Iran-Israel War LIVE updates: ਅਮਰੀਕਾ ਨੇ ਜੰਗਬੰਦੀ ਦੀਆਂ ਤਿੰਨ ਸ਼ਰਤਾਂ ’ਤੇ ਅਮਲ ਨਹੀਂ ਕੀਤਾ: ਇਰਾਨ
Lebanon ‘ਤੇ ਇਜ਼ਰਾਈਲੀ ਹਮਲੇ ਅਮਰੀਕਾ ਨਾਲ ਜੰਗਬੰਦੀ ਸਮਝੌਤੇ ਦੀ ਸਿੱਧੀ ਉਲੰਘਣਾ – ਮਸੂਦ ਪੇਜੇਸ਼ਕੀਅਨ ਰਾਸ਼ਟਰਪਤੀ, ਇਰਾਨ
Lebanon ‘ਤੇ ਇਜ਼ਰਾਈਲੀ ਹ/ਮ*ਲੇ ਅਮਰੀਕਾ ਨਾਲ ਜੰਗ*ਬੰ*ਦੀ ਸਮਝੌਤੇ ਦੀ ਸਿੱਧੀ ਉਲੰਘਣਾ – ਮਸੂਦ ਪੇਜੇਸ਼ਕੀਅਨ ਰਾਸ਼ਟਰਪਤੀ, ਇਰਾਨ

ਇਰਾਨ ਨੇ ਅਮਰੀਕਾ ’ਤੇ ਜੰਗਬੰਦੀ ਦੀਆਂ ਤਿੰਨ ਮੁੱਖ ਸ਼ਰਤਾਂ ਦੀ ਉਲੰਘਣਾ ਕਰਨ ਦਾ ਗੰਭੀਰ ਦੋਸ਼ ਲਗਾਇਆ ਹੈ। ਇਰਾਨੀ ਸੰਸਦ ਦੇ ਸਪੀਕਰ ਮੁਹੰਮਦ ਬਾਕਿਰ ਗਾਲੀਬਾਫ ਨੇ ਕਿਹਾ ਹੈ ਕਿ ਅਮਰੀਕਾ ਨੇ 10-ਨੁਕਾਤੀ ਪ੍ਰਸਤਾਵ ਦੀਆਂ ਬੁਨਿਆਦੀ ਸ਼ਰਤਾਂ ਨੂੰ ਮੰਨਣ ਤੋਂ ਇਨਕਾਰ ਕਰ ਦਿੱਤਾ ਹੈ। ਇਰਾਨ ਨੇ ਸਾਫ਼ ਲਫ਼ਜ਼ਾਂ ਵਿੱਚ ਕਿਹਾ ਹੈ ਕਿ ਜਿਸ ਬੁਨਿਆਦ ’ਤੇ ਗੱਲਬਾਤ ਸ਼ੁਰੂ ਹੋਣੀ ਸੀ, ਉਹ ਹੁਣ ਖ਼ਤਮ ਹੋ ਚੁੱਕੀ ਹੈ, ਜਿਸ ਕਾਰਨ ਅੱਗੇ ਦੀ ਗੱਲਬਾਤ ਜਾਂ ਜੰਗਬੰਦੀ ਦੀ ਹੁਣ ਕੋਈ ਤੁਕ ਨਹੀਂ ਰਹਿ ਜਾਂਦੀ।
ਇਸ ਦੇ ਉਲਟ ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਨੇ ਸਪੱਸ਼ਟ ਕਰ ਦਿੱਤਾ ਹੈ ਕਿ ਜਦੋਂ ਤੱਕ ਇਰਾਨ ਨਾਲ ਹੋਇਆ ਸਮਝੌਤਾ ਪੂਰੀ ਤਰ੍ਹਾਂ ਅਮਲ ਵਿੱਚ ਨਹੀਂ ਆਉਂਦਾ, ਉਦੋਂ ਤੱਕ ਅਮਰੀਕੀ ਫੌਜ ਇਰਾਨ ਦੇ ਆਲੇ-ਦੁਆਲੇ ਦੇ ਇਲਾਕਿਆਂ ਵਿੱਚ ਤਾਇਨਾਤ ਰਹੇਗੀ। ਟਰੰਪ ਨੇ ਆਪਣੇ ਸੋਸ਼ਲ ਮੀਡੀਆ ਪਲੇਟਫਾਰਮ ‘ਟਰੂਥ ਸੋਸ਼ਲ’ ‘ਤੇ ਲਿਖਿਆ ਕਿ ਅਮਰੀਕਾ ਪੂਰੀ ਤਰ੍ਹਾਂ ਤਿਆਰ ਹੈ ਅਤੇ ਇਸ ਮਾਮਲੇ ’ਤੇ ਨਜ਼ਰ ਰੱਖ ਰਿਹਾ ਹੈ।

ਡੋਨਾਲਡ ਟਰੰਪ ਨੇ ਚਿਤਾਵਨੀ ਦਿੱਤੀ ਹੈ ਕਿ ਜੇਕਰ ਇਸ ਸਮਝੌਤੇ ਦੀ ਪਾਲਣਾ ਨਹੀਂ ਕੀਤੀ ਗਈ ਤਾਂ ਮੁੜ ਹਮਲੇ ਸ਼ੁਰੂ ਹੋ ਸਕਦੇ ਹਨ। ਉਨ੍ਹਾਂ ਕਿਹਾ ਕਿ ਜੇਕਰ ਅਜਿਹਾ ਹੁੰਦਾ ਹੈ ਤਾਂ ਇਹ ਜੰਗ ਪਹਿਲਾਂ ਦੇ ਮੁਕਾਬਲੇ ਕਿਤੇ ਜ਼ਿਆਦਾ ਵੱਡੀ, ਸ਼ਕਤੀਸ਼ਾਲੀ ਅਤੇ ਵਿਨਾਸ਼ਕਾਰੀ ਸਾਬਤ ਹੋਵੇਗੀ। ਹਾਲਾਂਕਿ, ਉਨ੍ਹਾਂ ਨੇ ਇਹ ਉਮੀਦ ਵੀ ਜਤਾਈ ਕਿ ਅਜਿਹਾ ਹੋਣ ਦੀ ਸੰਭਾਵਨਾ ਬਹੁਤ ਘੱਟ ਹੈ ਪਰ ਅਮਰੀਕਾ ਕਿਸੇ ਵੀ ਸਥਿਤੀ ਨਾਲ ਨਿਪਟਣ ਲਈ ਪੂਰੀ ਤਰ੍ਹਾਂ ਤਿਆਰ ਹੈ।
ਲੈਬਨਾਨ ਜੰਗਬੰਦੀ ਦਾ ਹਿੱਸਾ ਹੈ ਕਿ ਨਹੀਂ; ਪਾਕਿਸਤਾਨ ਸਪਸ਼ਟ ਕਰੇ: ਲੈਬਨਾਨ
ਲੈਬਨਾਨ ਦੇ ਪ੍ਰਧਾਨ ਮੰਤਰੀ ਨਵਾਫ਼ ਸਲਾਮ ਨੇ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਸ਼ਹਿਬਾਜ਼ ਸ਼ਰੀਫ਼ ਨਾਲ ਫ਼ੋਨ ‘ਤੇ ਗੱਲਬਾਤ ਕਰਦਿਆਂ ਪਾਕਿਸਤਾਨ ਤੋਂ ਪੁਸ਼ਟੀ ਕਰਨ ਦੀ ਮੰਗ ਕੀਤੀ ਹੈ ਕਿ ਕੀ ਇਰਾਨ ਦੇ ਨਾਲ ਲਾਗੂ ਹੋਈ ਜੰਗਬੰਦੀ ਵਿੱਚ ਲੈਬਨਾਨ ਵੀ ਸ਼ਾਮਲ ਹੈ ਜਾਂ ਨਹੀਂ। ਇਸ ਤੋਂ ਇੱਕ ਦਿਨ ਪਹਿਲਾਂ ਇਜ਼ਰਾਈਲ ਦੇ ਹਮਲਿਆਂ ਵਿੱਚ ਲੈਬਨਾਨ ਵਿੱਚ 200 ਤੋਂ ਵੱਧ ਲੋਕਾਂ ਦੀ ਮੌਤ ਹੋ ਗਈ ਸੀ। ਲੈਬਨਾਨ ਚਾਹੁੰਦਾ ਹੈ ਕਿ ਜੇਕਰ ਜੰਗਬੰਦੀ ਲਾਗੂ ਹੈ ਤਾਂ ਇਹ ਉਨ੍ਹਾਂ ‘ਤੇ ਵੀ ਲਾਗੂ ਹੋਵੇ ਤਾਂ ਕਿ ਹੋਰ ਜਾਨੀ ਨੁਕਸਾਨ ਨੂੰ ਰੋਕਿਆ ਜਾ ਸਕੇ। ਨਵਾਫ਼ ਸਲਾਮ ਨੇ ਜੰਗਬੰਦੀ ਕਰਵਾਉਣ ਵਿੱਚ ਪਾਕਿਸਤਾਨ ਦੇ ਨਿਭਾਏ ਗਏ ਕਿਰਦਾਰ ਦੀ ਤਾਰੀਫ਼ ਕਰਦਿਆਂ ਕਿਹਾ ਕਿ ਹੁਣ ਇਹ ਯਕੀਨੀ ਬਣਾਇਆ ਜਾਣਾ ਚਾਹੀਦਾ ਹੈ ਕਿ ਲੈਬਨਾਨ ਵੀ ਇਸ ਸਮਝੌਤੇ ਦਾ ਹਿੱਸਾ ਹੈ।
ਅਮਰੀਕਾ ਅਤੇ ਇਰਾਨ ਵਿਚਕਾਰ ਜੰਗਬੰਦੀ ਦੇ ਬਾਵਜੂਦ ਹੋਰਮੁਜ਼ ਜਲ ਮਾਰਗ ਵਿੱਚ ਜਹਾਜ਼ਾਂ ਦੀ ਆਵਾਜਾਈ ਹਾਲੇ ਤਕ ਰੁਕੀ ਹੋਈ ਹੈ। ਰਿਪੋਰਟਾਂ ਮੁਤਾਬਕ ਪਿਛਲੇ 24 ਘੰਟਿਆਂ ਵਿੱਚ ਇਸ ਰਸਤੇ ਤੋਂ ਸਿਰਫ਼ ਇਕ ਤੇਲ ਟੈਂਕਰ ਅਤੇ ਪੰਜ ਮਾਲਵਾਹਕ ਜਹਾਜ਼ ਹੀ ਲੰਘ ਸਕੇ ਹਨ। ਸੰਘਰਸ਼ ਸ਼ੁਰੂ ਹੋਣ ਤੋਂ ਪਹਿਲਾਂ ਇਸ ਮਹੱਤਵਪੂਰਨ ਜਲ ਮਾਰਗ ਰਾਹੀਂ ਰੋਜ਼ਾਨਾ ਤਕਰੀਬਨ 140 ਜਹਾਜ਼ ਗੁਜ਼ਰਦੇ ਸਨ ਪਰ ਫਰਵਰੀ ਦੇ ਅਖੀਰ ਵਿੱਚ ਇਰਾਨ ਅਤੇ ਅਮਰੀਕਾ ਵਿਚਾਲੇ ਸ਼ੁਰੂ ਹੋਈ ਜੰਗ ਕਾਰਨ ਇਹ ਗਿਣਤੀ ਬਹੁਤ ਜ਼ਿਆਦਾ ਘਟ ਗਈ ਹੈ। ਜੰਗਬੰਦੀ ਤੋਂ ਬਾਅਦ ਵੀ ਹਾਲਾਤ ਹਾਲੇ ਆਮ ਵਰਗੇ ਨਹੀਂ ਹੋਏ ਹਨ ਅਤੇ ਸਮੁੰਦਰੀ ਵਪਾਰ ਬੁਰੀ ਤਰ੍ਹਾਂ ਪ੍ਰਭਾਵਿਤ ਹੋ ਰਿਹਾ ਹੈ।
Punjab Spectrum
You must be logged in to post a comment.