Lakhanpur – ਖਮਾਣੋਂ ਦੇ ਪਿੰਡ ਲਖਣਪੁਰ ਦਾ ਨੌਜਵਾਨ ਦੱਖਣੀ ਕੋਰੀਆ ’ਚ ਅਗਵਾ
ਨੌਜਵਾਨ ’ਤੇ ਤਸ਼ੱਦਦ ਕਰਦਿਆਂ ਪਰਿਵਾਰ ਨੂੰ ਵੀਡੀਓ ਕਾਲ ’ਤੇ ਵਿਖਾ ਕੇ 25 ਲੱਖ ਰੁਪਏ ਦੀ ਮੰਗੀ ਫਿਰੌਤੀ
ਖਮਾਣੋ: ਖਮਾਣੋ ਨੇੜਲੇ ਪਿੰਡ ਲਖਣਪੁਰ ਦੇ ਇੱਕ ਨੌਜਵਾਨ ਨੂੰ ਵਰਗਲਾ ਫੁਸਲਾ ਕੇ ਦੱਖਣੀ ਕੋਰੀਆ ‘ਚ ਕੰਮ ਦਵਾਉਣ ਦਾ ਝਾਂਸਾ ਦੇ ਕੇ ਅਗਵਾਹ ਕਰ ਲੈਣ ਦਾ ਮਾਮਲਾ ਸਾਹਮਣੇ ਆਇਆ ਹੈ ਜਿੱਥੇ ਪਰਿਵਾਰ ਨੂੰ ਨੌਜਵਾਨ ਤੇ ਤਸ਼ੱਦਦ ਕਰਨ ਮੌਕੇ ਦੀਆਂ ਵੀਡੀਓ ਕਾਲ ਰਾਹੀਂ 25 ਲੱਖ ਰੁਪਏ ਦੀ ਫਰੌਤੀ ਮੰਗਣ ਦਾ ਮਾਮਲਾ ਸਾਹਮਣੇ ਆਇਆ।
ਪੱਤਰਕਾਰਾਂ ਨੂੰ ਜਾਣਕਾਰੀ ਦਿੰਦਿਆਂ ਹਰਬੰਸ ਸਿੰਘ ਉਰਫ ਹੰਸਾ ਪੁੱਤਰ ਪਾਲ ਸਿੰਘ ਵਾਸੀ ਪਿੰਡ ਲਖਣਪੁਰ ਦੀ ਪਤਨੀ ਸੰਜੀਵਨੀ ਕੌਰ ਨੇ ਦੱਸਿਆ ਕਿ ਉਸਦਾ ਪਤੀ ਹਰਬੰਸ ਸਿੰਘ ਪੁੱਤਰ ਪਾਲ ਸਿੰਘ ਵਾਸੀ ਪਿੰਡ ਲੱਖਣਪੁਰ ਖਮਾਣੋਂ ਦੇ ਮਨਸੂਰ ਪੁਰ ਰੋਡ ਵਿਖੇ ਹੇਅਰ ਡਰੈਸਰ ਦੀ ਦੁਕਾਨ ਚਲਾ ਰਿਹਾ ਸੀ। ਉਸ ਦਾ ਪਤੀ ਪਹਿਲਾਂ ਮਲੇਸ਼ੀਆ ਗਿਆ ਸੀ ਅਤੇ ਮਲੇਸ਼ੀਆ ਵਿਖੇ ਉਸਦੀ ਮੁਲਾਕਾਤ ਸੁਰਿੰਦਰ ਸਿੰਘ ਉਰਫ ਵਿੱਕੀ ਵਾਸੀ ਹਰਿਆਣਾ ਨਾਲ ਹੋਈ ਉਸ ਦੇ ਪਤੀ ਨੂੰ ਕਹਿਣ ਲੱਗਾ ਕਿ ਤੈਨੂੰ ਮੈਂ 8 ਲੱਖ ਰੁਪਏ ‘ਚ ਸਾਊਥ ਕੋਰੀਆ ਭੇਜ ਦਿੰਦਾ ਹਾਂ।

ਜਿੱਥੇ ਕਟਿੰਗ ਦੇ ਕੰਮ ‘ਚ ਵਧੀਆ ਆਮਦਨ ਹੈ। ਉਪਰੰਤ 27 ਮਾਰਚ 2026 ਨੂੰ ਸ਼ਾਮ 6 ਵਜੇ ਪਤੀ ਹਰਬੰਸ ਸਿੰਘ ਨੂੰ ਸੁਰਿੰਦਰ ਸਿੰਘ ਉਰਫ ਵਿਕੀ ਦਾ ਫੋਨ ਆਇਆ ਕਿ ਤੇਰਾ ਵੀਜ਼ਾ ਲੱਗ ਚੁੱਕਾ ਹੈ ਕਿ 28 ਮਾਰਚ ਨੂੰ ਦਿੱਲੀ ਤੋਂ ਫਲੈਟ ਹੈ ਉਸਨੇ ਦੱਸਿਆ ਕਿ ਮੇਰਾ ਪਤੀ 27 ਮਾਰਚ ਨੂੰ ਸ਼ਾਮ 6 ਵਜੇ ਘਰ ਤੋਂ ਦਿੱਲੀ ਲਈ ਰਵਾਨਾ ਹੋ ਗਿਆ ਜਿਸ ਦੌਰਾਨ ਮੇਰੇ ਪਤੀ ਨੇ ਦਿੱਲੀ ਪੁੱਜ ਕੇ ਮੈਨੂੰ ਫੋਨ ਕੀਤਾ ਕਿ ਮੈਂ ਦਿੱਲੀ ਪਹੁੰਚ ਗਿਆ ਹਾਂ।
ਮੇਰੀ ਫਲੈਟ 28 ਮਾਰਚ ਨੂੰ ਸਵੇਰੇ 10: 55 ਵਜੇ ਦਿੱਲੀ ਤੋਂ ਵਾਇਆ ਦੁਬਈ ਲਈ ਰਵਾਨਾ ਹੋਣੀ ਹੈ। ਫਿਰ ਉਸੇ ਦਿਨ ਹੀ ਕਰੀਬ ਚਾਰ ਘੰਟੇ ਬਾਅਦ ਮੇਰੇ ਪਤੀ ਦਾ ਫੋਨ ਆਇਆ ਕਿ ਮੈਂ ਦੁਬਈ ਠੀਕ-ਠਾਕ ਪਹੁੰਚ ਗਿਆ ਹੁਣ ਮੇਰੀ ਦੁਬਈ ਤੋਂ ਈਥੋਪੀਆ ਦੀ ਫਲਾਈਟ ਹੈ ਉਸੇ ਦਿਨ ਹੀ ਉਸਨੇ ਮੈਨੂੰ ਫੋਨ ਕੀਤਾ ਕਿ ਮੈਂ ਈਥੋਪੀਆ ਪਹੁੰਚ ਗਿਆ ਹਾਂ ਅਤੇ ਸਾਡਾ ਹੋਟਲ ਚ ਕਮਰਾ ਬੁੱਕ ਹੈ। ਅਸੀਂ ਉਥੋਂ ਚਲੇ ਜਾਣਾ ਹੈ ਉਸ ਤੋਂ ਬਾਅਦ ਉਸਦਾ ਫੋਨ ਬੰਦ ਹੋ ਗਿਆ। ਮੇਰੇ ਪਤੀ ਦੇ ਮੇਰੇ ਨਾਲ ਕੋਈ ਸੰਪਰਕ ਨਹੀਂ ਹੋਇਆ।
ਇਸ ਉਪਰੰਤ 30 ਮਾਰਚ ਨੂੰ ਸ਼ਾਮ ਨੂੰ ਕਰੀਬ 6:15 ਵਜੇ ਮੈਨੂੰ ਵੱਖ-ਵੱਖ ਫੋਨ ਨੰਬਰਾਂ ਤੋਂ ਕਾਲਾਂ ਆਈਆਂ ਅਤੇ ਕਹਿਣ ਲੱਗੇ ਕਿ ਤੇਰੇ ਪਤੀ ਹਰਬੰਸ ਸਿੰਘ ਨੂੰ ਅਸੀਂ ਅਗਵਾ ਕੀਤਾ ਹੈ ਇਸ ਨੂੰ ਛੱਡਣ ਲਈ 8 ਲੱਖ ਰੁਪਏ ਤੁਰੰਤ ਭੇਜੋ ਇਸ ਉਪਰੰਤ 31 ਮਾਰਚ ਨੂੰ ਦੁਬਾਰਾ ਉਸ ਨੂੰ ਫਿਰ ਫੋਨ ਆਇਆ ਅਤੇ ਵੀਡੀਓ ਕਾਲ ਆਈ ਜਿਸ ਵਿਚ ਮੇਰੇ ਪਤੀ ਨੂੰ ਬੰਦੀ ਬਣਾ ਕੇ ਉਕਤ ਵਿਅਕਤੀ ਕਹਿਣ ਲੱਗੇ ਕਿ ਹੁਣ ਸਾਨੂੰ 25 ਲੱਖ ਰੁਪਏ ਦੇਵੋਗੇ ਤਾਂ ਹੀ ਤੇਰੇ ਘਰ ਵਾਲੇ ਨੂੰ ਛੱਡਾਂਗੇ ਨਹੀਂ ਨੁਕਸਾਨ ਲਈ ਤਿਆਰ ਰਹੋ। ਇਸ ਉਪਰੰਤ ਸੰਜੀਵਨੀ ਕੌਰ ਨੇ ਖਮਾਣੋਂ ਪੁਲਿਸ ਨਾਲ ਰਾਬਤਾ ਕੀਤਾ ਤੇ ਜਾ ਕੇ ਸਾਰੀ ਵਿਥਿਆ ਖਮਾਣੋਂ ਪੁਲਿਸ ਨੂੰ ਸੁਣਾਈ, ਤਾਂ ਖਮਾਣੋਂ ਪੁਲਿਸ ਨੇ ਸੰਜੀਵਨੀ ਕੌਰ ਦੇ ਬਿਆਨ ਲਿਖੇ। ਪੁਲਿਸ ਨੇ ਸੰਜੀਵਨੀ ਕੌਰ ਦੇ ਬਿਆਨਾਂ ਦੇ ਆਧਾਰ ’ਤੇ ਸੁਰਿੰਦਰ ਸਿੰਘ ਉਰਫ ਵਿੱਕੀ ਵਾਸੀ ਹਰਿਆਣਾ ਤੇ ਤਿੰਨ ਨਾਮਲੂਮ ਵਿਅਕਤੀਆਂ ਖਿਲਾਫ ਥਾਣਾ ਖਮਾਣੋਂ ਵਿਖੇ 308,140,61,351(2) ਬੀ.ਐਨ.ਐਸ ਤਹਿਤ ਮੁਕਦਮਾ ਦਰਜ ਕਰਕੇ ਮੁਲਜ਼ਮਾਂ ਨੂੰ ਨਾਮਜ਼ਦ ਕੀਤਾ ਹੈ।
Punjab Spectrum
You must be logged in to post a comment.