Canada: ਸਰੀ ਗੋਲੀਬਾਰੀ ਮਾਮਲੇ ‘ਚ ਭਾਰਤੀ ਮੂਲ ਦੇ 3 ਨੌਜਵਾਨਾਂ ਨੇ ਕਬੂਲਿਆ ਗੁਨਾਹ
ਗੁਨਾਹ ਕਬੂਲਣ ਕਰਕੇ ਕੈਦ ਦੀ ਸਜ਼ਾ ਘੱਟ ਹੋਈ

ਤਿੰਨ ਨੌਜਵਾਨਾਂ ਨੂੰ ਸਜ਼ਾ ਮਿਲੀ
ਫਰਵਰੀ 2026 ਵਿੱਚ ਵਾਪਰੀ ਇੱਕ ਗੋਲੀਬਾਰੀ ਦੀ ਘਟਨਾ ਸਬੰਧੀ ਤਿੰਨ ਵਿਅਕਤੀਆਂ ਨੇ ਦੋਸ਼ ਕਬੂਲ ਕਰ ਲਏ ਹਨ ਅਤੇ ਉਨ੍ਹਾਂ ਨੂੰ ਸਜ਼ਾਵਾਂ ਸੁਣਾਈਆਂ ਗਈਆਂ ਹਨ।
1 ਫਰਵਰੀ 2026 ਨੂੰ ਸਵੇਰੇ ਕਰੀਬ 3:50 ਵਜੇ ਇਹ ਘਟਨਾ ਕ੍ਰੈਸੈਂਟ ਰੋਡ ਅਤੇ 132 ਸਟ੍ਰੀਟ ਨੇੜੇ ਵਾਪਰੀ ਸੀ। ਕੁਝ ਸਮੇਂ ਬਾਅਦ SPS ਅਧਿਕਾਰੀਆਂ ਨੇ 28 ਐਵੇਨਿਊ ਅਤੇ 140 ਸਟ੍ਰੀਟ ਨੇੜੇ ਤਿੰਨਾਂ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰ ਲਿਆ।
9 ਜੂਨ 2026 ਨੂੰ ਸਰੀ ਦੀ ਸੂਬਾਈ ਅਦਾਲਤ ਵਿੱਚ ਤਿੰਨਾਂ ਨੇ ਦੋਸ਼ ਕਬੂਲ ਕਰ ਲਏ ਅਤੇ ਉਨ੍ਹਾਂ ਨੂੰ ਸਜ਼ਾਵਾਂ ਸੁਣਾਈਆਂ ਗਈਆਂ।
• ਤਰਨਵੀਰ ਸਿੰਘ ਨੇ ਲਾਪਰਵਾਹੀ ਨਾਲ ਗੋਲੀ ਚਲਾਉਣ ਦਾ ਦੋਸ਼ ਕਬੂਲ ਕੀਤਾ ਅਤੇ ਉਸ ਨੂੰ 5 ਸਾਲ ਕੈਦ ਦੀ ਸਜ਼ਾ ਸੁਣਾਈ ਗਈ।
• ਦਿਆਜੀਤ ਸਿੰਘ ਬਿੰਲਿੰਗ ਨੇ ਵਿਸਫੋਟਕ ਪਦਾਰਥ ਸੁੱਟਣ ਦਾ ਦੋਸ਼ ਕਬੂਲ ਕੀਤਾ ਅਤੇ ਉਸ ਨੂੰ 27 ਮਹੀਨੇ ਕੈਦ ਦੀ ਸਜ਼ਾ ਮਿਲੀ ਹੈ।
• ਹਰਜੋਤ ਸਿੰਘ ਨੇ ਵੀ ਵਿਸਫੋਟਕ ਪਦਾਰਥ ਸੁੱਟਣ ਦਾ ਦੋਸ਼ ਕਬੂਲ ਕੀਤਾ ਅਤੇ ਉਸ ਨੂੰ 25 ਮਹੀਨੇ ਕੈਦ ਦੀ ਸਜ਼ਾ ਸੁਣਾਈ ਗਈ ਹੈ।
ਸਜ਼ਾ ਪੂਰੀ ਹੋ ਜਾਣ ਤੋਂ ਬਾਅਦ ਇਨ੍ਹਾਂ ਨੂੰ ਭਾਰਤ ਡਿਪੋਰਟ ਕਰ ਦਿੱਤਾ ਜਾਵੇਗਾ।
-ਗੁਰਪ੍ਰੀਤ ਸਿੰਘ ਸਹੋਤਾ | ਸਰੀ | ਚੜ੍ਹਦੀ ਕਲਾ
ਚਾਰ ਮਹੀਨੇ ਪਹਿਲਾਂ ਸਰੀ ਦੇ ਕਰੈਸੈਂਟ ਬੀਚ ਖੇਤਰ ਵਿੱਚ ਇੱਕ ਘਰ ‘ਤੇ ਗੋਲੀਬਾਰੀ ਕਰਨ ਅਤੇ ਅੱਗ ਲਾਉਣ ਦੇ ਦੋਸ਼ ਵਿੱਚ ਗ੍ਰਿਫ਼ਤਾਰ ਕੀਤੇ ਗਏ ਭਾਰਤੀ ਮੂਲ ਦੇ ਤਿੰਨ ਨੌਜਵਾਨਾਂ ਨੇ ਜੱਜ ਅੱਗੇ ਆਪਣੇ ਗੁਨਾਹ ਕਬੂਲ ਕਰ ਲਏ ਹਨ, ਜਿਸ ਕਾਰਨ ਉਨ੍ਹਾਂ ਨੂੰ ਆਮ ਨਾਲੋਂ ਘੱਟ ਕੈਦ ਦੀ ਸਜ਼ਾ ਸੁਣਾਈ ਗਈ ਹੈ।
ਜਾਣਕਾਰੀ ਮੁਤਾਬਕ ਅਦਾਲਤ ਵੱਲੋਂ ਤਨਵੀਰ ਸਿੰਘ (19) ਨੂੰ ਪੰਜ ਸਾਲ ਕੈਦ, ਦਇਆਜੀਤ ਸਿੰਘ ਬਿਲਿੰਗ (21) ਨੂੰ 27 ਮਹੀਨੇ ਅਤੇ ਹਰਜੋਤ ਸਿੰਘ (21) ਨੂੰ 25 ਮਹੀਨੇ ਦੀ ਕੈਦ ਕੱਟਣ ਲਈ ਜੇਲ੍ਹ ਭੇਜਿਆ ਗਿਆ ਹੈ। ਘਟਨਾ ਤੋਂ ਤੁਰੰਤ ਬਾਅਦ ਮੌਕੇ ‘ਤੇ ਪਹੁੰਚੀ ਪੁਲੀਸ ਨੇ ਤਿੰਨਾਂ ਨੂੰ ਘਟਨਾ ਸਥਾਨ ਦੇ ਨੇੜਿਓਂ ਗ੍ਰਿਫ਼ਤਾਰ ਕਰ ਲਿਆ ਸੀ।
ਤਿੰਨਾਂ ਨੇ ਆਪਣਾ ਗੁਨਾਹ ਮੰਨਦੇ ਹੋਏ ਅਤੇ ਅੱਗੇ ਤੋਂ ਕਿਸੇ ਵੀ ਤਰ੍ਹਾਂ ਦੇ ਅਪਰਾਧ ਤੋਂ ਤੋਬਾ ਕਰਦਿਆਂ ਜੱਜ ਅੱਗੇ ਆਪਣੇ ਕੀਤੇ ਉੱਤੇ ਅਫ਼ਸੋਸ ਪ੍ਰਗਟ ਕੀਤਾ, ਜਿਸ ਕਾਰਨ ਉਨ੍ਹਾਂ ਨੂੰ ਕੀਤੇ ਗੁਨਾਹਾਂ ਦੀ ਬਣਦੀ ਵੱਧ ਤੋਂ ਵੱਧ ਸਜ਼ਾ ਦੀ ਥਾਂ ਲਿਹਾਜ਼ ਕਰਦਿਆਂ ਅੱਧੀ ਤੋਂ ਵੀ ਘੱਟ ਸਜ਼ਾ ਦਿੱਤੀ ਗਈ।
Punjab Spectrum
You must be logged in to post a comment.