Breaking News

Canada – ਕੈਨੇਡਾ ਪੜ੍ਹਨ ਗਈ ਪੰਜਾਬੀ ਵਿਦਿਆਰਥਣ ਦੀ ਹੋਈ ਰੂਹ ਕੰਬਾਊ ਮੌਤ ! ਸਦਮੇ ”ਚ ਮਾਪੇ

Canada – ਕੈਨੇਡਾ ਪੜ੍ਹਨ ਗਈ ਪੰਜਾਬੀ ਵਿਦਿਆਰਥਣ ਦੀ ਹੋਈ ਰੂਹ ਕੰਬਾਊ ਮੌਤ ! ਸਦਮੇ ”ਚ ਮਾਪੇ

ਟੋਰਾਂਟੋ : ਕੈਨੇਡਾ ਵਿਚ ਵਾਪਰੀ ਦਿਲ ਕੰਬਾਊ ਵਾਰਦਾਤ ਦੌਰਾਨ ਪੰਜਾਬਣ ਮੁਟਿਆਰ ਜਿਊਂਦੀ ਸੜ ਗਈ, ਜਿਸ ਦੀ ਸ਼ਨਾਖ਼ਤ 24 ਸਾਲਾ ਅਮਿਤੋਜ ਕੌਰ ਵਜੋਂ ਕੀਤੀ ਗਈ ਹੈ। ਨੋਵਾ ਸਕੋਸ਼ੀਆ ਦੇ ਬ੍ਰਿਜਵਾਟਰ ਵਿਖੇ ਇਕ ਇਕ ਅਪਾਰਟਮੈਂਟ ਵਿਚ ਲੱਗੀ ਅੱਗ ਐਨੀ ਤੇਜ਼ੀ ਨਾਲ ਫੈਲੀ ਕਿ ਬੇਸਮੈਂਟ ਵਿਚ ਮੌਜੂਦ ਅਮਿਤੋਜ ਕੌਰ ਨੂੰ ਬਾਹਰ ਨਿਕਲਣ ਦਾ ਮੌਕਾ ਹੀ ਨਾ ਮਿਲ ਸਕਿਆ।

ਪ੍ਰਾਪਤ ਜਾਣਕਾਰੀ ਮੁਤਾਬਕ ਅਮਿਤੋਜ ਕੌਰ 2020 ਵਿਚ ਸਟੱਡੀ ਵੀਜ਼ਾ ’ਤੇ ਕੈਨੇਡਾ ਪੁੱਜੀ ਅਤੇ ਐਨੇ ਲੰਮੇ ਅਰਸੇ ਬਾਅਦ ਪਿੰਡ ਗੇੜਾ ਮਾਰਨ ਬਾਰੇ ਵਿਚਾਰ ਕਰ ਰਹੀ ਸੀ। ਦੂਜੇ ਪਾਸੇ ਪੁਲਿਸ ਨੇ ਦੱਸਿਆ ਕਿ ਕਿੰਗ ਸਟ੍ਰੀਟ ਵਿਖੇ ਦੋ ਰਿਹਾਇਸ਼ੀ ਇਮਾਰਤਾਂ ਅੱਗ ਦੀ ਲਪੇਟ ਵਿਚ ਆ ਗਈਆਂ ਅਤੇ ਫ਼ਾਇਰ ਫਾਈਟਰਜ਼ ਨੇ ਅੱਗ ਬੁਝਾਉਣ ਮਗਰੋਂ ਇਕ ਲਾਸ਼ ਬਰਾਮਦ ਕੀਤੀ।

ਬ੍ਰਿਜਵਾਟਰ ਪੁਲਿਸ ਦੇ ਉਪ ਮੁਖੀ ਡੈਨੀ ਮੈਕਫ਼ੀ ਨੇ ਦੱਸਿਆ ਕਿ ਬਿਜਲੀ ਦੀਆਂ ਤਾਰਾਂ ਵਿਚ ਸਪਾਰਕਿੰਗ ਮਗਰੋਂ ਅੱਗ ਸ਼ੁਰੂ ਹੋਈ ਅਤੇ ਤੇਜ਼ੀ ਨਾਲ ਫੈਲਣ ਲੱਗੀ। ਅੱਗ ਦੀ ਤੀਬਰਤਾ ਨੂੰ ਵੇਖਦਿਆਂ ਵੱਡੀ ਗਿਣਤੀ ਵਿਚ ਫਾਇਰ ਫਾਇਟਰਜ਼ ਮੌਕੇ ’ਤੇ ਪੁੱਜੇ ਅਤੇ ਕਈ ਘੰਟੇ ਦੀ ਮੁਸ਼ੱਕਤ ਮਗਰੋਂ ਅੱਗ ਬੁਝਾਉਣ ਵਿਚ ਸਫਲ ਹੋਏ।

ਪੁਲਿਸ ਵੱਲੋਂ ਮਰਨ ਵਾਲੀ ਕੁੜੀ ਦੀ ਪਛਾਣ ਜਨਤਕ ਨਹੀਂ ਕੀਤੀ ਗਈ ਪਰ ਕਿਚਨਰ ਦੇ ਗੋਬਿੰਦ ਨਿਸ਼ਾਨ ਸਿੰਘ ਵੱਲੋਂ ਸਥਾਪਤ ਗੋਫ਼ੰਡਮੀ ਪੇਜ ਮੁਤਾਬਕ ਮ੍ਰਿਤਕ ਪੰਜਾਬਣ ਅਮਿਤੋਜ ਕੌਰ ਹੈ।

ਅਮਿਤੋਜ ਕੌਰ ਦੇ ਪਿਤਾ ਬੇਹਦ ਬਿਮਾਰ ਹਨ ਅਤੇ ਮਾਤਾ ਘਰੇਲੂ ਸੁਆਣੀ ਹੋਣ ਕਰ ਕੇ ਪਰਿਵਾਰ ਦੀਆਂ ਉਮੀਦਾਂ ਆਪਣੀ ਬੇਟੀ ‘ਤੇ ਹੀ ਟਿਕੀਆਂ ਹੋਈਆਂ ਸਨ। ਅਮਿਤੋਜ ਦੇ ਮਾਪੇ ਆਪਣੇ ਹੱਥੀਂ ਉਸ ਦਾ ਅੰਤਮ ਸਸਕਾਰ ਕਰਨਾ ਚਾਹੁੰਦੇ ਹਨ ਜਿਸ ਦੇ ਮੱਦੇਨਜ਼ਰ ਆਰਥਿਕ ਸਹਾਇਤਾ ਕਰਨ ਦੀ ਅਪੀਲ ਕੀਤੀ ਜਾ ਰਹੀ ਹੈ।