Breaking News

Maharashtra Deputy Chief Minister Eknath Shinde meets actor Tiger Shroff ਹਮਲੇ ਤੋਂ ਬਾਅਦ ਟਾਈਗਰ ਸ਼੍ਰੌਫ ਦੀ ਪਹਿਲੀ ਤਸਵੀਰ ਆਈ ਸਾਹਮਣੇ, ਸਰੀਰ ”ਤੇ ਦਿਖੇ ਸੱਟਾਂ ਦੇ ਨਿਸ਼ਾਨ

Amazing presence of mind by tiger shroff , after shooting incident he Did not get out of the car , shifted the driver seat inside only .He knew that’s the safest place .

ਹਮਲੇ ਤੋਂ ਬਾਅਦ ਟਾਈਗਰ ਸ਼੍ਰੌਫ ਦੀ ਪਹਿਲੀ ਤਸਵੀਰ ਆਈ ਸਾਹਮਣੇ, ਸਰੀਰ ”ਤੇ ਦਿਖੇ ਸੱਟਾਂ ਦੇ ਨਿਸ਼ਾਨ

 

 

 

 

 

 

 

 

 

 

 

ਮੁੰਬਈ : ਮੁੰਬਈ ਦੇ ਜੂਹੂ ਇਲਾਕੇ ਵਿੱਚ ਬਾਲੀਵੁੱਡ ਅਦਾਕਾਰ ਟਾਈਗਰ ਸ਼੍ਰੌਫ ‘ਤੇ ਹੋਏ ਜਾਨਲੇਵਾ ਹਮਲੇ ਤੋਂ ਬਾਅਦ ਹਸਪਤਾਲ ਤੋਂ ਘਰ ਪਰਤਣ ਉਪਰੰਤ ਉਨ੍ਹਾਂ ਦੀਆਂ ਪਹਿਲੀਆਂ ਤਸਵੀਰਾਂ ਅਤੇ ਵੀਡੀਓਜ਼ ਸਾਹਮਣੇ ਆਈਆਂ ਹਨ।

 

 

 

 

 

 

 

 

 

 

 

 

 

 

 

 

 

 

 

 

 

 

 

ਤਸਵੀਰਾਂ ਵਿੱਚ ਅਦਾਕਾਰ ਦੇ ਸਰੀਰ ‘ਤੇ ਸੱਟਾਂ ਦੇ ਨਿਸ਼ਾਨ ਅਤੇ ਪੱਟੀਆਂ ਸਾਫ਼ ਨਜ਼ਰ ਆ ਰਹੀਆਂ ਹਨ। ਇਹ ਤਸਵੀਰਾਂ ਉਸ ਸਮੇਂ ਦੀਆਂ ਹਨ ਜਦੋਂ ਮਹਾਰਾਸ਼ਟਰ ਦੇ ਉਪ-ਮੁੱਖ ਮੰਤਰੀ ਏਕਨਾਥ ਸ਼ਿੰਦੇ ਨੇ ਉਨ੍ਹਾਂ ਨਾਲ ਮੁਲਾਕਾਤ ਕਰਕੇ ਹਾਲ-ਚਾਲ ਜਾਣਿਆ। ਉਪ-ਮੁੱਖ ਮੰਤਰੀ ਨੇ ਸਪੱਸ਼ਟ ਕੀਤਾ ਕਿ ਇਸ ਵਾਰਦਾਤ ਵਿੱਚ ਸ਼ਾਮਲ ਦੋਸ਼ੀਆਂ ਨੂੰ ਕਿਸੇ ਵੀ ਕੀਮਤ ‘ਤੇ ਬਖਸ਼ਿਆ ਨਹੀਂ ਜਾਵੇਗਾ।

 

 

 

 

 

 

 

 

 

 

 

 

 

 

 

 

 

 

 

 

 

 

 

 

 

ਪ੍ਰਾਪਤ ਜਾਣਕਾਰੀ ਅਨੁਸਾਰ ਹਮਲਾਵਰਾਂ ਨੇ ਟਾਈਗਰ ਸ਼੍ਰੌਫ ਦੀ ਕਾਰ ਦੇ ਬਹੁਤ ਨੇੜੇ ਆ ਕੇ ਸ਼ੀਸ਼ੇ ‘ਤੇ ਲਗਭਗ 7 ਰਾਊਂਡ ਗੋਲੀਆਂ ਚਲਾਈਆਂ। ਫਾਇਰਿੰਗ ਸਮੇਂ ਡਰਾਈਵਿੰਗ ਸੀਟ ‘ਤੇ ਉਨ੍ਹਾਂ ਦਾ ਡਰਾਈਵਰ ਸੀ, ਜਦਕਿ ਨਾਲ ਵਾਲੀ ਸੀਟ ‘ਤੇ ਟਾਈਗਰ ਸ਼੍ਰੌਫ ਬੈਠੇ ਹੋਏ ਸਨ।

 

 

 

 

 

 

 

 

 

 

 

 

 

 

 

 

 

 

 

 

 

 

 

 

 

 

 

ਗੋਲੀਬਾਰੀ ਦੌਰਾਨ ਡਰਾਈਵਰ ਜ਼ਖ਼ਮੀ ਹੋ ਗਿਆ, ਜਿਸ ਨੂੰ ਟਾਈਗਰ ਸ਼੍ਰੌਫ ਆਪ ਹਸਪਤਾਲ ਲੈ ਕੇ ਪਹੁੰਚੇ। ਫਿਲਹਾਲ ਜ਼ਖ਼ਮੀ ਡਰਾਈਵਰ ਦਾ ਮੁੰਬਈ ਦੇ ਨਾਨਾਵਤੀ ਹਸਪਤਾਲ ਵਿੱਚ ਇਲਾਜ ਚੱਲ ਰਿਹਾ ਹੈ। ਸਾਹਮਣੇ ਆਈਆਂ ਤਸਵੀਰਾਂ ਵਿੱਚ ਟਾਈਗਰ ਦੀ ਸੱਜੀ ਬਾਂਹ ‘ਤੇ ਕੂਹਣੀ ਤੋਂ ਲੈ ਕੇ ਗੁੱਟ ਤੱਕ ਕ੍ਰੇਪ ਬੈਂਡੇਜ ਅਤੇ ਛਾਤੀ ਤੇ ਮੋਢੇ ‘ਤੇ ਡਰੈਸਿੰਗ ਲੱਗੀ ਹੋਈ ਦਿਖਾਈ ਦੇ ਰਹੀ ਹੈ।

ਲੌਰੈਂਸ ਬਿਸ਼ਨੋਈ ਗਰੁੱਪ ਨੇ ਲਈ ਜ਼ਿੰਮੇਵਾਰੀ
ਇਸ ਹਮਲੇ ਦੀ ਜ਼ਿੰਮੇਵਾਰੀ ਲੌਰੈਂਸ ਬਿਸ਼ਨੋਈ ਗਰੁੱਪ (ਅਨਿਲ ਪੰਡਿਤ/ਅਨਮੋਲ ਬਿਸ਼ਨੋਈ) ਵੱਲੋਂ ਲਈ ਗਈ ਹੈ। ਦੂਜੇ ਪਾਸੇ, ਮੁੰਬਈ ਪੁਲਸ ਅਤੇ ਕ੍ਰਾਈਮ ਬ੍ਰਾਂਚ ਦੀਆਂ ਵਿਸ਼ੇਸ਼ ਟੀਮਾਂ ਵੱਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਹਮਲਾਵਰ ਵਾਰਦਾਤ ਨੂੰ ਅੰਜਾਮ ਦੇਣ ਤੋਂ ਬਾਅਦ ਅੰਧੇਰੀ ਵੈਸਟ ਵੱਲ ਭੱਜ ਗਏ ਸਨ, ਜਿੱਥੋਂ ਪੁਲਸ ਨੇ ਉਨ੍ਹਾਂ ਦੀ ਲਾਵਾਰਿਸ ਬਾਈਕ ਬਰਾਮਦ ਕਰ ਕੇ ਫੋਰੈਂਸਿਕ ਜਾਂਚ ਲਈ ਭੇਜ ਦਿੱਤੀ ਹੈ।

 

 

 

 

 

 

 

 

 

 

 

 

 

 

 

 

 

 

 

 

 

 

 

 

 

 

 

 

 

 

 

ਸੀ.ਸੀ.ਟੀ.ਵੀ. ਫੁਟੇਜ ਅਤੇ ਚਸ਼ਮਦੀਦਾਂ ਦੇ ਆਧਾਰ ‘ਤੇ ਪੁਲਸ ਨੇ ਇੱਕ ਸ਼ੱਕੀ ਵਿਅਕਤੀ ਨੂੰ ਹਿਰਾਸਤ ਵਿੱਚ ਲਿਆ ਹੈ। ਘਟਨਾ ਤੋਂ ਬਾਅਦ ਪੁਲਸ ਵੱਲੋਂ ਜੂਹੂ ਇਲਾਕੇ ਵਿੱਚ ਸਾਰੇ ਵੀ.ਆਈ.ਪੀ. ਅਤੇ ਫਿਲਮੀ ਸਿਤਾਰਿਆਂ ਦੀ ਸੁਰੱਖਿਆ ਵਧਾ ਦਿੱਤੀ ਗਈ ਹੈ।