France Protests: ਫਰਾਂਸ ਵਿੱਚ ਵਿਰੋਧ ਪ੍ਰਦਰਸ਼ਨਾਂ ਦੌਰਾਨ ਹੋਈਆਂ ਹਿੰਸਕ ਝੜਪਾਂ ਤੇ ਲੁੱਟ-ਖੋਹ ਦੇ ਮਾਮਲੇ ‘ਚ 1,800 ਲੋਕ ਗ੍ਰਿਫ਼ਤਾਰ
ਅਧਿਕਾਰੀਆਂ ਨੇ ਐਤਵਾਰ ਨੂੰ ਦਿੱਤੀ ਜਾਣਕਾਰੀ
ਫਰਾਂਸ ਵਿੱਚ ਮਹਿੰਗਾਈ ਅਤੇ ਸਕੂਲਾਂ ਦੀ ਮਾੜੀ ਹਾਲਤ ਦੇ ਵਿਰੋਧ ਵਿੱਚ ਸ਼ਨਿੱਚਰਵਾਰ ਨੂੰ ਹੋਏ ਵੱਡੇ ਪੱਧਰ ‘ਤੇ ਦੇਸ਼-ਵਿਆਪੀ ਪ੍ਰਦਰਸ਼ਨਾਂ ਦੌਰਾਨ ਪੁਲੀਸ ਨਾਲ ਹਿੰਸਕ ਝੜਪਾਂ, ਲੁੱਟ-ਖੋਹ ਅਤੇ ਅੱਗਜ਼ਨੀ ਦੇ ਮਾਮਲੇ ਵਿੱਚ ਘੱਟੋ-ਘੱਟ 1,800 ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਅਧਿਕਾਰੀਆਂ ਨੇ ਐਤਵਾਰ ਨੂੰ ਇਹ ਜਾਣਕਾਰੀ ਦਿੱਤੀ।
Massive protests in France against the high cost of living and the deterioration of public services. https://t.co/H3FUK6kcvC
— Globe Eye News (@GlobeEyeNews) October 18, 2026
ਅਧਿਕਾਰੀਆਂ ਨੇ ਦੱਸਿਆ ਕਿ ਸ਼ਨਿੱਚਰਵਾਰ ਨੂੰ ਨਕਾਬਪੋਸ਼ ਪ੍ਰਦਰਸ਼ਨਕਾਰੀਆਂ ਨੇ ਕਈ ਸ਼ਹਿਰਾਂ ਵਿੱਚ ਸਿਟੀ ਹਾਲ ਸਮੇਤ ਜਨਤਕ ਇਮਾਰਤਾਂ ‘ਤੇ ਹਮਲਾ ਕੀਤਾ ਅਤੇ ਅੱਗ ਲਗਾ ਦਿੱਤੀ। ਮੱਧ ਫਰਾਂਸ ਦੇ ਲਿਮੋਜ ਸ਼ਹਿਰ ਵਿੱਚ ਪ੍ਰਦਰਸ਼ਨਕਾਰੀਆਂ ਨੇ 19ਵੀਂ ਸਦੀ ਦੇ ਸਿਟੀ ਹਾਲ ਨੂੰ ਅੱਗ ਲਗਾ ਦਿੱਤੀ, ਜਿਸ ਕਾਰਨ ਉਸਦੀ ਛੱਤ ਡਿੱਗ ਗਈ।
Visuals of massive Looting in france as cockroach like protest turns into full scale riots, arson and vandalism.
Remember – This Is What Delhi Police Saved from Happening In Connaught Place👇🙏 https://t.co/uKd6e1Apnh
— Megh Updates 🚨™ (@MeghUpdates) October 18, 2026
ਗ੍ਰਹਿ ਮੰਤਰੀ ਲੌਰੇਂਟ ਨੁਨੇਜ਼ ਨੇ ‘ਐਕਸ’ (X) ‘ਤੇ ਇੱਕ ਪੋਸਟ ਵਿੱਚ ਕਿਹਾ, “ਵਿਰੋਧ ਪ੍ਰਦਰਸ਼ਨ ਕਰਨਾ ਇੱਕ ਮੌਲਿਕ ਅਧਿਕਾਰ ਹੈ, ਪਰ ਹਿੰਸਾ ਰਾਹੀਂ ਜਾਣਬੁੱਝ ਕੇ ਅਤੇ ਸਮੂਹਿਕ ਤੌਰ ‘ਤੇ ਅਰਾਜਕਤਾ ਫੈਲਾਉਣਾ ਬਿਲਕੁਲ ਨਹੀਂ।” ਉਨ੍ਹਾਂ ਨੇ ਪੈਰਿਸ, ਮਾਰਸੇਲ, ਲਿਓਨ, ਬੋਰਡੋ, ਸਟ੍ਰਾਸਬਰਗ ਸਮੇਤ ਹੋਰ ਕਈ ਸ਼ਹਿਰਾਂ ਵਿੱਚ ਸੈਂਕੜੇ ਦੁਕਾਨਾਂ ਦੀ ਲੁੱਟ-ਖੋਹ ਦਾ ਜ਼ਿਕਰ ਕੀਤਾ। ਗ੍ਰਹਿ ਮੰਤਰੀ ਅਤੇ ਪ੍ਰਧਾਨ ਮੰਤਰੀ ਸੇਬੇਸਟੀਅਨ ਲੇਕੋਰਨੂ ਨੇ ਹਿੰਸਾ ਲਈ “ਕੱਟੜਪੰਥੀ ਖੱਬੇ-ਪੱਖੀ ਸਮੂਹਾਂ” ਨੂੰ ਜ਼ਿੰਮੇਵਾਰ ਠਹਿਰਾਇਆ ਅਤੇ ਕਿਹਾ ਕਿ ਬਾਅਦ ਵਿੱਚ ਲੁੱਟ-ਖੋਹ ਕਰਨ ਦੇ ਇਰਾਦੇ ਨਾਲ ਹੋਰ ਸ਼ਰਾਰਤੀ ਅਨਸਰ ਵੀ ਇਸ ਵਿੱਚ ਸ਼ਾਮਲ ਹੋ ਗਏ।
ਪੈਰਿਸ ਪੁਲੀਸ ਨੇ ਐਤਵਾਰ ਨੂੰ ਦੱਸਿਆ ਕਿ ਇਕੱਲੇ ਰਾਜਧਾਨੀ ਵਿੱਚ ਹੀ 855 ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਪੂਰੇ ਫਰਾਂਸ ਵਿੱਚ ਇਨ੍ਹਾਂ ਪ੍ਰਦਰਸ਼ਨਾਂ ਵਿੱਚ ਲਗਪਗ 5,50,000 ਲੋਕਾਂ ਨੇ ਹਿੱਸਾ ਲਿਆ, ਜਦਕਿ ਆਯੋਜਕਾਂ ਮੁਤਾਬਕ ਇਹ ਗਿਣਤੀ ਕਰੀਬ 8,00,000 ਸੀ। ਪ੍ਰਦਰਸ਼ਨਾਂ ਦੌਰਾਨ 500 ਤੋਂ ਵੱਧ ਪੁਲੀਸ ਅਧਿਕਾਰੀ, ਨੀਮ ਫ਼ੌਜੀ ਬਲਾਂ ਦੇ ਜਵਾਨ ਅਤੇ ਫਾਇਰ ਬ੍ਰਿਗੇਡ ਕਰਮੀ ਜ਼ਖ਼ਮੀ ਹੋਏ ਹਨ।
ਪੈਰਿਸ ਪੁਲੀਸ ਮੁਤਾਬਕ, ਪ੍ਰਦਰਸ਼ਨ ਦੌਰਾਨ ਦਿਲ ਦਾ ਦੌਰਾ ਪੈਣ ਕਾਰਨ ਇੱਕ ਵਿਅਕਤੀ ਦੀ ਮੌਤ ਹੋ ਗਈ ਹੈ। ਫਰਾਂਸ ਦੇ ਸਰਕਾਰੀ ਵਕੀਲ ਦਾ ਦਫ਼ਤਰ ਇਸ ਮਾਮਲੇ ਦੀ ਜਾਂਚ ਕਰ ਰਿਹਾ ਹੈ।
ਐਤਵਾਰ ਸਵੇਰੇ ਪੈਰਿਸ ਦੇ ‘ਪਲੇਸ ਡੇ ਲਾ ਰਿਪਬਲਿਕ’ ਅਤੇ ਸ਼ਹਿਰ ਦੇ ਹੋਰ ਸੈਰ-ਸਪਾਟਾ ਤੇ ਵਪਾਰਕ ਇਲਾਕਿਆਂ ਵਿੱਚ ਭਾਰੀ ਭੰਨਤੋੜ ਅਤੇ ਲੁੱਟ-ਖੋਹ ਦੇ ਨਿਸ਼ਾਨ ਦੇਖੇ ਗਏ। ਪੁਲੀਸ ਮੁਤਾਬਕ, ਬਹੁਤ ਸਾਰੇ ਲੋਕਾਂ ਦਾ ਮਕਸਦ ਸਿਰਫ਼ ਅਸ਼ਾਂਤੀ ਦਾ ਫਾਇਦਾ ਚੁੱਕ ਕੇ ਚੋਰੀ ਅਤੇ ਲੁੱਟ-ਖੋਹ ਕਰਨਾ ਸੀ।
ਹਾਲਾਤ ਦੇ ਨੁਕਸਾਨ ਅਤੇ ਗੰਭੀਰਤਾ ਨੂੰ ਦੇਖਦੇ ਹੋਏ ਦੇਸ਼ ਦੇ ਤਿੰਨ ਸਭ ਤੋਂ ਵੱਡੇ ਸ਼ਹਿਰਾਂ—ਪੈਰਿਸ, ਮਾਰਸੇਲ ਅਤੇ ਲਿਓਨ—ਦੇ ਮੇਅਰਾਂ ਨੇ ਆਉਣ ਵਾਲੇ ਦਿਨਾਂ ਵਿੱਚ ਪ੍ਰਧਾਨ ਮੰਤਰੀ ਨਾਲ ਮੀਟਿੰਗ ਦੀ ਮੰਗ ਕੀਤੀ ਹੈ। ਮਾਰਸੇਲ ਵਿੱਚ ਕੁਝ ਪ੍ਰਦਰਸ਼ਨਕਾਰੀ ਜ਼ਬਰਦਸਤੀ ਸਿਟੀ ਹਾਲ ਵਿੱਚ ਦਾਖਲ ਹੋ ਗਏ ਅਤੇ ਨਕਾਬਪੋਸ਼ਾਂ ਦੇ ਇੱਕ ਸਮੂਹ ਨੇ ਪੁਲੀਸ ਸਟੇਸ਼ਨ ਵਿੱਚ ਭੰਨਤੋੜ ਕੀਤੀ। ਇਸੇ ਤਰ੍ਹਾਂ, ਲਿਓਨ ਵਿੱਚ ਸੈਰ-ਸਪਾਟਾ ਵਿਭਾਗ ਦੇ ਇੱਕ ਦਫ਼ਤਰ ਨੂੰ ਅੱਗ ਲਗਾ ਦਿੱਤੀ ਗਈ।
Punjab Spectrum