‘ਚ ਗਰਿੰਦਰ ਦਿਓ ਦੇ ਇੱਕ ਭਰਾ ਸੁੱਖ ਦਿਓ (34) ਨੂੰ ਟਰਾਂਟੋ ‘ਚੋਂ ਵਿਰੋਧੀ ਗੈਂਗਾਂ ਨੇ ਮਾਰ ਮੁਕਾਇਆ ਸੀ, ਜਦੋਂ ਉਹ ਇੱਕ ਬਾਸਕਟਬਾਲ ਮੈਚ ਦੇਖਦਾ ਟੀਵੀ ‘ਤੇ ਦਿਸ ਪਿਆ ਸੀ।
ਲੰਮਾ ਸਮਾਂ ਪਹਿਲਾਂ ਦਿਓ ਪਰਿਵਾਰ ਦੇ ਇੱਕ ਜੀਅ ਪਰਮਿੰਦਰ ਦਿਓ ਉਰਫ ਪਿੰਦੀ ਦਿਓ ਦਾ ਨਾਮ ਬਿਕਰਮਜੀਤ ਮਜੀਠੀਆ, ਬਿੱਟੂ ਔਲਖ ਅਤੇ ਜਗਜੀਤ ਚਾਹਲ ਨਾਲ ਜੁੜੇ ਡਰੱਗ ਤਸਕਰੀ ਮਾਮਲੇ ਵਿੱਚ ਵੀ ਆ ਗਿਆ ਸੀ, ਜੋ ਮਾਮਲਾ ਮੁੜਕੇ ਖਿੰਡ-ਪੁੰਡ ਗਿਆ ਸੀ।
********************
ਜਾਇਦਾਦਾਂ ਜ਼ਬਤ ਕਰਨ ਦੀ ਤਿਆਰੀ
ਬੀਸੀ ਸਰਕਾਰ ਅਪਰਾਧੀਆਂ ਵਲੋਂ ਅਪਰਾਧ ਨਾਲ ਬਣਾਈ ਜਾਇਦਾਦ ਜ਼ਬਤ ਕਰਨ ਵਿੱਚ ਬੜੀ ਤੇਜੀ ਦਿਖਾਉਂਦੀ ਹੈ। ਤਾਜ਼ਾ ਫੜੇ ਗਏ ਵਿਕਤੀਆਂ ਅਤੇ ਨਜ਼ਦੀਕੀਆਂ ਨੂੰ ਵੀ ਇਸ ਘੇਰੇ ‘ਚ ਲਿਆਉਣ ਦੀ ਕੋਿਸ਼ਿਸ਼ ਹੋਵੇਗੀ।
ਇਸ ਬਾਰੇ ਸਭ ਤੋਂ ਪਹਿਲੀ ਕਾਰਵਾਈ ਕਰਦਿਆਂ ਬੀਸੀ ਸਰਕਾਰ ਨੇ ਗਰਿੰਦਰ ਦਿਓ ਅਤੇ ਪਰਿਵਾਰ ਦੇ ਕੁਝ ਜੀਆਂ ਦੀਆਂ ਜਾਇਦਾਦਾਂ ਜ਼ਬਤ ਕਰਨ ਲਈ ਕਾਰਵਾਈ ਆਰੰਭ ਦਿੱਤੀ ਹੈ।
ਅਮਰੀਕਾ ਦੀ ਵੱਡੀ ਜਾਂਚ ਤੋਂ ਬਾਅਦ ਬੀ.ਸੀ. ਸਰਕਾਰ ਨੇ ਇਸ ਕਥਿਤ ਡਰੱਗ ਤਸਕਰ ਨਾਲ ਜੁੜੀਆਂ ਮਿਲੀਅਨਾਂ ਡਾਲਰਾਂ ਦੀਆਂ ਜਾਇਦਾਦਾਂ ਜ਼ਬਤ ਕਰਨ ਲਈ ਕੇਸ ਕੀਤਾ ਹੈ।
ਬੀਸੀ ਸਿਵਲ ਫੋਰਫਿਚਰ (Civil Forfeiture) ਦੇ ਡਾਇਰੈਕਟਰ ਨੇ ਬੁੱਧਵਾਰ ਨੂੰ ਲੰਬੇ ਸਮੇਂ ਤੋਂ ਬੀ.ਸੀ. ਵਿੱਚ ਸਰਗਰਮ ਦੱਸੇ ਜਾਂਦੇ ਗਰਿੰਦਰ ਦਿਓ ਖ਼ਿਲਾਫ਼ ਸਿਵਲ ਮੁਕੱਦਮਾ ਦਾਇਰ ਕੀਤਾ। ਇਸ ਤੋਂ ਇੱਕ ਦਿਨ ਪਹਿਲਾਂ ਪੁਲਿਸ ਨੇ ਅਮਰੀਕਾ ਦੀ ਵੱਡੀ ਜਾਂਚ ਦੇ ਸਬੰਧ ਵਿੱਚ ਵੈਸਟ ਵੈਨਕੂਵਰ ਸਥਿਤ ਉਸ ਦੇ ਲਗਭਗ 55 ਲੱਖ ਡਾਲਰ ਮੁੱਲ ਦੇ ਘਰ ‘ਤੇ ਛਾਪਾ ਮਾਰਿਆ ਸੀ।
ਸਿਵਲ ਫੋਰਫਿਚਰ ਡਾਇਰੈਕਟਰ ਵੱਲੋਂ ਦਾਇਰ ਕੀਤੇ ਦਾਅਵੇ ਵਿੱਚ ਕਿਹਾ ਗਿਆ ਹੈ ਕਿ ਹੇਠ ਲਿਖੀਆਂ ਤਿੰਨ ਜਾਇਦਾਦਾਂ ਨੂੰ ਕਥਿਤ ਅਪਰਾਧਿਕ ਗਤੀਵਿਧੀਆਂ ਤੋਂ ਪ੍ਰਾਪਤ ਕਮਾਈ ਮੰਨਦੇ ਹੋਏ ਜ਼ਬਤ ਕੀਤਾ ਜਾਣਾ ਚਾਹੀਦਾ ਹੈ:
2030 Westdean Crescent, West Vancouver
12645 26A Avenue, Surrey
16087 59 Avenue, Surrey
ਦਾਅਵੇ ਵਿੱਚ ਕਿਹਾ ਗਿਆ ਹੈ ਕਿ “ਗਰਿੰਦਰ ਦਿਓ ਇੱਕ ਅਜਿਹੇ ਅਪਰਾਧਿਕ ਸੰਗਠਨ ਦਾ ਮੈਂਬਰ ਹੈ ਜੋ ਗੈਰ-ਕਾਨੂੰਨੀ ਗਤੀਵਿਧੀਆਂ ਰਾਹੀਂ ਮੁਨਾਫ਼ਾ ਕਮਾਉਂਦਾ ਹੈ।”
ਅਦਾਲਤੀ ਦਸਤਾਵੇਜ਼ਾਂ ਅਨੁਸਾਰ ਗਰਿੰਦਰ ਦਿਓ ਸਿੱਧੇ ਜਾਂ ਅਸਿੱਧੇ ਤੌਰ ‘ਤੇ ਇਨ੍ਹਾਂ ਤਿੰਨਾਂ ਜਾਇਦਾਦਾਂ ਦਾ ਮਾਲਕ ਹੈ। ਦੋਸ਼ ਹੈ ਕਿ ਇਹ ਜਾਇਦਾਦਾਂ ਉਸ ਦੀ ਕੰਪਨੀ 1163658 B.C. Ltd., ਉਸ ਦੀ ਪਤਨੀ ਦੀ ਕੰਪਨੀ GSMD Enterprises Ltd., ਅਤੇ ਉਸ ਦੀ ਭੈਣ ਤੇ ਜੀਜੇ ਦੇ ਨਾਂ ਰਾਹੀਂ ਰੱਖੀਆਂ ਗਈਆਂ ਹਨ।
ਜ਼ਬਤੀ ਸਬੰਧੀ ਇਸ ਸਿਵਲ ਮੁਕੱਦਮੇ ਵਿੱਚ ਗਰਿੰਦਰ ਦਿਓ ਤੋਂ ਇਲਾਵਾ ਉਸ ਦੀ ਪਤਨੀ ਅਲੈਕਜ਼ੈਂਡਰਾ ਪੋਨੋਮਾਰੇਵਾ, ਭੈਣ ਹਰਿੰਦਰ ਦਿਓ ਅਤੇ ਉਸ ਦੇ ਪਤੀ ਲਖਬੀਰ ਗਿੱਲ ਨੂੰ ਵੀ ਮੁਲਜ਼ਮ ਬਣਾਇਆ ਗਿਆ ਹੈ।
ਡਾਇਰੈਕਟਰ ਦਾ ਦਾਅਵਾ ਹੈ ਕਿ ਕਿਸੇ ਵੀ ਮੁਲਜ਼ਮ ਕੋਲ ਅਜਿਹੀ ਯੋਗ ਆਮਦਨ ਜਾਂ ਕਾਨੂੰਨੀ ਕਾਰੋਬਾਰ ਨਹੀਂ ਸੀ, ਜਿਸ ਨਾਲ ਉਹ ਇਨ੍ਹਾਂ ਤਿੰਨ ਜਾਇਦਾਦਾਂ ਨੂੰ ਖਰੀਦ, ਸੰਭਾਲ ਜਾਂ ਕਾਇਮ ਰੱਖ ਸਕਦੇ।
ਦਾਅਵੇ ਵਿੱਚ ਅਮਰੀਕਾ ਅਤੇ ਆਰਸੀਐਮਪੀ ਦੀ ਸਾਂਝੀ ਜਾਂਚ ਦੇ ਵੇਰਵੇ ਵੀ ਦਿੱਤੇ ਗਏ ਹਨ, ਜਿਸ ਵਿੱਚ 40 ਸਾਲਾ ਗਰਿੰਦਰ ਦਿਓ ਇੱਕ ਮੁੱਖ ਨਿਸ਼ਾਨਾ ਦੱਸਿਆ ਗਿਆ ਹੈ।
*ਉਪਰੋਕਤ ਸਾਰੇ ਦੋਸ਼ ਅਦਾਲਤ ਵਿੱਚ ਦਾਇਰ ਸਿਵਲ ਦਾਅਵੇ ਅਤੇ ਜਾਂਚ ਦਸਤਾਵੇਜ਼ਾਂ ‘ਤੇ ਆਧਾਰਿਤ ਹਨ। ਇਨ੍ਹਾਂ ਦੀ ਅਦਾਲਤ ਵਿੱਚ ਅਜੇ ਪੁਸ਼ਟੀ ਨਹੀਂ ਹੋਈ ਹੈ ਅਤੇ ਸਾਰੇ ਸੰਬੰਧਿਤ ਵਿਅਕਤੀ ਕਾਨੂੰਨੀ ਤੌਰ ‘ਤੇ ਦੋਸ਼ ਸਾਬਤ ਹੋਣ ਤੱਕ ਬੇਕਸੂਰ ਮੰਨੇ ਜਾਂਦੇ ਹਨ।
-ਗੁਰਪ੍ਰੀਤ ਸਿੰਘ ਸਹੋਤਾ
Punjab Spectrum