Breaking News

Mandi Ahmedgarh ਨੇੜਲੇ Kanganwal ਦੇ ਮੁਸਲਿਮ ਨੌਜਵਾਨ ਦੀ Dubai ਵਿੱਚ ਹੱਤਿਆ

Mandi Ahmedgarh ਨੇੜਲੇ Kanganwal ਦੇ
ਮੁਸਲਿਮ ਨੌਜਵਾਨ ਦੀ Dubai ਵਿੱਚ ਹੱਤਿਆ
ਮਜ਼ਦੂਰ ਪਰਿਵਾਰ ਨੇ ਕਰਜ਼ਾ ਚੁੱਕ ਕੇ ਭੇਜਿਆ ਸੀ ਵਿਦੇਸ਼;
ਪਰਿਵਾਰ ਨੂੰ ਦੋਹਰੀ ਮਾਰ ਪਈ

ਈਦ ਦੇ ਪਵਿੱਤਰ ਮੌਕੇ ਨੇੜਲੇ ਕੰਗਣਵਾਲ ਪਿੰਡ ਦੇ ਇੱਕ ਮੁਸਲਿਮ ਮਜ਼ਦੂਰ ਪਰਿਵਾਰ ਨੂੰ ਸਦਮਾ ਲੱਗਿਆ ਹੈ। ਦਰਅਸਲ ਇਸ ਪਰਿਵਾਰ ਦੇ ਨੌਜਵਾਨ ਲੜਕੇ ਮੁਹੰਮਦ ਰਮਜਾਨ (22) ਦੀ ਦੁਬਈ ਵਿਚ ਪਿਛਲੇ ਐਤਵਾਰ ਦੀ ਸ਼ਾਮ ਨੂੰ ਹੱਤਿਆ ਕਰ ਦਿੱਤੀ ਗਈ।

 

 

 

ਪਹਿਲਾਂ ਹੀ ਇੱਕ ਟਰੈਵਲ ਏਜੰਟ ਰਾਹੀਂ ਰਮਜਾਨ ਨੂੰ ਦੁਬਈ ਭੇਜਣ ਲਈ ਲਏ ਗਏ ਕਰਜ਼ੇ ਕਾਰਨ ਆਰਥਿਕ ਤੰਗੀ ਦਾ ਸਾਹਮਣਾ ਕਰ ਰਹੇ ਪਰਿਵਾਰ ਨੂੰ ਉਸ ਦੀ ਮ੍ਰਿਤਕ ਦੇਹ ਭਾਰਤ ਲਿਆਉਣ ਵਾਸਤੇ ਵੀ ਪੈਸਿਆਂ ਦਾ ਪ੍ਰਬੰਧ ਕਰਨਾ ਔਖਾ ਜਾਪਦਾ ਹੈ।

 

 

ਪਿੰਡ ਵਾਸੀਆਂ ਨੇ ਕੇਂਦਰ ਸਰਕਾਰ ਅਤੇ ਪੰਜਾਬ ਸਰਕਾਰ ਤੋਂ ਮੰਗ ਕੀਤੀ ਹੈ ਕਿ ਮ੍ਰਿਤਕ ਦੇਹ ਲਿਆਉਣ ਵਿੱਚ ਪਰਿਵਾਰ ਦੀ ਮਦਦ ਕੀਤੀ ਜਾਵੇ। ਪਰਿਵਾਰ ਦੇ ਨਜ਼ਦੀਕੀ ਰਿਸ਼ਤੇਦਾਰ ਅਸਗਰ ਅਲੀ ਨੇ ਦੱਸਿਆ ਕਿ ਉਸ ਨੂੰ ਜਦੋਂ ਪਤਾ ਲੱਗਿਆ ਤਾਂ ਰਮਜਾਨ ਦੇ ਦੋਸਤਾਂ ਨਾਲ ਤਾਲਮੇਲ ਕੀਤਾ, ਜਿਸ ਤੋਂ ਬਾਅਦ ਉਨ੍ਹਾਂ ਨੂੰ ਉਸ ਦੀ (ਰਮਜਾਨ) ਮ੍ਰਿਤਕ ਦੇਹ ਦੁਬਈ ਦੇ ਇੱਕ ਹਸਪਤਾਲ ਵਿੱਚ ਪਈ ਹੋਣ ਬਾਰੇ ਜਾਣਕਾਰੀ ਮਿਲੀ। ਉਨ੍ਹਾਂ ਦੱਸਿਆ ਕਿ ਕਿਸੇ ਨੇ ਉਸ ਦੀ ਹੱਤਿਆ ਕਰ ਦਿੱਤੀ ਸੀ।

 

 

ਅਸਗਰ ਅਲੀ ਮੁਤਾਬਕ ਦੁਬਈ ਪੁਲੀਸ ਐਤਵਾਰ ਸ਼ਾਮ ਨੂੰ ਨਮਾਜ਼ ਅਦਾ ਕਰਨ ਤੋਂ ਬਾਅਦ ਘਰ ਪਰਤ ਰਹੇ ਰਮਜਾਨ ਦੀ ਮੌਤ ਤੋਂ ਪਹਿਲਾਂ ਦੇ ਘਟਨਾਕ੍ਰਮ ਬਾਰੇ ਜਾਣਕਾਰੀ ਹਾਸਲ ਕਰਨ ਦੀ ਕੋਸ਼ਿਸ ਕਰ ਰਹੀ ਹੈ। ਉਧਰ ਦੁਬਈ ਪੁਲੀਸ ਨੇ ਪਰਿਵਾਰ ਨੂੰ ਭਰੋਸਾ ਦਿੱਤਾ ਹੈ ਕਿ ਮ੍ਰਿਤਕ ਦੇਹ ਨੂੰ ਸੋਮਵਾਰ ਤੋਂ ਬਾਅਦ ਭਾਰਤ ਵਾਪਸ ਭੇਜਣ ਦੀ ਕੋਸ਼ਿਸ਼ ਕੀਤੀ ਜਾਵੇਗੀ।

 

 

 

ਇਰਾਨ-ਇਜ਼ਰਾਈਲ ਜੰਗ, ਦੁਬਈ ਵਿੱਚ ਰਮਜ਼ਾਨ ਦੀਆਂ ਛੁੱਟੀਆਂ ਅਤੇ ਕਤਲ ਤੋਂ ਬਾਅਦ ਕਾਨੂੰਨੀ ਪ੍ਰਕਿਰਿਆ ਕਾਰਨ ਮ੍ਰਿਤਕ ਦੇਹ ਨੂੰ ਭਾਰਤ ਲਿਆਉਣ ਵਿੱਚ ਦੇਰੀ ਹੋ ਰਹੀ ਹੈ।

 

 

 

ਫਤਿਹਗੜ੍ਹ ਸਾਹਿਬ ਤੋਂ ਲੋਕ ਸਭਾ ਮੈਂਬਰ ਡਾ. ਅਮਰ ਸਿੰਘ ਬੋਪਾਰਾਏ ਨੇ ਦਾਅਵਾ ਕੀਤਾ ਕਿ ਉਨ੍ਹਾਂ ਨੇ ਇਹ ਮੁੱਦਾ ਕੇਂਦਰ ਸਰਕਾਰ ਦੇ ਵਿਦੇਸ਼ ਮੰਤਰਾਲੇ ਕੋਲ ਉਠਾਇਆ ਹੈ। ਇਸ ਤੋਂ ਇਲ਼ਾਵਾ ਦੁਬਈ ਵਿਚ ਅਧਿਕਾਰੀਆਂ ਨਾਲ ਵੀ ਤਾਲਮੇਲ ਕੀਤਾ ਜਾ ਰਿਹਾ ਹੈ।