Breaking News

ਪੰਜਾਬ ਦੀ ਦੌਲਤ ਨੂੰ ਹੋਰਾਂ ਲਈ ਲੁਟਵਾਉਣਾ – ਅਕਲਮੰਦੀ ਜਾਂ ਸਾਫ਼ ਬੇਵਕੂਫ਼ੀ ਜਾਂ ਫਿਰ ਸਿਰੇ ਦੀ ਬੇਈਮਾਨੀ?

ਪੋਸਟ ਵਿਚਲੀ ਸ਼ਬਦਾਵਲੀ ਤੇ ਪੋਸਟ ਨਾਲ ਦਿੱਤੀ ਤਸਵੀਰ ਪੰਜਾਬੀਆਂ ਦੀ ਹੋਣ ਜਾ ਰਹੀ ਹੋਰ ਦਿੱਲੀ-ਲੁੱਟ ਦੀ ਸ਼ਾਹਦੀ ਭਰਦੀਆਂ ਹਨ।
***************************************
ਪੰਜਾਬ ਦੀ ਦੌਲਤ ਨੂੰ ਹੋਰਾਂ ਲਈ ਲੁਟਵਾਉਣਾ – ਅਕਲਮੰਦੀ ਜਾਂ ਸਾਫ਼ ਬੇਵਕੂਫ਼ੀ ਜਾਂ ਫਿਰ ਸਿਰੇ ਦੀ ਬੇਈਮਾਨੀ?
ਪੰਜਾਬ ਰੋਜ਼ਾਨਾ 5 ਕਰੋੜ ਲੀਟਰ ਦੁੱਧ ਪੈਦਾ ਕਰਦਾ ਹੈ। ਜੇਕਰ ਕਿਸੇ ਕੋਆਪਰੇਟਿਵ ਨੂੰ ਹਰ ਲੀਟਰ ਤੋਂ ਸਿਰਫ਼ 1 ਰੁਪਈਆ ਲਾਭ ਹੋਵੇ ਤਾਂ ਦਿਨ ਦਾ 5 ਕਰੋੜ ਰੁਪਏ ਅਤੇ ਸਾਲ ਦਾ 1800 ਕਰੋੜ ਰੁਪਏ ਮੁਨਾਫਾ ਹੋ ਸਕਦਾ ਹੈ।

ਕਿਸੇ ਵੀ ਕੰਪਨੀ ਦੀ ਕਦਰ ਉਸਦੇ ਸਾਲਾਨਾ ਮੁਨਾਫੇ ਦੇ ਆਧਾਰ ‘ਤੇ ਕੀਤੀ ਜਾਂਦੀ ਹੈ। 1800 ਕਰੋੜ ਮੁਨਾਫੇ ਵਾਲੀ ਕੰਪਨੀ ਦੀ ਕਦਰ ਘੱਟ ਤੋਂ ਘੱਟ 50,000 ਕਰੋੜ ਦੀ ਹੁੰਦੀ ਹੈ। ਇਹ ਤਕਰੀਬਨ ਪੰਜਾਬ ਦੇ 3.5 ਲੱਖ ਕਰੋੜ ਕਰਜ਼ੇ ਦਾ 1/7ਵਾਂ ਹਿੱਸਾ ਹੈ।
ਦੂਜੇ ਪਾਸੇ Markfed ਸਾਲਾਨਾ 50 ਮਿਲੀਅਨ ਟਨ (50 ਕਰੋੜ ਕੁਇੰਟਲ) ਅਨਾਜ ਖਰੀਦਦਾ ਹੈ – ਕਣਕ, ਚੌਲ, ਮੱਕੀ। ਜੇ Markfed ਨੂੰ ਹਰ ਕੁਇੰਟਲ ਤੋਂ 50 ਰੁਪਏ ਲਾਭ ਮਿਲੇ ਤਾਂ ਸਾਲਾਨਾ 2500 ਕਰੋੜ ਮੁਨਾਫਾ ਹੋ ਸਕਦਾ ਹੈ। ਅਨਾਜ ਤਾਂ ਮੁੱਢਲੀ ਲੋੜ ਹੈ, ਇਹ ਸਦਾ ਚੱਲਣ ਵਾਲਾ ਕਾਰੋਬਾਰ ਹੈ। ਐਸੇ ਬਿਜ਼ਨਸ ਦੀ ਕਦਰ 1 ਲੱਖ ਕਰੋੜ ਰੁਪਏ ਤੋਂ ਘੱਟ ਨਹੀਂ ਹੋ ਸਕਦੀ।

 

ਪਰ ਪੰਜਾਬ ਸਰਕਾਰ ਅਤੇ ਹੋਰ ਸਰਕਾਰੀ ਤੰਤਰ ਕੀ ਕਰ ਰਿਹਾ ਹੈ?
Verka ਨੂੰ Amul ਦੇ ਹਵਾਲੇ ਕਰ ਰਹੇ ਨੇ – ਤਾਂ ਜੋ ਗੁਜਰਾਤ ਦੀਆਂ ਕੰਪਨੀਆਂ ਮੁਨਾਫਾ ਲੈਣ।
Markfed ਦੀ ਥਾਂ Adani ਨੂੰ procurement ਦੇ ਰਹੇ ਨੇ – ਤਾਂ ਜੋ ਹਿੰਦੂਸਤਾਨ ਦੇ ਸਭ ਤੋਂ ਅਮੀਰ ਬੰਦੇ ਦੀ ਨਵੀ ਸੰਪਤੀ ਬਣੇ।
ਜੇ Verka ਅਤੇ Markfed ਨੂੰ ਹੀ ਸੂਝ-ਬੂਝ ਨਾਲ ਚਲਾਇਆ ਜਾਵੇ ਅਤੇ New York Stock Exchange ‘ਤੇ ਲਿਸਟ ਕਰਵਾਇਆ ਜਾਵੇ – ਤਾਂ ਇਹਨਾਂ ਦੀ ਮਾਰਕੀਟ ਕੈਪੀਟਲਾਈਜ਼ੇਸ਼ਨ ਰਾਖਵਾਂ ਰੂਪ ਵਿੱਚ ਸੂਬੇ ਦਾ ਕਰਜ਼ਾ ਉਤਾਰ ਸਕਦੀ ਹੈ।

ਅਸੀਂ ਆਪਣੀ “ਸ਼ਾਮਲਾਤ ਜਮੀਨ” ਤਾ ਪਹਿਲਾਂ ਹੀ ਕਾਰਪੋਰੇਟਾਂ ਨੂੰ ਦੇ ਦਿਤੀ। ਹੁਣ ਆਪਣੀ ਦੁੱਧ ਅਤੇ ਅਨਾਜ ਦੀ ਦੌਲਤ ਵੀ ਹੋਰਾਂ ਦੇ ਨਾਮ ਕਰ ਰਹੇ ਹਾਂ।
Verka, Markfed ਇਹ ਕੋਈ ਆਮ ਵਪਾਰ ਨਹੀਂ, ਇਹ ਤਾਂ ਪੁਸ਼ਤਾਂ ਦੀ ਲੁੱਟ ਹੈ।
#Unpopular_Opinions
#Unpopular_Ideas
#Unpopular_Facts