PCB chairman Naqvi keeps bizarre condition
Naqvi: Have Never Apologised to BCCI, Nor Will I Ever Do So
ਜੇ ਭਾਰਤੀ ਟੀਮ ਸੱਚਮੁੱਚ ਟਰਾਫੀ ਚਾਹੁੰਦੀ ਹੈ, ਤਾਂ ਮੇਰੇ ਤੋਂ ਲੈ ਲਵੇ: ਨਕਵੀ
BCCI ਤੋਂ ਮੁਆਫੀ ਮੰਗਣ ਦੀਆਂ ਖਬਰਾਂ ਦਾ ਖੰਡਨ
If India truly wants trophy, collect it from me: PCB chairman Naqvi ਪਾਕਿਸਤਾਨ ਕ੍ਰਿਕਟ ਬੋਰਡ (ਪੀਸੀਬੀ) ਦੇ ਚੇਅਰਮੈਨ ਅਤੇ ਏਸ਼ੀਅਨ ਕ੍ਰਿਕਟ ਕੌਂਸਲ (ਏਸੀਸੀ) ਦੇ ਪ੍ਰਧਾਨ ਮੋਹਸਿਨ ਨਕਵੀ ਨੇ ਅੱਜ ਦਾਅਵਾ ਕੀਤਾ ਕਿ ਉਨ੍ਹਾਂ ਨੇ ਏਸ਼ੀਆ ਕੱਪ ਫਾਈਨਲ ਤੋਂ ਬਾਅਦ ਟਰਾਫੀ ਮਾਮਲੇ ਵਿਚ ਕਦੇ ਵੀ ਬੀਸੀਸੀਆਈ ਤੋਂ ਮੁਆਫੀ ਨਹੀਂ ਮੰਗੀ।
ਨਕਵੀ ਨੇ ਅੱਜ ਇੱਕ ਅਜੀਬ ਸ਼ਰਤ ਰੱਖੀ ਕਿ ਜੇਕਰ ਭਾਰਤੀ ਟੀਮ ਸੱਚਮੁੱਚ ਟਰਾਫੀ ਚਾਹੁੰਦੀ ਹੈ ਤਾਂ ਉਹ ਏਸੀਸੀ ਦਫ਼ਤਰ ਆ ਕੇ ਉਨ੍ਹਾਂ ਕੋਲੋਂ ਟਰਾਫੀ ਲੈ ਸਕਦੀ ਹੈ।
ਜ਼ਿਕਰਯੋਗ ਹੈ ਕਿ ਦੁਬਈ ਵਿੱਚ ਏਸ਼ੀਆ ਕੱਪ ਦੇ ਫਾਈਨਲ ਵਿਚ ਭਾਰਤ ਨੇ ਪਾਕਿਸਤਾਨ ਨੂੰ ਪੰਜ ਵਿਕਟਾਂ ਨਾਲ ਹਰਾਇਆ ਸੀ। ਇਸ ਤੋਂ ਬਾਅਦ ਭਾਰਤੀ ਟੀਮ ਨੇ ਨਕਵੀ ਤੋਂ ਟਰਾਫੀ ਲੈਣ ਤੋਂ ਇਨਕਾਰ ਕਰ ਦਿੱਤਾ ਸੀ ਜਿਸ ਕਾਰਨ ਮੈਚ ਤੋਂ ਬਾਅਦ ਦਾ ਸਮਾਗਮ 90 ਮਿੰਟ ਦੀ ਦੇਰੀ ਨਾਲ ਸ਼ੁਰੂ ਹੋਇਆ।
Asia Cup Row: ‘Come To Dubai For Trophy,’ Naqvi Tells India; BCCI Refuses
ਮੰਗਲਵਾਰ ਨੂੰ ਹੋਈ ਏਸੀਸੀ ਮੀਟਿੰਗ ਦੌਰਾਨ ਕਈ ਰਿਪੋਰਟਾਂ ਸਾਹਮਣੇ ਆਈਆਂ ਜਿਨ੍ਹਾਂ ਵਿੱਚ ਦਾਅਵਾ ਕੀਤਾ ਗਿਆ ਸੀ ਕਿ ਨਕਵੀ ਨੇ ਫਾਈਨਲ ਤੋਂ ਬਾਅਦ ਹੋਏ ਵਿਵਾਦ ਲਈ ਬੀਸੀਸੀਆਈ ਤੋਂ ਮੁਆਫੀ ਮੰਗੀ ਹੈ। ਇਸ ਤੋਂ ਇਲਾਵਾ ਕਈ ਮੀਡੀਆ ਰਿਪੋਰਟਾਂ ਵਿਚ ਦਾਅਵਾ ਕੀਤਾ ਜਾ ਰਿਹਾ ਹੈ ਕਿ ਨਕਵੀ ਨੇ ਜੇਤੂ ਟਰਾਈ ਏਸੀਸੀ ਦਫਤਰ ਵਿਚ ਜਮ੍ਹਾਂ ਕਰਵਾ ਦਿੱਤੀ ਹੈ ਪਰ ਇਸ ਦੀ ਹਾਲੇ ਤਕ ਅਧਿਕਾਰਤ ਤੌਰ ’ਤੇ ਪੁਸ਼ਟੀ ਨਹੀਂ ਹੋਈ।
You must be logged in to post a comment.