Breaking News

Pollywood News – ਸੜਕ ਹਾਦਸੇ ਵਿਚ ਨਾਮੀ ਪੰਜਾਬੀ ਫਿਲਮ ਅਦਾਕਾਰ ਦੀ ਮੌਤ

Pollywood News – ਸੜਕ ਹਾਦਸੇ ਵਿਚ ਨਾਮੀ ਪੰਜਾਬੀ ਫਿਲਮ ਅਦਾਕਾਰ ਦੀ ਮੌਤ

ਪੰਜਾਬੀ ਸਿਨੇਮਾ ਜਗਤ ਤੋਂ ਮੰਦਭਾਗੀ ਖਬਰ ਸਾਹਮਣੇ ਆ ਰਹੀ ਹੈ। ਨਾਮੀ ਪੰਜਾਬੀ ਅਦਾਕਾਰ ਦੀ ਸੜਕ ਹਾਦਸੇ ਵਿਚ ਮੌਤ ਹੋ ਗਈ ਹੈ।

 

ਸੜਕ ਹਾਦਸੇ ’ਚ ਅਦਾਕਾਰ ਵਿਪਨ ਜੋਸ਼ੀ ਦੀ ਮੌਤ ਹੋ ਗਈ ਹੈ। ਲਹਿਰਾਗਾਗਾ ਨੇੜੇ ਭਾਈ ਕੀ ਪਿਸ਼ੋਰ ਪਿੰਡ ਦੇ ਰਹਿਣ ਵਾਲੇ ਪ੍ਰਸਿੱਧ ਪੰਜਾਬੀ ਫਿਲਮ ਅਦਾਕਾਰ ਵਿਪਿਨ ਜੋਸ਼ੀ (30) (Actor Vipin Joshi passes away) ਦੀ ਪੰਜਾਬ ਦੇ ਸੰਗਰੂਰ ਜ਼ਿਲ੍ਹੇ ਵਿੱਚ ਇੱਕ ਸੜਕ ਹਾਦਸੇ ਵਿੱਚ ਮੌਤ ਹੋ ਗਈ।

 

 

ਇਹ ਹਾਦਸਾ ਉਸ ਸਮੇਂ ਵਾਪਰਿਆ ਜਦੋਂ ਵਿਪਿਨ ਜੋਸ਼ੀ ਘੋੜੇਨਾਬ ਪਿੰਡ ਤੋਂ ਆਪਣੇ ਜੱਦੀ ਪਿੰਡ ਭਾਈ ਕੀ ਪਿਸ਼ੋਰ ਵਾਪਸ ਆ ਰਿਹਾ ਸੀ।

 

 
ਪੰਜਾਬੀ ਫ਼ਿਲਮ ਇੰਡਸਟਰੀ ਤੋਂ ਇਕ ਬੇਹੱਦ ਮੰਦਭਾਗੀ ਖ਼ਬਰ ਸਾਹਮਣੇ ਆ ਰਹੀ ਹੈ, ਜਿੱਥੇ ਇੰਡਸਟਰੀ ਦੇ ਉੱਭਰਦੇ ਸਿਤਾਰੇ ਤੇ ਨਾਮੀ ਅਦਾਕਾਰ ਵਿਪਨ ਜੋਸ਼ੀ ਦੀ ਸੜਕ ਹਾਦਸੇ ਵਿਚ ਮੌਤ ਹੋ ਗਈ। ਉਹ ਲਹਿਰਾਗਾਗਾ ਨੇੜੇ ਭਾਈ ਕੀ ਪਿਸ਼ੋਰ ਪਿੰਡ ਦੇ ਰਹਿਣ ਵਾਲਾ ਸੀ ਤੇ ‘ਮਿੱਟੀ ਨਾ ਫ਼ਰੋਲ ਜੋਗੀਆ’ ਸਣੇ ਕਈ ਫ਼ਿਲਮਾਂ ਤੇ ਇਕ ਦਰਜਨ ਤੋਂ ਵੱਧ ਗੀਤਾਂ ਵਿਚ ਕੰਮ ਕਰ ਚੁੱਕਿਆ ਸੀ।

ਜਾਣਕਾਰੀ ਮੁਤਾਬਕ, ਵਿਪਨ ਜੋਸ਼ੀ ਘੋੜੇਨਾਬ ਪਿੰਡ ਤੋਂ ਆਪਣੇ ਜੱਦੀ ਪਿੰਡ ਭਾਈ ਕੀ ਪਿਸ਼ੋਰ ਵੱਲ ਨੂੰ ਜਾ ਰਿਹਾ ਸੀ, ਕਿ ਰਾਹ ਵਿਚ ਸੜਕ ਦੇ ਟੋਏ ਕਾਰਨ ਉਹ ਹਾਦਸੇ ਦਾ ਸ਼ਿਕਾਰ ਹੋ ਗਿਆ। ਹਾਦਸੇ ਦੌਰਾਨ ਉਸ ਦੇ ਸਿਰ ਵਿਚ ਗੰਭੀਰ ਸੱਟਾਂ ਲੱਗੀਆਂ ਅਤੇ ਉਸ ਦੀ ਮੌਕੇ ‘ਤੇ ਹੀ ਮੌਤ ਹੋ ਗਈ। ਉਨ੍ਹਾਂ ਦਾ ਸਸਕਾਰ ਪਿੰਡ ਭਾਈ ਕੀ ਪਿਸ਼ੌਰ ਦੇ ਸ਼ਮਸ਼ਾਨ ਘਾਟ ਵਿਚ ਬੇਹੱਦ ਗਮਗੀਨ ਮਾਹੌਲ ਵਿਚ ਕੀਤਾ ਗਿਆ।
 

ਹਾਦਸੇ ਵਿਚ ਉਸ ਦੇ ਸਿਰ ਵਿੱਚ ਗੰਭੀਰ ਸੱਟਾਂ ਲੱਗੀਆਂ ਅਤੇ ਉਸ ਦੀ ਮੌਕੇ ‘ਤੇ ਹੀ ਮੌਤ ਹੋ ਗਈ। ਪਿੰਡ ਵਾਸੀਆਂ ਨੇ ਦੱਸਿਆ ਕਿ ਅਦਾਕਾਰ ਵਿਪਨ ਜੋਸ਼ੀ ਨੇ ਫਿਲਮ ‘ਮਿੱਟੀ ਨਾ ਫਰੋਲ ਜੋਗੀਆ’, ‘ਹੈਪੀ ਫੈਮਿਲੀ’, ‘ਪਿੰਜਰਾ’, ‘ਅੱਧੀ ਛੁੱਟੀ’ ਵਰਗੀਆਂ ਫਿਲਮਾਂ ਵਿੱਚ ਕੰਮ ਕਰਨ ਤੋਂ ਇਲਾਵਾ 15 ਗੀਤਾਂ ਵਿੱਚ ਕੰਮ ਕੀਤਾ ਹੈ।

ਵਿਪਨ ਜੋਸ਼ੀ ਦੀ ਮੌਤ ’ਤੇ ਪੰਜਾਬ ਦੇ ਕੈਬਨਿਟ ਮੰਤਰੀ ਬਰਿੰਦਰ ਗੋਇਲ, ਸਾਬਕਾ ਮੁੱਖ ਮੰਤਰੀ ਬੀਬੀ ਰਾਜਿੰਦਰ ਕੌਰ ਭੱਠਲ, ਸਾਬਕਾ ਖਜ਼ਾਨਾ ਮੰਤਰੀ ਪਰਮਿੰਦਰ ਸਿੰਘ ਢੀਂਡਸਾ, ਸ਼੍ਰੋਮਣੀ ਅਕਾਲੀ ਦਲ ਦੇ ਹਲਕਾ ਇੰਚਾਰਜ ਗਗਨਦੀਪ ਸਿੰਘ ਖੰਡੇਬਾਦ ਆਦਿ ਨੇ ਪਰਿਵਾਰ ਨਾਲ ਦੁੱਖ ਸਾਂਝਾ ਕੀਤਾ।