Hospital Bomb Blast:
ਕਸਬਾ ਕਲਾਨੌਰ ਦੇ ਹਸਪਤਾਲ ’ਚ ਬੰਬ ਧਮਾਕਾ
ਹਸਪਤਾਲ ਦੇ ਸ਼ੀਸ਼ੇ ਟੁੱਟੇ

ਇੱਥੋਂ ਦੇ ਨਜ਼ਦੀਕੀ ਕਸਬਾ ਕਲਾਨੌਰ ਵਿੱਚ ਇੱਕ ਨਿੱਜੀ ਹਸਪਤਾਲ ਵਿੱਚ ਬੰਬ ਧਮਾਕਾ ਹੋਣ ਦੀ ਜਾਣਕਾਰੀ ਮਿਲੀ ਹੈ। ਜਿਸ ਨਾਲ ਮੁਲਤਾਨੀ ਹਸਪਤਾਲ ਦੇ ਸ਼ੀਸ਼ੇ ਟੁਟ ਗਏ, ਪਰ ਜਾਨੀ ਨੁਕਸਾਨ ਤੋਂ ਬਚਾਅ ਹੋ ਗਿਆ। ਜਾਣਕਾਰੀ ਅਨੁਸਾਰ ਹਸਪਤਾਲ ਦੇ ਐਮਰਜੈਂਸੀ ਸੈਕਸ਼ਨ ਵਿੱਚ ਸੁੱਟਿਆ ਗਿਆ ਹੈ, ਪਰ ਇਸ ਦੌਰਾਨ ਉੱਥੇ ਕੋਈ ਮਰੀਜ਼ ਅਤੇ ਹੋਰ ਹਸਪਤਾਲ ਅਮਲਾ ਮੌਜੂਦ ਨਹੀਂ ਸੀ। ਹਸਪਤਾਲ ਪ੍ਰਬੰਧਕਾਂ ਅਨੁਸਾਰ ਇੰਜ ਲੱਗਦਾ ਜਿਵੇਂ ਕਿਸੇ ਨੇ ਹੈਡ ਗ੍ਰਨੇਡ ਸੁੱਟਿਆ ਹੋਵੇ। ਪੁਲਿਸ ਘਟਨਾ ਅਸਥਾਨ ਉਤੇ ਪਹੁੰਚ ਕੇ ਛਾਣਬੀਣ ਕਰ ਰਹੀ ਹੈ।

ਇੱਕ ਨਿੱਜੀ ਚੈੱਨਲ ਨਾਲ ਗੱਲਬਾਤ ਕਰਦਿਆਂ ਹਸਪਤਾਲ ਪ੍ਰਬੰਧਕਾਂ ਨੇ ਦੱਸਿਆ ਕਿ ਪਿਛਲੇ ਵਰ੍ਹੇ ਉਨ੍ਹਾਂ ਨੂੰ ਕਈ ਤਰ੍ਹਾਂ ਦੀਆਂ ਫਿਰੌਤੀ ਦੀਆਂ ਧਮਕੀਆਂ ਵੀ ਮਿਲੀਆਂ ਸਨ ਜਿਸ ਤੋਂ ਬਾਅਦ ਉਨ੍ਹਾਂ ਨੂੰ ਸੁਰੱਖਿਆ ਮੁਹੱਈ ਆ ਕਰਵਾਈ ਗਈ ਸੀ, ਪਰ ਬਾਅਦ ਵਿੱਚ ਹਟਾ ਲਈ ਗਈ ਸੀ। ਮੌਕੇ ’ਤੇ ਪੁੱਜੇ ਸੀਨੀਅਰ ਪੁਲੀਸ ਅਧਿਕਾਰੀਆਂ ਨੇ ਕਿਹਾ ਕਿ ਜਾਂਚ ਕੀਤੀ ਜਾ ਰਹੀ ਹੈ ਅਤੇ ਸੀਸੀਟੀਵੀ ਫੁਟੇਜ਼ ਵੀ ਖੰਗਾਲੀ ਜਾ ਰਹੀ ਹੈ।
Punjab Spectrum
You must be logged in to post a comment.