Parvinder Singh Jhota ਦੀ ਪਤਨੀ ਮਨਪ੍ਰੀਤ ਕੌਰ ਦੇ
ਖਾਤੇ ‘ਚ ਆਸਟਰੇਲੀਆ ਤੋਂ ਭੇਜੇ ਗਏ $1,62,332.44 ਡਾਲਰ
ਆਸਟਰੇਲੀਆ ਰਹਿੰਦੇ ਪਿੱਪਲ ਸਿੰਘ ਨੇ ਰਸੀਦਾਂ ਤੇ ਬੈਂਕ ਖਾਤੇ ਦੀ ਡਿਟੇਲ ਸਾਂਝੀਆਂ ਕਰ ਸੋਸ਼ਲ ਮੀਡੀਆ ‘ਤੇ ਦਿੱਤੀ ਜਾਣਕਾਰੀ !!
ਭਾਈ ਪਰਵਿੰਦਰ ਸਿੰਘ ਝੋਟੇ ਦੀ ਘਰਵਾਲੀ ਬੀਬੀ ਮਨਪ੍ਰੀਤ ਕੌਰ, ਝੋਟੇ ਦੇ ਸਾਲਾ ਸਾਬ, ਤੇ ਅਮਨ ਪਟਵਾਰੀ (ਝੋਟੇ ਦਾ ਨਜ਼ਦੀਕੀ) ਵੱਲੋਂ ਸਾਨੂੰ 3 ਨਵੰਬਰ ਦੇਰ ਰਾਤ (ਸਾਡੇ ਸਮੇਂ ਦੇ 4 ਨਵੰਬਰ ਰਾਤ 12:17 AM ਤੇ) ਭੈਣ ਮਨਪ੍ਰੀਤ ਕੌਰ ਦਾ ਖਾਤਾ ਨੰਬਰ ਦਿੱਤਾ ਗਿਆ ਸੀ। 4 ਨਵੰਬਰ, ਯਾਨੀ ਕੇ ਬੀਤੇ ਕੱਲ੍ਹ, ਅਸੀਂ ਬੈਂਕ ਪੈਸੇ ਟਰਾਂਸਫਰ ਕਰਵਾਉਣ ਗਏ ਸੀ। ਪਰ AUSTRAC ਜੋ ਕੇ ਆਸਟ੍ਰੇਲੀਆ ਦਾ ਇੱਕ Anti money laundering ਮਹਿਕਮਾ, ਉਸਦੀਆਂ ਕੁਝ ਸ਼ਰਤਾਂ ਪੂਰੀਆਂ ਕਰਨ ਦੀ ਲੋੜ ਸੀ। ਸੋ ਬੈਂਕ ਨੇ ਪੈਸੇ ਟਰਾਂਸਫਰ ਨਹੀਂ ਕੀਤੇ। ਅੱਜ 5 ਨਵੰਬਰ ਨੂੰ ਸਾਡੇ ਵੱਲੋਂ ਸਭ ਸ਼ਰਤਾਂ ਪੂਰੀਆਂ ਕਰਕੇ ਭੈਣ ਮਨਪ੍ਰੀਤ ਕੌਰ ਦੇ ਦਿੱਤੇ ਗਏ ਖਾਤੇ ਵਿੱਚ ਪੈਸੇ ਟਰਾਂਸਫਰ ਕਰ ਦਿੱਤੇ ਗਏ ਹਨ। ਮਾਇਆ ਭੇਜਣ ਵਿੱਚ ਦੇਰੀ ਦਾ ਕਾਰਨ ਸਾਨੂੰ ਖਾਤਾ ਨੰਬਰ ਨਾਂ ਮਿਲਣਾ ਅਤੇ ਲੱਖੇ ਬਾਈ ਦੀ ਗ੍ਰਿਫ਼ਤਾਰੀ ਹੈ। ਲੱਖਾ ਬਾਈ ਸਾਡੇ ਅਤੇ ਪਰਿਵਾਰ ਵਿੱਚ ਸੂਤਰਧਾਰ ਸੀ।
ਵੇਰਵਾ –
ਕੁਲ ਇਕੱਠੀ ਹੋਈ ਰਕਮ +$160,303
ਗੋ ਫੰਡ ਮੀਂ ਵੱਲੋਂ ਕਟੌਤੀ -$4,270.56
ਖਾਲਸਾ ਛਾਓਣੀ ਪਲੰਪਟਨ ਵੱਲੋਂ +$2100
ਗੁਰਦਵਾਰਾ ਸਾਹਿਬ ਮੀਰੀ ਪੀਰੀ ਵੱਲੋਂ +$2100
ਗੁਰਦਵਾਰਾ ਸਾਹਿਬ ਟਾਰਨੇਟ ਵੱਲੋਂ +$2100
ਕੁਲ ਰਕਮ +$162,332.44
ਟਰਾਂਸਫਰ ਕੀਤੀ ਗਈ ਮਾਇਆ $162,300
ਬੈਂਕ ਦੀ ਫੀਸ $30
ਮਨਪ੍ਰੀਤ ਕੌਰ ਦੇ ਖਾਤੇ ‘ਚ ਪਏ 10,553,979.48
– ਪਿੱਪਲ ਸਿੰਘ
Punjab Spectrum