Raghav Chadha ਨੇ ਸਮਝੌਤਾ ਕਰ ਲਿਆ ਹੈ: Bhagwant Mann
ਲੱਗਦਾ ਹੈ ਕਿ Raghav Chadha ਨੇ ਸਮਝੌਤਾ ਕਰ ਲਿਆ ਹੈ: Bhagwant Mann
ਉਹ ਸੰਸਦ ਵਿੱਚ ‘ਸਮੋਸੇ ਅਤੇ ਪੀਜ਼ਾ’ ਦੀਆਂ ਕੀਮਤਾਂ ਦਾ ਮੁੱਦਾ ਕਿਵੇਂ ਚੁੱਕ ਸਕਦੇ ਹਨ ਮਾਨ; ਮੇਰੀ ਚੁੱਪ ਨੂੰ ਹਾਰ ਨਾ ਸਮਝਿਆ ਜਾਵੇ: Raghav ਲੱਗਦਾ ਹੈ ਕਿ Raghav Chadha ਨੇ ਸਮਝੌਤਾ ਕਰ ਲਿਆ ਹੈ: Bhagwant Mann
ਉਹ ਸੰਸਦ ਵਿੱਚ ‘ਸਮੋਸੇ ਅਤੇ ਪੀਜ਼ਾ’ ਦੀਆਂ ਕੀਮਤਾਂ ਦਾ ਮੁੱਦਾ ਕਿਵੇਂ ਚੁੱਕ ਸਕਦੇ ਹਨ ਮਾਨ; ਮੇਰੀ ਚੁੱਪ ਨੂੰ ਹਾਰ ਨਾ ਸਮਝਿਆ ਜਾਵੇ: Raghav Chadha
ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਅੱਜ ਕਿਹਾ ਕਿ ਉਨ੍ਹਾਂ ਨੂੰ ਵਿਸ਼ਵਾਸ ਹੈ ਕਿ ਪਾਰਟੀ ਦੇ ਰਾਜ ਸਭਾ ਮੈਂਬਰ ਪਾਰਲੀਮੈਂਟ (ਰਾਘਵ ਚੱਢਾ) ਨੇ ਸਮਝੌਤਾ ਕਰ ਲਿਆ ਹੈ। ਮਾਨ ਅੱਜ ਸਵੇਰੇ ਚੱਢਾ ਵੱਲੋਂ ਜਾਰੀ ਕੀਤੇ ਬਿਆਨ ਸਬੰਧੀ ਪੁੱਛੇ ਗਏ ਇੱਕ ਸਵਾਲ ਦੇ ਜਵਾਬ ਇਹ ਟਿੱਪਣੀ ਕੀਤੀ।
ਪੰਜਾਬ ਦੇ ਮੁੱਖ ਮੰਤਰੀ ਨੇ ਕਿਹਾ, “ਜੇ ਉਹ ਉਨ੍ਹਾਂ ਅਹਿਮ ਮੁੱਦਿਆਂ ‘ਤੇ ਵਾਕ-ਆਊਟ ਨਹੀਂ ਕਰਦੇ ਜਿੱਥੇ ਪਾਰਟੀ ਨੇ ਇੱਕ ਖਾਸ ਲਾਈਨ ਲਈ ਹੋਵੇ; ਪੱਛਮੀ ਬੰਗਾਲ ਵਿੱਚ ਵੋਟਾਂ ਕੱਟਣ ਵਿਰੁੱਧ ਬੋਲਣ ਲਈ ਤਿਆਰ ਨਹੀਂ ਹਨ; ਜਾਂ ਪਾਰਟੀ ਵਰਕਰਾਂ ਨੂੰ ਗ੍ਰਿਫਤਾਰ ਕਰਨ ਲਈ ਗੁਜਰਾਤ ਸਰਕਾਰ ਵਿਰੁੱਧ ਨਹੀਂ ਬੋਲਦੇ, ਤਾਂ ਕਾਰਵਾਈ ਕਰਨੀ ਹੀ ਪਵੇਗੀ। ਉਨ੍ਹਾਂ ਨੇ ਪਾਰਟੀ ਵ੍ਹਿਪ ਦੇ ਵਿਰੁੱਧ ਕਦਮ ਚੁੱਕਿਆ ਹੈ।” ਮਾਨ ਨੇ ਕਿਹਾ ਕਿ ਅਹਿਮ ਮੁੱਦੇ ਚੁੱਕਣ ਬਜਾਏ ਉਹ ਸਮੋਸੇ ਮਹਿੰਗੇ ਹੋਣ ਅਤੇ ਪੀਜ਼ਾ ਦੀ ਡਿਲੀਵਰੀ ਬਾਰੇ ਗੱਲ ਕਰ ਰਹੇ ਸਨ।
ਮਾਨ ਨੇ ਇਸ ਤੋਂ ਪਹਿਲਾਂ ਕਿਹਾ ਸੀ ਕਿ ਸਾਰੀਆਂ ਪਾਰਟੀਆਂ ਅਕਸਰ ਸੰਸਦ ਵਿੱਚ ਨੇਤਾ ਬਦਲਦੀਆਂ ਰਹਿੰਦੀਆਂ ਹਨ। ਉਨ੍ਹਾਂ ਕਿਹਾ, “2014-19 ਦੇ ਵਿਚਕਾਰ, ਪਹਿਲਾਂ ਡਾ. ਧਰਮਵੀਰ ਗਾਂਧੀ ਸਦਨ ਵਿੱਚ ਪਾਰਟੀ ਦੇ ਨੇਤਾ ਸਨ ਅਤੇ ਬਾਅਦ ਵਿੱਚ ਮੈਂ ਨੇਤਾ ਬਣਿਆ ਸੀ।”
ਜ਼ਿਕਰਯੋਗ ਹੈ ਕਿ ਆਮ ਆਦਮੀ ਪਾਰਟੀ ਦੇ ਰਾਜ ਸਭਾ ਮੈਂਬਰ ਰਾਘਵ ਚੱਢਾ, ਜਿਸ ਨੂੰ ਕੱਲ੍ਹ ਉਪਰਲੇ ਸਦਨ ਵਿੱਚ ਪਾਰਟੀ ਦੇ ਉਪ-ਨੇਤਾ ਦੇ ਅਹੁਦੇ ਤੋਂ ਹਟਾ ਦਿੱਤਾ ਗਿਆ ਸੀ, ਨੇ ‘ਆਪ’ ਲੀਡਰਸ਼ਿਪ ਨੂੰ ਚੇਤਾਵਨੀ ਦਿੱਤੀ ਹੈ ਕਿ ਉਹ ਉਨ੍ਹਾਂ ਦੀ ਚੁੱਪ ਨੂੰ ਇਹ ਨਾ ਸਮਝਣ ਕਿ ਉਹ ਸਿਆਸੀ ਲੜਾਈ ਵਿੱਚ ਹਾਰ ਗਏ ਹਨ।
ਸੰਸਦ ਮੈਂਬਰ ਨੇ ਇੱਕ ਵੀਡੀਓ ਸੰਦੇਸ਼ ਵਿੱਚ ਕਿਹਾ ਹੈ, “ਜਦੋਂ ਸਮਾਂ ਆਵੇਗਾ ਤਾਂ ਮੈਂ ਸਭ ਕੁਝ ਸਪੱਸ਼ਟ ਕਰ ਦਿਆਂਗਾ।” ਰਾਘਵ ਚੱਢਾ ਪੰਜਾਬ ਵਿੱਚ ‘ਆਪ’ ਦੀ ਸਰਕਾਰ ਬਨਣ ਦੇ ਪਹਿਲੇ ਦੋ ਸਾਲਾਂ ਦੇ ਵਕਫ਼ੇ ਦੌਰਾਨ ਸਾਰੇ ਫੈਸਲੇ ਲੈ ਰਹੇ ਸਨ ਅਤੇ ਇੱਕ ਪਾਰਟੀ ਦੀ ਪ੍ਰਮੁੱਖ ਸ਼ਖਸੀਅਤ ਜਾਂਦੇ ਸਨ, ਪਰ ਉਨ੍ਹਾਂ ਦੀ ਥਾ ਪੰਜਾਬ ਤੋਂ ‘ਆਪ’ ਦੇ ਦੂਜੇ ਸੰਸਦ ਮੈਂਬਰ ਅਸ਼ੋਕ ਕੁਮਾਰ ਮਿੱਤਲ ਨੂੰ ਪਾਰਟੀ ਦਾ ਉਪ-ਨੇਤਾ ਬਣਾਇਆ ਗਿਆ ਹੈ।
ਇੱਕ ਵੀਡੀਓ ਸੰਦੇਸ਼ ਵਿੱਚ ਚੱਢਾ ਨੇ ਸਵਾਲ ਕੀਤਾ ਕਿ ‘ਆਪ’ ਨੇ ਰਾਜ ਸਭਾ ਸਕੱਤਰੇਤ ਨੂੰ ਉਨ੍ਹਾਂ ਨੂੰ ਸੰਸਦ ਵਿੱਚ ਬੋਲਣ ਦੀ ਇਜਾਜ਼ਤ ਨਾ ਦੇਣ ਲਈ ਕਿਉਂ ਕਿਹਾ। ਉਨ੍ਹਾਂ ਪੁੱਛਿਆ, “ਮੈਂ ਹਮੇਸ਼ਾ ਉਹ ਮੁੱਦੇ ਉਠਾਏ ਜੋ ਆਮ ਆਦਮੀ ਨਾਲ ਸਬੰਧਤ ਸਨ ਅਤੇ ਸੰਸਦ ਵਿੱਚ ਨਹੀਂ ਉਠਾਏ ਜਾ ਰਹੇ ਸਨ। ਕੀ ਇਹ ਮੁੱਦੇ ਚੁੱਕਣਾ ਪਾਪ ਹੈ? ਆਮ ਆਦਮੀ ਪਾਰਟੀ ਅਜਿਹਾ ਕਿਉਂ ਕਰੇਗੀ? ਮੈਂ ਹਵਾਈ ਅੱਡਿਆਂ ‘ਤੇ ਵਿਕਣ ਵਾਲੇ ਮਹਿੰਗੇ ਖਾਣੇ, ਗਿੱਗ ਵਰਕਰਾਂ, ਮਿਲਾਵਟੀ ਖਾਣੇ ਅਤੇ ਬੈਂਕਾਂ ਵੱਲੋਂ ਲਗਾਏ ਜਾਣ ਵਾਲੇ ਗੁਪਤ ਚਾਰਜਾਂ ਬਾਰੇ ਗੱਲ ਕਰ ਰਿਹਾ ਸੀ। ਫਿਰ ‘ਆਪ’ ਕਿਉਂ ਨਹੀਂ ਚਾਹੁੰਦੀ ਕਿ ਮੈਂ ਬੋਲਾਂ?”
ਉਨ੍ਹਾਂ ਚੇਤਾਵਨੀ ਦਿੱਤੀ ਕਿ ਉਹ ਉਸ ਨਦੀ ਵਰਗੇ ਹਨ ਜੋ ਸਹੀ ਸਮਾਂ ਆਉਣ ‘ਤੇ ਹੜ੍ਹ ਦਾ ਰੂਪ ਲੈ ਲੈਂਦੀ ਹੈ।
ਇਹ ਵੀਡੀਓ ਚੱਢਾ ਅਤੇ ‘ਆਪ’ ਵਿਚਕਾਰ ਸਬੰਧ ਟੁੱਟਣ ਦੇ ਸੰਕੇਤ ਵਜੋਂ ਦੇਖੀ ਜਾ ਰਹੀ ਹੈ। ‘ਆਪ’ ਦੇ ਸਫਾਂ ਵਿੱਚ ਉਨ੍ਹਾਂ ਦੀ ਭਾਜਪਾ ਨਾਲ ਕਥਿਤ ਨੇੜਤਾ ਨੂੰ ਲੈ ਕੇ ਬੇਚੈਨੀ ਹੈ ਅਤੇ ਇਹ ਚਿੰਤਾ ਵੀ ਹੈ ਕਿ ਕੁਝ ਮਹੀਨਿਆਂ ਵਿੱਚ ਹੋਣ ਵਾਲੀਆਂ ਪੰਜਾਬ ਚੋਣਾਂ ਵਿੱਚ ਕੇਂਦਰ ਦੀ ਸੱਤਾਧਾਰੀ ਪਾਰਟੀ ਵੱਲੋਂ ਉਨ੍ਹਾਂ ਦੀ ਵਰਤੋਂ ਕੀਤੀ ਜਾ ਸਕਦੀ ਹੈ। 2022 ਦੀਆਂ ਪੰਜਾਬ ਚੋਣਾਂ ਵਿੱਚ ‘ਆਪ’ ਨੂੰ ਸਫਲਤਾ ਦਿਵਾਉਣ ਦਾ ਸਿਹਰਾ ਕਾਫੀ ਹੱਦ ਤੱਕ ਚੱਢਾ ਨੂੰ ਦਿੱਤਾ ਗਿਆ ਸੀ, ਜਦੋਂ ਪਾਰਟੀ ਨੇ 117 ਵਿੱਚੋਂ 92 ਸੀਟਾਂ ਜਿੱਤੀਆਂ ਸਨ। 2023 ਦੇ ਅੰਤ ਤੱਕ ਸਰਕਾਰ ਵਿੱਚ ਉਨ੍ਹਾਂ ਦਾ ਪੂਰਾ ਦਬਦਬਾ ਰਿਹਾ ਸੀ।
ਹਾਲਾਂਕਿ ਦਿੱਲੀ ਚੋਣਾਂ ਦੀ ਦੌੜ ਦੌਰਾਨ ਅਤੇ ਪਾਰਟੀ ਸੁਪਰੀਮੋ ਅਰਵਿੰਦ ਕੇਜਰੀਵਾਲ ਦੀ ਦਿੱਲੀ ਸ਼ਰਾਬ ਘੁਟਾਲੇ ਵਿੱਚ ਗ੍ਰਿਫਤਾਰੀ (ਕੇਜਰੀਵਾਲ ਨੂੰ ਉਦੋਂ ਤੋਂ ਇਸ ਕੇਸ ਵਿੱਚੋਂ ਡਿਸਚਾਰਜ ਕਰ ਦਿੱਤਾ ਗਿਆ ਹੈ) ਦੇ ਦਿਨਾਂ ਦੌਰਾਨ ਸਿਆਸੀ ਦ੍ਰਿਸ਼ ਤੋਂ ਉਨ੍ਹਾਂ ਦੀ ਅਚਾਨਕ ਗੈਰ-ਹਾਜ਼ਰੀ ਪਾਰਟੀ ਲੀਡਰਸ਼ਿਪ ਨੂੰ ਰਾਸ ਨਹੀਂ ਆਈ।
ਚੱਢਾ ਨੇ ਉਦੋਂ ਦਾਅਵਾ ਕੀਤਾ ਸੀ ਕਿ ਉਹ ਅੱਖਾਂ ਦੀ ਬਿਮਾਰੀ ਦੇ ਇਲਾਜ ਲਈ ਯੂਕੇ ਵਿੱਚ ਸਨ। ਭਾਵੇਂ ਉਹ ਕੁਝ ਮਹੀਨਿਆਂ ਬਾਅਦ ਭਾਰਤ ਪਰਤ ਆਏ ਸਨ, ਪਰ ਲੱਗਦਾ ਹੈ ਕਿ ਉਨ੍ਹਾਂ ਨੇ ਪਾਰਟੀ ਲੀਡਰਸ਼ਿਪ ਦਾ ਭਰੋਸਾ ਗੁਆ ਦਿੱਤਾ ਸੀ ਅਤੇ ਉਹ ਕਾਫੀ ਹੱਦ ਤੱਕ ਅਲੱਗ-ਥਲੱਗ ਹੋ ਗਏ ਸਨ।
ਕਿਸੇ ਸਮੇਂ ਚੰਡੀਗੜ੍ਹ ਦੇ ਸੈਕਟਰ 2 ਦੀ ਆਲੀਸ਼ਾਨ ਕੋਠੀ ਨੰਬਰ 50 ਵਿੱਚ ਰਾਘਵ ਚੱਢਾ ਦਾ ਦਬਦਬਾ ਸੀ, ਜਿੱਥੇ ਪੁਲੀਸ ਅਤੇ ਸਿਵਲ ਅਧਿਕਾਰੀਆਂ, ਕਾਰੋਬਾਰੀਆਂ, ਮੰਤਰੀਆਂ, ਵਿਧਾਇਕਾਂ ਅਤੇ ਪਾਰਟੀ ਨੇਤਾਵਾਂ ਦੀਆਂ ਉਨ੍ਹਾਂ ਨੂੰ ਮਿਲਣ ਲਈ ਲੰਬੀਆਂ ਕਤਾਰਾਂ ਲੱਗੀਆਂ ਰਹਿੰਦੀਆਂ ਸਨ, ਪਰ ਪਿਛਲੇ ਸਾਲ ਸੰਸਦ ਮੈਂਬਰ ਨੂੰ ਘਰ ਖਾਲੀ ਕਰਨ ਲਈ ਵੀ ਮਜਬੂਰ ਹੋਣਾ ਪਿਆ ਸੀ।
Punjab Spectrum