Breaking News

2 ਮਿੰਟ ‘ਚ ਤਿਆਰ ਹੋਣ ਵਾਲੀ Maggi ਦੇ ਪੈਕੇਟ ਚੋਂ ਨਿਕਲੇ ਕੀੜੇ; FSSAI ਨੇ ਬਾਜ਼ਾਰ ’ਚੋਂ ਸਟਾਕ ਚੁੱਕਣ ਦੇ ਦਿੱਤੇ ਸਖ਼ਤ ਆਦੇਸ਼: Report

2 ਮਿੰਟ ‘ਚ ਤਿਆਰ ਹੋਣ ਵਾਲੀ Maggi ਦੇ ਪੈਕੇਟ ਚੋਂ ਨਿਕਲੇ ਕੀੜੇ; FSSAI ਨੇ ਬਾਜ਼ਾਰ ’ਚੋਂ ਸਟਾਕ ਚੁੱਕਣ ਦੇ ਦਿੱਤੇ ਸਖ਼ਤ ਆਦੇਸ਼: Report

 

 

 

 

 

 

 

 

 

 

 

 

 

 

 

 

 

 

 

 

 

 

 

ਦੇਸ਼ ਭਰ ਵਿੱਚ ਕਰੋੜਾਂ ਲੋਕਾਂ ਦੀ ਪਸੰਦੀਦਾ ‘2-ਮਿੰਟ ਮੈਗੀ’ ( 2Minute Maggi) ਇੱਕ ਵਾਰ ਫਿਰ ਵੱਡੇ ਵਿਵਾਦਾਂ ਦੇ ਘੇਰੇ ਵਿੱਚ ਆ ਗਈ ਹੈ। ਦਰਅਸਲ NDTV PROFIT ਦੀ ਰਿਪੋਰਟ ਮੁਤਾਬਿਕ ਭਾਰਤੀ ਖਾਧ ਸੁਰੱਖਿਆ ਅਤੇ ਮਾਨਕ ਅਥਾਰਟੀ (FSSAI) ਨੇ ਮੈਗੀ ਨੂਡਲਜ਼ ਦੇ ਪੈਕੇਟ ਵਿੱਚ ਕੀੜੇ ਮਿਲਣ ਦੀਆਂ ਗੰਭੀਰ ਸ਼ਿਕਾਇਤਾਂ ਦਾ ਸਖ਼ਤ ਨੋਟਿਸ ਲੈਂਦਿਆਂ ਨਿਰਮਾਤਾ ਕੰਪਨੀ ‘ਨੇਸਲੇ ਇੰਡੀਆ’ ਨੂੰ ਕਾਰਨ ਦੱਸੋ ਨੋਟਿਸ ਜਾਰੀ ਕਰ ਦਿੱਤਾ ਹੈ।

 

 

 

 

 

 

 

 

 

 

 

 

 

 

 

 

 

 

 

 

 

ਸੋਸ਼ਲ ਮੀਡੀਆ ’ਤੇ ਵਾਇਰਲ ਹੋਈਆਂ ਸ਼ਿਕਾਇਤਾਂ ਦੇ ਆਧਾਰ ’ਤੇ ਕੀਤੀ ਗਈ ਇਸ ਤਤਕਾਲ ਕਾਰਵਾਈ ਤਹਿਤ ਅਥਾਰਟੀ ਨੇ ਨੇਸਲੇ ਨੂੰ ਤੁਰੰਤ ‘ਐਕਸ਼ਨ ਟੇਕਨ ਰਿਪੋਰਟ’ (ATR) ਪੇਸ਼ ਕਰਨ ਲਈ ਕਿਹਾ ਹੈ। ਇਸ ਦੇ ਨਾਲ ਹੀ ਸੁਰੱਖਿਆ ਦੇ ਲਿਹਾਜ਼ ਤੋਂ ਪ੍ਰਭਾਵਿਤ ਬੈਚ ਦੇ ਸਾਰੇ ਉਤਪਾਦਾਂ ਨੂੰ ਬਾਜ਼ਾਰ ਅਤੇ ਸਪਲਾਈ ਚੇਨ ਵਿੱਚੋਂ ਤੁਰੰਤ ਹਟਾਉਣ (ਰੀਕਾਲ ਕਰਨ) ਦੇ ਹੁਕਮ ਵੀ ਜਾਰੀ ਕੀਤੇ ਗਏ ਹਨ।

 

 

 

 

 

 

 

 

 

 

 

 

 

 

 

 

 

 

 

ਸਟਾਕ ਵਾਪਸ ਲੈਣ ਦੀ ਰਣਨੀਤੀ: FSSAI ਨੇ ਪੁੱਛਿਆ ਹੈ ਕਿ ਸ਼ਿਕਾਇਤ ਵਾਲੇ ਵਿਸ਼ੇਸ਼ ਬੈਚ ਜਾਂ ਉਸ ਨਾਲ ਸਬੰਧਤ ਹੋਰ ਪ੍ਰਭਾਵਿਤ ਉਤਪਾਦਾਂ ਨੂੰ ਬਾਜ਼ਾਰ, ਦੁਕਾਨਾਂ ਅਤੇ ਸਪਲਾਈ ਚੇਨ ਵਿੱਚੋਂ ਬਾਹਰ ਕੱਢਣ ਲਈ ਕੰਪਨੀ ਨੇ ਹੁਣ ਤੱਕ ਅਮਲੀ ਰੂਪ ਵਿੱਚ ਕੀ ਕਦਮ ਚੁੱਕੇ ਹਨ?

 

 

 

 

 

 

 

 

 

 

 

 

 

 

 

 

ਭਵਿੱਖ ਲਈ ਸੁਰੱਖਿਆ ਯੋਜਨਾ: ਰੈਗੂਲੇਟਰ ਨੇ ਕੰਪਨੀ ਨੂੰ ਆਪਣੇ ‘ਕੁਆਲਿਟੀ ਕੰਟਰੋਲ ਸਿਸਟਮ’ ਵਿੱਚ ਲੋੜੀਂਦੇ ਸੁਧਾਰ ਕਰਨ ਅਤੇ ਭਵਿੱਖ ਵਿੱਚ ਅਜਿਹੀਆਂ ਘਿਨਾਉਣੀਆਂ ਘਟਨਾਵਾਂ ਨੂੰ ਦੋਬਾਰਾ ਹੋਣ ਤੋਂ ਰੋਕਣ ਲਈ ਇੱਕ ਠੋਸ ਯੋਜਨਾ ਪੇਸ਼ ਕਰਨ ਲਈ ਕਿਹਾ ਹੈ।

 

 

 

 

 

 

 

 

 

 

 

 

 

 

 

 

 

 

 

 

 

 

 

 

 

 

 

 

 

 

ਨੇਸਲੇ ਨੇ ਦੋਸ਼ਾਂ ਨੂੰ ਨਕਾਰਿਆ; ਕਿਹਾ- ‘ਸਾਡੀ ਬਦਨਾਮੀ ਕਰਨ ਦੀ ਕੋਸ਼ਿਸ਼’
ਦੂਜੇ ਪਾਸੇ, ਨੇਸਲੇ ਇੰਡੀਆ ਦੇ ਬੁਲਾਰੇ ਨੇ ਮੈਗੀ ਵਿੱਚ ਕੀੜੇ ਹੋਣ ਦੇ ਸਾਰੇ ਦੋਸ਼ਾਂ ਨੂੰ ਸਿਰੇ ਤੋਂ ਖਾਰਜ ਕਰ ਦਿੱਤਾ ਹੈ। ਕੰਪਨੀ ਦਾ ਕਹਿਣਾ ਹੈ ਕਿ ਉਹ ਇੱਕ ਗੈਰ-ਪ੍ਰਮਾਣਿਤ (unverified) ਸੋਸ਼ਲ ਮੀਡੀਆ ਖਾਤੇ ਦੇ ਆਧਾਰ ‘ਤੇ ਮੀਡੀਆ ਵਿੱਚ ਚਲਾਈਆਂ ਜਾ ਰਹੀਆਂ ਖ਼ਬਰਾਂ ਅਤੇ ਦੋਸ਼ਾਂ ਨੂੰ ਪੂਰੀ ਤਰ੍ਹਾਂ ਨਕਾਰਦੇ ਹਨ। ਕੰਪਨੀ ਮੁਤਾਬਕ, ਸ਼ਿਕਾਇਤਕਰਤਾ ਦਾ ਸੋਸ਼ਲ ਮੀਡੀਆ ਅਕਾਊਂਟ ਸੰਪਰਕ ਤੋਂ ਬਾਹਰ (unreachable) ਹੋਣ ਕਾਰਨ ਉਨ੍ਹਾਂ ਨੂੰ ਅਜੇ ਤੱਕ ਜਾਂਚ ਲਈ ਮੈਗੀ ਦਾ ਉਹ ਪ੍ਰਭਾਵਿਤ ਸੈਂਪਲ ਨਹੀਂ ਮਿਲ ਸਕਿਆ ਹੈ।

 

 

 

 

 

 

 

 

 

 

 

 

 

 

 

 

 

ਨੇਸਲੇ ਨੇ ਇਹ ਵੀ ਦਾਅਵਾ ਕੀਤਾ ਕਿ ਉਨ੍ਹਾਂ ਨੇ ਸਬੰਧਤ ਬੈਚ ਦੇ ਗੁਣਵੱਤਾ ਰਿਕਾਰਡ, ਮਾਰਕੀਟ ਸੈਂਪਲ ਅਤੇ ਲੈਬਾਰਟਰੀ ਟੈਸਟ ਰਿਪੋਰਟਾਂ ਸਮੇਤ ਇੱਕ ਵਿਸਤ੍ਰਿਤ ਪੇਸ਼ਕਾਰੀ (Detailed Presentation) ਪਹਿਲਾਂ ਹੀ ਸਮਰੱਥ ਅਧਿਕਾਰੀਆਂ ਦੇ ਸਾਹਮਣੇ ਜਮ੍ਹਾਂ ਕਰਵਾ ਦਿੱਤੀ ਹੈ।