Breaking News

Canada – ਕੈਨੇਡਾ ਦੀਆਂ ਖਬਰਾਂ

 
Canada – ਕੈਨੇਡਾ ਬਾਰਡਰ ਅਧਿਕਾਰੀ ਅਤੇ ਭਾਰਤੀ ਟਰੱਕ ਡਰਾਈਵਰ ਅਭਿਸ਼ੇਕ ‘ਤੇ ਨਸ਼ਾ ਤਸਕਰੀ ਦੇ ਦੋਸ਼

CBSA ਅਧਿਕਾਰੀ ਅਤੇ ਡਰਾਈਵਰ ਅਭਿਸ਼ੇਕ ਖ਼ਿਲਾਫ਼ ਸਾਜ਼ਿਸ਼ ਦਾ ਮਾਮਲਾ ਦਰਜ
ਕੈਨੇਡੀਅਨ ਬਾਰਡਰ ਅਧਿਕਾਰੀ ‘ਤੇ ਤਸਕਰਾਂ ਨਾਲ ਰਲੇ ਹੋਣ ਦੇ ਦੋਸ਼ ਲੱਗੇ

ਲੱਖਾਂ ਦੇ ਨਸ਼ੇ ਕੈਨੇਡਾ ਲਿਆਉਣ ਦੇ ਦੋਸ਼

ਕੈਨੇਡਾ ਦੇ ਕੁਈਨਸਟਨ-ਲੂਇਸਟਨ ਪੋਰਟ ਆਫ ਐਂਟਰੀ ਤੋਂ ਅਫ਼ੀਮ, ਭੰਗ ਅਤੇ ਤੰਬਾਕੂ ਨਾਲ ਭਰਿਆ ਟਰੱਕ ਟਰੇਲਰ ਜਾਣਬੁੱਝ ਕੇ ਲੰਘਣ ਦੇਣ ਦੇ ਗੰਭੀਰ ਦੋਸ਼ਾਂ ਹੇਠ RCMP ਵੱਲੋਂ ਬਾਰਡਰ ਅਧਿਕਾਰੀ ਡੈਨੀਅਲ ਨੋਟਾਰੀਅੰਨੀ (Daniel Notarianni) ਨੂੰ ਕੀਤਾ ਗਿਆ ਗ੍ਰਿਫਤਾਰ ਅਤੇ ਚਾਰਜ, ਇਸ ਮਾਮਲੇ ਵਿੱਚ ਟਰੱਕ ਡਰਾਈਵਰ ਅਭਿਸ਼ੇਕ ਨੂੰ ਵੀ ਲਿਆ ਗਿਆ ਹਿਰਾਸਤ ਵਿੱਚ। ਡੈਨੀਅਲ ਨੋਟਾਰੀਅੰਨੀ ਨੂੰ 23 ਮਾਰਚ 2026 ਨੂੰ ਵੈਲੈਂਡ, ਓਨਟਾਰੀਓ ਵਿੱਚ ਅਦਾਲਤ ਵਿੱਚ ਪੇਸ਼ ਹੋਣਾ ਹੈ। ਅਭਿਸ਼ੇਕ ਅਭਿਸ਼ੇਕ ਨੂੰ 9 ਅਪ੍ਰੈਲ 2026 ਨੂੰ ਅਦਾਲਤ ਵਿੱਚ ਪੇਸ਼ੀ ਲਈ ਬੁਲਾਇਆ ਗਿਆ ਹੈ।

 

 

 

ਕੈਨੇਡਾ ਬਾਰਡਰ ਸਰਵਿਸਿਜ਼ ਏਜੰਸੀ (CBSA) ਦੇ ਇੱਕ ਅਧਿਕਾਰੀ ‘ਤੇ RCMP ਨੇ ਅਪਰਾਧਿਕ ਦੋਸ਼ ਲਾਏ ਹਨ ਕਿ ਉਸਨੇ ਇੱਕ ਟਰਾਂਸਪੋਰਟ ਟਰੱਕ, ਜਿਸ ਵਿੱਚ ਲੱਖਾਂ ਡਾਲਰ ਮੁੱਲ ਦੀ ਅਫੀਮ, ਭੰਗ ਅਤੇ ਤੰਬਾਕੂ ਸੀ, ਨੂੰ ਨਿਆਗਰਾ ਰੀਜਨ ਵੱਲ ਸਰਹੱਦ ਪਾਰ ਕਰਕੇ ਅਮਰੀਕਾ ਤੋਂ ਕੈਨੇਡਾ ਵਿੱਚ ਦਾਖ਼ਲ ਹੋਣ ਦੀ ਇਜਾਜ਼ਤ ਦਿੱਤੀ।

 

 

RCMP ਨੇ ਪੁਸ਼ਟੀ ਕੀਤੀ ਹੈ ਕਿ ਇਹ ਅਧਿਕਾਰੀ, ਜੋ ਨਿਆਗਰਾ-ਆਨ-ਦ-ਲੇਕ ਵਿੱਚ ਸਥਿਤ ਕਵੀਨਸਟਨ–ਲਿਊਇਸਟਨ ਬਾਰਡਰ ‘ਤੇ ਕੰਮ ਕਰਦਾ ਸੀ, ਨੂੰ ਜਨਵਰੀ ਵਿੱਚ ਗ੍ਰਿਫ਼ਤਾਰ ਕੀਤਾ ਗਿਆ ਸੀ।
ਉਸ ਸਮੇਂ ਟਰਾਂਸਪੋਰਟ ਟਰੱਕ ਦੇ ਭਾਰਤੀ ਡਰਾਈਵਰ ਅਭਿਸ਼ੇਕ ਅਭਿਸ਼ੇਕ ਨੂੰ ਵੀ ਗ੍ਰਿਫ਼ਤਾਰ ਕੀਤਾ ਗਿਆ ਸੀ।

 

 

 

RCMP ਮੁਤਾਬਕ 6 ਮਾਰਚ ਨੂੰ CBSA ਅਧਿਕਾਰੀ ਡੈਨਿਅਲ ਨੋਟਾਰੀਅੰਨੀ ਅਤੇ ਟਰੱਕ ਡਰਾਈਵਰ ਅਭਿਸ਼ੇਕ ਅਭਿਸ਼ੇਕ ਉੱਤੇ ਨਸ਼ੀਲੇ ਪਦਾਰਥਾਂ ਦੀ ਤਸਕਰੀ ਲਈ ਸਾਜ਼ਿਸ਼ ਰਚਣ ਸਮੇਤ ਕਈ ਹੋਰ ਚਾਰਜ ਲਾਏ ਗਏ ਹਨ।

 

 

ਪੁਲਿਸ ਅਨੁਸਾਰ ਡੈਨਿਅਲ ਨੋਟਾਰੀਅੰਨੀ 23 ਮਾਰਚ 2026 ਨੂੰ ਵੈਲੈਂਡ, ਓਨਟਾਰੀਓ ਦੀ ਅਦਾਲਤ ਵਿੱਚ ਪੇਸ਼ ਹੋਵੇਗਾ, ਜਦਕਿ ਅਭਿਸ਼ੇਕ ਅਭਿਸ਼ੇਕ 9 ਅਪ੍ਰੈਲ 2026 ਨੂੰ ਅਦਾਲਤ ਵਿੱਚ ਹਾਜ਼ਰ ਹੋਵੇਗਾ।
-ਗੁਰਪ੍ਰੀਤ ਸਿੰਘ ਸਹੋਤਾ | ਸਰੀ | ਚੜ੍ਹਦੀ ਕਲਾ

-ਸਰੀ ਦੇ ਬੇਅਰ ਕਰੀਕ ਪਾਰਕ ਲਾਗੇ ਪੰਜਾਬੀ ਮੁੰਡੇ ਦੇ ਗੋਲੀ ਮਾਰੀ
-ਵੈਨਕੂਵਰ ਆ ਰਹੀ ਏਅਰ ਇੰਡੀਆ ਦੀ ਉਡਾਣ ਰਾਹ ‘ਚੋਂ ਮੋੜੀ
-ਟਰੰਪ ਨੇ ਨਾਟੋ ਮੁਲਕਾਂ ਨੂੰ ਡਰਪੋਕ ਗਰਦਾਨਿਆ
-ਇਰਾਨ ਵਲੋਂ ਗੁਆਂਢੀ ਮੁਲਕਾਂ ‘ਤੇ ਡਰੋਨ ਹਮਲੇ ਲਗਾਤਾਰ ਜਾਰੀ
-ਅਮਰੀਕਨ ਹਵਾਈ ਅੱਡਿਆਂ ‘ਤੇ ਕਾਮੇ ਤਨਖਾਹ ਨਾ ਮਿਲਣ ਤੋਂ ਪਰੇਸ਼ਾਨ
-ਪੁਲਿਸ ਨੂੰ ਸਵਾਲ ਕਰਨ ਵਾਲੇ ਨੌਜਵਾਨ ਨੂੰ ਹਿਰਾਸਤ ‘ਚ ਲਿਆ