Breaking News

Operation Blue Star ਨਾਲ ਜੁੜੇ ਦਸਤਾਵੇਜ਼ ਜਨਤਕ ਕੀਤੇ ਜਾਣ: MP ਵਿਕਰਮਜੀਤ ਸਾਹਨੀ

Operation Blue Star ਨਾਲ ਜੁੜੇ ਦਸਤਾਵੇਜ਼ ਜਨਤਕ ਕੀਤੇ ਜਾਣ: MP ਵਿਕਰਮਜੀਤ ਸਾਹਨੀ

ਰਾਜ ਸਭਾ ਮੈਂਬਰ ਵਿਕਰਮਜੀਤ ਸਿੰਘ ਸਾਹਨੀ ਨੇ ਮੰਗ ਕੀਤੀ ਹੈ ਕਿ ਅਪਰੇਸ਼ਨ ਬਲੂ ਸਟਾਰ ਨਾਲ ਜੁੜੇ ਸਾਰੇ ਸਰਕਾਰੀ ਦਸਤਾਵੇਜ਼ ਜਨਤਕ ਕੀਤੇ ਜਾਣੇ ਚਾਹੀਦੇ ਹਨ।

ਜੂਨ 1984 ਵਿੱਚ ਸ੍ਰੀ ਹਰਿਮੰਦਰ ਸਾਹਿਬ ਕੰਪਲੈਕਸ ‘ਚ ਚਲਾਈ ਗਈ ਫ਼ੌਜੀ ਮੁਹਿੰਮ ‘ਅਪਰੇਸ਼ਨ ਬਲੂ ਸਟਾਰ’ ਦੀ 42ਵੀਂ ਬਰਸੀ ‘ਤੇ ਸਾਹਨੀ ਨੇ ਕਿਹਾ ਕਿ “ਭਾਰਤ ਸਰਕਾਰ ਦੀਆਂ ਅਹਿਮ ਫ਼ਾਈਲਾਂ ਅਜੇ ਵੀ ਗੁਪਤ ਰੱਖੀਆਂ ਗਈਆਂ ਹਨ, ਜਿਸ ਕਾਰਨ ਨਾਗਰਿਕਾਂ ਨੂੰ ਪੂਰੀ ਸੱਚਾਈ ਦਾ ਪਤਾ ਨਹੀਂ ਲੱਗ ਰਿਹਾ ਹੈ।”

ਸ਼ਨਿੱਚਰਵਾਰ ਨੂੰ ਜਾਰੀ ਇੱਕ ਬਿਆਨ ਵਿੱਚ ਉਨ੍ਹਾਂ ਨੇ ਕਿਹਾ, “ਜੂਨ 1984 ਤੋਂ ਬਾਅਦ ਲਗਪਗ ਚਾਰ ਦਹਾਕੇ ਬੀਤ ਚੁੱਕੇ ਹਨ। ਹਾਲ ਹੀ ਵਿੱਚ ਯੂਕੇ (ਬ੍ਰਿਟੇਨ) ਦੇ ਖੁਫੀਆ ਦਸਤਾਵੇਜ਼ਾਂ ਦੇ ਜਨਤਕ ਹੋਣ ਨਾਲ ਇਹ ਪਤਾ ਚੱਲਿਆ ਹੈ ਕਿ ਉਸ ਵੇਲੇ ਦੀ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਨੇ ਬ੍ਰਿਟੇਨ ਦੀ ਸਪੈਸ਼ਲ ਏਅਰ ਸਰਵਿਸ (SAS) ਤੋਂ ਫ਼ੌਜੀ ਸਲਾਹ ਮੰਗੀ ਸੀ, ਫਿਰ ਵੀ ਭਾਰਤ ਸਰਕਾਰ ਦੀਆਂ ਅਹਿਮ ਫ਼ਾਈਲਾਂ ਗੁਪਤ ਰੱਖੀਆਂ ਗਈਆਂ ਹਨ, ਜਿਸ ਕਾਰਨ ਨਾਗਰਿਕਾਂ ਨੂੰ ਪੂਰੀ ਸੱਚਾਈ ਦਾ ਪਤਾ ਨਹੀਂ ਲੱਗ ਰਿਹਾ।”

ਸਾਹਨੀ ਨੇ ਇਸ ਗੱਲ ‘ਤੇ ਜ਼ੋਰ ਦਿੱਤਾ ਕਿ ਉਨ੍ਹਾਂ ਸਿਆਸੀ ਜੋੜ-ਤੋੜ, ਫ਼ੌਜੀ ਫੈਸਲਿਆਂ ਅਤੇ ਕੌਮਾਂਤਰੀ ਦਖਲਅੰਦਾਜ਼ੀ ਬਾਰੇ ਅਸਲ ਸੱਚਾਈ ਜਾਣਨਾ ਬਹੁਤ ਜ਼ਰੂਰੀ ਹੈ, “ਜਿਨ੍ਹਾਂ ਕਾਰਨ ਸਿੱਖ ਧਰਮ ਦੇ ਸਭ ਤੋਂ ਪਵਿੱਤਰ ਅਸਥਾਨ ‘ਤੇ ਇਹ ਵਿਨਾਸ਼ਕਾਰੀ ਹਮਲਾ ਹੋਇਆ।”

ਜ਼ਿਕਰਯੋਗ ਹੈ ਕਿ ਸਾਹਨੀ ਨੇ ਹਾਲ ਹੀ ਵਿੱਚ ਛੇ ਹੋਰ ਸੰਸਦ ਮੈਂਬਰਾਂ ਦੇ ਨਾਲ ਆਮ ਆਦਮੀ ਪਾਰਟੀ (AAP) ਛੱਡ ਦਿੱਤੀ ਸੀ ਅਤੇ ਉਹ ਭਾਜਪਾ (BJP) ਵਿੱਚ ਸ਼ਾਮਲ ਹੋ ਗਏ ਸਨ।