Breaking News

AAP MLA ਰਜਿੰਦਰ ਪਾਲ ਕੌਰ ਛੀਨਾ ਦੇ ਮੁੰਡੇ ਦਾ “ਕੰਟਰੈਕਟ ਵਿਆਹ”?

AAP MLA ਦੇ ਮੁੰਡੇ ਦਾ “ਕੰਟਰੈਕਟ ਵਿਆਹ”?

ਆਪ ਵਿਧਾਇਕ ਦੇ ਮੁੰਡੇ ਦਾ “ਕੰਟਰੈਕਟ ਵਿਆਹ”?
ਇੱਕ ਪਾਸੇ AAP ਦੇ ਮੁੱਖ ਮੰਤਰੀ ਭਗਵੰਤ ਮਾਨ ਦਾਅਵਾ ਕਰਦਾ ਹੈ ਕਿ ਗੋਰੇ ਪੰਜਾਬ ਵਿੱਚ ਆ ਕੇ ਕੰਮ ਕਰਨਗੇ ਤੇ ਐਨਆਰਆਈ ਵਾਪਸ ਆ ਰਹੇ ਨੇ ਪਰ ਲੁਧਿਆਣੇ ਤੋਂ ਆਪ ਦੀ ਵਿਧਾਇਕ ਰਜਿੰਦਰ ਪਾਲ ਕੌਰ ਛੀਨਾ ਨੇ ਆਪਣੀ ਨੂੰਹ ਅਤੇ ਸੱਤ ਹੋਰ ਪਰਿਵਾਰਕ ਮੈਂਬਰਾਂ ਖਿਲਾਫ ਦਰਜ ਕਰਾਈ ਐਫਆਈਆਰ ਵਿੱਚ ਦੋਸ਼ ਲਾਇਆ ਹੈ ਕਿ ਉਸ ਦੇ ਪਰਿਵਾਰ ਨੇ ਨੂੰਹ ਨੂੰ ਆਸਟਰੇਲੀਆ ਭੇਜਣ ਅਤੇ ਪੱਕੇ ਕਰਾਉਣ ‘ਤੇ 50 ਲੱਖ ਰੁਪਏ ਖਰਚੇ।

ਆਪ ਵਿਧਾਇਕ ਦੇ ਪਰਿਵਾਰ ਵੱਲੋਂ ਕੀਤੇ ਦਾਅਵਿਆਂ ਤੋਂ ਤਾਂ ਇਹ ਪ੍ਰਭਾਵ ਜਾਂਦਾ ਹੈ ਕਿ ਉਨ੍ਹਾਂ ਨੇ ਮੁੰਡੇ ਦਾ ਉਸ ਕੁੜੀ ਨਾਲ ਵਿਆਹ ਬਾਹਰ ਭੇਜਣ ਦਾ ਸੌਦਾ ਕਰਕੇ ਕੀਤਾ ਗਿਆ।
ਹੁਣ ਛੀਨਾ ਦੀ ਨੂੰਹ ਦੇ ਪਿਤਾ ਨੇ ਖੁਲਾਸੇ ਕੀਤੇ ਨੇ ਕਿ ਪੈਸੇ ਤਾਂ ਉਲਟਾ ਉਨ੍ਹਾਂ ਨੇ ਇਸ ਦੇ ਟੱਬਰ ‘ਤੇ ਖਰਚੇ।

ਉਸਨੇ ਇਹ ਵੀ ਖੁਲਾਸਾ ਕੀਤਾ ਹੈ ਕਿ ਵਿਧਾਇਕ ਦਾ ਮੁੰਡਾ ਨਲਾਇਕ ਸੀ ਅਤੇ ਉਸਨੇ ਆਸਟ੍ਰੇਲੀਆ ਵਿੱਚ ਸ਼ਰਾਬ ਪੀ ਕੇ ਆਪਣੀ ਘਰਵਾਲੀ ਦੀ ਕੁੱਟਮਾਰ ਕੀਤੀ ਜਿਸ ਤੋਂ ਬਾਅਦ ਉਸ ਖਿਲਾਫ ਉੱਥੇ ਕੇਸ ਵੀ ਦਰਜ ਹੋਇਆ। ਛੀਨਾ ਦੇ ਪਰਿਵਾਰ ਨੇ ਉਧਾਰ ਲਏ ਪੈਸੇ ਵੀ ਵਾਪਸ ਨਹੀਂ ਕੀਤੇ।

ਪਹਿਲਾਂ ਤਾਂ ਆਪ ਵਿਧਾਇਕ ਇਹ ਸਾਬਿਤ ਕਰੇ ਕਿ 50 ਲੱਖ ਰੁਪਏ ਦਾ ਸਰੋਤ ਕੀ ਹੈ।