Breaking News

ਖੁੱਲ੍ਹਾ ਚੈਲੰਜ

ਖੁੱਲ੍ਹਾ ਚੈਲੰਜ
ਪੰਜਾਬ ਵਿੱਚ 35,000 ਹਿੰਦੂਆਂ ਦੇ ਕਤਲਾਂ ਦਾ ਝੂਠਾ ਪ੍ਰਚਾਰ ਜਿਵੇਂ ਇਕਦਮ ਵਧਾਇਆ ਜਾ ਰਿਹਾ ਹੈ, ਇਸਦਾ ਮਕਸਦ ਨਾ ਸਿਰਫ਼ ਪੰਜਾਬ ਵਿੱਚ ਫਿਰਕੂ ਕਤਾਰਬੰਦੀ ਤਿੱਖਾ ਕਰਨਾ ਹੈ ਸਗੋਂ ਸਿੱਖਾਂ ਖਿਲਾਫ ਵੱਡੀ ਹਿੰਸਾ ਅਤੇ ਨਵੇਂ ਸਿਰਿਓਂ ਤਸ਼ੱਦਦ ਲਈ ਆਧਾਰ ਬਣਾਇਆ ਜਾ ਰਿਹਾ ਹੈ।

 

 

 

 

 

 

 

 

 

 

ਇਹ ਅਖੌਤੀ ਪੱਤਰਕਾਰ ਜਾਂ ਲੇਖਿਕਾ ਆਪਣੇ ਝੂਠ ਦੀ ਦੁਕਾਨ ਹੋਰ ਵੱਡੀ ਕਰਦਿਆਂ ਕਹਿ ਰਹੀ ਹੈ ਕਿ ਕੋਈ ਸਰਕਾਰੀ ਡਾਕੂਮੈਂਟ ਪੰਜਾਬ ਵਿੱਚ 35,000 ਹਿੰਦੂਆਂ ਦੇ ਕਾਤਲਾਂ ਦੀ ਪ੍ਰੋੜਤਾ ਕਰਦਾ ਹੈ।
ਇਸਤੋਂ ਵੀ ਅੱਗੇ ਜਾਂਦਿਆਂ ਕਹਿ ਰਹੀ ਹੈ ਇਹ ਅੰਕੜਾ 36,000 ਦਾ ਹੈ। Ethnic Cleansing ਦਾ ਨਾਂ ਦੇ ਰਹੀ ਹੈ।

 

 

 

 

 

 

 

 

 

 

 

 

 

 

ਸਿੱਖਾਂ ਖ਼ਿਲਾਫ਼ ਜ਼ਹਿਰ ਨਾਲ ਭਰੀ ਇਸ ਅਖੌਤੀ ਪੱਤਰਕਾਰ ਜਾਂ ਲੇਖਿਕਾ ਅਤੇ ਇਸ ਦੇ ਪ੍ਰੋਪੇਗੰਡੇ ਵਿੱਚ ਸ਼ਾਮਲ ਅੰਬਾਨੀ ਦੇ ਚੈਨਲ ਨੂੰ ਖੁੱਲ੍ਹਾ ਚੈਲੰਜ ਹੈ ਕਿ ਇਹ 35,000 ਦਾ ਅੰਕੜਾ ਸਾਬਤ ਕਰੋ। ਇਹੀ ਦੱਸ ਦੇਵੇ ਕਿ ਕਿਹੜੇ ਸਰਕਾਰੀ ਡਾਕੂਮੈਂਟ ਵਿੱਚ ਇਹ ਦਰਜ ਹੈ।

 

 

 

 

 

 

 

 

 

 

 

ਇਸ ਝੂਠੇ ਪ੍ਰਚਾਰ ਖਿਲਾਫ ਕਾਨੂੰਨੀ ਕਾਰਵਾਈ ਵੀ ਕਰਨੀ ਚਾਹੀਦੀ ਹੈ।

 

 

 

 

 

 

 

 

 

 

 

 

 

 

 

 

 

ਅਸੀਂ ਪਹਿਲਾਂ ਵੀ ਲਿਖ ਚੁੱਕੇ ਹਾਂ ਕਿ ਇਕ ਵੀ ਨਿਰਦੋਸ਼ ਦਾ ਕਤਲ ਮਾੜੀ ਗੱਲ ਹੈ ਤੇ ਸਾਰੇ ਪਾਸਿਓਂ ਮਰਨ ਵਾਲਿਆਂ ਦੀ ਗਿਣਤੀ ਅਤੇ ਪਛਾਣ ਬਾਰੇ ਗੱਲ ਸਾਫ਼ ਹੋ ਜਾਣੀ ਚਾਹੀਦੀ ਹੈ।

 

 

 

 

 

ਪਰ ਇਹੋ ਜਿਹੇ ਫਿਰਕੂ ਨਫ਼ਰਤ ਫੈਲਾਉਣ ਵਾਲੇ ਜਿਵੇਂ ਕੋਰਾ ਝੂਠ ਫੈਲਾਅ ਰਹੇ ਨੇ, ਇਹ ਜਾਣ ਬੁੱਝ ਕੇ ਖਤਰਨਾਕ ਹਾਲਾਤ ਪੈਦਾ ਕਰ ਰਹੇ ਨੇ।

ਇਹ ਪੰਜਾਬ ਵਿੱਚ ਹੋਰ ਤਬਾਹੀ ਅਤੇ ਸਿੱਖਾਂ ਦਾ ਖੂਨ ਡੁੱਲਦਾ ਵੇਖਣਾ ਚਾਹੁੰਦੇ ਨੇ।

 

 

 

 

 

 

 

 

 

 

 

 

 

 

 

 

 

 

ਪੰਜਾਬ ਦੇ ਹਿੰਦੂਆਂ ਨੂੰ ਵੀ ਇਸ ਏਜੰਡੇ ਤੋਂ ਸੁਚੇਤ ਰਹਿਣ ਦੀ ਲੋੜ ਹੈ।

 

 

 

 

 

 

 

 

 

 

ਕੇਂਦਰੀ ਗ੍ਰਹਿ ਮੰਤਰਾਲੇ ਦੇ ਅੰਦਰੂਨੀ ਸੁਰੱਖਿਆ ਵਿਭਾਗ ਤੋਂ ਮਿਲੀ ਜਾਣਕਾਰੀ ਅਨੁਸਾਰ, 1980 ਤੋਂ 2000 ਤੱਕ ਅੱਤਵਾਦੀ ਹਮਲਿਆਂ ਵਿੱਚ 11,694 ਨਾਗਰਿਕਾਂ ਦੀ ਜਾਨ ਗਈ; ਇਸੇ ਦੌਰਾਨ ਡਿਊਟੀ ਨਿਭਾਉਂਦੇ ਹੋਏ 1,784 ਸੁਰੱਖਿਆ ਬਲਾਂ ਦੇ ਜਵਾਨ ਜਾਂ ਤਾਂ ਮਾਰੇ ਗਏ ਜਾਂ ਜ਼ਖਮੀ ਹੋਏ। ਕਈ ਆਰ.ਟੀ.ਆਈ. (RTI) ਅਰਜ਼ੀਆਂ ਦਾਇਰ ਕਰਨ ਵਾਲੇ ਲੋਕੇਸ਼ ਖੁਰਾਣਾ ਨੇ ਪਾਇਆ ਕਿ ਉਸ ਸਮੇਂ ਦੌਰਾਨ ਸੁਰੱਖਿਆ ਬਲਾਂ ਵੱਲੋਂ 8,069 ਖਾੜਕੂ ਮਾਰੇ ਗਏ ਸਨ। ਅੰਦਰੂਨੀ ਸੁਰੱਖਿਆ ਵਿਭਾਗ ਦੁਆਰਾ ਦਿੱਤੀ ਗਈ ਜਾਣਕਾਰੀ ਵਿੱਚ ਦੱਸਿਆ ਗਿਆ ਹੈ ਕਿ 1989 ਅਤੇ 2004 ਦੇ ਵਿਚਕਾਰ, ਨੌਂ ਬੰਬ ਧਮਾਕਿਆਂ ਵਿੱਚ 130 ਲੋਕ ਮਾਰੇ ਗਏ ਅਤੇ 263 ਜ਼ਖਮੀ ਹੋਏ।
Via-TOI