Zohran Mamdani ਨੇ ਸਿੱਖ ਅਫਸਰਾਂ ਨਾਲ ਵਿਸਾਖੀ ਮਨਾਈ
‘ਮੇਰੇ ਮਨ ’ਚ ਸਿੱਖ ਅਫ਼ਸਰਾਂ ਪ੍ਰਤੀ ਅਥਾਹ ਸਤਿਕਾਰ’
ਅਮਰੀਕਾ ਵਿੱਚ ਵਸਦੇ ਸਿੱਖ ਭਾਈਚਾਰੇ ਪ੍ਰਤੀ ਮੁੜ ਸਤਿਕਾਰ ਪ੍ਰਗਟਾਉਂਦਿਆਂ ਨਿਊਯਾਰਕ ਦੇ ਮੇਅਰ ਜ਼ੋਹਰਾਨ ਮਮਦਾਨੀ ਨੇ ਸਿੱਖ ਆਫੀਸਰਜ਼ ਐਸੋਸੀਏਸ਼ਨ ਨਾਲ ਵਿਸਾਖੀ ਅਤੇ ਖ਼ਾਲਸਾ ਸਾਜਨਾ ਦਿਵਸ ਮਨਾਇਆ। ਉਨ੍ਹਾਂ ਕਿਹਾ, ‘‘ਮੇਰੇ ਮਨ ’ਚ ਉਨ੍ਹਾਂ ਸਿੱਖ ਅਫ਼ਸਰਾਂ ਪ੍ਰਤੀ ਅਥਾਹ ਸਤਿਕਾਰ ਹੈ ਜੋ ਇਨ੍ਹਾਂ ਕਦਰਾਂ-ਕੀਮਤਾਂ ਨੂੰ ਰੋਜ਼ਮਰ੍ਹਾ ਜ਼ਿੰਦਗੀ ’ਚ ਧਾਰਨ ਕਰਦੇ ਹਨ। ਨਿਰਭਉ, ਨਿਰਵੈਰ, ਬਿਨਾਂ ਕਿਸੇ ਡਰ ਦੇ, ਬਿਨਾਂ ਕਿਸੇ ਨਫ਼ਰਤ ਦੇ। ਸਾਰਿਆਂ ਨੂੰ ਵਿਸਾਖੀ ਦੀ ਮੁਬਾਰਕਬਾਦ।’’
Last night, I stood with the Sikh Officers Association to observe Vaisakhi and Khalsa Sajna Divas — the birth of the Khalsa, rooted in justice, courage, and selfless service.
I am humbled by the Sikh officers who carry these values into our streets every day.
Nirbhau Nirvair — without fear, without hate. Happy Vaisakhi to all.

ਕਾਬਿਲਗ਼ੌਰ ਹੈ ਕਿ ਬਰਤਾਨੀਆ ਦੇ ਬਾਦਸ਼ਾਹ ਕਿੰਗ ਚਾਰਲਸ ਵੱਲੋਂ ਹਾਲ ਹੀ ’ਚ ਕੀਤੀ ਗਈ ਅਮਰੀਕਾ ਫੇਰੀ ਦੌਰਾਨ ਮੇਅਰ ਸ੍ਰੀ ਮਮਦਾਨੀ ਨੇ ਯੂ ਕੇ ਤੋਂ ਕੋਹਿਨੂਰ ਹੀਰਾ ਵਾਪਸ ਕਰਨ ਦੀ ਮੰਗ ਕੀਤੀ ਸੀ। ਮੁਗ਼ਲਾਂ, ਫ਼ਾਰਸੀਆਂ ਅਤੇ ਅਫ਼ਗਾਨਾਂ ਦੇ ਹੱਥਾਂ ਵਿੱਚੋਂ ਲੰਘਦਾ ਹੋਇਆ ਇਹ ਕੀਮਤੀ ਪੱਥਰ 1849 ਈਸਵੀ ਵਿੱਚ ਮਹਾਰਾਜਾ ਦਲੀਪ ਸਿੰਘ ਵੱਲੋਂ ਕੀਤੇ ਗਏ ਸਮਝੌਤੇ ਮਗਰੋਂ ਬਰਤਾਨੀਆ ਨੂੰ ਸੌਂਪ ਦਿੱਤਾ ਗਿਆ ਸੀ।
Last night, I stood with the Sikh Officers Association to observe Vaisakhi and Khalsa Sajna Divas — the birth of the Khalsa, rooted in justice, courage, and selfless service.
I am humbled by the Sikh officers who carry these values into our streets every day.
Nirbhau Nirvair —… pic.twitter.com/6qoVTcX3OK
— Mayor Zohran Kwame Mamdani (@NYCMayor) May 1, 2026
ਸਾਲ 2023 ਦੀ ਪੋਸਟ ਵਿੱਚ ਮੇਅਰ ਮਮਦਾਨੀ ਨੇ ਲਿਖਿਆ ਸੀ, ‘‘ਕੱਲ੍ਹ, ਮੈਂ ਆਪਣੇ ਸਿੱਖ ਭਾਈਚਾਰੇ ਨਾਲ ਇਹ ਦੱਸਣ ਲਈ ਸ਼ਾਮਲ ਹੋਇਆ ਸੀ ਕਿ ਅਸੀਂ ਨਿਊਯਾਰਕ ਵਾਸੀਆਂ ਵਿਰੁੱਧ ਹਿੰਸਾ ਜਾਂ ਨਫ਼ਰਤ ਨੂੰ ਬਰਦਾਸ਼ਤ ਨਹੀਂ ਕਰਾਂਗੇ। ਮੈਂ ਖ਼ੁਦ ਨੂੰ ਸਿੱਖਿਅਤ ਕਰਨ ਅਤੇ ਨਿਰੰਤਰ ਇਸ ਭਾਈਚਾਰੇ ਦਾ ਹਿੱਸਾ ਬਣਨ ਲਈ ਵਚਨਬੱਧ ਕਰਾਂਗਾ। ਸਾਡੇ ਸਿੱਖ ਭਰਾ ਅਤੇ ਭੈਣਾਂ ਮੇਰੇ ਲਈ ਬਹੁਤ ਮਾਅਨੇ ਰੱਖਦੇ ਹਨ।’’ ਜ਼ਿਕਰਯੋਗ ਹੈ ਕਿ ਉਨ੍ਹਾਂ 25 ਅਪਰੈਲ ਨੂੰ ਆਪਣੇ ਸਮਰਥਕਾਂ ਨਾਲ ਮੈਨਹੱਟਨ ਵਿੱਚ ਸਿੱਖ ਵਿਰਾਸਤ ਅਤੇ ਸੱਭਿਆਚਾਰ ਦਾ ਜਸ਼ਨ ਮਨਾਉਂਦਿਆਂ ਮਾਰਚ ਵਿੱਚ ਹਿੱਸਾ ਲਿਆ ਸੀ।
Punjab Spectrum
You must be logged in to post a comment.