USA – ਅਮਰੀਕਾ ਦੇ ਫਰਿਜ਼ਨੋ ‘ਚ ਹਾਦਸੇ ਕਾਰਨ ਪੰਜਾਬੀ ਟਰੱਕ ਮਕੈਨਿਕ ਦੀ ਮੌਤ
ਪਟਿਆਲਾ ਨਾਲ ਸਬੰਧਿਤ ਸੀ ਗੁਰਪ੍ਰੀਤ ਸਿੰਘ
ਅਮਰੀਕਾ ਦੇ ਸਾਨ-ਫਰਾਂਸਿਸਕੋ ਤੋਂ ਦੁਖਦਾਈ ਖਬਰ ਸਾਹਮਣੇ ਆਈ ਹੈ, ਇਥੇ ਸੈਂਟਰਲ ਵੈਲੀ ਦੇ ਸ਼ਹਿਰ ਫਰਿਜ਼ਨੋ ‘ਚ ਇਕ ਪੰਜਾਬੀ ਨੌਜਵਾਨ ਦੀ ਦਰਦਨਾਕ ਹਾਦਸੇ ਵਿਚ ਮੌਤ ਹੋ ਗਈ। ਮ੍ਰਿਤਕ ਦੀ ਪਹਿਚਾਣ 20-21 ਸਾਲਾ ਗੁਰਪ੍ਰੀਤ ਸਿੰਘ ਵਜੋਂ ਹੋਈ ਹੈ, ਜੋ ਜ਼ਿਲ੍ਹਾ ਪਟਿਆਲਾ ਨਾਲ ਸਬੰਧਿਤ ਸੀ। ਰਿਹਾ ਹੈ।

ਪ੍ਰਾਪਤ ਜਾਣਕਾਰੀ ਅਨੁਸਾਰ ਇਹ ਦਰਦਨਾਕ ਹਾਦਸਾ ਫਰਿਜ਼ਨੋ ਦੀ ਇਕ ਟਰੱਕ-ਟੇਲਰ ਮੁਰੰਮਤ ਦੁਕਾਨ ‘ਚ ਵਾਪਰਿਆ, ਜਿੱਥੇ ਗੁਰਪ੍ਰੀਤ ਸਿੰਘ ਮਕੈਨਿਕ ਵਜੋਂ ਕੰਮ ਕਰ ਰਿਹਾ ਸੀ। ਇੱਥੇ ਇਕ ਟ੍ਰੇਲਰ ਮੁਰੰਮਤ ਲਈ ਖੜ੍ਹਾ ਕੀਤਾ ਹੋਇਆ ਸੀ ਤੇ ਚੋਰੀ ਤੋਂ ਬਚਾਅ ਲਈ ਉਸ ਦੇ ਕਿੰਗਪਿੰਨ ਨੂੰ ਲਾਕ ਲਾਇਆ ਗਿਆ ਸੀ। ਘਟਨਾ ਦੌਰਾਨ ਇਕ ਟਰੱਕ ਡਰਾਈਵਰ ਟ੍ਰੇਲਰ ਨੂੰ ਹੁੱਕ ਕਰਨ ਲਈ ਆਇਆ।
ਜਦੋਂ ਉਸ ਨੇ ਵੇਖਿਆ ਕਿ ਕਿੰਗਪਿੰਨ ਲਾਕ ਹੈ, ਤਾਂ ਉਸ ਨੇ ਟ੍ਰੇਲਰ ਦੇ ਲੈਂਡਿੰਗ ਗੀਅਰ ਉੱਪਰ ਚੁੱਕ ਦਿੱਤੇ ਤੇ ਚਾਬੀ ਲੈਣ ਲਈ ਅੰਦਰ ਚਲਾ ਗਿਆ।
ਇਸ ਦੌਰਾਨ ਗੁਰਪ੍ਰੀਤ ਸਿੰਘ ਮੌਕੇ ‘ਤੇ ਆ ਗਿਆ। ਡਰਾਈਵਰ ਨੇ ਜਦੋਂ ਮਕੈਨਿਕ ਗੁਰਪ੍ਰੀਤ ਨੂੰ ਲਾਕ ਖੋਲ੍ਹਣ ਲਈ ਕਿਹਾ ਪਰ ਬਦਕਿਸਮਤੀ ਕਿ ਗੁਰਪ੍ਰੀਤ ਸਿੰਘ ਨੂੰ ਇਹ ਗੱਲ ਪਤਾ ਨਾ ਲੱਗੀ ਕਿ ਟੇਲਰ ਦਾ ਲੈਂਡਿੰਗ ਗੀਅਰ ਉੱਪਰ ਕੀਤਾ ਹੋਇਆ ਹੈ।
ਜਿਉਂ ਹੀ ਉਸ ਨੇ ਡਰਾਈਵਰ ਨੂੰ ਟਰੱਕ ਅੱਗੇ ਕਰਨ ਲਈ ਕਿਹਾ ਤਾਂ ਗੁਰਪ੍ਰੀਤ ਸਿੰਘ ਟਰੱਕ ਤੇ ਟ੍ਰੇਲਰ ਵਿਚਕਾਰ ਆ ਜਾਣ ਕਰਕੇ ਮੌਕੇ ‘ਤੇ ਹੀ ਦਮ ਤੋੜ ਗਿਆ। ਪੁਲਿਸ ਵੱਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।

Punjab Spectrum
You must be logged in to post a comment.