📷 ਚੀਨ ਨੂੰ ਚਿੱਪਾਂ ਦੀ ਸ਼ੱਕੀ ਤਸਕਰੀ ਦੇ ਮਾਮਲੇ ਵਿੱਚ ਨਿਜੀ ਪ੍ਰੇਮ-ਸਬੰਧਾਂ ਕਰਕੇ ਜਾਂਚ ਦੇ ਘੇਰੇ ਵਿੱਚ ਆਉਣ ਵਾਲਾ ਜੈਨਸਨ ਹੁਆਂਗ ਐਨਵੀਡੀਆ (Nvidia) ਦਾ ਇਕੱਲਾ ਹੀ ਨਹੀਂ। ਪੁਰੀ ਨੇ ਵੀ ਪਾਈ ਸੀ ਪਿਆਰ ਦੀ ਪੀਂਘ
ਐਨਵੀਡੀਆ ਦੇ ਸਾਬਕਾ ਗਲੋਬਲ ਸੇਲਜ਼ ਮੁਖੀ ਜੇਅ ਪੁਰੀ (Jay Puri) ਨੇ ‘ਸੁਪਰ ਮਾਈਕ੍ਰੋ’ (Super Micro) ਦੀ ਸਾਬਕਾ ਉੱਚ ਅਧਿਕਾਰੀ ਸੈਨਲੀ ਚੈਨ (Cenly Chen) ਨਾਲ 7 ਮਾਰਚ ਨੂੰ ਵਿਆਹ ਕਰਵਾਇਆ ਸੀ, ਜਦਕਿ ਇਸ ਤੋਂ ਪਹਿਲਾਂ ਉਹ ਕਈ ਸਾਲਾਂ ਤੋਂ ਇੱਕ-ਦੂਜੇ ਨਾਲ ਰਿਸ਼ਤੇ ਵਿੱਚ ਸਨ ਅਤੇ ਇਸੇ ਦੌਰਾਨ ਉਹਨਾਂ ਦੀਆਂ ਕੰਪਨੀਆਂ ਵਿਚਾਲੇ ਅਰਬਾਂ ਡਾਲਰਾਂ ਦਾ ਕਾਰੋਬਾਰ ਚੱਲ ਰਿਹਾ ਸੀ।
ਅਮਰੀਕਾ ਦੀ ਸਰਵਰ ਬਣਾਉਣ ਵਾਲੀ ਕੰਪਨੀ ‘ਸੁਪਰ ਮਾਈਕ੍ਰੋ’, ਆਪਣੇ ਸਰਵਰਾਂ ਵਿੱਚ ਲਾਉਣ ਵਾਲੀਆਂ ਏ.ਆਈ. (AI) ਦੀਆਂ ਆਧੁਨਿਕ ਚਿੱਪਾਂ ਦੀ ਸਪਲਾਈ ਵਾਸਤੇ ਐਨਵੀਡੀਆ ’ਤੇ ਨਿਰਭਰ ਕਰਦੀ ਸੀ।
ਇਹਨਾਂ ਚਿੱਪਾਂ ਦੀ ਵੰਡ ਦਾ ਸਾਰਾ ਕੰਟਰੋਲ ਪੁਰੀ ਦੀ ਟੀਮ ਦੇ ਹੱਥ ਵਿੱਚ ਸੀ, ਜਦਕਿ ਦੂਜੇ ਪਾਸੇ ਚੈਨ ‘ਸੁਪਰ ਮਾਈਕ੍ਰੋ’ ਵਿੱਚ ਵੱਡੇ ਅਹੁਦੇ ’ਤੇ ਬੈਠੀ ਸੀ, ਜਿਹੜੀ ਕੰਪਨੀ ਐਨਵੀਡੀਆ ਕੋਲੋਂ ਵੱਧ ਤੋਂ ਵੱਧ ਚਿੱਪਾਂ ਹਾਸਲ ਕਰਨ ਦੀ ਦੌੜ ਵਿੱਚ ਲੱਗੀ ਹੋਈ ਸੀ।
ਉਹਨਾਂ ਦੇ ਵਿਆਹ ਤੋਂ ਮਹਿਜ਼ 12 ਦਿਨਾਂ ਬਾਅਦ, ਅਮਰੀਕੀ ਸਰਕਾਰੀ ਵਕੀਲਾਂ ਨੇ ‘ਸੁਪਰ ਮਾਈਕ੍ਰੋ’ ਦੇ ਇੱਕ ਸਹਿ-ਸੰਸਥਾਪਕ ਸਮੇਤ 3 ਬੰਦਿਆਂ ਖ਼ਿਲਾਫ਼ ਸੰਗੀਨ ਦੋਸ਼ ਨਸ਼ਰ ਕੀਤੇ—ਜਿਨ੍ਹਾਂ ’ਤੇ ਪਾਬੰਦੀਸ਼ੁਦਾ ਐਨਵੀਡੀਆ ਚਿੱਪਾਂ ਵਾਲੇ 510 ਮਿਲੀਅਨ ਡਾਲਰ ਦੇ ਸਰਵਰ ਚੋਰੀ-ਛਿਪੇ ਚੀਨ ਭੇਜਣ (ਤਸਕਰੀ ਕਰਨ) ਦਾ ਇਲਜ਼ਾਮ ਏ।
ਚੈਨ ’ਤੇ ਕੋਈ ਕਾਨੂੰਨੀ ਦੋਸ਼ ਆਇਦ ਨਹੀਂ ਕੀਤਾ ਗਿਆ ਹੈ ਅਤੇ ਉਹ ਕਾਰੋਬਾਰੀ ਫ਼ਾਇਦੇ ਲਈ ਨਿਜੀ ਰਿਸ਼ਤਿਆਂ ਦੀ ਵਰਤੋਂ ਕਰਨ ਦੇ ਇਲਜ਼ਾਮਾਂ ਤੋਂ ਇਨਕਾਰ ਕਰਦੀ ਹੈ।
Punjab Spectrum