Hawara Parole Update: Ready to Accept One Day to Meet His Mother, Says Qaumi Insaaf Morcha
ਜਗਤਾਰ ਸਿੰਘ ਹਵਾਰਾ ਇਕ ਦਿਨ ਦੀ ਪੈਰੋਲ ਲੈਣ ਲਈ ਤਿਆਰ
ਕੌਮੀ ਇਨਸਾਫ਼ ਮੋਰਚੇ ਦੇ ਸਰਪ੍ਰਸਤ ਬਾਪੂ ਗੁਰਚਰਨ ਸਿੰਘ ਅਤੇ ਮੁੱਖ ਬੁਲਾਰੇ ਗੁਰਦੀਪ ਸਿੰਘ ਬਠਿੰਡਾ ਨੇ ਦੱਸਿਆ ਹੈ ਕਿ ਹਵਾਰਾ ਆਪਣੀ ਮਾਤਾ ਨੂੰ ਮਿਲਣ ਲਈ ਇੱਕ ਦਿਨ ਦੀ ਪੈਰੋਲ ਵੀ ਸਵੀਕਾਰ ਕਰਨ ਲਈ ਤਿਆਰ ਹਨ।

ਮੋਰਚੇ ਦੇ ਆਗੂਆਂ ਅਨੁਸਾਰ, ਉਨ੍ਹਾਂ ਨੇ ਹਵਾਰਾ ਨੂੰ ਅਪੀਲ ਕੀਤੀ ਸੀ ਕਿ ਜੇਕਰ ਪ੍ਰਸ਼ਾਸਨ ਮਾਤਾ ਨਾਲ ਮੁਲਾਕਾਤ ਲਈ ਸਿਰਫ਼ ਇੱਕ ਦਿਨ ਦੀ ਪੈਰੋਲ ਦਿੰਦਾ ਹੈ ਤਾਂ ਉਹ ਇਸ ਨੂੰ ਸਵੀਕਾਰ ਕਰ ਲੈਣ। ਆਗੂਆਂ ਦਾ ਕਹਿਣਾ ਹੈ ਕਿ ਹਵਾਰਾ ਨੇ ਮੋਰਚੇ ਦੀ ਇਹ ਅਪੀਲ ਮੰਨ ਲਈ ਹੈ।
ਕੌਮੀ ਇਨਸਾਫ਼ ਮੋਰਚੇ ਦੇ ਸਰਪ੍ਰਸਤ ਅਤੇ ਮੁੱਖ ਬੁਲਾਰੇ ਬਾਪੂ ਗੁਰਚਰਨ ਸਿੰਘ ਅਤੇ ਗੁਰਦੀਪ ਸਿੰਘ ਬਠਿੰਡਾ ਨੇ ਇਕ ਲਿਖਤੀ ਬਿਆਨ ਵਿਚ ਦੱਸਿਆ ਕਿ ਕੌਮੀ ਇਨਸਾਫ਼ ਮੋਰਚੇ ਵੱਲੋਂ ਜੱਥੇਦਾਰ ਜਗਤਾਰ ਸਿੰਘ ਹਵਾਰਾ ਨੂੰ ਬੇਨਤੀ ਕੀਤੀ
ਕਿ ਜੇਕਰ ਪ੍ਰਸ਼ਾਸਨ ਇੱਕ ਦਿਨ ਵੀ ਮਾਤਾ ਨੂੰ ਮਿਲਣ ਪੈਰੋਲ ਦਿੰਦਾ ਹੈ ਤਾਂ ਉਹ ਸਵਿਕਾਰ ਕਰ ਲੈਣੀ ਚਾਹੀਦੀ ਹੈ
ਕਿਉਂਕਿ ਜੇਲ ਬਦਲੀ ਅਤੇ ਪਰੋਲ ਬਾਰੇ ਜੋ ਅਦਾਲਤ ਵਿੱਚ ਕੇਸ ਚੱਲ ਰਿਹਾ ਹੈ ਉਸ ਵਿੱਚ ਪ੍ਰਸ਼ਾਸਨ ਵੱਲੋਂ ਅਦਾਲਤਾਂ ਵਿੱਚ ਲਿਖ ਕੇ ਦਿੱਤਾ ਜਾਂਦਾ ਹੈ l ਕਿ ਜਥੇਦਾਰ ਜਗਤਾਰ ਸਿੰਘ ਹਵਾਰਾ ਆਪਣੀ ਮਾਤਾ ਨੂੰ ਮਿਲਣ ਲਈ ਨਹੀਂ ਆਉਣ ਚਾਹੁੰਦਾ ਹੈ
ਮੋਰਚੇ ਵੱਲੋਂ ਕੀਤੀ ਅਪੀਲ ਨੂੰ ਜਥੇਦਾਰ ਹਵਾਰਾ ਨੇ ਸਵੀਕਾਰ ਕਰ ਲਿਆ ਹੈ
ਸੰਭਵ ਹੈ ਕਿ ਜੇਲ ਪ੍ਰਸ਼ਾਸਨ ਜਲਦੀ ਹੀ ਕੁਝ ਦਿਨਾਂ ਵਿੱਚ ਉਹਨਾਂ ਨੂੰ ਮਾਤਾ ਨਾਲ ਮਿਲਣ ਲਈ ਇੱਕ ਦਿਨ ਦੀ ਪਰੋਲ ਤੇ ਲਿਆ ਸਕਦਾ ਹੈ l
Punjab Spectrum
You must be logged in to post a comment.