Gunisha Kaur – ਡਾ.ਗੁਨੀਸ਼ਾ ਕੌਰ ਅੰਤਰਰਾਸ਼ਟਰੀ ਸੰਸਥਾ ਦੀ ਕਮਿਸ਼ਨਰ ਨਿਯੁਕਤੀ ਤੇ ਹਿੰਦੂਤਵੀ ਸੰਘੀ ਹੋਏ ਨਿਰਾਸ਼, ਕੀਤਾ ਜਾ ਰਿਹਾ ਟਰੋਲ
ਡਾਕਟਰ ਗੁਨੀਸ਼ਾ ਕੌਰ..ਹੌਲੀ ਉਮਰ ਦੀ ਡਾਕਟਰ..ਅਮਰੀਕਾ ਦੇ ਧਾਰਮਿਕ ਅਜਾਦੀ ਬਾਰੇ ਅੰਤਰਰਾਸ਼ਟਰੀ ਸੰਸਥਾ ਵਿਚ ਕਮਿਸ਼ਨਰ ਦੇ ਵੱਕਾਰੀ ਅਹੁਦੇ ਤੇ ਨਿਯੁਕਤ ਹੋਈ..!
ਦੁਨੀਆ ਭਰ ਵਿਚ ਧਰਮ ਅਧਾਰਿਤ ਹੁੰਦੀ ਧੱਕੇਸ਼ਾਹੀ,ਘੱਟ ਗਿਣਤੀਆਂ ਨਾਲ ਬੇਇਨਸਾਫ਼ੀ ਅਤੇ ਮਨੁੱਖੀ ਅਧਿਕਾਰਾਂ ਦੀ ਹੁੰਦੀ ਉਲੰਘਣਾ ਤੇ ਅਮਰੀਕੀ ਪ੍ਰਸ਼ਾਸ਼ਨ ਨੂੰ ਅੱਪਡੇਟ ਕਰਿਆ ਕਰੇਗੀ..!
ਚੁਰਾਸੀ ਅਤੇ ਮਗਰੋਂ ਹੋਏ ਕਤਲੇਆਮ ਤੇ ਇੱਕ ਖੋਜ-ਭਰਪੂਰ ਕਿਤਾਬ ਵੀ ਲਿਖੀ ਹੋਈ ਏ..ਭਾਈ ਜਸਵੰਤ ਸਿੰਘ ਖਾਲੜਾ..ਝੂਠੇ-ਮੁਕਾਬਲਿਆਂ ਦੀ ਵੀ ਗੱਲ ਕੀਤੀ!

ਬਿੱਪਰ ਅੰਦਰੋਂ ਅੰਦਰ ਬਾਹਲਾ ਔਖਾ..ਆਪਣੇ ਤਰੀਕੇ ਨਾਲ ਟਰੋਲਿੰਗ ਨਾਖੁਸ਼ੀ ਜਾਹਿਰ ਕਰਵਾ ਰਿਹਾ..ਰਾਸ਼ਟਰਵਾਦੀ ਸੋਚ ਵਾਲਾ ਦਸਤਾਰਧਾਰੀ ਭਾਵੇਂ ਹਿਮਾਲਿਆ ਤੇ ਜਾ ਚੜੇ ਕੋਈ ਮਸਲਾ ਨਹੀਂ ਪਰ ਜਾਗਦੀ ਜਮੀਰ ਅਤੇ ਪੰਥਕ ਮਸਲਿਆਂ ਤੇ ਡੂੰਘੀ ਪਕੜ ਰੱਖਣ ਵਾਲੀ ਸਿੰਘ ਸਿੰਘਣੀ ਵੱਕਾਰੀ ਅਹੁਦੇ ਤੇ ਜਾ ਅੱਪੜੇ ਤਾਂ ਥੋੜੀ ਕੀਤਿਆਂ ਹਲਕ ਤੋਂ ਨਹੀਂ ਉੱਤਰਦਾ..ਪਰ ਸਾਹਿਬ ਹੱਥ ਵਡਿਆਈਆਂ..ਕਲਾ ਵਰਤ ਰਹੀ ਏ..!
ਤੱਕੜੀ ਦੇ ਇੱਕ ਛਾਬੇ ਤੇ ਉਹ ਦੋਗਲੇ ਕਿਰਦਾਰ ਜਿਹਨਾਂ ਹਮੇਸ਼ਾਂ ਕੌਂਮ ਦਸਤਾਰ ਨੂੰ ਬਦਨਾਮੀ ਵਾਲੀ ਸੁਰੰਗ ਵਿਚ ਧੱਕਣਾ ਹੀ ਹੁੰਦਾ ਤੇ ਦੂਜੇ ਛਾਬੇ ਦਸਮ ਪਿਤਾ ਦੇ ਉਹ ਧੀਆਂ ਪੁੱਤ..ਜਿਹਨਾਂ ਨਿਆਰਾਪਣ ਅਤੇ ਵਿਲੱਖਣਤਾ ਦੁਨੀਆ ਦੇ ਹਰ ਖੂੰਝੇ ਅਪੜੌਣੀ ਹੁੰਦੀ ਏ..!
ਬੈਲੇਂਸ ਅਕਾਲ ਪੁਰਖ ਆਪ ਹੀ ਬਣਾਈ ਜਾ ਰਹੇ ਨੇ..ਬਕੌਲ ਦੀਪ ਸਿੱਧੂ..ਹੋ ਸਕਦਾ ਸਾਡੇ ਯੋਗਦਾਨ ਨਾਲ ਗੱਲ ਪਾਸੇ ਨਾ ਲੱਗੇ ਪਰ ਉਹ ਲਾਟ ਹਮੇਸ਼ਾਂ ਬਲਦੀ ਰਹਿਣੀ ਚਾਹੀਦੀ ਜਿਸਨੇ ਹਨੇਰੇ ਦੀ ਹਿੱਕ ਚੀਰ ਕੇ ਚੜ੍ਹਦੀ ਕਲਾ ਵਾਲਾ ਚਾਨਣ ਹਰ ਜ਼ਿਹਨ ਅੰਦਰ ਅਪੜੌਣਾ..ਬੀਬੀ ਜੀ ਲਈ ਚੜ੍ਹਦੀ ਕਲਾ ਦੀ ਅਰਦਾਸ ਨਾਲ!
ਹਰਪ੍ਰੀਤ ਸਿੰਘ ਜਵੰਦਾ

Beware! More anti-India, anti-Hindu hit jobs coming from @USCIRF as they appoint a Khalistani as one of their 9 commissioners. https://t.co/oXKsVuR4sy pic.twitter.com/KaGkGdPkMD
— Nupur J Sharma (@UnSubtleDesi) May 23, 2026

Punjab Spectrum