Breaking News

Jalandhar Bank Robbery ਮਾਮਲੇ ’ਚ ਸਾਬਕਾ ਡੀਐਸਪੀ ਦਾ ਮੁੰਡਾ ਨਿਕਲਿਆ ਮਾਸਟਰ ਮਾਇੰਡ, ਪੁਲਿਸ ਨੇ ਕੀਤਾ ਗ੍ਰਿਫਤਾਰ

Jalandhar Bank Robbery ਮਾਮਲੇ ’ਚ ਸਾਬਕਾ ਡੀਐਸਪੀ ਦਾ ਮੁੰਡਾ ਨਿਕਲਿਆ ਮਾਸਟਰ ਮਾਇੰਡ, ਪੁਲਿਸ ਨੇ ਕੀਤਾ ਗ੍ਰਿਫਤਾਰ

 
ਪੰਜਾਬ ਨੈਸ਼ਨਲ ਬੈਂਕ ਡਕੈਤੀ ’ਚ ਸ਼ਾਮਲ ਸਾਬਕਾ DSP ਦਾ ਪੁੱਤ ਸਿਮਰਨਜੀਤ ਸਿੰਘ ਗ੍ਰਿਫ਼ਤਾਰ
ਮੁਲਜ਼ਮ ਤੋਂ ਇੱਕ ਪਿਸਤੌਲ ਅਤੇ 3 ਲੱਖ ਰੁਪਏ ਹੋਏ ਬਰਾਮਦ
ਜਲੰਧਰ : ਲੰਘੇ ਦਿਨੀਂ ਦੋ ਲੁਟੇਰਿਆਂ ਨੇ ਜਲੰਧਰ ਦੇ ਭੀੜ-ਭਾੜ ਵਾਲੇ ਇਲਾਕੇ ’ਚ ਸਥਿਤ ਬੈਂਕ ਐਨਕਲੇਵ ਵਿਚ ਪੰਜਾਬ ਨੈਸ਼ਨਲ ਬੈਂਕ ਵਿਚ ਦਿਨ-ਦਿਹਾੜੇ ਡਕੈਤੀ ਕੀਤੀ ਸੀ। ਪੁਲਿਸ ਨੇ ਕੁਝ ਘੰਟਿਆਂ ਵਿਚ ਹੀ ਇਸ ਡਕੈਤੀ ਦਾ ਪਤਾ ਲਗਾ ਲਿਆ। ਪੁਲਿਸ ਨੇ ਅਪਰਾਧ ਵਿਚ ਸ਼ਾਮਿਲ ਲੁਟੇਰੇ ਨੂੰ ਗ੍ਰਿਫ਼ਤਾਰ ਕਰ ਲਿਆ ਅਤੇ ਚੋਰੀ ਕੀਤੀ ਨਕਦੀ ਅਤੇ ਹਥਿਆਰ ਬਰਾਮਦ ਕਰ ਲਏ ਹਨ। ਦੋਸ਼ੀ ਲੁਟੇਰਾ ਸਿਮਰਨਜੀਤ ਸਿੰਘ ਜਲੰਧਰ ਦੇ ਇਕ ਪਾਸ਼ ਖੇਤਰ ਗ੍ਰੀਨ ਮਾਡਲ ਟਾਊਨ ਦਾ ਰਹਿਣ ਵਾਲਾ ਹੈ ਤੇ ਸੇਵਾਮੁਕਤ ਡੀ.ਐਸ.ਪੀ. ਸਿੰਘ ਦਾ ਪੁੱਤਰ ਹੈ।

ਪੁਲਿਸ ਕਮਿਸ਼ਨਰ ਧਨਪ੍ਰੀਤ ਕੌਰ ਨੇ ਇਸ ਸਬੰਧੀ ਜਾਣਕਾਰੀ ਦਿੱਤੀ। ਪੁਲਿਸ ਕਮਿਸ਼ਨਰ ਨੇ ਦੱਸਿਆ ਕਿ ਡੀ.ਸੀ.ਪੀ. ਮਨਪ੍ਰੀਤ ਢਿੱਲੋਂ, ਏ.ਡੀ.ਸੀ.ਪੀ. ਰਾਕੇਸ਼ ਯਾਦਵ, ਏ.ਸੀ.ਪੀ. ਅਮਰਬੀਰ ਸਿੰਘ, ਏ.ਸੀ.ਪੀ. ਸੰਜੇ ਕੁਮਾਰ ਅਤੇ ਕ੍ਰਾਈਮ ਬ੍ਰਾਂਚ ਇੰਚਾਰਜ ਸਰਬਜੀਤ ਸਿੰਘ ਦੀ ਅਗਵਾਈ ਵਿਚ ਘਟਨਾ ਤੋਂ ਤੁਰੰਤ ਬਾਅਦ ਜਾਂਚ ਸ਼ੁਰੂ ਹੋ ਗਈ। ਜਾਂਚ ਦੌਰਾਨ ਮਿਲੀ ਜਾਣਕਾਰੀ ਦੇ ਆਧਾਰ ‘ਤੇ ਪੁਲਿਸ ਟੀਮ ਨੇ ਗ੍ਰੀਨ ਮਾਡਲ ਟਾਊਨ ਦੇ ਰਹਿਣ ਵਾਲੇ ਸਿਮਰਨਜੀਤ ਸਿੰਘ ਉਰਫ਼ ਅਮਰੀਕ ਸਿੰਘ ਨੂੰ ਗ੍ਰਿਫ਼ਤਾਰ ਕਰ ਲਿਆ। ਮੁਲਜ਼ਮਾਂ ਤੋਂ ਹਥਿਆਰ ਅਤੇ ਲੁੱਟੇ ਗਏ ਕੁਝ ਪੈਸੇ ਬਰਾਮਦ ਕੀਤੇ ਗਏ ਹਨ। ਪੁਲਿਸ ਕਮਿਸ਼ਨਰ ਦੇ ਅਨੁਸਾਰ ਮੁਲਜ਼ਮ ਦੇ ਦੂਜੇ ਸਾਥੀ ਦੀ ਭਾਲ ਕੀਤੀ ਜਾ ਰਹੀ ਹੈ। ਇਕ ਸਵਾਲ ਦੇ ਜਵਾਬ ਵਿਚ ਪੁਲਿਸ ਕਮਿਸ਼ਨਰ ਨੇ ਦੱਸਿਆ ਕਿ ਮੁਲਜ਼ਮ ਸਿਮਰਨਜੀਤ ਸਿੰਘ ਵਿਰੁੱਧ ਬਟਾਲਾ ਅਤੇ ਐਸ.ਏ.ਐਸ. ਨਗਰ ਵਿਚ ਪਹਿਲਾਂ ਹੀ ਦੋ ਅਪਰਾਧਿਕ ਮਾਮਲੇ ਦਰਜ ਹਨ।

 

ਦੱਸ ਦਈਏ ਕਿ ਪੁਲਿਸ ਵੱਲੋਂ ਮੁਲਜ਼ਮ ਸਿਮਰਨਜੀਤ ਸਿੰਘ ਉਰਫ ਅਮਰੀਕ ਸਿੰਘ ਪੁੱਤਰ ਹਰਭਜਨ ਸਿੰਘ ਨੂੰ ਗ੍ਰਿਫਤਾਰ ਕਰ ਲਿਆ ਹੈ। ਇਸ ਕੋਲੋਂ ਪੁਲਿਸ ਨੇ 3 ਲੱਖ ਰੁਪਏ ਦੀ ਰਕਮ ਬਰਾਮਦ ਕੀਤੀ ਹੈ।

 

 

 

Jalandhar Bank Robbery News : ਜਲੰਧਰ ’ਚ ਬੀਤੇ ਦਿਨ ਦੁਪਹਿਰ 2:35 ਵਜੇ ਬੈਂਕ ਐਨਕਲੇਵ ਫੇਜ਼-2, ਕੁੱਕੀ ਢਾਬਾ ਰੋਡ, ਖੁਰਲਾ ਕਿੰਗਰਾ ’ਤੇ ਸਥਿਤ ਪੀਐਨਬੀ ਬੈਂਕ ’ਚ 6 ਲੱਖ ਰੁਪਏ ਦੀ ਲੁੱਟ ਦੀ ਘਟਨਾ ਨੂੰ ਪੁਲਿਸ ਨੇ ਸੁਲਝਾ ਲਿਆ ਹੈ। ਦੱਸ ਦਈਏ ਕਿ ਪੁਲਿਸ ਨੇ ਮਾਮਲੇ ਸਬੰਧੀ ਦੋ ਮੁਲਜ਼ਮਾਂ ’ਚੋਂ ਇੱਕ ਮੁਲਜ਼ਮ ਨੂੰ ਕਾਬੂ ਕਰ ਲਿਆ ਹੈ। ਸਭ ਤੋਂ ਹੈਰਾਨੀ ਦੀ ਗੱਲ ਇਹ ਹੈ ਕਿ ਸਾਬਕਾ ਡੀਐਸਪੀ ਦਾ ਮੁੰਡਾ ਬੈਂਕ ਲੁੱਟ ਦਾ ਮਾਸਟਰ ਮਾਇੰਡ ਨਿਕਲਿਆ ਹੈ।

 

 

 

 

ਦੱਸ ਦਈਏ ਕਿ ਪੁਲਿਸ ਵੱਲੋਂ ਮੁਲਜ਼ਮ ਸਿਮਰਨਜੀਤ ਸਿੰਘ ਉਰਫ ਅਮਰੀਕ ਸਿੰਘ ਪੁੱਤਰ ਹਰਭਜਨ ਸਿੰਘ ਨੂੰ ਗ੍ਰਿਫਤਾਰ ਕਰ ਲਿਆ ਹੈ। ਇਸ ਕੋਲੋਂ ਪੁਲਿਸ ਨੇ 3 ਲੱਖ ਰੁਪਏ ਦੀ ਰਕਮ ਬਰਾਮਦ ਕੀਤੀ ਹੈ। ਮਾਮਲੇ ’ਚ ਦੋ ਮੁਲਜ਼ਮ ਸ਼ਾਮਲ ਸਨ। ਇੱਕ ਮੁਲਜ਼ਮ ਨੂੰ ਗ੍ਰਿਫਤਾਰ ਕਰਕੇ ਪੁਲਿਸ ਨੇ ਮਾਮਲੇ ਨੂੰ ਸੁਲਝਾਉਣ ਦਾ ਦਾਅਵਾ ਕੀਤਾ ਹੈ।

 

 

 

 

 

ਪੁਲਿਸ ਮੁਤਾਬਿਕ ਲੁੱਟ ਦੀ ਰਕਮ ਨੂੰ ਦੋਹਾਂ ਮੁਲਜ਼ਮਾਂ ਨੇ ਆਪਸ ’ਚ 3-3 ਲੱਖ ਰੁਪਏ ’ਚ ਵੰਡ ਲਈ ਸੀ। 3 ਲੱਖ ਰੁਪਏ ਸਿਮਰਨਜੀਤ ਸਿੰਘ ਕੋਲੋਂ ਬਰਾਮਦ ਕਰ ਲਈ ਹੈ। ਬਾਕੀ ਫਰਾਰ ਮੁਲਜ਼ਮ ਦੀ ਭਾਲ ਕੀਤੀ ਜਾ ਰਹੀ ਹੈ।

 

 

 

 

ਕਾਬਿਲੇਗੌਰ ਹੈ ਕਿ ਬੀਤੇ ਦਿਨ ਬਾਅਦ ਦੁਪਹਿਰ 2:31 ਵਜੇ ਵਾਪਰੀ, ਜਦੋਂ ਜਲੰਧਰ ਦੇ ਕੁੱਕੀ ਢਾਬ ਏਰੀਏ ਦੇ ਵਿੱਚ ਪੰਜਾਬ ਨੈਸ਼ਨਲ ਬੈਂਕ (Punjab National Bank) ਦੇ ਅੰਦਰ ਦੋ ਨਕਾਬਪੋਸ਼ ਲੁਟੇਰੇ ਵੜਦੇ ਵਿਖਾਈ ਦਿੱਤੇ। ਇਸ ਦੌਰਾਨ ਲੁਟੇਰੇ ਸਿੱਧਾ ਕੈਸ਼ੀਅਰ ਕੋਲ ਜਾਂਦੇ ਹਨ ਅਤੇ ਪਿਸਤੌਲ ਦੀ ਨੋਕ ‘ਤੇ ਡਰਾਉਂਦੇ ਹੋਏ ਪੈਸੇ ਕੱਢਣ ਲਈ ਕਹਿੰਦੇ ਹਨ। ਸੀਸੀਟੀਵੀ ਵਿੱਚ ਇਹ ਸਾਰੀ ਘਟਨਾ ਵਿਖਾਈ ਦੇ ਰਹੀ ਹੈ, ਜਿਸ ਤੋਂ ਬਾਅਦ ਲੁਟੇਰੇ ਫਰਾਰ ਹੋ ਗਏ।