Breaking News

Raghav ਚੱਢੇ ਦਾ “ਝੱਗਾ ਚੱਕ ਸੈਲਾਬ” ਕਦੋਂ ਆਵੇਗਾ ?

AAP Rajya Sabha MP Raghav Chadha shares another video, highlighting key issues related to Punjab that he raised in Parliament.

Raghav ਚੱਢੇ ਦਾ “ਝੱਗਾ ਚੱਕ ਸੈਲਾਬ” ਕਦੋਂ ਆਵੇਗਾ ? ਦੇਖਣ ਵਾਲੀ ਵੀਡੀਉ ਜ਼ਰੂਰ ਦੇਖੋ
Raghav Chadha ਨੇ ਪੰਜਾਬ ਦੇ ਮੁੱਦੇ ਉੱਠਾਉਣ ਵਾਲੀ ਵੀਡੀਓ ਜਾਰੀ ਕਰ ਕਿਹਾ ; ‘ਪਿਕਚਰ ਅਭੀ ਬਾਕੀ ਹੈ’
ਉਪ-ਨੇਤਾ ਦੇ ਅਹੁਦੇ ਤੋਂ ਹਟਾਏ ਜਾਣ ਮਗਰੋਂ ਚੱਢਾ ਅਤੇ ‘ਆਪ’ ਵਿਚਾਲੇ ਸ਼ਬਦੀ ਜੰਗ ਜਾਰੀ

ਆਮ ਆਦਮੀ ਪਾਰਟੀ ਦੇ ਰਾਜ ਸਭਾ ਮੈਂਬਰ ਰਾਘਵ ਚੱਢਾ ਨੇ ਅੱਜ ਆਪਣੀ ਪਾਰਟੀ ਦੇ ਵਿਰੁੱਧ ਤੀਸਰੀ ਵੀਡੀਓ ਜਾਰੀ ਕੀਤੀ ਹੈ। ਇਸ ਵੀਡੀਓ ਰਾਹੀਂ ਉਨ੍ਹਾਂ ਨੇ ਆਪਣੇ ‘ਤੇ ਲੱਗੇ ਕਈ ਦੋਸ਼ਾਂ ਦਾ ਜਵਾਬ ਦਿੱਤਾ ਹੈ।

ਵੀਡੀਓ ਦਾ ਕੈਪਸ਼ਨ ‘ਪਿਕਚਰ ਅਭੀ ਬਾਕੀ ਹੈ’ ਲਿਖਦੇ ਹੋਏ ਚੱਢਾ ਨੇ ‘ਆਪ’ ਦੇ ਉਨ੍ਹਾਂ ਦਾਅਵਿਆਂ ਨੂੰ ਖਾਰਜ ਕਰ ਦਿੱਤਾ ਜਿਸ ਵਿੱਚ ਕਿਹਾ ਗਿਆ ਸੀ ਕਿ ਉਹ ਸੰਸਦ ਵਿੱਚ ਆਪਣੇ ਭਾਸ਼ਣਾਂ ਦੌਰਾਨ ਪੰਜਾਬ ਨਾਲ ਸਬੰਧਤ ਮੁੱਦੇ ਨਹੀਂ ਉਠਾ ਰਹੇ ਸਨ।

ਚੱਢਾ ਨੇ ਅੱਜ ਰਾਜ ਸਭਾ ਦੀਆਂ ਵੀਡੀਓਜ਼ ਦਾ ਇੱਕ ਸੰਗ੍ਰਹਿ ਸਾਂਝਾ ਕੀਤਾ ਹੈ, ਜਿਸ ਵਿੱਚ ਉਹ ਪੰਜਾਬ ਦੇ ਮੁੱਦੇ ਉਠਾਉਂਦੇ ਨਜ਼ਰ ਆ ਰਹੇ ਹਨ। ਇਨ੍ਹਾਂ ਵੀਡੀਓਜ਼ ਵਿੱਚ ਉਹ ਪੰਜਾਬ ਦੇ ਪਾਣੀ ਦਾ ਸੰਕਟ, ਕਿਸਾਨਾਂ ਲਈ ਐੱਮ.ਐੱਸ.ਪੀ. ਦੀ ਕਾਨੂੰਨੀ ਗਾਰੰਟੀ ਅਤੇ ਪਾਕਿਸਤਾਨ ਸਥਿਤ ਇਤਿਹਾਸਕ ਗੁਰਦੁਆਰਿਆਂ ਦੇ ਦਰਸ਼ਨਾਂ ਲਈ ਨਵੇਂ ਲਾਂਘੇ ਬਣਾਉਣ ਦੀ ਮੰਗ ਕਰਦੇ ਦਿਖਾਈ ਦੇ ਰਹੇ ਹਨ।

ਚੱਢਾ ਨੇ ਵੀਡੀਓ ਜਾਰੀ ਕਰਦੇ ਹੋਏ ਕੈਪਸ਼ਨ ਵਿੱਚ ਕਿਹਾ, “ਆਮ ਆਦਮੀ ਪਾਰਟੀ ਦੇ ਮੇਰੇ ਉਨ੍ਹਾਂ ਸਾਥੀਆਂ ਲਈ, ਜਿਨ੍ਹਾਂ ਨੂੰ ਇਹ ਵੀਡੀਓ ਜਾਰੀ ਕਰਨ ਲਈ ਮਜਬੂਰ ਕੀਤਾ ਗਿਆ ਸੀ ਕਿ ਰਾਘਵ ਚੱਢਾ ਸੰਸਦ ਵਿੱਚ ਪੰਜਾਬ ਦੇ ਮੁੱਦੇ ਨਹੀਂ ਚੁੱਕਦੇ, ਇਹ ਇੱਕ ਛੋਟਾ ਜਿਹਾ ਟਰੇਲਰ ਹੈ…ਪਿਕਚਰ ਅਭੀ ਬਾਕੀ ਹੈ।” ਉਨ੍ਹਾਂ ਅੱਗੇ ਕਿਹਾ, ‘ਪੰਜਾਬ ਮੇਰੇ ਲਈ ਗੱਲਬਾਤ ਦਾ ਵਿਸ਼ਾ ਨਹੀਂ ਹੈ। ਇਹ ਮੇਰਾ ਘਰ ਹੈ, ਮੇਰਾ ਫਰਜ਼ ਹੈ, ਮੇਰੀ ਮਿੱਟੀ ਹੈ ਅਤੇ ਮੇਰੀ ਰੂਹ ਹੈ।’

ਜ਼ਿਕਰਯੋਗ ਹੈ ਕਿ ਰਾਜ ਸਭਾ ਵਿੱਚ ਉਪ-ਨੇਤਾ ਦੇ ਅਹੁਦੇ ਤੋਂ ਹਟਾਏ ਜਾਣ ਤੋਂ ਬਾਅਦ ਰਾਘਵ ਚੱਢਾ ਅਤੇ ‘ਆਪ’ ਵਿਚਾਲੇ ਜਨਤਕ ਤੌਰ ‘ਤੇ ਸ਼ਬਦੀ ਜੰਗ ਜਾਰੀ ਹੈ।