London Protests: ਪਰਵਾਸ ਵਿਰੋਧੀਆਂ ਨੂੰ PM Keir Starmer ਦੀ ਸਖ਼ਤ ਚਿਤਾਵਨੀ

ਫ਼ਲਸਤੀਨ ਪੱਖੀਆਂ ਵੱਲੋਂ ਇਜ਼ਰਾਈਲ ਨੂੰ ਹਥਿਆਰ ਦੇਣ ਦਾ ਤਿੱਖਾ ਵਿਰੋਧ
HUGE ‼️ Thousands of British march towards Parliament Square for the 'Unite the Kingdom' rally organized by Tommy Robinson
UK citizens demand mass deportations and to take their country and culture back
The demand an end to being arrested for social media posts pic.twitter.com/Hfb7VbpZDB
— Wall Street Apes (@WallStreetApes) May 16, 2026
ਲੰਡਨ ਦੇ ਕੇਂਦਰੀ ਹਿੱਸੇ ਵਿੱਚ ਅੱਜ ਦੋ ਵੱਖ-ਵੱਖ ਪ੍ਰਦਰਸ਼ਨਾਂ ਦੌਰਾਨ ਹਜ਼ਾਰਾਂ ਲੋਕਾਂ ਨੇ ਮਾਰਚ ਕੀਤਾ। ਇੱਕ ਮੁਜ਼ਾਹਰਾ ਦੇਸ਼ ਵਿੱਚ ਪਰਵਾਸ ਵਿੱਚ ਬੜੋਤਰੀ ਖ਼ਿਲਾਫ਼ ਸੀ ਜਦਕਿ ਦੂਜਾ ਫ਼ਲਸਤੀਨੀਆਂ ਦੇ ਸਮਰਥਨ ਵਿੱਚ ਸੀ। ਪੁਲੀਸ ਨੇ ਇਸ ਮੁਹਿੰਮ ਲਈ 4,000 ਅਧਿਕਾਰੀ ਤਾਇਨਾਤ ਕੀਤੇ ਸਨ, ਜਿਨ੍ਹਾਂ ਵਿੱਚ ਰਾਜਧਾਨੀ ਤੋਂ ਬਾਹਰੋਂ ਸੱਦੀ ਗਈ ਵਾਧੂ ਫੋਰਸ ਦੇ ਅਧਿਕਾਰੀ ਤੇ ਮੁਲਾਜ਼ਮ ਵੀ ਸ਼ਾਮਲ ਸਨ। ਪੁਲੀਸ ਨੇ ਇਸ ਨੂੰ ਪਿਛਲੇ ਕਈ ਸਾਲਾਂ ਵਿੱਚ ਆਪਣੀ ਸਭ ਤੋਂ ਵੱਡੀ ਜਨਤਕ ਵਿਵਸਥਾ ਮੁਹਿੰਮ ਦੱਸਦਿਆਂ ਆਪਣੀਆਂ ਸ਼ਕਤੀਆਂ ਦੀ ਹਰ ਸੰਭਵ ਸਖ਼ਤੀ ਨਾਲ ਵਰਤੋਂ ਕਰਨ ਦਾ ਵਾਅਦਾ ਕੀਤਾ।
We like this London. pic.twitter.com/A2cejUZHxn
— RadioGenoa (@RadioGenoa) May 16, 2026
ਦੋਵੇਂ ਮਾਰਚ ਸ਼ੁਰੂ ਹੋਣ ਤੋਂ ਕੁਝ ਦੇਰ ਬਾਅਦ, ਦੁਪਹਿਰ 12 ਵਜੇ ਤੱਕ ਪੁਲੀਸ ਨੇ ਦੱਸਿਆ ਕਿ ਉਨ੍ਹਾਂ ਨੇ ਵੱਖ-ਵੱਖ ਅਪਰਾਧਾਂ ਲਈ 11 ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਹੈ। ਪੁਲੀਸ ਨੇ ਪਹਿਲਾਂ ਇਨ੍ਹਾਂ ਮੁਜ਼ਾਾਹਰਿਆਂ ਵਿੱਚ ਘੱਟੋ-ਘੱਟ 80,000 ਲੋਕਾਂ ਦੇ ਸ਼ਾਮਲ ਹੋਣ ਦਾ ਅਨੁਮਾਨ ਲਾਇਆ ਸੀ। ਪ੍ਰਧਾਨ ਮੰਤਰੀ ਕੀਰ ਸਟਾਰਮਰ ਨੇ ਸ਼ੁੱਕਰਵਾਰ ਨੂੰ ‘ਯੂਨਾਈਟਿਡ ਦਿ ਕਿੰਗਡਮ’ ਮਾਰਚ ਦੇ ਪ੍ਰਬੰਧਕਾਂ ’ਤੇ ਨਿਸ਼ਾਨਾ ਸੇਧਦੇ ਹੋਏ ਉਨ੍ਹਾਂ ’ਤੇ ਸਿੱਧੇ ਤੌਰ ’ਤੇ ਨਫ਼ਰਤ ਅਤੇ ਵੰਡ ਨੂੰ ਹੁਲਾਰਾ ਦੇਣ ਦਾ ਦੋਸ਼ ਲਾਇਆ।
I’ll always champion peaceful protest. But the Unite the Kingdom march organisers are peddling hatred and division.
We’ve already blocked visas for far-right agitators who want to come here to spew their extremist views.
They don't speak for the decent, fair, respectful Britain… pic.twitter.com/hdu8kgxHFp
— Keir Starmer (@Keir_Starmer) May 15, 2026
ਇਹ ਮਾਰਚ ਇਸਲਾਮ ਵਿਰੋਧੀ ਕਾਰਕੁਨ ਸਟੀਫਨ ਯੈਕਸਲੇ-ਲੈਨਨ ਵੱਲੋਂ ਕੀਤਾ ਗਿਆ, ਜਿਸ ਨੂੰ ਟੌਮੀ ਰੌਬਿਨਸਨ ਦੇ ਨਾਮ ਨਾਲ ਵੀ ਜਾਣਿਆ ਜਾਂਦਾ ਹੈ। ਸਰਕਾਰ ਨੇ 11 ਵਿਅਕਤੀਆਂ ਨੂੰ ਬਰਤਾਨੀਆ ਵਿੱਚ ਦਾਖ਼ਲ ਹੋਣ ਤੋਂ ਰੋਕ ਦਿੱਤਾ, ਜਿਨ੍ਹਾਂ ਨੂੰ ਸਰਕਾਰ ਨੇ ਵਿਦੇਸ਼ੀ ਸੱਜੇ-ਪੱਖੀ ਭੜਕਾਊ ਪ੍ਰਦਰਸ਼ਨਕਾਰੀਆਂ ਵਜੋਂ ਦਰਸਾਇਆ ਸੀ। ਅੱਜ ਰੌਬਿਨਸਨ ਦੇ ਹਮਾਇਤੀ ਕੇਂਦਰੀ ਲੰਡਨ ਵਿੱਚ ਇਕੱਠੇ ਹੋਏ, ਜਿਨ੍ਹਾਂ ਦੇ ਹੱਥਾਂ ਵਿੱਚ ਬਰਤਾਨਵੀ ਝੰਡੇ ਸਨ।
Punjab Spectrum
You must be logged in to post a comment.