Iran-US-Israel War: ‘ਪੂਰੀ ਸਭਿਅਤਾ’ ਖ਼ਤਮ ਹੋ ਸਕਦੀ ਹੈ, ਪਰ ਇਰਾਨ ਕੋਲ ਅਜੇ ਵੀ ਗੋਡੇ ਟੇਕਣ ਦਾ ਮੌਕਾ: Trump
ਟਰੰਪ ਨੇ ਅੱਜ ਇਰਾਨ ਨੂੰ ਕਿਹਾ:
“ਇੱਕ ਸਾਰੀ ਸੱਭਿਅਤਾ (ਇਰਾਨੀ) ਅੱਜ ਰਾਤ ਤਬਾਹ ਹੋ ਜਾਵੇਗੀ, ਕਦੇ ਵੀ ਵਾਪਸ ਨਹੀਂ ਆ ਸਕੇਗੀ। ਮੈਂ ਨਹੀਂ ਚਾਹੁੰਦਾ ਕਿ ਅਜਿਹਾ ਹੋਵੇ, ਪਰ ਸ਼ਾਇਦ ਅਜਿਹਾ ਹੋਵੇਗਾ।”
ਹੋ ਸਕਦਾ ਇਹ ਕੇਵਲ ਧਮਕੀ ਹੋਵੇ ਪਰ ਜੇ ਨਾ ਹੋਈ!
100 ਡਾਲਰ ਦਾ ਨੁਕਸਾਨ ਹੋ ਜਾਵੇ ਬੰਦਾ ਝੂਰਦਾ ਰਹਿੰਦਾ, ਜਿਨ੍ਹਾਂ ਲੋਕਾਂ ਦੇ ਪਰਿਵਾਰ, ਘਰ, ਕਾਰੋਬਾਰ ਸਭ ਖਤਰੇ ‘ਚ ਹਨ, ਉਹ ਕਿਸ ਸਹਿਮ ‘ਚ ਜੀਅ ਰਹੇ ਹੋਣਗੇ, ਸੋਚ ਕੇ ਵੀ ਕੰਬਣੀ ਛਿੜਦੀ ਹੈ। ਅਸੀਂ ਇਸ ਹਾਲਾਤ ‘ਚ ਹੋਈਏ, ਕਿੱਦਾਂ ਮਹਿਸੂਸ ਕਰਾਂਗੇ?
ਫੌਜੀ ਨਿਸ਼ਾਨੇ ਅਤੇ ਲੀਡਰਸ਼ਿਪ ਜੰਗ ਵਿੱਚ ਨੁਕਸਾਨੇ ਜਾਂਦੇ ਹਨ ਪਰ ਆਮ ਲੋਕਾਂ ਦਾ ਕੀ ਕਸੂਰ? ਬੰਬ ਨੇ ਤਾਂ ਮਾਰਨ ਲੱਗਿਆਂ ਇਹ ਵੀ ਨਹੀਂ ਦੇਖਣਾ ਕਿ ਕੌਣ ਇਰਾਨੀ ਹਾਕਮਾਂ ਦੇ ਹੱਕ ‘ਚ ਸੀ ਤੇ ਕੌਣ ਵਿਰੋਧ ‘ਚ।
ਦੁਨੀਆਂ ਭਰ ਦੇ ਲੀਡਰਾਂ ਤੇ ਲੋਕਾਂ ਨੂੰ ਹਰ ਹਾਲ ਇਹ ਕਦਮ ਰੋਕਣ ਲਈ ਬੋਲਣਾ ਚਾਹੀਦਾ ਹੈ, ਵਰਨਾ ਮਨੁੱਖਤਾ ਦੇ ਘਾਣ ਲਈ ਅਸੀਂ ਵੀ ਸਮੇਂ ਦੇ ਦੋਸ਼ੀ ਹੋਵਾਂਗੇ।
ਇਹ ਅਮਰੀਕਾ ਦਾ ਵਿਰੋਧ ਨਹੀਂ, ਸਿਆਸਤਦਾਨਾਂ ਦਾ ਵਿਰੋਧ ਹੈ, ਜਿਸ ਵਿੱਚ ਕਰੋੜਾਂ ਅਮਰੀਕਨ ਵੀ ਵਿਰੋਧ ਕਰਨ ਵਾਲਿਆਂ ‘ਚ ਸ਼ਾਮਲ ਹਨ।
ਨਿਰਦੋਸ਼ ਲੋਕਾਂ ਦਾ ਘਾਣ ਕਿਤੇ ਵੀ ਹੋਵੇ, ਆਵਾਜ਼ ਬੁਲੰਦ ਕਰਨੀ ਚਾਹੀਦੀ। ਵਰਨਾ ਜਦੋਂ ਸਾਡੇ ਦੁਸ਼ਮਣ ਸਾਡੇ ਨਿਰਦੋਸ਼ਾਂ ਨੂੰ ਮਾਰ ਰਹੇ ਹੋਣਗੇ, ਕਿਹੜੇ ਮੂੰਹ ਨਾਲ ਵਿਰੋਧ ਕਰਾਂਗੇ?
ਵਾਹਿਗੁਰੂ ਭਲੀ ਕਰੇ।
-ਗੁਰਪ੍ਰੀਤ ਸਿੰਘ ਸਹੋਤਾ । ਸਰੀ । ਚੜ੍ਹਦੀ ਕਲਾ
ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਨੇ ਚਿਤਾਵਨੀ ਦਿੰਦਿਆਂ ਕਿਹਾ ਹੈ ਕਿ ਅੱਜ ਰਾਤ ਇੱਕ “ਪੂਰੀ ਸਭਿਅਤਾ ਖ਼ਤਮ ਹੋ ਜਾਵੇਗੀ”, ਪਰ ਉਨ੍ਹਾਂ ਇਹ ਵੀ ਕਿਹਾ ਕਿ ਵਾਸ਼ਿੰਗਟਨ ਵੱਲੋਂ ਤੈਅ ਕੀਤੀ ਗਈ ਰਾਤ 8 ਵਜੇ ਦੀ ਸਮਾਂ ਸੀਮਾ ਤੋਂ ਪਹਿਲਾਂ ਇਰਾਨ ਕੋਲ ਅਜੇ ਵੀ ਆਤਮ-ਸਮਰਪਣ (ਸਮਝੌਤਾ) ਕਰਨ ਦਾ ਸਮਾਂ ਹੈ। ਮੰਗਲਵਾਰ ਨੂੰ ਜਾਰੀ ਕੀਤੀ ਗਈ ਇਸ ਧਮਕੀ ਵਿੱਚ ਟਰੰਪ ਨੇ ਇਰਾਨ ਨੂੰ ਹੋਰਮੁਜ਼ ਜਲ ਮਾਰਗ (Strait of Hormuz) ਨੂੰ ਮੁੜ ਖੋਲ੍ਹਣ ਸਮੇਤ ਹੋਰ ਸ਼ਰਤਾਂ ‘ਤੇ ਸਹਿਮਤ ਹੋਣ ਲਈ 12 ਘੰਟੇ ਦਾ ਸਮਾਂ ਦਿੱਤਾ ਹੈ, ਅਜਿਹਾ ਨਾ ਕਰਨ ‘ਤੇ ਉਸ ਨੂੰ ਭਿਆਨਕ ਹਮਲਿਆਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਟਰੰਪ ਨੇ ਆਪਣੇ ਸੋਸ਼ਲ ਮੀਡੀਆ ਸਾਈਟ ‘ਤੇ ਲਿਖਿਆ, “ਅੱਜ ਰਾਤ ਇੱਕ ਪੂਰੀ ਸਭਿਅਤਾ ਮਰ ਜਾਵੇਗੀ, ਜੋ ਕਦੇ ਵਾਪਸ ਨਹੀਂ ਆਵੇਗੀ। ਮੈਂ ਨਹੀਂ ਚਾਹੁੰਦਾ ਕਿ ਅਜਿਹਾ ਹੋਵੇ, ਪਰ ਸ਼ਾਇਦ ਅਜਿਹਾ ਹੀ ਹੋਵੇਗਾ।” ਹਾਲਾਂਕਿ, ਟਰੰਪ ਦੇ ਬਿਆਨ ਨੇ ਅਜੇ ਵੀ ਉਮੀਦ ਦੀ ਇੱਕ ਖਿੜਕੀ ਖੁੱਲ੍ਹੀ ਰੱਖੀ ਹੈ, ਉਨ੍ਹਾਂ ਕਿਹਾ ਕਿ “ਸ਼ਾਇਦ ਕੁਝ ਕ੍ਰਾਂਤੀਕਾਰੀ ਅਤੇ ਸ਼ਾਨਦਾਰ ਵਾਪਰ ਸਕਦਾ ਹੈ।”
ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਨੇ ਇਰਾਨ ਨੂੰ ਦਿੱਤੀ ਆਪਣੀ ਚਿਤਾਵਨੀ ਨੂੰ ਹੋਰ ਸਖ਼ਤ ਕਰਦਿਆਂ ਕਿਹਾ ਹੈ ਕਿ ਜੇ ਮੰਗਲਵਾਰ ਰਾਤ 8 ਵਜੇ (EDT) ਤੱਕ ਸਮਝੌਤਾ ਨਾ ਹੋਇਆ, ਤਾਂ ਇਰਾਨ ਦੇ ਸਾਰੇ ਪਾਵਰ ਪਲਾਂਟ ਅਤੇ ਪੁਲ ਤਬਾਹ ਕਰ ਦਿੱਤੇ ਜਾਣਗੇ। ਇਰਾਨ ਵੱਲੋਂ 45 ਦਿਨਾਂ ਦੀ ਜੰਗਬੰਦੀ ਦੇ ਪ੍ਰਸਤਾਵ ਨੂੰ ਠੁਕਰਾਉਣ ਅਤੇ ਜੰਗ ਦੇ ਪੱਕੇ ਖਾਤਮੇ ਦੀ ਮੰਗ ਕੀਤੇ ਜਾਣ ਤੋਂ ਬਾਅਦ ਟਰੰਪ ਨੇ ਕਿਹਾ ਕਿ “ਪੂਰੇ ਦੇਸ਼ ਨੂੰ ਇੱਕ ਰਾਤ ਵਿੱਚ ਖ਼ਤਮ ਕੀਤਾ ਜਾ ਸਕਦਾ ਹੈ।”

ਅਮਰੀਕਾ ਨੇ ਇਰਾਨ ਨੂੰ ਹੋਰਮੂਜ਼ ਜਲਮਾਰਗ ਨੂੰ ਸਾਰੀ ਸਮੁੰਦਰੀ ਆਵਾਜਾਈ ਲਈ ਖੋਲ੍ਹਣ ਦਾ ਅਲਟੀਮੇਟਮ ਦਿੱਤਾ ਹੈ। ਇਸ ਦੌਰਾਨ ਇਜ਼ਰਾਈਲ ਨੇ ਇਰਾਨ ਦੇ ਇੱਕ ਪ੍ਰਮੁੱਖ ਪੈਟਰੋ ਕੈਮੀਕਲ ਪਲਾਂਟ ’ਤੇ ਹਮਲਾ ਕੀਤਾ ਅਤੇ ਰੈਵੋਲਿਊਸ਼ਨਰੀ ਗਾਰਡ ਦੇ ਖੁਫੀਆ ਮੁਖੀ ਮੇਜਰ ਜਨਰਲ ਮਾਜਿਦ ਖਾਦੇਮੀ ਨੂੰ ਮਾਰ ਦਿੱਤਾ। ਸੰਯੁਕਤ ਰਾਸ਼ਟਰ ਨੇ ਨਾਗਰਿਕ ਬੁਨਿਆਦੀ ਢਾਂਚੇ ‘ਤੇ ਹਮਲਿਆਂ ਨੂੰ ਅੰਤਰਰਾਸ਼ਟਰੀ ਕਾਨੂੰਨ ਦੀ ਉਲੰਘਣਾ ਦੱਸਿਆ ਹੈ।
A whole civilization will die tonight, never to be brought back again. I don’t want that to happen, but it probably will. However, now that we have Complete and Total Regime Change, where different, smarter, and less radicalized minds prevail, maybe something revolutionarily wonderful can happen, WHO KNOWS? We will find out tonight, one of the most important moments in the long and complex history of the World. 47 years of extortion, corruption, and death, will finally end. God Bless the Great People of Iran!
ਪੂਰੀ ਸਭਿਅਤਾ’ ਖ਼ਤਮ ਹੋ ਸਕਦੀ ਹੈ, ਪਰ ਇਰਾਨ ਕੋਲ ਅਜੇ ਵੀ ਗੋਡੇ ਟੇਕਣ ਦਾ ਮੌਕਾ: Trump
ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਨੇ ਚਿਤਾਵਨੀ ਦਿੰਦਿਆਂ ਕਿਹਾ ਹੈ ਕਿ ਅੱਜ ਰਾਤ ਇੱਕ “ਪੂਰੀ ਸਭਿਅਤਾ ਖ਼ਤਮ ਹੋ ਜਾਵੇਗੀ”, ਪਰ ਉਨ੍ਹਾਂ ਇਹ ਵੀ ਕਿਹਾ ਕਿ ਵਾਸ਼ਿੰਗਟਨ ਵੱਲੋਂ ਤੈਅ ਕੀਤੀ ਗਈ ਰਾਤ 8 ਵਜੇ ਦੀ ਸਮਾਂ ਸੀਮਾ ਤੋਂ ਪਹਿਲਾਂ ਇਰਾਨ ਕੋਲ ਅਜੇ ਵੀ ਆਤਮ-ਸਮਰਪਣ (ਸਮਝੌਤਾ) ਕਰਨ ਦਾ ਸਮਾਂ ਹੈ। ਮੰਗਲਵਾਰ ਨੂੰ ਜਾਰੀ ਕੀਤੀ ਗਈ ਇਸ ਧਮਕੀ ਵਿੱਚ ਟਰੰਪ ਨੇ ਇਰਾਨ ਨੂੰ ਹੋਰਮੁਜ਼ ਜਲ ਮਾਰਗ (Strait of Hormuz) ਨੂੰ ਮੁੜ ਖੋਲ੍ਹਣ ਸਮੇਤ ਹੋਰ ਸ਼ਰਤਾਂ ‘ਤੇ ਸਹਿਮਤ ਹੋਣ ਲਈ 12 ਘੰਟੇ ਦਾ ਸਮਾਂ ਦਿੱਤਾ ਹੈ, ਅਜਿਹਾ ਨਾ ਕਰਨ ‘ਤੇ ਉਸ ਨੂੰ ਭਿਆਨਕ ਹਮਲਿਆਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਟਰੰਪ ਨੇ ਆਪਣੇ ਸੋਸ਼ਲ ਮੀਡੀਆ ਸਾਈਟ ‘ਤੇ ਲਿਖਿਆ, “ਅੱਜ ਰਾਤ ਇੱਕ ਪੂਰੀ ਸਭਿਅਤਾ ਮਰ ਜਾਵੇਗੀ, ਜੋ ਕਦੇ ਵਾਪਸ ਨਹੀਂ ਆਵੇਗੀ। ਮੈਂ ਨਹੀਂ ਚਾਹੁੰਦਾ ਕਿ ਅਜਿਹਾ ਹੋਵੇ, ਪਰ ਸ਼ਾਇਦ ਅਜਿਹਾ ਹੀ ਹੋਵੇਗਾ।” ਹਾਲਾਂਕਿ, ਟਰੰਪ ਦੇ ਬਿਆਨ ਨੇ ਅਜੇ ਵੀ ਉਮੀਦ ਦੀ ਇੱਕ ਖਿੜਕੀ ਖੁੱਲ੍ਹੀ ਰੱਖੀ ਹੈ, ਉਨ੍ਹਾਂ ਕਿਹਾ ਕਿ “ਸ਼ਾਇਦ ਕੁਝ ਕ੍ਰਾਂਤੀਕਾਰੀ ਅਤੇ ਸ਼ਾਨਦਾਰ ਵਾਪਰ ਸਕਦਾ ਹੈ।”
US Prez Donald Trump says Iran has time till 8 PM EST for negotiation, after that they goona have no bridges, no power plant, “Stone ages”
Punjab Spectrum
You must be logged in to post a comment.