`Trump removes US Attorney General Pam Bondi
ਟਰੰਪ ਨੇ ਚਾਵਾਂ ਤੇ ਲਾਡਾਂ ਨਾਲ ਲਿਆਂਦੀ ਅਮਰੀਕਾ ਦੀ ਅਟਾਰਨੀ ਜਨਰਲ ਪੈਮ ਬੌਂਡੀ ਨੂੰ ਵੀ ਅਹੁਦੇ ਤੋਂ ਲਾਂਭੇ ਕਰ ਦਿੱਤਾ ਹੈ।
ਟਰੰਪ ਮੁਤਾਬਕ ਪੈਮ ਬੌਂਡੀ ਨੂੰ ਨੇੜ ਭਵਿੱਖ ‘ਚ ਪ੍ਰਾਈਵੇਟ ਸੈਕਟਰ ‘ਚ ਕੰਮ ਕਰਨ ਭੇਜਿਆ ਜਾਵੇਗਾ।
ਅਮਰੀਕੀ ਫੌਜਾਂ ਜਲਦੀ ਹੀ ਕੰਮ ਪੂਰਾ ਕਰਨਗੀਆਂ: ਟਰੰਪ
ਇਰਾਨ ਜੰਗ ਸ਼ੁਰੂ ਹੋਣ ਮਗਰੋਂ ਦੇਸ਼ ਦੇ ਨਾਮ ਪਹਿਲਾ ਸੰਬੋਧਨ; ਇਰਾਨ ’ਤੇ ਨੇੜਲੇ ਭਵਿੱਖ ਵਿੱਚ ਲਗਾਤਾਰ ਹਮਲੇ ਜਾਰੀ ਰੱਖਣ ਦੀ ਚਿਤਾਵਨੀ
ਰਾਸ਼ਟਰਪਤੀ ਡੋਨਲਡ ਟਰੰਪ ਨੇ ਲੰਘੀ ਰਾਤ ਦੇਸ਼ ਦੇ ਨਾਮ ਆਪਣੇ ਪਹਿਲੇ ਸੰਬੋਧਨ ਵਿੱਚ ਇਰਾਨ ਜੰਗ ਦਾ ਜ਼ੋਰਦਾਰ ਬਚਾਅ ਕਰਦਿਆਂ ਕਿਹਾ ਕਿ ਅਮਰੀਕੀ ਫੌਜਾਂ ਜਲਦੀ ਹੀ ਇਰਾਨ ਵਿੱਚ ਕੰਮ ਪੂਰਾ ਕਰ ਦੇਣਗੀਆਂ, ਕਿਉਂਕਿ ਮੁੱਖ ਰਣਨੀਤਕ ਉਦੇਸ਼ ਪੂਰੇ ਹੋਣ ਨੇੜੇ ਹਨ। ਮਹੀਨਾ ਪਹਿਲਾਂ ਸ਼ੁਰੂ ਹੋਈ ਜੰਗ ਤੋਂ ਬਾਅਦ ਇਹ ਉਨ੍ਹਾਂ ਦਾ ਪਹਿਲਾ ਕੌਮੀ ਭਾਸ਼ਣ ਸੀ।
ਟਰੰਪ ਨੇ ਕਿਹਾ ਕਿ ਉਹ ਪੱਕਾ ਨਹੀਂ ਕਹਿ ਸਕਦੇ ਕਿ ਅਮਰੀਕਾ ਦੇ ਲੋਕਾਂ ਵਿੱਚ ਇਰਾਨ ਦੀ ਜੰਗ ਨੂੰ ਜਾਰੀ ਰੱਖਣ ਲਈ ਸਬਰ ਹੈ ਜਾਂ ਨਹੀਂ। ਵ੍ਹਾਈਟ ਹਾਊਸ ਵਿੱਚ ਈਸਟਰ ਦੇ ਦੁਪਹਿਰ ਦੇ ਖਾਣੇ ਦੌਰਾਨ ਕੀਤੀਆਂ ਗਈਆਂ ਉਨ੍ਹਾਂ ਦੀਆਂ ਇਹ ਨਿੱਜੀ ਟਿੱਪਣੀਆਂ ਉਸ ਘਰੇਲੂ ਦਬਾਅ ਨੂੰ ਦਰਸਾਉਂਦੀਆਂ ਹਨ, ਜੋ ਰਾਸ਼ਟਰਪਤੀ ਇਸ ਜੰਗ ਨੂੰ ਖ਼ਤਮ ਕਰਨ ਲਈ ਮਹਿਸੂਸ ਕਰ ਰਹੇ ਹਨ।
ਟਰੰਪ ਨੇ ਵੱਡੀ ਗਿਣਤੀ ਵਿੱਚ ਜੁੜੇ ਸਰੋਤਿਆਂ ਸਾਹਮਣੇ ਅਮਰੀਕੀ ਕਾਰਵਾਈਆਂ ਦੀ ਸਫ਼ਲਤਾ ਦਾ ਗੁਣਗਾਣ ਕੀਤਾ ਅਤੇ ਦਲੀਲ ਦਿੱਤੀ ਕਿ ਵਾਸ਼ਿੰਗਟਨ ਦੇ ਹੁਣ ਤੱਕ ਦੇ ਸਾਰੇ ਉਦੇਸ਼ ਪੂਰੇ ਹੋ ਗਏ ਹਨ ਜਾਂ ਆਸ ਨਾਲੋਂ ਵੱਧ ਸਫ਼ਲ ਰਹੇ ਹਨ। ਹਾਲਾਂਕਿ, ਉਨ੍ਹਾਂ ਕਿਹਾ ਕਿ ਇਰਾਨ ਨੂੰ ਨੇੜਲੇ ਭਵਿੱਖ ਵਿੱਚ ਲਗਾਤਾਰ ਹਮਲਿਆਂ ਦਾ ਸਾਹਮਣਾ ਕਰਨਾ ਪਵੇਗਾ।
ਟਰੰਪ ਨੇ ਕਿਹਾ, ‘‘ਅਸੀਂ ਅਗਲੇ ਦੋ ਤੋਂ ਤਿੰਨ ਹਫ਼ਤਿਆਂ ਵਿੱਚ ਉਨ੍ਹਾਂ ’ਤੇ ਬਹੁਤ ਜ਼ੋਰਦਾਰ ਹਮਲਾ ਕਰਾਂਗੇ। ਅਸੀਂ ਉਨ੍ਹਾਂ ਨੂੰ ਵਾਪਸ ਪੱਥਰ ਯੁੱਗ ਵਿੱਚ ਲੈ ਜਾਵਾਂਗੇ, ਜਿੱਥੋਂ ਦੇ ਉਹ ਰਹਿਣ ਵਾਲੇ ਹਨ।’’

Trump removes US Attorney General Pam Bondi
ਟਰੰਪ ਦੇ ਸੰਬੋਧਨ ਮਗਰੋਂ ਤੇਲ ਦੀਆਂ ਕੀਮਤਾਂ ਵਧੀਆਂ
ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਦੇ ਸੰਬੋਧਨ ਤੋਂ ਬਾਅਦ ਤੇਲ ਅਤੇ ਗੈਸ ਦੀਆਂ ਕੀਮਤਾਂ ਵੀ ਕਾਫੀ ਵਧੀਆਂ ਹੋਈਆਂ ਹਨ। ਵਿਸ਼ਵ ਵਿੱਤੀ ਬਾਜ਼ਾਰਾਂ ’ਤੇ ਇਸ ਦਾ ਅਸਰ ਤੁਰੰਤ ਦੇਖਣ ਨੂੰ ਮਿਲਿਆ। ਟਰੰਪ ਦੀਆਂ ਇਰਾਨ ’ਤੇ ਹਮਲੇ ਜਾਰੀ ਰੱਖਣ ਵਰਗੀਆਂ ਟਿੱਪਣੀਆਂ ਮਗਰੋਂ ਤੇਲ ਦੀਆਂ ਕੀਮਤਾਂ ਵਿੱਚ 4 ਫੀਸਦ ਤੋਂ ਵੱਧ ਦਾ ਵਾਧਾ ਦਰਜ ਕੀਤਾ ਗਿਆ ਅਤੇ ਏਸ਼ਿਆਈ ਸ਼ੇਅਰ ਬਾਜ਼ਾਰਾਂ ਵਿੱਚ ਨਿਘਾਰ ਦਰਜ ਕੀਤਾ ਗਿਆ।
-ਟਰੰਪ ਨੇ ਇਰਾਨ ਨੂੰ ‘ਪੱਥਰ ਯੁੱਗ’ ਵਿੱਚ ਵਾਪਸ ਭੇਜਣ ਦੀ ਧਮਕੀ ਦਿੱਤੀ
-ਇਰਾਨ ਨੇ ਟਰੰਪ ਨੂੰ ‘ਹਾਲੀਵੁੱਡ ਮਾਨਸਿਕਤਾ’ ਵਿੱਚ ਕੈਦ ਦੱਸਿਆ
-ਅਮਰੀਕਾ ਦੀ ਅਟਾਰਨੀ ਜਨਰਲ ਪੈਮ ਬੌਂਡੀ ਅਹੁਦੇ ਤੋਂ ਹਟਾਈ
-ਰੱਖਿਆ ਸਕੱਤਰ ਨੇ ਅਮਰੀਕਨ ਫੌਜ ਮੁਖੀ ਨੂੰ ਸੇਵਾ-ਮੁਕਤ ਹੋਣ ਲਈ ਕਿਹਾ
-ਕੰਮ ਤੋਰਨ ਲਈ ਬੀਸੀ ਨੂੰ ਓਂਟਾਰੀਓ ਵਾਂਗ ਸਮਝੌਤਾ ਕਰਨ ਦੀ ਸਲਾਹ
-ਕੇਜਰੀਵਾਲ ਨੇ ਅਖੀਰ ਰਾਘਵ ਚੱਢਾ ਦੇ ਵੀ ਲੱਤ ਮਾਰੀ
-ਦਿੱਲੀ ‘ਚ ਲੱਗੇ ਡੇਢ ਲੱਖ ਚੀਨੀ ਕੈਮਰੇ ਹਟਾਏ ਜਾਣਗੇ
Punjab Spectrum