Indian Prime Minister Modi – ‘ਆਉਣ ਵਾਲੇ ਸਾਲ ਹੋਣਗੇ ਚੁਣੌਤੀਪੂਰਨ, ਗਰੀਬੀ ਦੀ ਵਾਪਸੀ ਦਾ ਖ਼ਤਰਾ’ : PM ਮੋਦੀ ਦੀ ਦੁਨੀਆ ਨੂੰ ਚਿਤਾਵਨੀ
ਨੀਦਰਲੈਂਡਜ਼ – ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਗਲੋਬਲ ਆਰਥਿਕਤਾ ਦੀ ਮੌਜੂਦਾ ਸਥਿਤੀ ‘ਤੇ ਹੁਣ ਤੱਕ ਦੀ ਸਭ ਤੋਂ ਸਖ਼ਤ ਚਿਤਾਵਨੀ ਦਿੱਤੀ ਹੈ। ਨੀਦਰਲੈਂਡ ‘ਚ ਭਾਰਤੀ ਭਾਈਚਾਰੇ ਨੂੰ ਸੰਬੋਧਨ ਕਰਦਿਆਂ ਉਨ੍ਹਾਂ ਕਿਹਾ ਕਿ ਜੇਕਰ ਵਿਸ਼ਵ ਪੱਧਰ ‘ਤੇ ਵੱਧ ਰਹੇ ਸੰਕਟਾਂ ਨੂੰ ਤੁਰੰਤ ਨਾ ਰੋਕਿਆ ਗਿਆ, ਤਾਂ ਪਿਛਲੇ ਦਹਾਕਿਆਂ ਦੌਰਾਨ ਗਰੀਬੀ ਵਿਰੁੱਧ ਕੀਤੀ ਗਈ ਸਾਰੀ ਮਿਹਨਤ ਅਤੇ ਤਰੱਕੀ ਗੰਭੀਰ ਖ਼ਤਰੇ ‘ਚ ਪੈ ਸਕਦੀ ਹੈ।
ਤਬਾਹੀਆਂ ਦਾ ਦਹਾਕਾ
ਅਮਰੀਕਾ ਅਤੇ ਇਜ਼ਰਾਈਲ ਵੱਲੋਂ ਈਰਾਨ ‘ਤੇ ਕੀਤੇ ਗਏ ਹਮਲਿਆਂ ਦਾ ਜ਼ਿਕਰ ਕਰਦਿਆਂ ਪੀ.ਐੱਮ. ਮੋਦੀ ਨੇ ਮੌਜੂਦਾ ਦਹਾਕੇ ਨੂੰ ‘ਘਾਤਕ ਆਫ਼ਤਾਂ ਦਾ ਦਹਾਕਾ’ ਕਰਾਰ ਦਿੱਤਾ। ਉਨ੍ਹਾਂ ਕਿਹਾ ਕਿ ਦੁਨੀਆ ਪਹਿਲਾਂ ਕੋਰੋਨਾ ਮਹਾਮਾਰੀ ਨਾਲ ਜੂਝੀ, ਫਿਰ ਯੁੱਧਾਂ ਦਾ ਦੌਰ ਸ਼ੁਰੂ ਹੋਇਆ ਅਤੇ ਹੁਣ ਊਰਜਾ ਸੰਕਟ ਪੈਦਾ ਹੋ ਗਿਆ ਹੈ। ਉਨ੍ਹਾਂ ਚਿਤਾਵਨੀ ਦਿੱਤੀ ਕਿ ਜੇਕਰ ਹਾਲਾਤ ਜਲਦੀ ਨਾ ਬਦਲੇ ਤਾਂ ਦੁਨੀਆ ਦੀ ਇਕ ਵੱਡੀ ਆਬਾਦੀ ਮੁੜ ਗਰੀਬੀ ਦੀ ਦਲਦਲ ‘ਚ ਫਸ ਸਕਦੀ ਹੈ।
The Indian diaspora is a living bridge of the India-Netherlands partnership. Our decision to extend OCI Card eligibility for the Surinamese Hindustani community from the fourth generation to the sixth generation has been enthusiastically received by the diaspora in the… pic.twitter.com/A1mu1pYLFg
— Narendra Modi (@narendramodi) May 16, 2026
ਦੇਸ਼ ਵਾਸੀਆਂ ਨੂੰ ਵਿਸ਼ੇਸ਼ ਅਪੀਲ
ਪ੍ਰਧਾਨ ਮੰਤਰੀ ਨੇ ਭਾਰਤੀਆਂ ਨੂੰ ਅਪੀਲ ਕੀਤੀ ਕਿ ਉਹ ਵਿਦੇਸ਼ੀ ਮੁਦਰਾ ਬਚਾਉਣ ਅਤੇ ਈਂਧਨ ਦੀ ਖਪਤ ਘਟਾਉਣ ਨੂੰ ਦੇਸ਼ ਭਗਤੀ ਦੇ ਕਾਰਜ ਵਜੋਂ ਦੇਖਣ। ਉਨ੍ਹਾਂ ਨੇ ਕੁਝ ਅਹਿਮ ਨੁਕਤੇ ਸਾਂਝੇ ਕੀਤੇ :-
ਵਰਕ ਫਰੌਮ ਹੋਮ
– ਕੰਮਕਾਜ ਘਰੋਂ ਕਰਨ ਨੂੰ ਤਰਜੀਹ ਦਿੱਤੀ ਜਾਵੇ।
Mijn gesprekken met premier Rob Jetten waren uitgebreid en bestreken een breed scala aan onderwerpen. Een daarvan was defensie en veiligheid. Ik sprak over de mogelijkheid om zo snel mogelijk een stappenplan voor de defensie-industrie op te stellen. We kunnen ook samenwerken in… pic.twitter.com/hwgrBZzCsC
— Narendra Modi (@narendramodi) May 16, 2026
ਵਿਦੇਸ਼ੀ ਯਾਤਰਾ ਅਤੇ ਸੋਨਾ
– ਵਿਦੇਸ਼ੀ ਯਾਤਰਾਵਾਂ ਨੂੰ ਸੀਮਤ ਕਰਨ ਅਤੇ ਸੋਨੇ ਦੀ ਖਰੀਦ ਘਟਾਉਣ ਦੀ ਸਲਾਹ ਦਿੱਤੀ।
ਟਰਾਂਸਪੋਰਟ
ਜਨਤਕ ਆਵਾਜਾਈ ਅਤੇ ਕਾਰਪੂਲਿੰਗ ਦਾ ਵੱਧ ਤੋਂ ਵੱਧ ਇਸਤੇਮਾਲ ਕੀਤਾ ਜਾਵੇ।
ਪੈਟਰੋਲ-ਡੀਜ਼ਲ ਦੀਆਂ ਕੀਮਤਾਂ ‘ਚ ਵਾਧਾ
ਇਸੇ ਦੌਰਾਨ ਦੇਸ਼ ‘ਚ ਤੇਲ ਦੀਆਂ ਕੀਮਤਾਂ ‘ਚ ਵੀ ਉਛਾਲ ਦੇਖਣ ਨੂੰ ਮਿਲਿਆ ਹੈ। ਚਾਰ ਸਾਲਾਂ ਦੇ ਵਕਫੇ ਤੋਂ ਬਾਅਦ ਸਰਕਾਰੀ ਤੇਲ ਕੰਪਨੀਆਂ ਨੇ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ‘ਚ 3 ਰੁਪਏ ਪ੍ਰਤੀ ਲੀਟਰ ਦਾ ਵਾਧਾ ਕਰ ਦਿੱਤਾ ਹੈ। ਦਿੱਲੀ ‘ਚ ਹੁਣ ਪੈਟਰੋਲ 97.77 ਰੁਪਏ ਅਤੇ ਡੀਜ਼ਲ 90.67 ਰੁਪਏ ਪ੍ਰਤੀ ਲੀਟਰ ਤੱਕ ਪਹੁੰਚ ਗਿਆ ਹੈ।
ਪ੍ਰਧਾਨ ਮੰਤਰੀ ਨੇ ਜ਼ੋਰ ਦੇ ਕੇ ਕਿਹਾ ਕਿ ਸਾਨੂੰ ਸਿਰਫ ਉਨੀ ਹੀ ਵਰਤੋਂ ਕਰਨੀ ਚਾਹੀਦੀ ਹੈ ਜਿੰਨੀ ਜ਼ਰੂਰੀ ਹੈ, ਤਾਂ ਜੋ ਜੰਗੀ ਸੰਕਟ ਦੇ ਮਾੜੇ ਪ੍ਰਭਾਵਾਂ ਨੂੰ ਘੱਟ ਕੀਤਾ ਜਾ ਸਕੇ।
Punjab Spectrum