ਮਾਮਲਾ ਅਮਰੀਕਾ, ਕੈਨੇਡਾ ਤੇ ਯੂਰਪੀ ਏਜੰਸੀਆਂ ਵਲੋਂ ਸਾਂਝੀ ਕਾਰਵਾਈ ਕਰਕੇ ਅਮਰੀਕਾ ਵਿੱਚ ਲਾਰੈਂਸ ਬਿਸ਼ਨੋਈ, ਗੋਲਡੀ ਬਰਾੜ, ਜੱਗੂ ਭਗਵਾਨਪੁਰੀਏ, ਪੰਜਾਬ ਪੁਲਸ ਤੇ ਹੋਰਾਂ ਨੂੰ ਚਾਰਜ ਕਰਨ ਦਾ-
1. ਲਾਰੈਂਸ ਬਿਸ਼ਨੋਈ ਨੂੰ ਮੋਦੀ ਸ਼ਾਹ ਨੇ ਆਪਣਾ ਜਵਾਈ ਬਣਾ ਕੇ ਗੁਜਰਾਤ ਦੀ ਸਾਬਰਮਤੀ ਜੇਲ ਚ ਰੱਖਿਆ ਹੋਇਆ ਹੈ ਜਿੱਥੋਂ ਉਹ ਦਿੱਲੀ ਦਰਬਾਰ ਦੀ ਸ਼ਹਿ ਤੇ ਕੌਮਾਂਤਰੀ ਪੱਧਰ ਤੇ ਫਿਰੌਤੀ, ਕਤਲ, ਧਮਕੀਆਂ ਤੇ ਨਸ਼ਾ ਸਪਲਾਈ ਦਾ ਗੈਂਗ ਚਲਾ ਰਿਹਾ ਹੈ।
2. ਪੰਜਾਬ ਦੀ ਭਗਵੰਤ ਮਾਨ ਸਰਕਾਰ ਜੱਗੂ ਭਗਵਾਨਪੁਰੀਏ ਨੂੰ ਮੋਹਾਲੀ ਦੇ UAPA ਕੇਸ ਚੋ ਡਿਸਚਾਰਜ ਕਰਵਾ ਗਈ ਤੇ ਉਹਨੂੰ ਬਰੀ ਕਰਵਾ ਕੇ MLA ਬਣਾਉਣਾ ਚਾਹੁੰਦੀ ਹੈ।
3. ਝਾੜੂ ਦੀ ਬੇਅਦਬੀ ਦਾ ਕੇਸ ਦਰਜ ਕਰਨ ਵਾਲੇ Punjab Police ਦੇ ਇੰਸਪੈਕਟਰ ਗੁਰਿੰਦਰਜੀਤ ਨਾਗਰਾ ਜੋ SHO Tanda ਜਿਲਾ ਹੁਸ਼ਿਆਰਪੁਰ ਹੈ ਨੂੰ ਵੀ ਦੋਸ਼ੀ ਮਿਥਿਆ ਗਿਆ ਹੈ FBI ਵੱਲੋਂ ਜੋ ਜੱਗੂ ਭਗਵਾਨਪੁਰੀਏ ਦੇ ਗੈਂਗ ਦੇ ਫਿਰੌਤੀਆਂ ਦੇ ਕਾਰੋਬਾਰ ਵਿੱਚ ਪੰਜਾਬ ਸਰਕਾਰ ਤੇ ਪੰਜਾਬ ਪੁਲਸ ਦੇ behalf ਤੇ ਵਿਦੇਸ਼ ਵਸਦੇ ਪੰਜਾਬੀਆਂ ਦੇ ਪੰਜਾਬ ਵਾਸੀ ਰਿਸ਼ਤੇਦਾਰਾਂ ਉਪਰ ਝੂਠੇ ਕੇਸ ਪਾਉਣ ਦਾ ਕੰਮ ਕਰ ਰਿਹਾ ਹੈ।
4. ਭਾਈ ਹਰਦੀਪ ਸਿੰਘ ਨਿੱਝਰ ਦੇ ਕਤਲ ਦੀ ਸਾਜ਼ਿਸ਼ ਲਈ ਵੀ ਲਾਰੈਂਸ, ਗੋਲਡੀ, ਕੈਨੇਡੀਅਨ ਫਾਈਨਾਂਸਰ ਰਵਿੰਦਰ ਢੰਡ ਤੇ ਹੋਰਾਂ ਨੂੰ ਅਮਰੀਕਾ ਵਿਚ ਚਾਰਜ ਕੀਤਾ ਗਿਆ। ਗੋਲਡੀ ਦੀ ਸੂਹ ਦੇਣ ਵਾਲੇ ਨੂੰ FBI ਵਲੋਂ US ਡਾਲਰ $ 50000/- ਦੀ ਪੇਸ਼ਕਸ਼ ਜੋ ਕਰੀਬ 47 ਲੱਖ 50 ਹਜ਼ਾਰ ਭਾਰਤੀ ਰੁਪਏ ਬਣਦੀ ਹੈ। ਲੈ ਲਓ ਲਾਹਾ, ਕਰ ਲਓ ਕਮਾਈਆਂ, ਨਾਲੇ ਪੁੰਨ ਨਾਲੇ ਫਲੀਆਂ।
5. ਭਾਰਤੀ ਖੁਫੀਆ ਏਜੰਸੀਆਂ ਤੇ ਗੈਂਗਾਂ ਦਾ nexus ਹੋਇਆ ਅਲਫ਼ ਨੰਗਾ।
6. US ਨੇ ਲਾਰੈਂਸ ਬਿਸ਼ਨੋਈ ਤੇ ਜੱਗੂ ਭਗਵਾਨਪੁਰੀਏ ਦੀ ਮੰਗੀ ਹਵਾਲਗੀ
ਐਡਵੋਕੇਟ ਜਸਪਾਲ ਸਿੰਘ ਮੰਝਪੁਰ

ਅਮਰੀਕਾ ਵਿੱਚ ਜਾਰੀ ਹੋਈਆਂ ਚਾਰਜਸ਼ੀਟਾਂ ਵਿੱਚ ਲਾਰੈਂਸ ਬਿਸ਼ਨੋਈ ਅਤੇ ਗੋਲਡੀ ਬਰਾੜ ਦਾ ਨਾਮ ਭਾਈ ਹਰਦੀਪ ਸਿੰਘ ਨਿੱਝਰ ਦੇ ਕਤਲ, ਜਬਰੀ ਵਸੂਲੀ (Extortion) ਅਤੇ ਗੋਲੀਬਾਰੀਆਂ ਨਾਲ ਜੁੜੇ ਮਾਮਲਿਆਂ ਵਿੱਚ ਆਉਣ ਨਾਲ ਭਾਰਤ ਸਰਕਾਰ ਦੀ ਭੂਮਿਕਾ ਵੱਲ ਗੰਭੀਰ ਸੰਕੇਤ ਮਿਲਦੇ ਹਨ।
ਸਿੱਖ/ਪੰਜਾਬੀ ਭਾਈਚਾਰੇ ਲਈ ਇਹ ਸਮਾਂ ਹੈ ਕਿ ਉਹ ਕੈਨੇਡਾ ਦੀਆਂ ਸੁਰੱਖਿਆ ਅਤੇ ਕਾਨੂੰਨ ਲਾਗੂ ਕਰਨ ਵਾਲੀਆਂ ਏਜੰਸੀਆਂ—ਜਿਵੇਂ ਕਿ RCMP, CSIS, CBSA, INSET ਅਤੇ ਸਿਟੀ ਜਾਂ ਰੀਜਨਲ ਪੁਲਿਸ ਸੇਵਾਵਾਂ —ਦੇ ਨਾਲ-ਨਾਲ ਉਨ੍ਹਾਂ ਕੈਨੇਡੀਅਨ ਪੱਤਰਕਾਰਾਂ ਦੇ ਕੰਮ ਦੀ ਵੀ ਸ਼ਲਾਘਾ ਕਰਨ, ਜਿਨ੍ਹਾਂ ਨੇ ਇਨ੍ਹਾਂ ਮਾਮਲਿਆਂ ਦੀ ਨਿਰਪੱਖ ਜਾਂਚ ਅਤੇ ਰਿਪੋਰਟਿੰਗ ਜਾਰੀ ਰੱਖੀ। ਜਨਤਕ ਸੁਰੱਖਿਆ ਦੀ ਰਾਖੀ ਅਤੇ ਸਰਹੱਦ ਪਾਰੋਂ ਦਮਨ (Transnational Repression) ਦੀਆਂ ਜਾਂਚਾਂ ਵਿੱਚ ਉਨ੍ਹਾਂ ਦਾ ਯੋਗਦਾਨ ਪ੍ਰਸ਼ੰਸਾ ਦੇ ਯੋਗ ਹੈ।
ਕੈਨੇਡਾ ਦੀਆਂ ਸੁਰੱਖਿਆ ਏਜੰਸੀਆਂ ਕਈ ਵਾਰ ਜਨਤਕ ਤੌਰ ‘ਤੇ ਕਹਿ ਚੁੱਕੀਆਂ ਹਨ ਕਿ ਉਨ੍ਹਾਂ ਦੇ ਮੁਲਾਂਕਣ ਅਨੁਸਾਰ ਭਾਰਤ ਸਰਕਾਰ ਦੇ ਏਜੰਟ ਕੈਨੇਡਾ ਵਿੱਚ ਸਿੱਖਾਂ/ਪੰਜਾਬੀਆਂ ਨੂੰ ਨਿਸ਼ਾਨਾ ਬਣਾਉਣ ਵਾਲੀਆਂ ਅਪਰਾਧਿਕ ਗਤੀਵਿਧੀਆਂ ਵਿੱਚ ਸ਼ਾਮਲ ਸਨ।
ਮੇਰੀ ਰਾਏ ਵਿੱਚ ਪ੍ਰਧਾਨ ਮੰਤਰੀ ਮਾਰਕ ਕਾਰਨੀ ਦੀ ਅਗਵਾਈ ਹੇਠ ਫੈਡਰਲ ਸਰਕਾਰ ਨੇ ਸਿੱਖ/ਪੰਜਾਬੀ ਕੈਨੇਡੀਅਨਾਂ ਦੀ ਸੁਰੱਖਿਆ ਦੇ ਮੁੱਦੇ ‘ਤੇ ਉਹੋ ਜਿਹੀ ਜਨਤਕ ਦ੍ਰਿੜਤਾ ਨਹੀਂ ਦਿਖਾਈ, ਜਿਹੋ ਜਿਹੀ ਸਾਬਕਾ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਦਿਖਾਈ ਸੀ।
ਮੈਨੂੰ ਇੰਝ ਲੱਗਦਾ ਹੈ ਕਿ ਹੁਣ ਆਰਸੀਐਮਪੀ ਅਤੇ ਸੀਐਸਆਈਐਸ ਇਨ੍ਹਾਂ ਮਾਮਲਿਆਂ ਵਿੱਚ ਦੋਸ਼ੀਆਂ ਨੂੰ ਕਾਨੂੰਨ ਦੇ ਘੇਰੇ ਵਿੱਚ ਲਿਆਉਣ ਲਈ ਅਮਰੀਕੀ ਕਾਰਵਾਈ ‘ਤੇ ਕਾਫ਼ੀ ਹੱਦ ਤੱਕ ਨਿਰਭਰ ਕਰ ਰਹੇ ਹਨ।
ਸਿੱਖ/ਪੰਜਾਬੀ ਭਾਈਚਾਰੇ ਨੂੰ FBI ਅਤੇ ਹੋਰ ਅਮਰੀਕੀ ਸੁਰੱਖਿਆ ਏਜੰਸੀਆਂ ਦਾ ਵੀ ਧੰਨਵਾਦ ਕਰਨਾ ਚਾਹੀਦਾ ਹੈ, ਜਿਨ੍ਹਾਂ ਨੇ ਜਨਤਕ ਸੁਰੱਖਿਆ ਅਤੇ ਕਥਿਤ ਸੰਗਠਿਤ ਅਪਰਾਧਿਕ ਨੈੱਟਵਰਕਾਂ ਖ਼ਿਲਾਫ਼ ਸਖ਼ਤ ਅਤੇ ਲੋੜੀਂਦੇ ਕਦਮ ਚੁੱਕੇ ਹਨ।
-ਗੁਰਪ੍ਰੀਤ ਸਿੰਘ ਸਹੋਤਾ । ਸਰੀ । ਚੜ੍ਹਦੀ ਕਲਾ
Punjab Spectrum