AI Impact Summit: ਭਾਰਤ ਸਿਰਫ਼ AI ਕ੍ਰਾਂਤੀ ਦਾ ਹਿੱਸਾ ਨਹੀਂ, ਸਗੋਂ ਇਸ ਦੀ ਅਗਵਾਈ ਕਰ ਰਿਹਾ ਹੈ: ਮੋਦੀ
AI Impact Summit: ਪ੍ਰਧਾਨ ਮੰਤਰੀ ਨੇ ਖਾਸ ਤੌਰ ‘ਤੇ ਬੱਚਿਆਂ ਲਈ ਮਜ਼ਬੂਤ ਸੁਰੱਖਿਆ ਉਪਾਵਾਂ ਦੀ ਲੋੜ ‘ਤੇ ਜ਼ੋਰ ਦਿੱਤਾ
The AI Impact Summit in Delhi has brought together the who’s who from the AI world.
There is representation from over 100 countries.
There are distinguished participants from every corner of the globe.
Our aim is the same – leveraging the power of AI for the welfare of our planet.
The AI Impact Summit in Delhi has brought together the who’s who from the AI world.
There is representation from over 100 countries.
There are distinguished participants from every corner of the globe.
Our aim is the same – leveraging the power of AI for the welfare of our… pic.twitter.com/BHkvMOJsVN
— Narendra Modi (@narendramodi) February 19, 2026
AI Impact Summit: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਵੀਰਵਾਰ ਨੂੰ ਕਿਹਾ ਕਿ ਆਰਟੀਫੀਸ਼ੀਅਲ ਇੰਟੈਲੀਜੈਂਸ ਦਾ ਲੋਕਤੰਤਰੀਕਰਨ ਹੋਣਾ ਚਾਹੀਦਾ ਹੈ ਅਤੇਖਾਸ ਕਰਕੇ ਗਲੋਬਲ ਸਾਊਥ ਲਈ ਇਹ ਸਮਾਵੇਸ਼ ਅਤੇ ਸ਼ਕਤੀਕਰਨ ਦਾ ਇੱਕ ਸਾਧਨ ਬਣਨਾ ਚਾਹੀਦਾ ਹੈ। ਇੰਡੀਆ ਏਆਈ ਇਮਪੈਕਟ ਸਮਿਟ (India AI Impact Summit) ਨੂੰ ਸੰਬੋਧਨ ਕਰਦਿਆਂ ਮੋਦੀ ਨੇ ਕਿਹਾ ਕਿ ਇਹ ਐਕਸਪੋ ਭਾਰਤ ਵਿੱਚ ਹੋ ਰਿਹਾ ਹੈ,ਜੋ ਮਨੁੱਖਤਾ ਦੇ ਛੇਵੇਂ ਹਿੱਸੇ ਦੀ ਪ੍ਰਤੀਨਿਧਤਾ ਕਰਦਾ ਹੈ,ਇੱਕ ਅਜਿਹਾ ਦੇਸ਼ ਜਿਸ ਵਿੱਚ ਦੁਨੀਆ ਦੀ ਸਭ ਤੋਂ ਵੱਡੀ ਨੌਜਵਾਨ ਆਬਾਦੀ ਹੈ ਅਤੇ ਜੋ ਸਭ ਤੋਂ ਵੱਡੀ ਟੈਕਨਾਲੋਜੀ ਪ੍ਰਤਿਭਾ ਦਾ ਕੇਂਦਰ ਹੈ।
ਸੰਮੇਲਨ ਵਿੱਚ ਵਿਸ਼ਵ ਨੇਤਾਵਾਂ ਅਤੇ ਪ੍ਰਮੁੱਖ ਕੰਪਨੀਆਂ ਦੇ ਸੀਈਓਜ਼ ਦੀ ਮੌਜੂਦਗੀ ਵਿੱਚ ਉਨ੍ਹਾਂ ਕਿਹਾ,”ਆਰਟੀਫੀਸ਼ੀਅਲ ਇੰਟੈਲੀਜੈਂਸ ਮਨੁੱਖੀ ਇਤਿਹਾਸ ਵਿੱਚ ਇੱਕ ਪਰਿਵਰਤਨਸ਼ੀਲ ਅਧਿਆਏ ਦੀ ਨਿਸ਼ਾਨਦੇਹੀ ਕਰਦੀ ਹੈ। ਭਾਰਤ ਸਿਰਫ਼ ਏਆਈ ਕ੍ਰਾਂਤੀ ਦਾ ਹਿੱਸਾ ਨਹੀਂ ਹੈ,ਸਗੋਂ ਇਸਦੀ ਅਗਵਾਈ ਕਰ ਰਿਹਾ ਹੈ ਅਤੇ ਇਸਨੂੰ ਰੂਪ ਦੇ ਰਿਹਾ ਹੈ।”
ਪ੍ਰਧਾਨ ਮੰਤਰੀ ਨੇ ਕਿਹਾ ਕਿ ਭਾਰਤ ਨਾ ਸਿਰਫ਼ ਤਕਨਾਲੋਜੀ ਦਾ ਨਿਰਮਾਣ ਕਰਦਾ ਹੈ ਬਲਕਿ ਇਸ ਨੂੰ ਬੇਮਿਸਾਲ ਰਫ਼ਤਾਰ ਨਾਲ ਅਪਣਾਉਂਦਾ ਵੀ ਹੈ। ਉਨ੍ਹਾਂ ਕਿਹਾ,”ਕੁਝ ਲੋਕਾਂ ਨੂੰ ਨਵੀਂ ਤਕਨਾਲੋਜੀ ਬਾਰੇ ਸ਼ੰਕੇ ਹਨ। ਪਰ ਜਿਸ ਤਰ੍ਹਾਂ ਨੌਜਵਾਨ ਪੀੜ੍ਹੀ ਏਆਈ ਨੂੰ ਅਪਣਾ ਰਹੀ ਹੈ,ਉਹ ਬੇਮਿਸਾਲ ਹੈ। ਇੱਥੇ ਏਆਈ ਸਮਿਟ ਪ੍ਰਦਰਸ਼ਨੀ ਨੂੰ ਲੈ ਕੇ ਵੀ ਭਾਰੀ ਉਤਸ਼ਾਹ ਦੇਖਣ ਨੂੰ ਮਿਲਿਆ ਹੈ। ਮਨੁੱਖੀ ਇਤਿਹਾਸ ਦੇ ਦੌਰਾਨ,ਕੁਝ ਅਜਿਹੇ ਮੋੜ ਆਏ ਹਨ ਜਿਨ੍ਹਾਂ ਨੇ ਪੂਰੀਆਂ ਸਦੀਆਂ ਨੂੰ ਰੂਪ ਦਿੱਤਾ ਹੈ। ਇਹ ਮੋੜ ਸਭਿਅਤਾ ਦੀ ਦਿਸ਼ਾ ਤੈਅ ਕਰਦੇ ਹਨ ਅਤੇ ਵਿਕਾਸ ਦੀ ਰਫ਼ਤਾਰ ਨੂੰ ਬਦਲ ਦਿੰਦੇ ਹਨ। ਆਰਟੀਫੀਸ਼ੀਅਲ ਇੰਟੈਲੀਜੈਂਸ ਇਤਿਹਾਸ ਵਿੱਚ ਅਜਿਹਾ ਹੀ ਇੱਕ ਪਰਿਵਰਤਨ ਹੈ।”
ਭਾਰਤ ਮੰਡਪਮ ਵਿਖੇ ਹੋ ਰਹੇ ਇਸ ਸੰਮੇਲਨ ਵਿੱਚ ਸ਼ਾਮਲ ਹੋਣ ਵਾਲੇ ਵਿਸ਼ਵ ਨੇਤਾਵਾਂ ਵਿੱਚ ਫਰਾਂਸ ਦੇ ਰਾਸ਼ਟਰਪਤੀ ਇਮੈਨੁਅਲ ਮੈਕਰੋਨ,ਬ੍ਰਾਜ਼ੀਲ ਦੇ ਰਾਸ਼ਟਰਪਤੀ ਲੁਈਜ਼ ਇਨਾਸੀਓ ਲੂਲਾ ਡਾ ਸਿਲਵਾ,ਸ਼੍ਰੀਲੰਕਾ ਦੇ ਰਾਸ਼ਟਰਪਤੀ ਅਨੁਰਾ ਕੁਮਾਰਾ ਦਿਸਾਨਾਇਕਾ,ਭੂਟਾਨ ਦੇ ਪ੍ਰਧਾਨ ਮੰਤਰੀ ਛੇਰਿੰਗ ਟੋਬਗੇ,ਮਾਰੀਸ਼ਸ ਦੇ ਪ੍ਰਧਾਨ ਮੰਤਰੀ ਨਵੀਨਚੰਦਰ ਰਾਮਗੂਲਮ,ਕਰੋਸ਼ੀਆ ਦੇ ਪ੍ਰਧਾਨ ਮੰਤਰੀ ਆਂਦਰੇਜ ਪਲੇਨਕੋਵਿਕ,ਸਰਬੀਆ ਦੇ ਰਾਸ਼ਟਰਪਤੀ ਅਲੈਗਜ਼ੈਂਡਰ ਵੁਕਿਕ,ਸੇਸ਼ੇਲਸ ਦੇ ਉਪ ਰਾਸ਼ਟਰਪਤੀ ਸੇਬੇਸਟੀਅਨ ਪਿਲੇ, ਐਸਟੋਨੀਆ ਦੇ ਰਾਸ਼ਟਰਪਤੀ ਅਲਾਰ ਕਾਰਿਸ ਅਤੇ ਫਿਨਲੈਂਡ ਦੇ ਪ੍ਰਧਾਨ ਮੰਤਰੀ ਪੇਟੇਰੀ ਓਰਪੋ ਸ਼ਾਮਲ ਹਨ।
ਕੌਮੀ ਰਾਜਧਾਨੀ ਵਿੱਚ ਸੰਮੇਲਨ ਵਿੱਚ ਡੈਲੀਗੇਟਾਂ ਨੂੰ ਸੰਬੋਧਨ ਕਰਦਿਆਂ ਪ੍ਰਧਾਨ ਮੰਤਰੀ ਨੇ ਕਿਹਾ, ‘‘ਅੱਜ ਨਵੀਂ ਦਿੱਲੀ ਏਆਈ ਇਮਪੈਕਟ ਸਮਿਟ ਵਿੱਚ, ਮੈਂ ਏਆਈ ਲਈ ‘ਮਾਨਵ ਵਿਜ਼ਨ’ ਪੇਸ਼ ਕਰਦਾ ਹਾਂ। ਮਾਨਵ ਦਾ ਅਰਥ ਹੈ ਮਨੁੱਖ। ’’ ਪ੍ਰਧਾਨ ਮੰਤਰੀ ਮੋਦੀ ਨੇ ਦਾਅਵਾ ਕੀਤਾ ਕਿ ‘ਮਾਨਵ ਵਿਜ਼ਨ’ ਗਲੋਬਲ ਏਆਈ ਈਕੋਸਿਸਟਮ ਲਈ ਇੱਕ ਮਾਰਗਦਰਸ਼ਕ ਢਾਂਚੇ ਵਜੋਂ ਕੰਮ ਕਰੇਗਾ। ਉਨ੍ਹਾਂ ਕਿਹਾ, “ਭਾਰਤ ਦਾ ਇਹ ‘ਮਾਨਵ ਵਿਜ਼ਨ’ 21ਵੀਂ ਸਦੀ ਦੇ ਏਆਈ-ਅਧਾਰਿਤ ਸੰਸਾਰ ਵਿੱਚ ਮਨੁੱਖਤਾ ਦੀ ਭਲਾਈ ਲਈ ਇੱਕ ਮਹੱਤਵਪੂਰਨ ਕੜੀ ਬਣੇਗਾ।”
ਉੱਭਰ ਰਹੇ ਖ਼ਤਰਿਆਂ ਬਾਰੇ ਚਿੰਤਾਵਾਂ ਨੂੰ ਉਜਾਗਰ ਕਰਦੇ ਹੋਏ ਪ੍ਰਧਾਨ ਮੰਤਰੀ ਨੇ ਖਾਸ ਤੌਰ ‘ਤੇ ਬੱਚਿਆਂ ਲਈ ਮਜ਼ਬੂਤ ਸੁਰੱਖਿਆ ਉਪਾਵਾਂ ਦੀ ਲੋੜ ‘ਤੇ ਜ਼ੋਰ ਦਿੱਤਾ। ਉਨ੍ਹਾਂ ਕਿਹਾ, “ਸਾਨੂੰ ਬੱਚਿਆਂ ਦੀ ਸੁਰੱਖਿਆ ਦੇ ਸਬੰਧ ਵਿੱਚ ਵਧੇਰੇ ਸਾਵਧਾਨ ਰਹਿਣਾ ਹੋਵੇਗਾ। ਏਆਈ ਸਪੇਸ ਵੀ ਬੱਚਿਆਂ ਲਈ ਸੁਰੱਖਿਅਤ ਅਤੇ ਪਰਿਵਾਰਕ ਮਾਰਗਦਰਸ਼ਨ ਵਾਲੀ ਹੋਣੀ ਚਾਹੀਦੀ ਹੈ।”
Punjab Spectrum