Breaking News

MP Amritpal Singh ਨਵੰਬਰ ਚ ਬਾਹਰ ਆਉਣਗੇ ਅੰਮ੍ਰਿਤਪਾਲ? ਭਗਵੰਤ ਮਾਨ RSS ਦੀ ਕਹਾੜੀ ਦਾ ਦਸਤਾ! ਵਾਰਿਸ ਪੰਜਾਬ ਬੁਲਾਰੇ ਦੇ ਵੱਡੇ ਦਾਅਵੇ

MP Amritpal Singh ਨਵੰਬਰ ਚ ਬਾਹਰ ਆਉਣਗੇ ਅੰਮ੍ਰਿਤਪਾਲ? ਭਗਵੰਤ ਮਾਨ RSS ਦੀ ਕਹਾੜੀ ਦਾ ਦਸਤਾ! ਵਾਰਿਸ ਪੰਜਾਬ ਬੁਲਾਰੇ ਦੇ ਵੱਡੇ ਦਾਅਵੇ

ਇੱਕ ਪਾਸੇ ਯੁੱਧ ਨਸ਼ਿਆਂ ਵਿਰੁਧ ਦਾ ਪ੍ਰਚਾਰ ਵੱਡੇ ਵੱਡੇ ਫਲੈਕਸਾ ਰਾਹੀਂ ਵੱਡੇ ਵੱਡੇ ਦਾਅਵੇ ਕਰਕੇ ਕੀਤਾ ਜਾ ਰਿਹਾ ਹੈ, ਦੂਸਰੇ ਪਾਸੇ ਪੰਜਾਬ ਵਿਚ ਨਿੱਤ ਅਜਿਹੀਆਂ ਤਸਵੀਰਾਂ ਆਮ ਦਿੱਖ ਜਾਣਗੀਆਂ, 90 ਹਜ਼ਾਰ ਨਸ਼ਾ ਤਸਕਰ ਫੜਣ ਦਾ ਦਾਅਵਾ ਕਰਨ ਵਾਲੀ ਸਰਕਾਰ ਨੂੰ ਘੱਟੋ ਘੱਟ ਇਸ ਵਾਰੇ ਇੱਕ ਵ੍ਹਾਈਟ ਪੇਪਰ ਜਾਰੀ ਕਰਨਾ ਚਾਹੀਦਾ ਜਿਸ ਵਿਚ ਇਹ ਸਪਸ਼ਟ ਕਰ ਸਕਣ ਕੇ 90 ਹਜ਼ਾਰ ਦੇ ਅੰਕੜੇ ਵਿਚ ਨਸ਼ਾ ਤਸਕਰ ਹਨ ਜਾਂ ਨਸ਼ਾ ਪੀੜ੍ਹਤ ਹਨ? ਜੇਕਰ ਨਸ਼ਾ ਪੀੜਤਾਂ ਨੂੰ ਹੀ ਨਸ਼ਾ ਤਸਕਰ ਕਹਿ ਕੇ ਫਲੈਕਸਾ ਵਿਚ ਪ੍ਰਚਾਰ ਕੀਤਾ ਜਾ ਰਿਹਾ ਹੈ ਤਾਂ ਇਹ ਮੰਦਭਾਗਾ ਹੈ,

ਦੂਸਰਾ ਸਾਨੂੰ ਨਹੀਂ ਲੱਗਦਾ ਕੇ ਸਾਡੇ ਆਸ ਪਾਸ ਇਲਾਕੇ ਵਿਚ ਨਸ਼ਾ ਕਰਨ ਵਾਲੇ ਜਾਂ ਨਸ਼ਾ ਵੇਚਣ ਵਾਲਿਆਂ ਉੱਤੇ ਕੋਈ ਅਸਰ ਹੋਇਆ ਹੈ, ਪਿਛਲੇ ਇਕ ਮਹੀਨੇ ਵਿਚ ਹੀ 5-7 ਨੌਜਵਾਨ ਤਾਂ ਮੈਂ ਖੁਦ ਆਪਣੇ ਆਸੇ ਪਾਸੇ ਦੇ ਪਿੰਡਾਂ ਵਿਚ ਮਰਦੇ ਦੇਖੇ,

ਫਰਜੀ ਪੁਲਸ ਮੁਕਾਬਲਿਆ ਵਾਂਗ ਇਹ ਵੀ ਇੱਕ ਟਾਰਗੇਟ ਜਿਹਾ ਲਗਦਾ ਹੈ, ਮੁੜ ਵਸੇਵਾਂ ਕਿਸੇ ਦਾ ਨਹੀਂ ਹੈ

ਪੰਜਾਬ ਦਾ ਨੌਜਵਾਨ ਨਿਰਾਸ਼ ਹੋ ਕੇ ਪੰਜਾਬ ਛੱਡਣਾ ਚਾਹੁੰਦਾ ਹੈ, ਬੇਰੋਜਗਾਰੀ ਅਤੇ ਉਸਦੇ ਹੁਨਰ ਮੁਤਾਬਿਕ ਕੰਮ ਨਾ ਮਿਲਣਾ ਵੀ ਇਸ ਨਿਰਾਸ਼ਾ ਪੈਦਾ ਕਰਦਾ ਹੈ ਇਸੇ ਨਿਰਾਸ਼ਾ ਵਿਚੋਂ ਡਿਪ੍ਰੇਸ਼ਨ ਵੀ ਪੈਦਾ ਹੁੰਦਾ ਹੈ ਅਤੇ ਅਖੀਰ ਚੰਗੇ ਪੜ੍ਹੇ ਲਿਖੇ ਨੌਜਵਾਨ ਨਸ਼ਿਆਂ ਵੱਲ ਪੈ ਰਹੇ ਹਨ, ਨੌਜਵਾਨ ਕਿਸੇ ਕੌਮ ਦੇ ਵਰਕਿੰਗ ਹੈਂਡ ਹੁੰਦੇ ਹਨ, ਪਰ ਪੰਜਾਬ ਦਾ ਹਾਲ ਇਹ ਹੈ ਕੇ ਇਥੇ ਸਥਾਪਤੀ ਆਪਣੇ ਵਰਕਿੰਗ ਹੈਂਡ ਹੀ ਖੁਦ ਵੱਢ ਕੇ ਸੁੱਟਣਾ ਚਾਹੁੰਦੀ ਹੈ ਤਾਂ ਕੇ ਇਹ ਲੋਕ ਸਰਕਾਰਾਂ ਨੂੰ ਸਵਾਲ ਨਾ ਕਰਨ, ਨੌਕਰੀ ਨਾ ਮੰਗਣ,

ਅੱਜ ਕੱਲ ਬੇਰੋਜਗਾਰ ਧਰਨੇ ਦੇ ਰਹੇ ਹਨ, ਹਰੇਕ ਸਰਕਾਰ ਦੇ ਆਖਰੀ ਸਾਲ ਵਿਚ ਬੇਰੋਜਗਾਰ ਅਤੇ ਕੱਚੇ ਮੁਲਾਜਮ ਧਰਨੇ ਦੇਂਦੇ ਹਨ, ਇਸ ਆਸ ਵਿਚ ਕੇ ਉਹਨਾਂ ਦੀ ਭਰਤੀ ਪੱਕੀ ਕਰਦੇ ਹੋਏ ਰੋਜਗਾਰ ਦਾ ਕੋਈ ਪੱਕਾ ਹੀਲਾ ਹੋਵੇਗਾ ਪਰ ਹਰੇਕ ਸਰਕਾਰ ਅਜਿਹੇ ਨੌਜਵਾਨਾਂ ਨੂੰ ਜਾਨਵਰਾਂ ਵਾਂਗ ਕੁੱਟਣਾ ਆਪਣਾਂ ਹੱਕ ਸਮਝਦੀ ਹੈ ਇਸੇ ਕਰਕੇ ਪੰਜਾਬ ਦਾ ਨੌਜਵਾਨ ਇਕ ਟ੍ਰੋਮਾ ਵਿਚ ਵੀ ਚੱਲ ਰਿਹਾ ਹੈ, ਉਸਨੂੰ ਕੋਈ ਆਸ ਦੇਣ ਦੀ ਥਾਂ ਉਸਦੀ ਪਸ਼ੂਆਂ ਵਾਂਗ ਮਾਰ ਕੁਟਾਈ ਸਰਕਾਰੀ ਤਾਨਾਸ਼ਾਹੀ ਦਾ ਇੱਕ ਕੋਝਾ ਜਿਹਾ ਚਿਹਰਾ ਉਜਾਗਰ ਕਰਦਾ ਹੈ

Gangveer Singh Rathour