Breaking News

Proposal pretext turned fatal: ਇਸ਼ਕ ਦਾ ਖ਼ੂਨੀ ਅੰਤ: ਪਰਪੋਜ਼ ਕਰਨ ਦੇ ਬਹਾਨੇ ਪ੍ਰੇਮਿਕਾ ਨੇ ਬੁਆਏਫ੍ਰੈਂਡ ਨੂੰ ਜ਼ਿੰਦਾ ਫੂਕਿਆ

Bengaluru woman ties up boyfriend for ‘western style’ proposal, sets him on fire

ਇਸ਼ਕ ਦਾ ਖ਼ੂਨੀ ਅੰਤ: ਪਰਪੋਜ਼ ਕਰਨ ਦੇ ਬਹਾਨੇ ਪ੍ਰੇਮਿਕਾ ਨੇ ਬੁਆਏਫ੍ਰੈਂਡ ਨੂੰ ਜ਼ਿੰਦਾ ਫੂਕਿਆ
ਅੱਖਾਂ ‘ਤੇ ਪੱਟੀ ਬੰਨ੍ਹ ਕੇ ਦਿੱਤਾ ਵਾਰਦਾਤ ਨੂੰ ਅੰਜਾਮ; ਨੌਜਵਾਨ ਦੀ ਮੌਤ

 

 

 

 

Proposal pretext turned fatal: Bengaluru woman arrested for allegedly burning boyfriend alive

 

 

ਬੰਗਲੁਰੂ ਵਿੱਚ ਇੱਕ ਲੜਕੀ ਨੇ ਆਪਣੇ ਪ੍ਰੇਮੀ ਨੂੰ ਪਿਆਰ ਦਾ ਇਜ਼ਹਾਰ ਕਰਨ ਦਾ ਝਾਂਸਾ ਦੇ ਕੇ ਉਸ ਦਾ ਕਤਲ ਕਰ ਦਿੱਤਾ। ਪੁਲੀਸ ਮੁਤਾਬਿਕ ਮੰਗਲਵਾਰ ਦੁਪਹਿਰ ਕਰੀਬ 2 ਵਜੇ ਬਿਆਦਰਾਹੱਲੀ ਇਲਾਕੇ ਵਿੱਚ 27 ਸਾਲਾ ਨੌਜਵਾਨ ਕਿਰਨ ਨੂੰ ਸਾੜ ਕੇ ਮਾਰਿਆ ਗਿਆ।

 

 

 

ਤੁਮਾਕੁਰੂ ਦਾ ਰਹਿਣ ਵਾਲਾ ਕਿਰਨ ਇੱਕ ਮੋਬਾਈਲ ਸੇਵਾ ਪ੍ਰਦਾਤਾ ਦੇ ਆਊਟਲੈੱਟ ‘ਤੇ ਕੰਮ ਕਰਦਾ ਸੀ। ਮੁੱਢਲੀ ਜਾਂਚ ਵਿੱਚ ਸਾਹਮਣੇ ਆਇਆ ਹੈ ਕਿ ਦੋਸ਼ੀ ਔਰਤ ਪ੍ਰੇਮਾ ਨੇ ਉਸ ਦੀਆਂ ਅੱਖਾਂ ‘ਤੇ ਕੱਪੜਾ ਬੰਨ੍ਹ ਕੇ “ਪੱਛਮੀ ਢੰਗ ਨਾਲ ਪਿਆਰ ਦਾ ਇਜ਼ਹਾਰ” ਕਰਨ ਦੀ ਗੱਲ ਕਹੀ ਅਤੇ ਫਿਰ ਉਸ ‘ਤੇ ਮਿੱਟੀ ਦਾ ਤੇਲ ਪਾ ਕੇ ਅੱਗ ਲਾ ਦਿੱਤੀ।

 

 

ਪੁਲੀਸ ਅਨੁਸਾਰ ਇਹ ਕਤਲ ਪਹਿਲਾਂ ਤੋਂ ਯੋਜਨਾਬੱਧ ਲੱਗਦਾ ਹੈ। ਦੋਵੇਂ ਰਾਜਾਜੀਨਗਰ ਦੇ ਬਸ਼ਯਮ ਸਰਕਲ ਨੇੜੇ ਇੱਕ ਸਟੋਰ ਵਿੱਚ ਇਕੱਠੇ ਕੰਮ ਕਰਦੇ ਸਨ। ਕਿਰਨ ਉਸ ਨੂੰ ਘਰੋਂ ਲੈਣ ਗਿਆ ਸੀ ਕਿਉਂਕਿ ਕੰਪਨੀ ਦਾ ਨੇਲਮੰਗਲਾ ਵਿੱਚ ਨਵਾਂ ਆਊਟਲੈੱਟ ਖੁੱਲ੍ਹਣਾ ਸੀ।

 

 

 

ਡਿਪਟੀ ਕਮਿਸ਼ਨਰ ਆਫ਼ ਪੁਲੀਸ (ਉੱਤਰ-ਪੱਛਮ) ਡੀਐਲ ਨਾਗੇਸ਼ ਨੇ ਦੱਸਿਆ ਕਿ ਔਰਤ ਨੂੰ ਸ਼ੱਕ ਸੀ ਕਿ ਕਿਰਨ ਕੁੱਝ ਸਮੇਂ ਤੋਂ ਉਸ ਨੂੰ ਨਜ਼ਰਅੰਦਾਜ਼ ਕਰ ਰਿਹਾ ਸੀ, ਜਿਸ ਕਾਰਨ ਇਹ ਘਟਨਾ ਵਾਪਰੀ ਹੋ ਸਕਦੀ ਹੈ।

 

 

 

ਘਟਨਾ ਦੌਰਾਨ ਘਰ ਵਿੱਚ ਸਿਰਫ਼ ਪ੍ਰੇਮਾ ਹੀ ਮੌਜੂਦ ਸੀ, ਕਿਉਂਕਿ ਉਸ ਦੇ ਪਰਿਵਾਰਕ ਮੈਂਬਰ ਬਾਹਰ ਗਏ ਹੋਏ ਸਨ। ਆਪਣੇ ਬਚਾਅ ਵਿੱਚ ਉਸ ਨੇ ਪੁਲੀਸ ਨੂੰ ਦੱਸਿਆ ਕਿ ਉਹ ਵਾਸ਼ਰੂਮ ਵਿੱਚ ਸੀ ਅਤੇ ਧੂੰਆਂ ਦੇਖ ਕੇ ਬਾਹਰ ਆਈ ਤਾਂ ਕਿਰਨ ਦੀ ਸੜੀ ਹੋਈ ਲਾਸ਼ ਮਿਲੀ।

 

 

ਸੂਚਨਾ ਮਿਲਦੇ ਹੀ ਪੁਲੀਸ ਅਤੇ ਅੱਗ ਬੁਝਾਊ ਦਸਤਾ ਮੌਕੇ ‘ਤੇ ਪਹੁੰਚੇ ਅਤੇ ਅੱਗ ‘ਤੇ ਕਾਬੂ ਪਾਇਆ। ਮ੍ਰਿਤਕ ਦੇ ਪਰਿਵਾਰ ਦੀ ਸ਼ਿਕਾਇਤ ‘ਤੇ ਬਿਆਦਰਾਹੱਲੀ ਥਾਣੇ ਵਿੱਚ ਮਾਮਲਾ ਦਰਜ ਕੀਤਾ ਜਾ ਰਿਹਾ ਹੈ।

 

 

 

ਪੁਲੀਸ ਨੇ ਕਿਹਾ ਹੈ ਕਿ ਦੋਸ਼ੀ ਨੂੰ ਹਿਰਾਸਤ ਵਿੱਚ ਲੈ ਕੇ ਪੁੱਛਗਿੱਛ ਕੀਤੀ ਜਾਵੇਗੀ ਅਤੇ ਘਟਨਾ ਦੇ ਅਸਲ ਕਾਰਨਾਂ ਦੀ ਜਾਂਚ ਕੀਤੀ ਜਾ ਰਹੀ ਹੈ।