A 22-year-old nurse, Harman Preet Singh, was allegedly attacked in a racist assault outside a gym in Australia. He says three men harassed him during his workout, called him an “Indian dog,” and one of them head-butted him, breaking his nose, before they drove off in a grey car.
‘Go back,Indian dog…’ Australia ’ਚ ਸਿੱਖ ਨੌਜਵਾਨ ’ਤੇ ਨਸਲੀ ਹਮਲਾ; ਹਮਲੇ ’ਚ ਹਰਮਨਪ੍ਰੀਤ ਸਿੰਘ ਦੀ ਨੱਕ ’ਤੇ ਵੱਜੀ ਸੱਟ
Australia : ਆਸਟ੍ਰੇਲੀਆ ਵਿੱਚ ਭਾਰਤੀ ਭਾਈਚਾਰੇ ਖਿਲਾਫ ਨਸਲੀ ਹਿੰਸਾ ਦੀ ਇੱਕ ਹੋਰ ਸ਼ਰਮਨਾਕ ਘਟਨਾ ਸਾਹਮਣੇ ਆਈ ਹੈ। 22 ਸਾਲਾ ਭਾਰਤੀ ਨਰਸ ਹਰਮਨਪ੍ਰੀਤ ਸਿੰਘ ‘ਤੇ ਵਿਕਟੋਰੀਆ ਦੇ ਕੋਰੀਓ ਵਿੱਚ ਇੱਕ ਸਥਾਨਕ ਜਿੰਮ ਦੇ ਬਾਹਰ ਤਿੰਨ ਅਣਪਛਾਤੇ ਵਿਅਕਤੀਆਂ ਨੇ ਕਥਿਤ ਤੌਰ ‘ਤੇ ਨਸਲੀ ਹਮਲਾ ਕੀਤਾ। ਪੀੜਤ ਦੇ ਅਨੁਸਾਰ ਇਹ ਘਟਨਾ ਮੰਗਲਵਾਰ ਦੇਰ ਰਾਤ ਵਾਪਰੀ ਜਦੋਂ ਉਹ ਕਸਰਤ ਕਰ ਰਿਹਾ ਸੀ। ਤਿੰਨਾਂ ਹਮਲਾਵਰਾਂ ਨੇ ਪਹਿਲਾਂ ਜਿੰਮ ਦੇ ਅੰਦਰ ਹਰਮਨਪ੍ਰੀਤ ਖਿਲਾਫ ਨਸਲੀ ਟਿੱਪਣੀਆਂ ਕੀਤੀਆਂ ਅਤੇ ਬਾਅਦ ਵਿੱਚ ਬਾਹਰ ਉਸਦਾ ਪਿੱਛਾ ਕੀਤਾ ਅਤੇ ਫੇਰ ਉਸ ’ਤੇ ਹਮਲਾ ਕਰ ਦਿੱਤਾ।
A 22-year-old nurse, Harman Preet Singh, was allegedly attacked in a racist assault outside a gym in Australia. He says three men harassed him during his workout, called him an “Indian dog,” and one of them head-butted him, breaking his nose, before they drove off in a grey car. pic.twitter.com/mvvqMDksEs
— Gagandeep Singh (@Gagan4344) February 19, 2026
ਸਥਾਨਕ ਮੀਡੀਆ ਨਾਲ ਗੱਲ ਕਰਦੇ ਹੋਏ ਹਰਮਨਪ੍ਰੀਤ ਨੇ ਦੱਸਿਆ ਕਿ ਜਦੋਂ ਸਥਿਤੀ ਵਿਗੜ ਗਈ। ਤਾਂ ਹਮਲਾਵਰ ਉਸਦੇ ਚਿਹਰੇ ਦੇ ਬਹੁਤ ਨੇੜੇ ਆ ਗਿਆ ਅਤੇ ਫੇਰ ਥੋੜਾ ਦੂਰ ਹੋ ਕੇ ਉਸ ਨੇ ਆਪਣਾ ਸਿਰ ਉਸਦੀ ਨੱਕ ’ਤੇ ਮਾਰ ਦਿੱਤਾ। ਜਿਸ ਕਾਰਨ ਤੁਰੰਤ ਹੀ ਉਸਦੀ ਨੱਕ ਚੋਂ ਖੂਨ ਵਹਿਣ ਲੱਗ ਪਿਆ। ਵਾਇਰਲ ਵੀਡੀਓ ’ਚ ਹਮਲਾਵਰਾਂ ਬੋਲਦੇ ਹੋਏ ਨਜਰ ਆ ਰਹੇ ਹਨ ਕਿ ਮੂੰਹ ਚਲਾਉਂਦੇ ਹਿੰਦੂਸਤਾਨੀ ਕੁੱਤੇ ? ਅਤੇ ਵਾਪਸ ਉੱਥੇ ਜਾਓ ਜਿੱਥੋ ਆਏ ਹੋ।
ਹਮਲਾਵਰ ਘਟਨਾ ਤੋਂ ਥੋੜ੍ਹੀ ਦੇਰ ਬਾਅਦ ਇੱਕ ਕਾਰ ਵਿੱਚ ਮੌਕੇ ਤੋਂ ਭੱਜ ਗਏ, ਜਦਕਿ ਹਰਮਨਪ੍ਰੀਤ ਗੰਭੀਰ ਜ਼ਖਮੀ ਹੋ ਗਿਆ। ਜਿਸ ਨੂੰ ਤੁਰੰਤ ਹੀ ਲੋਕਾਂ ਵੱਲੋਂ ਹਸਪਤਾਲ ਲੈ ਕੇ ਜਾਇਆ ਗਿਆ। ਡਾਕਟਰਾਂ ਨੇ ਕਿਹਾ ਹੈ ਕਿ ਉਸਦੀਆਂ ਸੱਟਾਂ ਕਾਰਨ, ਉਸਨੂੰ ਵਿਸ਼ੇਸ਼ ਇਲਾਜ ਦੀ ਲੋੜ ਹੋ ਸਕਦੀ ਹੈ ਅਤੇ ਨੱਕ ਦੀ ਸਰਜਰੀ ਦੀ ਵੀ ਲੋੜ ਹੋ ਸਕਦੀ ਹੈ।
ਹਰਮਨਪ੍ਰੀਤ ਨੇ ਆਪਣਾ ਦੁੱਖ ਜ਼ਾਹਰ ਕਰਦੇ ਹੋਏ ਕਿਹਾ ਕਿ ਕੋਈ ਵੀ ਨਸਲੀ ਟਿੱਪਣੀਆਂ ਨਹੀਂ ਸੁਣਨਾ ਚਾਹੁੰਦਾ, ਖਾਸ ਕਰਕੇ ਜਦੋਂ ਤੁਸੀਂ ਸਿਰਫ਼ ਆਪਣਾ ਕੰਮ ਕਰ ਰਹੇ ਹੋ। ਇਸ ਨਾਲ ਕਿਸੇ ਨੂੰ ਵੀ ਦੁੱਖ ਹੋਵੇਗਾ। ਮੈਂ ਅਜੇ ਵੀ ਸਦਮੇ ਵਿੱਚ ਹਾਂ। ਉਨ੍ਹਾਂ ਨੇ ਅੱਗੇ ਦੱਸਿਆ ਕਿ ਉਸ ਨੂੰ ਪਹਿਲਾਂ ਆਸਟ੍ਰੇਲੀਆ ਵਿੱਚ ਨਸਲੀ ਸ਼ੋਸ਼ਣ ਦਾ ਸਾਹਮਣਾ ਕਰਨਾ ਪਿਆ ਸੀ, ਪਰ ਇਹ ਘਟਨਾ ਹੁਣ ਤੱਕ ਦੀ ਸਭ ਤੋਂ ਭਿਆਨਕ ਘਟਨਾ ਸੀ।
ਇਸ ਤੋਂ ਪਹਿਲਾਂ ਜੁਲਾਈ 2025 ਵਿੱਚ, 23 ਸਾਲਾ ਭਾਰਤੀ ਵਿਦਿਆਰਥੀ ਅਮਨਪ੍ਰੀਤ ਸਿੰਘ ‘ਤੇ ਸੈਂਟਰਲ ਐਡੀਲੇਡ ਵਿੱਚ ਇੱਕ ਨਸਲੀ ਹਿੰਸਾ ਦੌਰਾਨ ਬੇਰਹਿਮੀ ਨਾਲ ਹਮਲਾ ਕੀਤਾ ਗਿਆ ਸੀ, ਜਿਸਦੇ ਨਤੀਜੇ ਵਜੋਂ ਉਸਨੂੰ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ ਸੀ। ਰਿਪੋਰਟਾਂ ਦੇ ਅਨੁਸਾਰ ਪੰਜ ਆਦਮੀਆਂ ਨੇ ਬਿਨਾਂ ਕਿਸੇ ਭੜਕਾਹਟ ਦੇ ਉਸ ‘ਤੇ ਹਮਲਾ ਕੀਤਾ ਅਤੇ ਧਾਤ ਦੇ ਹਥਿਆਰਾਂ ਦੀ ਵਰਤੋਂ ਕੀਤੀ।
Punjab Spectrum