Breaking News

Kapurthala Jail ਵਿੱਚ ਕੈਦੀ ਭਿੜੇ; ਚਾਰ ਕੈਦੀ ਜ਼ਖ਼ਮੀ; ਬੈਰਕਾਂ ਨੂੰ ਅੱਗ ਲਾਈ

Kapurthala Jail ਵਿੱਚ ਕੈਦੀ ਭਿੜੇ; ਚਾਰ ਕੈਦੀ ਜ਼ਖ਼ਮੀ; ਬੈਰਕਾਂ ਨੂੰ ਅੱਗ ਲਾਈ ਐੱਸਐੱਸਪੀ ਸਣੇ ਪੁਲੀਸ ਟੀਮਾਂ ਪੁੱਜੀਆਂ; ਜੇਲ੍ਹ ਵਿਚਲੀਆਂ ਕਈ ਵੀਡੀਓਜ਼ ਵਾਇਰਲ

ਕਪੂਰਥਲਾ ਕੇਂਦਰੀ ਜੇਲ ਵਿਚ ਅੱਜ ਦੇਰ ਰਾਤ ਕੈਦੀਆਂ ਦੀ ਆਪਸ ਵਿੱਚ ਲੜਾਈ ਹੋ ਗਈ ਜਿਸ ਕਾਰਨ ਜੇਲ੍ਹ ਵਿਚ ਅਫਰਾ ਤਫਰੀ ਦਾ ਮਾਹੌਲ ਬਣ ਗਿਆ।

ਪ੍ਰਾਪਤ ਜਾਣਕਾਰੀ ਮੁਤਾਬਿਕ ਕੈਦੀਆਂ ਦੀ ਆਪਸੀ ਖਿੱਚੋਤਾਣ ਕਾਰਨ ਮਾਹੌਲ ਗਰਮਾਇਆ ਹੈ ਇਸ ਦੀ ਸੂਚਨਾ ਮਿਲਦਿਆਂ ਐਸ ਐਸ ਪੀ ਗੌਰਵ ਮੌਕੇ ’ਤੇ ਪਹੁੰਚੇ।

ਇਹ ਪਤਾ ਲੱਗਿਆ ਹੈ ਕਿ ਇਸ ਤੋਂ ਬਾਅਦ ਵੱਡੀ ਗਿਣਤੀ ਪੁਲੀਸ ਮੁਲਾਜ਼ਮ ਤਾਇਨਾਤ ਕਰ ਦਿੱਤੇ ਗਏ ਹਨ ਤੇ ਸੁਰੱਖਿਆ ਦੇ ਹੋਰ ਇੰਤਜ਼ਾਮ ਕੀਤੇ ਜਾ ਰਹੇ ਹਨ।

ਇਹ ਪਤਾ ਲੱਗਿਆ ਹੈ ਕਿ ਕੈਦੀ ਜੇਲ੍ਹ ਵਿਚ ਕਿਸੇ ਗੱਲੋਂ ਪ੍ਰਸ਼ਾਸਨ ਨਾਲ ਨਾਰਾਜ਼ ਸਨ ਤੇ ਕੈਦੀਆਂ ਵਲੋਂ ਜੇਲ੍ਹ ਅੰਦਰ ਅੱਗ ਲਾਉਣ ਦੀ ਵੀ ਖਬਰ ਹੈ। ਇਸ ਤੋਂ ਬਾਅਦ ਜੇਲ੍ਹ ਵਿਚ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਵੀ ਪੁੱਜੀਆਂ ਪਰ ਇਸ ਮਾਮਲੇ ’ਤੇ ਕੋਈ ਵੀ ਪੁਲੀਸ ਅਧਿਕਾਰੀ ਜਾਣਕਾਰੀ ਦੇਣ ਨੂੰ ਤਿਆਰ ਨਹੀਂ।

ਦੂਜੇ ਪਾਸੇ ਸੋਸ਼ਲ ਮੀਡੀਆ ’ਤੇ ਕਈ ਵੀਡੀਓਜ਼ ਵਾਇਰਲ ਹੋ ਰਹੀਆਂ ਹਨ ਜਿਸ ਵਿਚ ਕੈਦੀਆਂ ਦੇ ਕਈ ਗਰੁੱਪ ਛੱਤ ’ਤੇ ਘੁੰਮ ਰਹੇ ਦਿਖਾਈ ਦੇ ਰਹੇ ਹਨ ਜਿਸ ਵਿਚ ਉਨ੍ਹਾਂ ਵਲੋਂ ਕਿਹਾ ਜਾ ਰਿਹਾ ਹੈ ਕਿ ਜੇਲ੍ਹ ਬਰੇਕ ਕਰ ਲਈ ਗਈ ਹੈ। ਉਹ ਹੱਥਾਂ ਵਿਚ ਕਈ ਹਥਿਆਰ ਤੇ ਸੋਟੀਆਂ ਲਈ ਘੁੰਮਦੇ ਦਿਖਾਈ ਦੇ ਰਹੇ ਹਨ।

ਇਹ ਪਤਾ ਲੱਗਾ ਹੈ ਕਿ ਜੇਲ੍ਹ ਵਿਚ ਝਗੜੇ ਦੌਰਾਨ 3-4 ਹਵਾਲਾਤੀਆਂ ਦੇ ਜ਼ਖ਼ਮੀ ਹੋਣ ਦਾ ਸਮਾਚਾਰ ਹੈ ਤੇ ਇਸ ਸਬੰਧੀ ਕੁੱਝ ਵੀਡੀਓ ਵੀ ਸੋਸ਼ਲ ਮੀਡੀਆ ‘ਤੇ ਤੇਜ਼ੀ ਨਾਲ ਵਾਇਰਲ ਹੋ ਰਹੀਆਂ ਹਨ| ਜ਼ਿਲ੍ਹਾ ਪੁਲੀਸ ਮੁਖੀ ਗੌਰਵ ਤੂਰਾ ਅਨੁਸਾਰ ਜੇਲ੍ਹ ਅੰਦਰ ਝਗੜੇ ਦੀ ਸੂਚਨਾ ਮਿਲੀ ਹੈ ਤੇ ਸਥਿਤੀ ਕਾਬੂ ਹੇਠ ਹੈ ਤੇ ਪੁਲੀਸ ਟੀਮਾਂ ਮੁਸਤੈਦੀ ਨਾਲ ਆਪਣੀ ਡਿਊਟੀ ਨਿਭਾਅ ਰਹੀਆਂ ਹਨ |

ਜਾਣਕਾਰੀ ਅਨੁਸਾਰ ਜੇਲ੍ਹ ਅੰਦਰ ਇੱਕ ਦੋ ਬੈਰਕਾਂ ਨੂੰ ਵੀ ਅੱਗ ਲਗਾਉਣ ਦੀ ਸੂਚਨਾ ਮਿਲ ਰਹੀ ਹੈ ਪਰ ਇਸ ਸਬੰਧੀ ਕੋਈ ਵੀ ਉਚ ਪੁਲਿਸ ਅਧਿਕਾਰੀ ਪੁਸ਼ਟੀ ਨਹੀਂ ਕਰ ਰਿਹਾ। ਇਸ ਤੋਂ ਇਲਾਵਾ ਸਿਵਲ ਹਸਪਤਾਲ ਵਿਚ ਵੀ ਪੀ.ਸੀ.ਆਰ. ਟੀਮਾਂ ਤਾਇਨਾਤ ਕਰ ਦਿੱਤੀਆਂ ਗਈਆਂ ਹਨ।