Breaking News

Canada: ਵਿਨੀਪੈਗ ਵਿੱਚ ਸਿੱਖ ਲੜਕੇ ਨੂੰ ਕਕਾਰਾਂ ਕਾਰਨ ਪੇਪਰ ਦੇਣ ਤੋਂ ਰੋਕਿਆ

Canada: ਵਿਨੀਪੈਗ ਵਿੱਚ ਸਿੱਖ ਨੂੰ ਕਕਾਰਾਂ ਕਾਰਨ ਪੇਪਰ ਦੇਣ ਤੋਂ ਰੋਕਿਆ
ਕੈਨੇਡਾ ਦੇ ਵਿਨੀਪੈਗ ਵਿਖੇ ਕਿਰਪਾਨ ਪਹਿਨਣ ਕਾਰਨ ਸਿੱਖ ਨੌਜਵਾਨ ਨੂੰ ਪੁਲਿਸ ਭਰਤੀ ਪ੍ਰੀਖਿਆ ਦੇਣ ਦਾ ਮੌਕਾ ਨਹੀਂ ਮਿਲਿਆ

 

 

 

 

Winnipeg Sikh Jaspal Singh Gill denied opportunity to write police exam over Sikh kirpan
Winnipeg Sikh Jaspal Singh Gill says he was denied the opportunity to write a police recruitment exam because of restrictions tied to a religious item he’s required to wear.Jaspal Singh Gill wants to become a police officer to serve the greater community.“My longstanding personal goal was to join a police service because my grandfather and father were police officers back in India,” Jaspal Singh Gill told.
Jaspal Singh Gill moved to New Brunswick from India in 2021, became a permanent resident of Canada in 2024, and moved to Winnipeg last summer. He said he’s been studying for police recruitment exams since he initially landed in Canada and jumped at the invitation to write the Winnipeg Police Service (WPS) recruitment exam at its downtown headquarters in late April.

 

 

 

 

 

 

 

 

 

 

But Jaspal Singh Gill said he never put pen to paper. “The recruitment officer came to me and they told, ‘You have to take off your kirpan in order to take the examination,’” Jaspal Singh Gill said. The kirpan, a sheathed dagger, is one of the five articles of faith a Khalsa Sikh must wear at all times. The blade is only unsheathed for religious occasions and for cleaning purposes. “We wear it to symbolize courage and our responsibility to fight against injustice,” Jaspal Singh Gill explained

 

 

 

 

 

 

 

 

 

 

 

 

 

 

 

 

 

 

 

 

 

ਕੈਨੇਡਾ ਦੇ ਵਿਨੀਪੈਗ ਵਿਖੇ ਸਿੱਖ ਜਸਪਾਲ ਸਿੰਘ ਗਿੱਲ ਦਾ ਕਹਿਣਾ ਹੈ ਕਿ ਉਸਨੂੰ ਧਾਰਮਿਕ ਚਿੰਨ੍ਹ ਕਿਰਪਾਨ ਨਾਲ ਸੰਬੰਧਿਤ ਪਾਬੰਦੀਆਂ ਕਾਰਨ ਪੁਲਿਸ ਭਰਤੀ ਪ੍ਰੀਖਿਆ ਦੇਣ ਦਾ ਮੌਕਾ ਨਹੀਂ ਦਿੱਤਾ ਗਿਆ। ਜਸਪਾਲ ਸਿੰਘ ਗਿੱਲ ਮੁਤਾਬਕ ਉਹ ਪੁਲਿਸ ਅਫਸਰ ਬਣ ਕੇ ਸਮਾਜ ਦੀ ਸੇਵਾ ਕਰਨਾ ਚਾਹੁੰਦੇ ਹਨ। “ਮੇਰਾ ਕਾਫੀ ਸਮੇਂ ਤੋਂ ਨਿੱਜੀ ਟੀਚਾ ਪੁਲਿਸ ਸੇਵਾ ਵਿੱਚ ਸ਼ਾਮਲ ਹੋਣ ਦਾ ਰਿਹਾ ਹੈ ਕਿਉਂਕਿ ਮੇਰੇ ਦਾਦਾ ਜੀ ਅਤੇ ਪਿਤਾ ਜੀ ਭਾਰਤ ਵਿੱਚ ਪੁਲਿਸ ਅਫਸਰ ਰਹਿ ਚੁੱਕੇ ਹਨ,” ਜਸਪਾਲ ਸਿੰਘ ਗਿੱਲ ਨੇ ਕਿਹਾ।

 

 

 

 

 

 

 

 

 

 

 

 

 

 

 

 

 

ਜਸਪਾਲ ਸਿੰਘ ਗਿੱਲ 2021 ਵਿੱਚ ਭਾਰਤ ਤੋਂ ਨਿਊ ਬਰੰਜ਼ਵਿਕ ਆਏ ਸਨ, 2024 ਵਿੱਚ ਕੈਨੇਡਾ ਦੇ ਪੱਕੇ ਨਿਵਾਸੀ ਬਣੇ ਅਤੇ ਪਿਛਲੇ ਗਰਮੀਆਂ ਵਿੱਚ ਵਿਨੀਪੈਗ ਆ ਵੱਸੇ। ਉਨ੍ਹਾਂ ਨੇ ਦੱਸਿਆ ਕਿ ਕੈਨੇਡਾ ਆਉਣ ਤੋਂ ਬਾਅਦ ਤੋਂ ਹੀ ਉਹ ਪੁਲਿਸ ਭਰਤੀ ਪ੍ਰੀਖਿਆਵਾਂ ਦੀ ਤਿਆਰੀ ਕਰ ਰਹੇ ਸਨ ਅਤੇ ਅਪ੍ਰੈਲ ਦੇ ਅੰਤ ਵਿੱਚ ਵਿਨੀਪੈਗ ਪੁਲਿਸ ਸਰਵਿਸ (WPS) ਦੇ ਡਾਊਨਟਾਊਨ ਹੈੱਡਕੁਆਰਟਰ ਵਿੱਚ ਪ੍ਰੀਖਿਆ ਦੇਣ ਦਾ ਸੱਦਾ ਮਿਲਣ ‘ਤੇ ਬਹੁਤ ਉਤਸ਼ਾਹਿਤ ਸਨ। ਪਰ ਜਸਪਾਲ ਸਿੰਘ ਗਿੱਲ ਦਾ ਕਹਿਣਾ ਹੈ ਕਿ ਉਹ ਪ੍ਰੀਖਿਆ ਦੇ ਹੀ ਨਹੀਂ ਸਕੇ।

 

 

 

 

 

 

 

 

 

 

 

 

 

 

 

 

 

 

 

 

 

 

 

“ਭਰਤੀ ਅਫਸਰ ਮੇਰੇ ਕੋਲ ਆਏ ਅਤੇ ਉਨ੍ਹਾਂ ਨੇ ਕਿਹਾ, ‘ਤੁਹਾਨੂੰ ਪ੍ਰੀਖਿਆ ਦੇਣ ਲਈ ਆਪਣੀ ਕਿਰਪਾਨ ਉਤਾਰਨੀ ਪਵੇਗੀ,’” ਜਸਪਾਲ ਸਿੰਘ ਗਿੱਲ ਨੇ ਦੱਸਿਆ। ਕਿਰਪਾਨ, ਜੋ ਕਿ ਮਿਆਨ ਵਿੱਚ ਰਹਿਣ ਵਾਲੀ ਇੱਕ ਛੋਟੀ ਤਲਵਾਰ ਹੁੰਦੀ ਹੈ, ਖਾਲਸਾ ਸਿੱਖਾਂ ਵੱਲੋਂ ਹਰ ਸਮੇਂ ਧਾਰਨ ਕੀਤੇ ਜਾਣ ਵਾਲੇ ਪੰਜ ਕਕਾਰਾਂ ਵਿੱਚੋਂ ਇੱਕ ਹੈ। ਇਹ ਸਿਰਫ ਧਾਰਮਿਕ ਮੌਕਿਆਂ ਜਾਂ ਸਾਫ਼-ਸਫ਼ਾਈ ਲਈ ਹੀ ਮਿਆਨ ਤੋਂ ਬਾਹਰ ਕੱਢੀ ਜਾਂਦੀ ਹੈ।
“ਅਸੀਂ ਇਸਨੂੰ ਹਿੰਮਤ ਅਤੇ ਅਨਿਆਏ ਦੇ ਖਿਲਾਫ ਖੜ੍ਹੇ ਹੋਣ ਦੀ ਆਪਣੀ ਜ਼ਿੰਮੇਵਾਰੀ ਦੇ ਪ੍ਰਤੀਕ ਵਜੋਂ ਧਾਰਨ ਕਰਦੇ ਹਾਂ,” ਜਸਪਾਲ ਸਿੰਘ ਗਿੱਲ ਨੇ ਸਮਝਾਇਆ।

 

 

 

 

 

 

 

 

 

 

 

 

 

 

 

 

 

 

 

 

 

 

 

 

 

 

 

ਵਿਨੀਪੈਗ ਦੇ ਸਿੱਖ ਵਿਅਕਤੀ ਨੂੰ ਕਕਾਰਾਂ ਕਾਰਨ ਪੇਪਰ ਦੇਣ ਤੋਂ ਰੋਕਣ ਦਾ ਮਾਮਲਾ ਸਾਹਮਣੇ ਆਇਆ ਹੈ। ਸਿੱਖ ਵਿਅਕਤੀ ਦਾ ਕਹਿਣਾ ਹੈ ਕਿ ਉਸ ਨੂੰ ਸ੍ਰੀ ਸਾਹਿਬ ਉਤਾਰਨ ਤੋਂ ਇਨਕਾਰ ਕਰਨ ਤੋਂ ਬਾਅਦ ਪੁਲੀਸ ਭਰਤੀ ਪ੍ਰੀਖਿਆ ਦੇਣ ਤੋਂ ਇਨਕਾਰ ਕਰ ਦਿੱਤਾ ਗਿਆ ਸੀ। ਜਸਪਾਲ ਸਿੰਘ ਗਿੱਲ ਦਾ ਕਹਿਣਾ ਹੈ ਕਿ ਇਸ ਘਟਨਾ ਨੇ ਉਸ ਦਾ ਪੁਲੀਸ ਅਧਿਕਾਰੀ ਬਣਨ ਦਾ ਸੁਪਨਾ ਚਕਨਾਚੂਰ ਕਰ ਦਿੱਤਾ ਹੈ, “ਮੇਰੇ ਨਾਲ ਵਿਤਕਰਾ ਹੋਇਆ ਹੈ ਅਤੇ ਕੈਨੇਡਾ ਵਿੱਚ ਧਾਰਮਿਕ ਅਤੇ ਚਾਰਟਰ ਅਧਿਕਾਰਾਂ ਬਾਰੇ ਸਵਾਲ ਖੜ੍ਹੇ ਕਰ ਰਿਹਾ ਹੈ।”

 

 

 

 

 

 

 

 

 

 

 

 

 

ਜਸਪਾਲ ਸਿੰਘ ਗਿੱਲ ਆਪਣੇ ਭਾਈਚਾਰੇ ਦੀ ਸੇਵਾ ਕਰਨ ਲਈ ਪੁਲੀਸ ਅਧਿਕਾਰੀ ਬਣਨਾ ਚਾਹੁੰਦਾ ਸੀ ਅਤੇ ਉਹ ਲੰਬੇ ਸਮੇਂ ਤੋਂ ਇਸ ਦੀ ਤਿਆਰੀ ਕਰ ਰਿਹਾ ਸੀ ਅਤੇ ਉਸ ਦਾ ਪੁਲੀਸ ਸੇਵਾ ਵਿੱਚ ਸ਼ਾਮਲ ਹੋਣਾ ਇਕ ਨਿੱਜੀ ਟੀਚਾ ਵੀ ਸੀ ਕਿਉਂਕਿ ਉਸ ਦੇ ਦਾਦਾ ਅਤੇ ਪਿਤਾ ਭਾਰਤ ਵਿੱਚ ਪੁਲੀਸ ਅਧਿਕਾਰੀ ਸਨ। ਗਿੱਲ ਜੋ ਕੇ 2021 ਵਿੱਚ ਭਾਰਤ ਤੋਂ ਨਿਊ ਬਰੰਜ਼ਵਿਕ ਵਿਚ ਆਇਆ ਸੀ ਅਤੇ 2024 ਵਿੱਚ ਉਹ ਕੈਨੇਡਾ ਦਾ ਸਥਾਈ ਨਿਵਾਸੀ ਬਣ ਗਿਆ ਅਤੇ ਪਿਛਲੀਆਂ ਗਰਮੀਆਂ ਵਿੱਚ ਹੀ ਉਹ ਵਿਨੀਪੈਗ ਆਇਆ ਸੀ ।

 

 

 

 

 

 

 

 

 

 

 

 

 

 

 

 

 

 

 

 

ਉਸ ਨੇ ਕਿਹਾ ਕਿ ਉਹ ਕੈਨੇਡਾ ਪਹੁੰਚਣ ਤੋਂ ਬਾਅਦ ਪੁਲੀਸ ਭਰਤੀ ਪ੍ਰੀਖਿਆਵਾਂ ਲਈ ਪੜ੍ਹ ਰਿਹਾ ਹੈ ਅਤੇ ਉਸ ਨੇ ਅਪਰੈਲ ਦੇ ਅਖੀਰ ਵਿੱਚ ਪੁਲੀਸ ਦੇ ਡਾਊਨ ਟਾਊਨ ਹੈੱਡਕੁਆਰਟਰ ਵਿੱਚ ਵਿਨੀਪੈਗ ਪੁਲੀਸ ਸਰਵਿਸ ਵਾਸਤੇ ਅਪਲਾਈ ਕੀਤਾ ਸੀ। ਪਰ ਪ੍ਰੀਖਿਆ ਕੇਂਦਰ ਵਿਚ ਜਦੋਂ ਇਕ ਅਧਿਕਾਰੀ ਨੇ ਕਿਹਾ, ‘ਤੁਹਾਨੂੰ ਪ੍ਰੀਖਿਆ ਦੇਣ ਲਈ ਆਪਣੀ ਕਿਰਪਾਨ ਉਤਾਰਨੀ ਪਏਗੀ।’ ਜਸਪਾਲ ਸਿੰਘ ਗਿੱਲ ਨੇ ਕਕਾਰਾਂ ਦੀ ਮਹੱਤਤਾ ਦੱਸਦਿਆਂ ਕਿਹਾ ਕਿ ਅਸੀਂ ਇਸ ਨੂੰ ਹਿੰਮਤ ਅਤੇ ਬੇਇਨਸਾਫ਼ੀ ਵਿਰੁੱਧ ਲੜਨ ਦੀ ਆਪਣੀ ਜ਼ਿੰਮੇਵਾਰੀ ਦੇ ਪ੍ਰਤੀਕ ਵਜੋਂ ਪਹਿਨਦੇ ਹਾਂ, ਪਰ ਭਰਤੀ ਅਧਿਕਾਰੀਆਂ ਨੇ ਕਿਹਾ ਕਿ ਜਦੋਂ ਤੱਕ ਉਹ ਕਿਰਪਾਨ ਨਹੀਂ ਸੌਂਪ ਦਿੰਦੇ ਉਦੋਂ ਤੱਕ ਉਨ੍ਹਾਂ ਨੂੰ ਪ੍ਰੀਖਿਆ ਦੇਣ ਦੀ ਆਗਿਆ ਨਹੀਂ ਦਿੱਤੀ ਜਾਵੇਗੀ।

 

 

 

 

 

 

 

 

 

 

 

 

 

 

 

 

 

 

ਗਿੱਲ ਨੇ ਕਿਹਾ ਕਿ ਉਨ੍ਹਾਂ ਨੇ ਇਸ ਦੀ ਬਜਾਏ ਇਮਤਿਹਾਨ ਨਾ ਲਿਖਣ ਦਾ ਫ਼ੈਸਲਾ ਕੀਤਾ। ਗਿੱਲ ਨੇ ਕਿਹਾ, ਹੋਰ ਸਾਰੇ ਮੈਂਬਰਜ਼ ਨੂੰ ਇਮਤਿਹਾਨ ਲਿਖਣ ਦੀ ਆਗਿਆ ਸੀ, ਪਰ ਮੈਨੂੰ ਇਜਾਜ਼ਤ ਨਹੀਂ ਦਿੱਤੀ ਗਈ ਕਿਉਂਕਿ ਮੈਂ ਸ੍ਰੀ ਸਾਹਿਬ ਧਾਰਨ ਕੀਤੀ ਹੋਈ ਸੀ। ਵਿਨੀਪੈਗ ਪੁਲੀਸ ਦਾ ਕਹਿਣਾ ਹੈ ਕਿ ਪ੍ਰੀਖਿਆ ਦੌਰਾਨ ਸੁਰੱਖਿਅਤ ਸਟੋਰੇਜ ਦੀ ਪੇਸ਼ਕਸ਼ ਕੀਤੀ ਗਈ ਸੀ, ਪਰ ਗਿੱਲ ਨੇ ਇਨਕਾਰ ਕਰ ਦਿੱਤਾ।

 

 

 

 

 

 

 

 

 

 

 

 

 

 

 

 

 

 

 

 

 

 

 

ਪੁਲੀਸ ਬੁਲਾਰੇ ਨੇ ਦੱਸਿਆ ਕਿ ਇੱਕ ਬਿਨੈਕਾਰ ਨੂੰ ਪਿਛਲੇ ਹਫ਼ਤੇ ਪ੍ਰੀਖਿਆ ਦੀ ਮਿਆਦ ਲਈ ਕਿਰਪਾਨ ਲਈ ਸੁਰੱਖਿਅਤ ਸਟੋਰੇਜ ਵਿਕਲਪਾਂ ਦੀ ਪੇਸ਼ਕਸ਼ ਕੀਤੀ ਗਈ ਸੀ। ਇਕ ਈਮੇਲ ਵਿੱਚ ਬੁਲਾਰੇ ਨੇ ਲਿਖਿਆ, “ਇਹ ਵਿਕਲਪ ਸਤਿਕਾਰ ਨਾਲ ਪੇਸ਼ ਕੀਤਾ ਗਿਆ ਸੀ। ਉਸ ਵਿਅਕਤੀ ਨੇ ਸਟੋਰੇਜ ਵਿਕਲਪਾਂ ਤੋਂ ਇਨਕਾਰ ਕਰ ਦਿੱਤਾ ਅਤੇ ਪ੍ਰੀਖਿਆ ਨਾ ਲਿਖਣ ਦਾ ਫ਼ੈਸਲਾ ਕੀਤਾ।” ਉਨ੍ਹਾਂ ਨੇ ਕਿਹਾ ਕਿ ਟੈਸਟਿੰਗ, ਇਮਾਰਤ ਦੇ ਇੱਕ ਸੁਰੱਖਿਅਤ ਖੇਤਰ ਵਿੱਚ ਹੁੰਦੀ ਹੈ। “ਅਸੀਂ ਜਿੱਥੇ ਵੀ ਸੰਭਵ ਹੋਵੇ ਵਾਜਬ ਸਟੋਰੇਜ ਵਿਕਲਪਾਂ ਪ੍ਰਦਾਨ ਕਰਨ ਦੀ ਕੋਸ਼ਿਸ਼ਾਂ ਕਰਦੇ ਹਾਂ ਅਤੇ ਸੁਰੱਖਿਆ ਦੀਆਂ ਜ਼ਰੂਰਤਾਂ ਨੂੰ ਕਾਇਮ ਰੱਖਦੇ ਹੋਏ ਉਨ੍ਹਾਂ ਦੇ ਧਾਰਮਿਕ ਚਿੰਨ੍ਹਾਂ ਦਾ ਸਤਿਕਾਰ ਕਰਦੇ ਹਾਂ।” ਉਨ੍ਹਾਂ ਕਿਹਾ ਕਿਰਪਾਨ ਨੂੰ ਸੁਰੱਖਿਅਤ ਢੰਗ ਨਾਲ ਸਟੋਰ ਕਰਨ ਦੇ ਵਿਕਲਪ ਨੂੰ ਪਿਛਲੇ ਸਮੇਂ ਵਿੱਚ ਬਹੁਤ ਸਾਰੇ ਬਿਨੈਕਾਰਾਂ ਵੱਲੋਂ ਸਵੀਕਾਰ ਕੀਤਾ ਗਿਆ ਹੈ ਅਤੇ ਉਨ੍ਹਾਂ ਨੂੰ ਟੈਸਟਿੰਗ ਪ੍ਰਕਿਰਿਆ ਨੂੰ ਪੂਰਾ ਕਰਨ ਦਿੱਤਾ ਗਿਆ ਹੈ।

 

 

 

 

 

 

 

 

 

 

 

 

 

 

 

 

 

 

 

 

 

 

 

 

ਹਾਲਾਂਕਿ, ਗਿੱਲ ਨੇ ਕਿਹਾ ਕਿ ਪੁਲੀਸ ਨੇ ਉਨ੍ਹਾਂ ਦੇ ਚਾਰਟਰ ਅਧਿਕਾਰਾਂ ਦੀ ਉਲੰਘਣਾ ਕੀਤੀ ਹੈ ਅਤੇ 2006 ਦੇ ਕੈਨੇਡਾ ਦੀ ਸੁਪਰੀਮ ਕੋਰਟ ਦੇ ਫ਼ੈਸਲੇ ਵੱਲ ਇਸ਼ਾਰਾ ਕੀਤਾ ਜਿਸ ਵਿੱਚ ਸਿੱਖਾਂ ਦੇ ਕਿਰਪਾਨ ਲਿਜਾਣ ‘ਤੇ ਪਾਬੰਦੀ ਲਗਾਉਣਾ ਕਿਸੇ ਦੀ ਧਾਰਮਿਕ ਆਜ਼ਾਦੀ ਦੀ ਉਲੰਘਣਾ ਹੈ।ਉਸ ਨੇ ਅੱਗੇ ਕਿਹਾ ਕਿ ਸੁਪਰੀਮ ਕੋਰਟ ਨੇ ਫ਼ੈਸਲਾ ਦਿੱਤਾ ਹੈ ਕਿ ਸ੍ਰੀ ਸਾਹਿਬ ਹਥਿਆਰ ਨਹੀਂ ਹੈ। “ਖ਼ਾਲਸੇ ਨੂੰ ਅਦਾਲਤਾਂ ਵਿੱਚ ਸ੍ਰੀ ਸਾਹਿਬ ਪਹਿਨਣ ਦੀ ਆਗਿਆ ਹੈ, ਉਨ੍ਹਾਂ ਨੂੰ ਵਿਧਾਨ ਸਭਾ ਵਿੱਚ ਸ੍ਰੀ ਸਾਹਿਬ ਪਹਿਨਣ ਦੀ ਆਗਿਆ ਹੈ ਅਤੇ ਘਰੇਲੂ ਉਡਾਣਾਂ ਵਿੱਚ ਸ੍ਰੀ ਸਾਹਿਬ ਪਹਿਨਣ ਦੀ ਆਗਿਆ ਹੈ।

 

 

 

 

 

 

 

 

 

 

 

 

 

ਮੈਨੀਟੋਬਾ ਯੂਨੀਵਰਸਿਟੀ ਦੇ ਸੈਂਟਰ ਫ਼ਾਰ ਪ੍ਰੋਫੈਸ਼ਨਲ ਐਂਡ ਅਪਲਾਈਡ ਐਥਿਕਸ ਦੇ ਡਾਇਰੈਕਟਰ ਨੀਲ ਮੈਕਆਰਥਰ ਨੇ ਕਿਹਾ ਕਿ ਸੁਪਰੀਮ ਕੋਰਟ ਦੀ ਮਿਸਾਲ ਦੇ ਮੱਦੇਨਜ਼ਰ ਇੱਕ ਅਦਾਲਤ ਸੰਭਾਵਿਤ ਤੌਰ ‘ਤੇ ਗਿੱਲ ਦੇ ਹੱਕ ਵਿੱਚ ਫ਼ੈਸਲਾ ਦੇਵੇਗੀ। ਮੈਕਆਰਥਰ ਨੇ ਸੀ ਟੀ ਵੀ ਨਿਊਜ਼ ਨੂੰ ਦੱਸਿਆ, “ਸੁਪਰੀਮ ਕੋਰਟ ਦਾ ਫ਼ੈਸਲਾ ਇੱਕ ਸਕੂਲ ਨਾਲ ਸਬੰਧਿਤ ਸੀ ਅਤੇ ਇਸ ਨੇ ਫ਼ੈਸਲਾ ਕੀਤਾ ਕਿ ਸਕੂਲ ਦੇ ਮਾਹੌਲ ਵਿੱਚ ਸਿੱਖਾਂ ਨੂੰ ਆਪਣੇ ਕਿਰਪਾਨ ਪਹਿਨਣਾ ਬਿਲਕੁਲ ਸੁਰੱਖਿਅਤ ਸੀ।” ਮੈਕਆਰਥਰ ਨੇ ਕਿਹਾ, “ਆਰ ਸੀ ਐਮ ਪੀ ਸਮੇਤ ਸਾਰੀਆਂ ਪੁਲੀਸ ਸੇਵਾਵਾਂ ਮੰਨਦੀਆਂ ਹਨ ਕਿ ਉਹ ਆਪਣੀ ਡਿਊਟੀ ਦੌਰਾਨ ਇਸ ਨੂੰ ਪਹਿਨ ਸਕਦਾ ਹੈ ਤਾਂ ਫਿਰ ਕੋਈ ਵਿਅਕਤੀ ਆਪਣੀ ਡਿਊਟੀ ਦੌਰਾਨ ਕਿਰਪਾਨ ਕਿਉਂ ਨਹੀਂ ਪਹਿਨ ਸਕਦਾ ਅਤੇ ਅਧਿਕਾਰੀ ਬਣਨ ਦੀ ਪ੍ਰੀਖਿਆ ਵਿੱਚ ਕਿਉਂ ਨਹੀਂ ਬੈਠ ਸਕਦਾ?”

 

 

 

 

 

 

 

 

 

 

 

 

 

ਗਿੱਲ ਨੇ ਕਿਹਾ ਕਿ ਉਨ੍ਹਾਂ ਨੂੰ ਲੱਗਦਾ ਹੈ ਕਿ ਅਧਿਕਾਰੀਆਂ ਨੂੰ ਆਪਣੀ ਨੀਤੀ ‘ਤੇ ਗ਼ੌਰ ਕਰਨਾ ਚਾਹੀਦਾ ਹੈ ਅਤੇ ਉਨ੍ਹਾਂ ਨੂੰ ਇਸ ਨੂੰ ਬਦਲਣਾ ਚਾਹੀਦਾ ਹੈ। “ਮੇਰਾ ਮੰਨਣਾ ਹੈ ਕਿ ਹੋਰ ਬਹੁਤ ਸਾਰੇ ਸਿੱਖ ਬਿਨੈਕਾਰਾਂ ਨੂੰ ਪੁਲੀਸ ਸੇਵਾਵਾਂ ਲਈ ਅਰਜ਼ੀ ਦੇਣ ਤੋਂ ਨਿਰਾਸ਼ ਹੋਣਾ ਪਵੇਗਾ।” ਉਹ ਮੈਨੀਟੋਬਾ ਮਨੁੱਖੀ ਅਧਿਕਾਰ ਕਮਿਸ਼ਨ ਕੋਲ ਸ਼ਿਕਾਇਤ ਦਾਇਰ ਕਰਨ ਬਾਰੇ ਵਿਚਾਰ ਕਰ ਸਕਦਾ ਹੈ।