AAP Leader ਪਹਿਲਵਾਨ ਜੱਸਾ ਪੱਟੀ ਨੇ ਪਾਈ ਪੋਸਟ – ਕਿਹਾ, ਪਰਵਿੰਦਰ ਝੋਟੇ ਦੀ ਮੌਤ ਦਾ ਦੁੱਖ ਜਤਾਉਣ ਲਈ ਸੋਸ਼ਲ ਮੀਡੀਆ ਪੋਸਟ ਹੀ ਜ਼ਰੂਰੀ ਕਿਉਂ?
ਪਰਮਿੰਦਰ ਸਿੰਘ ਝੋਟਾ.. ਦੁਨੀਆਂ ਤੋਂ ਚਲਾ ਗਿਆ.. ਹਰ ਇੱਕ ਪੰਜਾਬੀ ਨੂੰ ਉਸਦੀ ਮੌਤ ਦਾ ਡੂੰਘਾ ਦੁੱਖ ਐ… ਪੰਜਾਬ ਦੇ ਹਰ ਘਰ ਦਾ ਮਾਹੌਲ ਗਮਗੀਨ ਹੈ.. ਪਰ ਕੀ ਦੁੱਖ ਸਿਰਫ ਸੋਸ਼ਲ ਮੀਡੀਆ ਤੇ ਪੋਸਟ ਪਾਉਣ ਨਾਲ਼ ਹੀ ਜਾਹਰ ਕੀਤਾ ਜਾ ਸਕਦਾ… ਪੰਜਾਬ ਦੀਆਂ ਜਿਹੜੀਆਂ ਮਾਵਾਂ ਜਾਂ ਬਜ਼ੁਰਗ ਫੇਸਬੁੱਕ ਨਹੀਂ ਚਲਾਉਂਦੇ ਕੀ ਉਹਨਾਂ ਨੂੰ ਝੋਟੇ ਦੇ ਜਾਣ ਦਾ ਦੁੱਖ ਈ ਹੈਨੀ…ਕੀ ਪੰਜਾਬ ਹਿਤੈਸ਼ੀ ਸਿਰਫ ਸੋਸ਼ਲ ਮੀਡੀਆ ਤੇ ਪੋਸਟਾਂ ਪਾ ਕੇ ਹੀ ਹੋਇਆ ਜਾ ਸਕਦਾ ਏ…????
ਮੈਂ ਸਾਰੀ ਜਿੰਦਗੀ ਕੋਈ ਨਸ਼ਾ ਨੀ ਕੀਤਾ… 2006 ਚ ਘੁਲਣਾ ਸ਼ੁਰੂ ਕੀਤਾ..ਸਿਰ ਤੇ ਕੇਸ ਰੱਖ ਕੇ ਕੁਸ਼ਤੀਆਂ ਲੜਿਆਂ… ਜਦੋਂ ਤੁਰਕੀ ਚ ਜੂੜੇ ਦੀ ਥਾਂ ਕਰ ਕੇ ਘੁਲਣ ਲਈ ਕਿਹਾ.. ਤਾਂ ਮੈਂ ਮੈਡਲਾਂ ਤੋਂ ਉੱਤੇ ਕੇਸਾਂ ਦਾ ਸਤਿਕਾਰ ਰੱਖਿਆ.. ਜਦੋਂ ਲੋਕ ਕੁਸ਼ਤੀ ਖੇਡ ਤੋਂ ਬੋਰ ਹੋਣ ਲੱਗੇ ਸੀ.. ਤਾਂ ਮੇਰੀਆਂ ਕੁਸ਼ਤੀਆਂ ਦਿਲਚਸਪ ਹੋਣ ਕਰਕੇ ਲੋਕਾਂ ਦਾ ਰੁਝਾਨ ਦੁਬਾਰਾ ਕੁਸ਼ਤੀ ਵੱਲ ਹੋਇਆ… ਦੁਨੀਆਂ ਦਾ ਕਿਹੜਾ ਵੱਡਾ ਦੇਸ਼ ਹੈ ਜਾਂ ਭਾਰਤ ਦੇ ਕਿਹੜਾ ਸੂਬਾ ਜਿੱਥੇ ਜਾ ਕੇ ਪੰਜਾਬ ਦੇ ਨਾਮ ਤੇ ਜਿੱਤ ਪ੍ਰਾਪਤ ਨਾ ਕੀਤੀ ਹੋਵੇ..

ਪੰਜਾਬ ਦੇ ਹਜਾਰਾਂ ਮੁੰਡਿਆਂ ਨੇ ਮੈਨੂੰ ਵੇਖ ਕੇ ਕੇਸ ਰੱਖੇ ਹੋਣਗੇ.. ਸੈਂਕੜੇ ਪਹਿਲਵਾਨ ਮੈਨੂੰ ਵੇਖ ਕੇ ਕੇਸ ਰੱਖ ਕੇ ਪਟਕਾ ਬੰਨ ਕੇ ਘੁਲਣ ਲੱਗੇ.. ਹਜਾਰਾਂ ਨੌਜਵਾਨਾਂ ਨੇ ਮੈਨੂੰ ਵੇਖ ਨਸ਼ੇ ਛੱਡ ਕੇ ਡੰਡ ਮਾਰਨੇ ਸ਼ੁਰੂ ਕੀਤੇ ਹੋਣਗੇ…ਜਦੋਂ ਦਿੱਲੀ ਧਰਨਾ ਸੀ ਤੇ ਦੋ ਮਹੀਨੇ ਉੱਥੇ ਦਿਨ ਰਾਤ ਰਹੇ… ਪੰਜਾਬ ਚ ਹੜ੍ਹ ਆਏ ਤੇ ਲੱਖਾਂ ਰੁਪਏ ਕੋਲੋਂ ਲਾ ਕੇ ਲੋੜਵੰਦ ਦੀ ਅੱਗੇ ਹੋ ਕੇ ਮੱਦਦ ਕੀਤੀ..ਕੀ ਇਹ ਪੰਜਾਬ ਲਈ ਮੇਰਾ ਯੋਗਦਾਨ ਨੀ… ਕੀ ਜੇ ਇਹ ਸਾਰਾ ਕੁਝ ਸੋਸ਼ਲ ਮੀਡੀਆ ਤੇ ਪੋਸਟ ਕੀਤਾ ਜਾਵੇ ਫੇਰ ਈ ਸੱਚ ਹੋਵੇਗਾ… ਰਾਜਨੀਤੀ ਚ ਆਉਣ ਤੋਂ ਪਹਿਲਾਂ ਮੇਰਾ ਕੋਈ ਵਿਰੋਧ ਨੀ ਸੀ.. ਹੁਣ ਵਿਰੋਧ ਇਸ ਲਈ ਨੀ ਹੋ ਰਿਹਾ ਕਿ ਮੈਂ ਰਾਜਨੀਤੀ ਚ ਆ ਗਿਆ… ਸਗੋਂ ਇਸ ਕਰਕੇ ਹੋ ਰਿਹਾ ਵੀ ਮੈਂ ਵਿਰੋਧ ਕਰਨ ਵਾਲ਼ਿਆਂ ਦੀ ਮਨਪਸੰਦ ਪਾਰਟੀ ਚ ਸ਼ਾਮਿਲ ਨੀ ਹੋਇਆ…
ਕੁਝ ਕੁ ਪੱਤਰਕਾਰ…ਕੁਝ ਪੇਜਾਂ ਵਾਲ਼ੇ.. ਵਲੌਗਰ ਜਾਂ ਲੀਡਰ ਧਰਨੇ ਤੇ ਪਹੁੰਚੇ ਨੇ.. ਕੀ ਤੁਹਾਨੂੰ ਲੱਗਦਾ ਵੀ ਇਹਨਾਂ ਸਾਰਿਆਂ ਨੂੰ ਝੋਟੇ ਦੇ ਜਾਣ ਦਾ ਦੁੱਖ ਹੈ.. ਬਿਲਕੁਲ ਵੀ ਨਹੀਂ… ਕੋਈ ਲਾਈਵ ਹੋ ਕੇ ਵਿਊ ਲੈਕੇ ਕਮਾਈਆਂ ਕਰ ਰਿਹਾ.. ਕੋਈ ਚੈਨਲ ਝੋਟੇ ਦੀਆਂ ਪੁਰਾਣੀਆਂ ਵੀਡੀਓ ਇੰਟਰਵਿਊ ਪਾ ਕੇ ਕਮਾਈਆਂ ਕਰ ਰਿਹਾ.. ਤੇ ਲੀਡਰ ਲਾਸ਼ਾਂ ਤੇ ਆਪਣੀਆਂ ਰਾਜਨੀਤੀ ਚਮਕਾ ਰਹੇ ਨੇ…
ਰਹੀ ਗੱਲ ਇਨਸਾਫ ਦੀ.. ਕਤਲ ਹੋਣ ਤੋਂ 24 ਘੰਟੇ ਦੇ ਅੰਦਰ ਮੁੱਖ ਦੋਸ਼ੀ ਤੇ ਸਾਥੀ ਗ੍ਰਿਫਤਾਰ ਕਰ ਲਏ ਗਏ… ਦੋਸ਼ੀਆਂ ਦਾ ਘਰ ਤੇ ਦੁਕਾਨ ਢਾਹ ਦਿੱਤੀ ਗਈ… ਸਾਨੂੰ ਵੀ ਸਾਰੇ ਪੰਜਾਬ ਦੇ ਲੋਕਾਂ ਵਾਂਗ ਹੀ ਝੋਟੇ ਦੀ ਮੌਤ ਦਾ ਦੁੱਖ ਹੈ.. ਪਰ ਸਾਨੂੰ ਲਾਸ਼ਾਂ ਤੇ ਰਾਜਨੀਤੀ ਕਰਨੀ ਨੀ ਆਉਂਦੀ… ਵਾਹਿਗੁਰੂ ਪਰਿਵਾਰ ਨੂੰ ਭਾਣਾ ਮੰਨਣ ਦਾ ਬਲ ਬਕਸ਼ੇ.. ਪੰਜਾਬ ਹਮੇਸ਼ਾ ਚੜ੍ਹਦੀ ਕਲਾ ਚ ਰਹੇ…!!
BE CURIOUS NOT JUDGEMENTAL 🙏🏻
Punjab Spectrum
You must be logged in to post a comment.