Roop Kaur Sandhu –
Amritsar, Punjab: On her visit to Sri Akal Takht Sahib, Former Akali Dal Women’s Wing joint secretary Roop Kaur Sandhu says, “…I have come to Sri Akal Takht Sahib to present her side of the story and offer clarification. Rumours are being spread that I have backed down or made a U-turn. I am not someone who can be intimidated and will fearlessly present the truth before Akal Takht Sahib…”
ਸ਼੍ਰੀ ਅਕਾਲ ਤਖ਼ਤ ਸਾਹਿਬ ਉੱਤੇ ਪੇਸ਼ ਹੋਣ ਮਗਰੋਂ ਬੀਬੀ ਰੂਪ ਕੌਰ ਨੇ ਕੀਤੇ ਵੱਡੇ ਖੁਲਾਸੇ
SAD ਦੀ ਸਾਬਕਾ ਆਗੂ ਰੂਪ ਕੌਰ ਸੰਧੂ ਅਕਾਲ ਤਖ਼ਤ ਸਾਹਿਬ ਪਹੁੰਚੀ, ਸਬੂਤਾਂ ਨੂੰ AI ਵੀਡੀਓ ਦੱਸ ਕੇ ਮਾਮਲਾ ਦਬਾਇਆ ਨਹੀਂ ਜਾ ਸਕਦਾ
‘3 ਬੀਬੀਆਂ ਤੋਂ ਇਲਾਵਾ ਹੋਰ ਬਹੁਤ ਬੀਬੀਆਂ ਅੱਗੇ ਆ ਰਹੀਆਂ ਨੇ’
ਅੰਮ੍ਰਿਤਸਰ: ਸ਼੍ਰੀ ਅਕਾਲ ਤਖ਼ਤ ਸਾਹਿਬ ਉੱਤੇ ਪੇਸ਼ ਹੋਣ ਮਗਰੋਂ ਬੀਬੀ ਰੂਪ ਕੌਰ ਨੇ ਵੱਡੇ ਖੁਲਾਸੇ ਕੀਤੇ ਹਨ। ਬੀਬੀ ਰੂਪ ਕੌਰ ਨੇ ਜਥੇਦਾਰ ਕੁਲਦੀਪ ਸਿੰਘ ਗੜਗੱਜ ਨਾਲ ਫੋਨ ਉੱਤੇ ਗੱਲ ਕੀਤੀ ਹੈ। ਉਨ੍ਹਾਂ ਨੇ ਕਾਰਵਾਈ ਦਾ ਭਰੋਸਾ ਦਿੱਤਾ। ਬੀਬੀ ਨੇ ਕਿਹਾ ਹੈ ਕਿ ਮੇਰੀ ਸੁਰੱਖਿਆ ਨੂੰ ਲੈ ਕੇ ਯਕੀਨ ਦਿਵਾਇਆ ਹੈ।
ਬੀਬੀ ਨੇ ਕਿਹਾ ਹੈ ਕਿ ਮੈਂ ਪੈਨਡਰਾਈਵ ਨਹੀਂ ਸੌਂਪੀ ਹੈ। ਉਨ੍ਹਾਂ ਨੇ ਕਿਹਾ ਹੈ ਕਿ ਬੀਬੀਆ ਨਾਲ ਜਬਰ ਜ਼ਨਾਹ ਹੋਇਆ ਹੈ ਪਹਿਲਾਂ ਤਾਂ 3-4 ਹੀ ਸੀ ਹੁਣ ਬਹੁਤ ਸਾਰੀਆਂ ਸਾਹਮਣੇ ਆਈਆ ਰਹੀਆਂ ਹਨ। ਉਨ੍ਹਾਂ ਨੇ ਕਿਹਾ ਹੈ ਕਿ 4-5 ਆਗੂਆਂ ਦਾ ਨਾਂਮ ਲੈ ਕੇ ਮੈਂ ਆਈ ਹਾਂ। ਉਨ੍ਹਾਂ ਨੇ ਕਿਹਾ ਹੈ ਕਿ ਵਲਟੋਹਾ ਪਹਿਲਾਂ ਆਪਣਾ ਹਲਕਾ ਤਾਂ ਬਚਾ ਲੈਣ।
ਪੀੜਤਾਂ ਦੀ ਪਛਾਣ ਜਨਤਕ ਕਰਨ ਤੋਂ ਇਨਕਾਰ ਕਰਦਿਆਂ ਰੂਪ ਕੌਰ ਸੰਧੂ ਨੇ ਕਿਹਾ ਕਿ ਇਸ ਮਾਮਲੇ ਵਿੱਚ ਅਸ਼ਲੀਲਤਾ, ਪ੍ਰੇਸ਼ਾਨ ਕਰਨ ਅਤੇ ਜਿਨਸੀ ਸ਼ੋਸ਼ਣ ਵਰਗੇ ਗੰਭੀਰ ਦੋਸ਼ ਸ਼ਾਮਲ ਹਨ। ਅਜਿਹੇ ਵਿੱਚ ਪੀੜਤ ਔਰਤਾਂ ਦੀ ਸੁਰੱਖਿਆ ਅਤੇ ਸਨਮਾਨ ਨੂੰ ਧਿਆਨ ਵਿੱਚ ਰੱਖਦਿਆਂ ਉਨ੍ਹਾਂ ਦੀ ਪਛਾਣ ਜਾਂ ਡਿਜੀਟਲ ਸਬੂਤ ਜਨਤਕ ਨਹੀਂ ਕੀਤੇ ਜਾ ਸਕਦੇ।
ਉਨ੍ਹਾਂ ਦਾਅਵਾ ਕੀਤਾ ਕਿ ਕਈ ਪੀੜਤ ਔਰਤਾਂ ਨੂੰ ਡਰਾਇਆ-ਧਮਕਾਇਆ ਜਾ ਰਿਹਾ ਹੈ ਅਤੇ ਉਨ੍ਹਾਂ ਨੂੰ ਮੀਡੀਆ ਤੇ ਪ੍ਰਸ਼ਾਸਨ ਦੇ ਸਾਹਮਣੇ ਆਪਣੀ ਗੱਲ ਰੱਖਣ ਤੋਂ ਰੋਕਿਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਔਰਤਾਂ ਦੀ ਸੁਰੱਖਿਆ ਯਕੀਨੀ ਹੋਣ ਤੋਂ ਬਾਅਦ ਹੀ ਸਬੂਤ ਸਬੰਧਤ ਅਧਿਕਾਰੀਆਂ ਸਾਹਮਣੇ ਰੱਖੇ ਜਾਣਗੇ।
ਮੰਗ ਪੱਤਰ ਵਿੱਚ 4-5 ਪ੍ਰਮੁੱਖ ਆਗੂਆਂ ਦੇ ਨਾਂ ਹੋਣ ਦਾ ਦਾਅਵਾ
ਸੰਧੂ ਨੇ ਦਾਅਵਾ ਕੀਤਾ ਕਿ ਮੰਗ ਪੱਤਰ ਵਿੱਚ ਕਰੀਬ ਚਾਰ ਤੋਂ ਪੰਜ ਪ੍ਰਮੁੱਖ ਪੰਥਕ ਅਤੇ ਅਕਾਲੀ ਆਗੂਆਂ ਦੇ ਨਾਂ, ਉਨ੍ਹਾਂ ਦੇ ਅਹੁਦਿਆਂ ਅਤੇ ਉਨ੍ਹਾਂ ਵਿਰੁੱਧ ਲਾਏ ਗਏ ਦੋਸ਼ਾਂ ਦਾ ਵੇਰਵਾ ਸ਼ਾਮਲ ਹੈ। ਉਨ੍ਹਾਂ ਕਿਹਾ ਕਿ ਕੁਝ ਹੋਰ ਲੋਕਾਂ ਦੇ ਨਾਂ ਵੀ ਸਾਹਮਣੇ ਆ ਰਹੇ ਹਨ।
ਫੋਰੈਂਸਿਕ ਜਾਂਚ ਨਾਲ ਸਾਹਮਣੇ ਆ ਸਕਦੀ ਹੈ ਸੱਚਾਈ
ਇਸ ਮਾਮਲੇ ਨੂੰ ਏ.ਆਈ. (ਆਰਟੀਫੀਸ਼ੀਅਲ ਇੰਟੈਲੀਜੈਂਸ) ਨਾਲ ਬਣਾਈ ਗਈ ਜਾਂ ਫ਼ਰਜ਼ੀ ਵੀਡੀਓ ਦੱਸਣ ਸੰਬੰਧੀ ਦਾਅਵਿਆਂ ’ਤੇ ਪ੍ਰਤੀਕਿਰਿਆ ਦਿੰਦਿਆਂ ਸੰਧੂ ਨੇ ਕਿਹਾ ਕਿ ਕਿਸੇ ਵੀ ਸਮੱਗਰੀ ਦੀ ਪ੍ਰਮਾਣਿਕਤਾ ਫੋਰੈਂਸਿਕ ਜਾਂਚ ਅਤੇ ਆਧੁਨਿਕ ਤਕਨੀਕ ਰਾਹੀਂ ਪਰਖੀ ਜਾ ਸਕਦੀ ਹੈ। ਉਨ੍ਹਾਂ ਕਿਹਾ ਕਿ ਮਾਮਲੇ ਨੂੰ ਏ.ਆਈ. ਜਾਂ ਫ਼ਰਜ਼ੀ ਵੀਡੀਓ ਕਹਿ ਕੇ ਰੱਦ ਨਹੀਂ ਕੀਤਾ ਜਾਣਾ ਚਾਹੀਦਾ।
Amritsar, Punjab: On security concerns, threats and the presence of other women members, former Akali Dal Women’s Wing joint secretary Roop Kaur Sandhu says, “I have appeared in person and am fully prepared to present additional evidence and the individuals concerned if the authorities at Akal Takht Sahib or the task force assure us of their safety. I respect Sikh traditions and religious protocol. I have arrived to appear before the institution at the scheduled time so that the truth can come out…”
Punjab Spectrum