Simranjit Singh Mann ਪਾਕਿਸਤਾਨ ਦੀਆਂ ਅਮਨ ਸ਼ਾਂਤੀ ਕੋਸ਼ਿਸ਼ਾਂ ਲਈ ਅਸੀਮ ਮੁਨੀਰ ਨੋਬਲ ਸ਼ਾਂਤੀ ਪੁਰਸਕਾਰ ਦੇ ਹੱਕਦਾਰ — ਮਾਨ
ਇੰਡੀਆ ਨੇ ਹਮੇਸ਼ਾ ਜੰਗ ਨਾਲ ਮਾਰਨ ਦੀ ਕੋਸ਼ਿਸ਼ ਕੀਤੀ ਹੈ
ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਦੇ ਪ੍ਰਧਾਨ ਸਿਮਰਨਜੀਤ ਸਿੰਘ ਮਾਨ ਨੇ ਪਾਕਿਸਤਾਨ ਵੱਲੋਂ ਇਰਾਨ, ਅਮਰੀਕਾ ਅਤੇ ਇਸਰਾਈਲ ਵਿਚਾਲੇ ਤਣਾਅ ਘਟਾਉਣ ਲਈ ਕੀਤੀਆਂ ਜਾ ਰਹੀਆਂ ਕੋਸ਼ਿਸ਼ਾਂ ਦੀ ਸਰਾਹਨਾ ਕਰਦੇ ਹੋਏ ਅੰਮ੍ਰਿਤਸਰ ਚ ਪ੍ਰੈਸ ਕਾਨਫਰੰਸ ਕਰਦੇ ਹੋਏ ਕਿਹਾ ਕਿ ਅਜਿਹੇ ਯਤਨ ਦੁਨੀਆ ਵਿੱਚ ਸ਼ਾਂਤੀ ਲਈ ਬਹੁਤ ਜ਼ਰੂਰੀ ਹਨ। ਉਨ੍ਹਾਂ ਕਿਹਾ ਕਿ ਪਾਕਿਸਤਾਨ ਦੀ ਅਗਵਾਈ, ਖਾਸ ਕਰਕੇ ਅਸੀਮ ਮੁਨੀਰ, ਵੱਲੋਂ ਕੀਤੀਆਂ ਜਾ ਰਹੀਆਂ ਕੋਸ਼ਿਸ਼ਾਂ ਵਿਸ਼ਵ ਸ਼ਾਂਤੀ ਲਈ ਮਹੱਤਵਪੂਰਨ ਹਨ ਅਤੇ ਅਜਿਹੀਆਂ ਕੋਸ਼ਿਸ਼ਾਂ ਨੂੰ ਨੋਬਲ ਸ਼ਾਂਤੀ ਪੁਰਸਕਾਰ ਵਰਗੇ ਵੱਡੇ ਸਨਮਾਨ ਨਾਲ ਸਨਮਾਨਿਤ ਕੀਤਾ ਜਾਣਾ ਚਾਹੀਦਾ ਹੈ

ਅੰਮ੍ਰਿਤਸਰ 22ਅਪ੍ਰੈਲ()
ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਦੇ ਪ੍ਰਧਾਨ ਸਿਮਰਨਜੀਤ ਸਿੰਘ ਮਾਨ ਨੇ ਪਾਕਿਸਤਾਨ ਵੱਲੋਂ ਇਰਾਨ, ਅਮਰੀਕਾ ਅਤੇ ਇਸਰਾਈਲ ਵਿਚਾਲੇ ਤਣਾਅ ਘਟਾਉਣ ਲਈ ਕੀਤੀਆਂ ਜਾ ਰਹੀਆਂ ਕੋਸ਼ਿਸ਼ਾਂ ਦੀ ਸਰਾਹਨਾ ਕਰਦੇ ਹੋਏ ਅੰਮ੍ਰਿਤਸਰ ਚ ਪ੍ਰੈਸ ਕਾਨਫਰੰਸ ਕਰਦੇ ਹੋਏ ਕਿਹਾ ਕਿ ਅਜਿਹੇ ਯਤਨ ਦੁਨੀਆ ਵਿੱਚ ਸ਼ਾਂਤੀ ਲਈ ਬਹੁਤ ਜ਼ਰੂਰੀ ਹਨ। ਉਨ੍ਹਾਂ ਕਿਹਾ ਕਿ ਪਾਕਿਸਤਾਨ ਦੀ ਅਗਵਾਈ, ਖਾਸ ਕਰਕੇ ਅਸੀਮ ਮੁਨੀਰ, ਵੱਲੋਂ ਕੀਤੀਆਂ ਜਾ ਰਹੀਆਂ ਕੋਸ਼ਿਸ਼ਾਂ ਵਿਸ਼ਵ ਸ਼ਾਂਤੀ ਲਈ ਮਹੱਤਵਪੂਰਨ ਹਨ ਅਤੇ ਅਜਿਹੀਆਂ ਕੋਸ਼ਿਸ਼ਾਂ ਨੂੰ ਨੋਬਲ ਸ਼ਾਂਤੀ ਪੁਰਸਕਾਰ ਵਰਗੇ ਵੱਡੇ ਸਨਮਾਨ ਨਾਲ ਸਨਮਾਨਿਤ ਕੀਤਾ ਜਾਣਾ ਚਾਹੀਦਾ ਹੈ।
ਸਿਮਰਨਜੀਤ ਸਿੰਘ ਮਾਨ ਨੇ ਕਿਹਾ ਕਿ ਪੰਜਾਬ ਲਈ ਸ਼ਾਂਤੀ ਸਿਰਫ਼ ਇੱਕ ਵਿਚਾਰ ਨਹੀਂ, ਸਗੋਂ ਆਰਥਿਕ ਤੌਰ ‘ਤੇ ਬਹੁਤ ਜ਼ਰੂਰੀ ਹੈ। ਜੇ ਭਾਰਤ ਅਤੇ ਪਾਕਿਸਤਾਨ ਵਿਚਕਾਰ ਵਪਾਰ ਮੁੜ ਸ਼ੁਰੂ ਹੁੰਦਾ ਹੈ, ਤਾਂ ਪੰਜਾਬ ਦੇ ਉਦਯੋਗਾਂ ਅਤੇ ਵਪਾਰ ਨੂੰ ਵੱਡਾ ਲਾਭ ਹੋ ਸਕਦਾ ਹੈ। ਉਨ੍ਹਾਂ ਦੱਸਿਆ ਕਿ ਪਾਕਿਸਤਾਨ ਵਿੱਚ ਕੁਝ ਚੀਜ਼ਾਂ, ਜਿਵੇਂ ਸੀਮੈਂਟ ਅਤੇ ਕੱਚਾ ਮਾਲ, ਸਸਤੇ ਮਿਲ ਸਕਦੇ ਹਨ, ਜਿਸ ਨਾਲ ਉਦਯੋਗਾਂ ਦੀ ਲਾਗਤ ਘੱਟ ਸਕਦੀ ਹੈ।
ਇਸੇ ਤਰ੍ਹਾਂ ਪੰਜਾਬ ਤੋਂ ਬਾਸਮਤੀ ਚਾਵਲ, ਖੇਤੀਬਾੜੀ ਮਸ਼ੀਨਰੀ, ਕੱਪੜਾ ਅਤੇ ਹੋਰ ਉਦਯੋਗਿਕ ਸਮਾਨ ਪਾਕਿਸਤਾਨ ਨੂੰ ਭੇਜਿਆ ਜਾ ਸਕਦਾ ਹੈ, ਜਿਸ ਨਾਲ ਦੋਵੇਂ ਦੇਸ਼ਾਂ ਨੂੰ ਲਾਭ ਹੋਵੇਗਾ।ਉਨ੍ਹਾਂ ਹੋਰ ਕਿਹਾ ਕਿ ਤੁਰਕਮੇਨਿਸਤਾਨ–ਅਫ਼ਗਾਨਿਸਤਾਨ–ਪਾਕਿਸਤਾਨ–ਭਾਰਤ ਗੈਸ ਪਾਈਪਲਾਈਨ ਵਰਗੇ ਪ੍ਰੋਜੈਕਟ ਜੇ ਪੰਜਾਬ ਤੱਕ ਗੈਸ ਲਿਆਉਂਦੇ ਹਨ, ਤਾਂ ਲੁਧਿਆਣਾ, ਮੰਡੀ ਗੋਬਿੰਦਗੜ੍ਹ, ਬਟਾਲਾ, ਅੰਮ੍ਰਿਤਸਰ ਅਤੇ ਬਠਿੰਡਾ ਵਰਗੇ ਉਦਯੋਗਿਕ ਕੇਂਦਰਾਂ ਵਿੱਚ ਨਵੇਂ ਉਦਯੋਗ ਖੜ੍ਹੇ ਹੋ ਸਕਦੇ ਹਨ। ਇਸ ਨਾਲ ਸਸਤੀ ਬਿਜਲੀ ਅਤੇ ਗੈਸ ਮਿਲੇਗੀ ਅਤੇ ਨੌਜਵਾਨਾਂ ਲਈ ਵੱਡੀ ਗਿਣਤੀ ਵਿੱਚ ਰੁਜ਼ਗਾਰ ਦੇ ਮੌਕੇ ਬਣਣਗੇ।
ਮਾਨ ਨੇ ਕਿਹਾ ਕਿ ਭਾਰਤ ਅਤੇ ਪਾਕਿਸਤਾਨ ਵਿਚਕਾਰ ਲਗਾਤਾਰ ਤਣਾਅ ਦਾ ਸਭ ਤੋਂ ਵੱਧ ਨੁਕਸਾਨ ਪੰਜਾਬ ਵਰਗੇ ਸਰਹੱਦੀ ਖੇਤਰਾਂ ਨੂੰ ਹੁੰਦਾ ਹੈ। ਜਦੋਂ ਉਦਯੋਗ ਅਤੇ ਵਪਾਰ ਨਹੀਂ ਵਧਦੇ, ਤਾਂ ਨੌਜਵਾਨਾਂ ਨੂੰ ਰੁਜ਼ਗਾਰ ਨਹੀਂ ਮਿਲਦਾ ਅਤੇ ਉਹ ਗਲਤ ਰਾਹਾਂ ਵੱਲ ਮੁੜ ਸਕਦੇ ਹਨ। ਜੇ ਖੇਤਰ ਵਿੱਚ ਸ਼ਾਂਤੀ ਬਣੇ ਅਤੇ ਵਪਾਰ ਵਧੇ, ਤਾਂ ਨੌਜਵਾਨਾਂ ਨੂੰ ਕੰਮ ਮਿਲੇਗਾ ਅਤੇ ਪੰਜਾਬ ਦੀ ਆਰਥਿਕ ਹਾਲਤ ਮਜ਼ਬੂਤ ਹੋਵੇਗੀ।
ਅੰਤ ਵਿੱਚ ਸਿਮਰਨਜੀਤ ਸਿੰਘ ਮਾਨ ਨੇ ਕਿਹਾ ਕਿ ਸ਼ਾਂਤੀ, ਵਪਾਰ ਅਤੇ ਆਰਥਿਕ ਸਹਿਯੋਗ ਹੀ ਪੰਜਾਬ ਅਤੇ ਪੂਰੇ ਖੇਤਰ ਦਾ ਭਵਿੱਖ ਹਨ। ਉਨ੍ਹਾਂ ਕਿਹਾ ਕਿ ਜੰਗ ਨਾਲ ਗਰੀਬੀ ਵਧਦੀ ਹੈ, ਜਦਕਿ ਸ਼ਾਂਤੀ ਨਾਲ ਖੁਸ਼ਹਾਲੀ ਆਉਂਦੀ ਹੈ, ਇਸ ਲਈ ਸਾਰੇ ਦੇਸ਼ਾਂ ਨੂੰ ਸ਼ਾਂਤੀ ਦੇ ਰਾਹ ‘ਤੇ ਅੱਗੇ ਵਧਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਭਾਰਤ ਨੇ ਹਮੇਸ਼ਾ ਹੀ ਜੰਗ ਨੂੰ ਵਧਾਉਣ ਦੀ ਕੋਸ਼ਿਸ਼ ਕੀਤੀ ਹੈ ਅਤੇ ਫੌਜ ਮੁਖੀ ਮੁਤਾਬਿਕ ਅਪ੍ਰੇਸ਼ਨ ਸੰਦੂਰ ਅੱਜ ਵੀ ਚੱਲ ਰਿਹਾ ਹੈ।

ਉਹਨਾਂ ਨੇ ਕਿਹਾ ਕਿ ਜੇਕਰ ਭਾਰਤ ਪਾਕਿਸਤਾਨ ਦੀ ਜੰਗ ਲੱਗਦੀ ਹੈ ਤਾਂ ਸਭ ਤੋਂ ਵੱਧ ਨੁਕਸਾਨ ਦੋਹਾਂ ਪੰਜਾਬਾਂ ਦਾ ਹੋਵੇਗਾ। ਜੋ ਭਾਰਤ ਨੇ ਕਰਨ ਦੀ ਕੋਸ਼ਿਸ਼ ਕੀਤੀ ਹੈ। ਪੰਜਾਬ ਦੇ ਸਿੱਖ ਜੰਗ ਨਹੀਂ ਚਾਹੁੰਦੇ ਪਾਕਿਸਤਾਨ ਨਾਲ ਵਪਾਰ ਅਤੇ ਅਮਨ ਚਾਹੁੰਦੇ ਹਨ। ਸਵਾਲ ਦਾ ਜਵਾਬ ਦਿੰਦੇ ਹੋਏ ਇਸ ਦੇ ਨਾਲ ਹੀ ਉਹਨਾਂ ਨੇ ਕਿਹਾ ਕਿ ਅਸੀਂ ਸਾਰੇ ਅਕਾਲੀ ਦਲਾਂ ਨਾਲ ਸਮਝੌਤਾ ਕਰਨਾ ਚਾਹੁੰਦੇ ਹਾਂ। ਸ਼੍ਰੀ ਅਕਾਲ ਤਖਤ ਸਾਹਿਬ ਵਿਖੇ ਸਾਰੇ ਅਕਾਲੀ ਦਲ ਇਕੱਠੇ ਹੋਣੇ ਚਾਹੀਦੇ ਹਨ ਅਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ ਹੋਣੀਆਂ ਚਾਹੀਦੀਆਂ ਹਨ । ਉਨ੍ਹਾਂ ਹਿੰਦੂ ਰਾਸ਼ਟਰ ਦਾ ਢੰਡੋਰਾ ਪਿੱਟਣ ਵਾਲਿਆਂ ਨੂੰ ਕਿਹਾ ਕਿ ਉਹਨਾਂ ਨੂੰ ਗਊ ਰੱਖਿਆ ਵੱਲ ਧਿਆਨ ਦੇਣਾ ਚਾਹੀਦਾ ਹੈ ਕਿਉਂਕਿ ਗਾਵਾਂ ਆਮ ਹੀ ਸੜਕਾਂ ਤੇ ਅਵਾਰਾ ਫਿਰ ਰਹੀਆਂ ਹਨ ਇਹਨਾਂ ਦੀ ਸਾਂਭ ਸੰਭਾਲ ਕਰਨਾ ਵੀ ਸਮੇਂ ਦੀ ਲੋੜ ਹੈ।
ਲਾਰਸ ਬਿਸ਼ਨੋਈ ਬਾਰੇ ਗੱਲਬਾਤ ਕਰਦਿਆਂ ਉਹਨਾਂ ਨੇ ਕਿਹਾ ਕਿ ਕਨੇਡਾ ਵਿੱਚ ਸਿੱਖਾਂ ਦਾ ਕਤਲ ਲਰਿਸ ਬਿਸ਼ਨੋਈ ਨੇ ਕਰਵਾਇਆ ਹੈ ਇਹ ਕਨੇਡਾ ਦੀ ਸਰਕਾਰ ਕਹਿ ਰਹੀ ਹੈ। ਭਾਰਤ ਨੇ ਹੋਰ ਵੀ ਦੇਸ਼ਾਂ ਵਿੱਚ ਸਿੱਖਾਂ ਦੇ ਕਤਲ ਕਰਵਾਏ ਹਨ। ਜਿਸ ਨਾਲ ਦੇਸ਼ਾਂ ਦੀ ਬਾਦਸ਼ਾਹੀ ਤੋੜੀ ਗਈ ਹੈ। ਉਹਨਾਂ ਨੇ ਕਿਹਾ ਕਿ ਦਿਨਕਰ ਗੁਪਤੇ ਨੇ ਕਿਹਾ ਹੈ ਕਿ ਅਸੀਂ ਰਾਅ ਰਾਹੀਂ ਬੰਦੇ ਮਾਰੇ ਹਨ ਅਤੇ ਇਸ ਤੇ ਪਿੱਛੇ ਮੋਦੀ ਅਮਿਤਸ਼ਾਹ ਰਾਜਨਾਥ, ਜੈ ਸ਼ੰਕਰ, ਅਜੀਤ ਡੋਵਾਲ, ਸਾਮੰਤ ਕੁਮਾਰ ਗੋਇਲ ਅਤੇ ਰਵੀ ਸੈਨਾ, ਦਾ ਹੱਥ ਹੈ ਇਹਨਾਂ ਤੇ ਬਾਹਰਲੇ ਦੇਸ਼ਾਂ ਨੂੰ ਮੁਕਦਮਾ ਦਰਜ ਕਰਨਾ ਚਾਹੀਦਾ ਹੈ।

ਉਹਨਾਂ ਨੇ ਮਖੌਲੀਆ ਸੁਭਾਅ ਵਿੱਚ ਕਿਹਾ ਮੋਦੀ ਆਪਣੀ ਘਰਵਾਲੀ ਤੋਂ ਦੂਰ ਰਹਿੰਦੇ ਹਨ ਉਹਨਾਂ ਨੂੰ ਆਪਣੀ ਘਰਵਾਲੀ ਦੀ ਕੋਈ ਵੀ ਚਿੰਤਾ ਨਹੀਂ ਹੈ ਕਿ ਉਹ ਗੁਜਰਾਤ ਵਿੱਚ ਕਿਵੇਂ ਗੁਜ਼ਾਰਾ ਕਰ ਰਹੀ ਹੈ। ਇਸ ਮੌਕੇ ਹਰਪਾਲ ਸਿੰਘ ਬਲੇਰ, ਬਲਵਿੰਦਰ ਸਿੰਘ ਕਾਲਾ, ਜਸਬੀਰ ਸਿੰਘ ਬਚੜੇ, ਤਜਿੰਦਰ ਸਿੰਘ ਦਿਓਲ,ਉਪਿੰਦਰ ਪ੍ਰਤਾਪ ਸਿੰਘ ਹਰਮਨਦੀਪ ਸਿੰਘ ਸੁਲਤਾਨਵਿੰਡ, ਹਰਜੀਤ ਸਿੰਘ ਮੀਆਂਪੁਰ, ਬੀਬੀ ਮਨਦੀਪ ਕੌਰ, ਰਵੀਸ਼ੇਰ ਸਿੰਘ, ਜਗਜੀਤ ਸਿੰਘ ਤੇ ਹੋਰ ਹਾਜ਼ਰ ਸਨ ।
Punjab Spectrum
You must be logged in to post a comment.