33 minor children ਦਾ ਜਿਨਸੀ ਸ਼ੋਸ਼ਣ ਮਾਮਲਾ: UP ਦੇ ਇੰਜਨੀਅਰ ਅਤੇ ਪਤਨੀ ਨੂੰ ਮੌਤ ਦੀ ਸਜ਼ਾ
ਯੂਪੀ ਵਿਚਲੇ ਮਿੰਨੀ ਜੈਫਰੀ ਐਪਸਟਿਨ
ਯੂਪੀ ਦੀ ਇੱਕ ਅਦਾਲਤ ਨੇ ਉਥੋਂ ਦੇ ਸਿੰਚਾਈ ਵਿਭਾਗ ਦੇ ਇੱਕ ਜੇਈ ਅਤੇ ਉਸਦੀ ਪਤਨੀ ਨੂੰ 33 ਨਾਬਾਲਗ ਮੁੰਡਿਆਂ ਦਾ ਯੋਨ ਸ਼ੋਸ਼ਣ ਕਰਨ ਦੇ ਦੋਸ਼ਾਂ ਵਿੱਚ ਫਾਂਸੀ ਦੀ ਸਜ਼ਾ ਸੁਣਾਈ ਹੈ।
ਦੋਸ਼ੀ ਰਾਮ ਭਵਨ ਅਤੇ ਉਸ ਦੀ ਪਤਨੀ ਦੁਰਗਾਵਤੀ ਨੇ 2010-20 ਦੇ ਦਰਮਿਆਨ ਇਹਨਾਂ ਬੱਚਿਆਂ ਦੀਆਂ ਦੋ ਲੱਖ ਦੇ ਕਰੀਬ ਵੀਡੀਓਜ਼ ਅਤੇ ਫੋਟੋਆਂ 47 ਮੁਲਕਾਂ ਵਿੱਚ ਵੇਚੀਆਂ।
ਇਹਨਾਂ ਦੇ ਪੀੜਤਾਂ ਵਿੱਚ ਸਭ ਤੋਂ ਛੋਟੀ ਉਮਰ ਦੇ ਬੱਚੇ ਦੀ ਉਮਰ ਤਿੰਨ ਸਾਲ ਸੀ। ਇਸ ਸਮੇਂ ਦੌਰਾਨ ਉਨਾਂ ਨੇ ਇਨ੍ਹਾਂ ਬੱਚਿਆਂ ਨੂੰ ਲਗਾਤਾਰ ਡਰਾ ਕੇ ਰੱਖਿਆ।
ਅਦਾਲਤ ਨੇ ਯੂਪੀ ਸਰਕਾਰ ਨੂੰ ਹੁਕਮ ਦਿੱਤਾ ਹੈ ਕਿ ਉਹ ਹਰੇਕ ਪੀੜਤ ਨੂੰ 10 ਲੱਖ ਰੁਪਆ ਮੁਆਵਜ਼ਾ ਦੇਵੇ ਅਤੇ ਇਸ ਤੋਂ ਇਲਾਵਾ ਦੋਸ਼ੀਆਂ ਕੋਲੋਂ ਬਰਾਮਦ ਕੀਤੀ ਨਕਦ ਰਕਮ ਸਾਰੇ ਪੀੜਤਾਂ ਵਿੱਚ ਬਰਾਬਰ ਵੰਡ ਦਿੱਤੀ ਜਾਵੇ।
ਉੱਤਰ ਪ੍ਰਦੇਸ਼ ਦੇ ਬਾਂਦਾ ਵਿੱਚ ਇੱਕ ਵਿਸ਼ੇਸ਼ ਪੋਕਸੋ ਅਦਾਲਤ ਨੇ ਅੱਜ ਇੱਕ ਇਤਿਹਾਸਕ ਫੈਸਲਾ ਸੁਣਾਉਂਦੇ ਹੋਏ ਸਿੰਜਾਈ ਵਿਭਾਗ ਦੇ ਸਾਬਕਾ ਜੂਨੀਅਰ ਇੰਜਨੀਅਰ ਰਾਮ ਭਵਨ ਅਤੇ ਉਸ ਦੀ ਪਤਨੀ ਦੁਰਗਾਵਤੀ ਨੂੰ ਮੌਤ ਦੀ ਸਜ਼ਾ ਸੁਣਾਈ ਹੈ। ਅਦਾਲਤ ਨੇ ਇਨ੍ਹਾਂ ਦੋਵਾਂ ਨੂੰ 2010 ਤੋਂ 2020 ਦਰਮਿਆਨ 33 ਨਾਬਾਲਗ ਬੱਚਿਆਂ ਦਾ ਜਿਨਸੀ ਸ਼ੋਸ਼ਣ ਕਰਨ ਅਤੇ ਉਨ੍ਹਾਂ ਨਾਲ ਸਬੰਧਤ ਅਸ਼ਲੀਲ ਸਮੱਗਰੀ ਤਿਆਰ ਕਰਨ ਦਾ ਦੋਸ਼ੀ ਪਾਇਆ ਹੈ। ਪੀੜਤ ਬੱਚਿਆਂ ਵਿੱਚੋਂ ਕਈਆਂ ਦੀ ਉਮਰ ਤਾਂ ਮਹਿਜ਼ ਤਿੰਨ ਸਾਲ ਸੀ, ਜਿਨ੍ਹਾਂ ਨਾਲ ਇਸ ਜੋੜੇ ਨੇ ਦਹਾਕੇ ਭਰ ਤੱਕ ਸ਼ੋਸ਼ਣ ਕੀਤਾ। ਅਦਾਲਤ ਨੇ ਇਸ ਮਾਮਲੇ ਨੂੰ ਮਨੁੱਖਤਾ ’ਤੇ ਕਲੰਕ ਅਤੇ ਵਿਰਲਿਆਂ ਵਿੱਚੋਂ ਵਿਰਲਾ ਕੇਸ ਕਰਾਰ ਦਿੰਦੇ ਹੋਏ ਕਿਹਾ ਕਿ ਅਜਿਹੇ ਅਪਰਾਧੀਆਂ ਲਈ ਫਾਂਸੀ ਤੋਂ ਘੱਟ ਕੋਈ ਸਜ਼ਾ ਨਹੀਂ ਹੋ ਸਕਦੀ।
ਸੀਬੀਆਈ ਵੱਲੋਂ ਪੇਸ਼ ਕੀਤੇ ਗਏ ਸਬੂਤਾਂ ਅਤੇ ਜਾਂਚ ਦੇ ਆਧਾਰ ’ਤੇ ਅਦਾਲਤ ਨੇ ਦੋਵਾਂ ਨੂੰ ਭਾਰਤੀ ਦੰਡਾਵਲੀ ਅਤੇ ਪੋਕਸੋ ਐਕਟ ਦੀਆਂ ਗੰਭੀਰ ਧਾਰਾਵਾਂ ਤਹਿਤ ਦੋਸ਼ੀ ਠਹਿਰਾਇਆ ਹੈ, ਜਿਨ੍ਹਾਂ ਵਿੱਚ ਜਿਨਸੀ ਹਮਲਾ, ਅਸ਼ਲੀਲ ਵੀਡੀਓਜ਼ ਬਣਾਉਣਾ ਅਤੇ ਅਪਰਾਧਿਕ ਸਾਜ਼ਿਸ਼ ਸ਼ਾਮਲ ਹੈ। ਅਦਾਲਤ ਨੇ ਨਾ ਸਿਰਫ਼ ਦੋਸ਼ੀਆਂ ਨੂੰ ਮੌਤ ਦੀ ਸਜ਼ਾ ਸੁਣਾਈ, ਸਗੋਂ ਉੱਤਰ ਪ੍ਰਦੇਸ਼ ਸਰਕਾਰ ਨੂੰ ਇਹ ਹੁਕਮ ਵੀ ਦਿੱਤੇ ਕਿ ਹਰੇਕ ਪੀੜਤ ਬੱਚੇ ਨੂੰ 10-10 ਲੱਖ ਰੁਪਏ ਦਾ ਮੁਆਵਜ਼ਾ ਦਿੱਤਾ ਜਾਵੇ। ਇਸ ਫੈਸਲੇ ਨੇ ਪੂਰੇ ਦੇਸ਼ ਨੂੰ ਝੰਜੋੜ ਕੇ ਰੱਖ ਦਿੱਤਾ ਹੈ ਅਤੇ ਇਸ ਨੂੰ ਬੱਚਿਆਂ ਵਿਰੁੱਧ ਹੁੰਦੇ ਅਪਰਾਧਾਂ ਖਿਲਾਫ ਇੱਕ ਬਹੁਤ ਹੀ ਸਖ਼ਤ ਕਾਨੂੰਨੀ ਕਦਮ ਵਜੋਂ ਦੇਖਿਆ ਜਾ ਰਿਹਾ ਹੈ।

Punjab Spectrum