Breaking News

FBI Report Links Anmol Bishnoi to B.C. Murder Suspect Karamveer Singh-ਬਿਸ਼ਨੋਈ ਗੈਂਗ ਦੇ ਇੱਕ ਹੋਰ ਕਥਿਤ ਸਰਗਣੇ ਦੀ ਕਹਾਣੀ ਹੋਈ ਜਨਤਕ

Minister of Public Safety fights to keep accused murderer and alleged Bishnoi gangster in custody

FBI reports place Karamveer Singh alongside brother of Lawrence Bishnoi before Singh fled to Canada

 

 

 

 

 

 

 

ਬਿਸ਼ਨੋਈ ਗੈਂਗ ਦੇ ਕਥਿਤ ਸਰਗਣੇ ਕਰਮਵੀਰ ਦੀ ਜ਼ਮਾਨਤ ਰੋਕਣ ਲਈ ਕੈਨੇਡਾ ਸਰਕਾਰ ਪੱਬਾਂ ਭਾਰ
******************
ਕੈਨੇਡਾ ਦੇ ਪਬਲਿਕ ਸੇਫਟੀ ਮੰਤਰੀ ਦੇ ਵਕੀਲ ਸ਼ੁੱਕਰਵਾਰ ਨੂੰ ਫੈਡਰਲ ਕੋਰਟ ਵਿੱਚ ਇਹ ਦਲੀਲ ਪੇਸ਼ ਕਰਨਗੇ ਕਿ ਬਿਸ਼ਨੋਈ ਗੈਂਗ ਦੇ ਕਥਿਤ ਸਰਗਣੇ ਕਰਮਵੀਰ ਸਿੰਘ ਨੂੰ ਹਿਰਾਸਤ ਵਿੱਚ ਹੀ ਰੱਖਿਆ ਜਾਵੇ, ਜਦੋਂ ਤੱਕ ਉਹ ਕੈਨੇਡਾ ਸਰਕਾਰ ਵੱਲੋਂ ਉਸ ਨੂੰ ਦੇਸ਼ ਨਿਕਾਲਾ (ਡਿਪੋਰਟ) ਦੇਣ ਦੀ ਕਾਰਵਾਈ ਨੂੰ ਅਦਾਲਤ ਵਿੱਚ ਚੁਣੌਤੀ ਦੇ ਰਿਹਾ ਹੈ।

 

 

 

 

 

 

 

 

 

 

 

 

 

 

 

***************************
ਬਿਸ਼ਨੋਈ ਗੈਂਗ ਨਾਲ ਸਬੰਧਾਂ ਬਾਰੇ:
***************************
CBC News ਵੱਲੋਂ ਪ੍ਰਾਪਤ ਕੀਤੇ ਗਏ ਅਦਾਲਤੀ ਦਸਤਾਵੇਜ਼ਾਂ ਮੁਤਾਬਕ, ਐਫਬੀਆਈ (FBI) ਦੀਆਂ ਰਿਪੋਰਟਾਂ ਵਿੱਚ ਦਾਅਵਾ ਕੀਤਾ ਗਿਆ ਹੈ ਕਿ ਬਿਸ਼ਨੋਈ ਗੈਂਗ ਦੇ ਮੁਖੀ ਲਾਰੈਂਸ ਬਿਸ਼ਨੋਈ ਨੇ ਖੁਦ ਕਰਮਵੀਰ ਸਿੰਘ ਨੂੰ ਕੈਲੀਫੋਰਨੀਆ ਵਿੱਚ ਆਪਣੇ ਭਰਾ ਅਨਮੋਲ ਬਿਸ਼ਨੋਈ ਦੀ ਦੇਖਭਾਲ ਦੀ ਜ਼ਿੰਮੇਵਾਰੀ ਸੌਂਪੀ ਸੀ। ਇਹ ਉਸ ਸਮੇਂ ਦੀ ਗੱਲ ਹੈ ਜਦੋਂ ਕਰਮਵੀਰ ਨੂੰ ਅਮਰੀਕਾ ਵਿੱਚ ਇਮੀਗ੍ਰੇਸ਼ਨ ਦਰਜਾ ਨਹੀਂ ਮਿਲਿਆ ਅਤੇ ਉਹ 2025 ਵਿੱਚ ਕੈਨੇਡਾ ਆ ਗਿਆ।
ਫੈਡਰਲ ਕੋਰਟ ਵਿੱਚ ਦਾਖ਼ਲ ਤਸਵੀਰਾਂ ਵਿੱਚ ਕਰਮਵੀਰ ਸਿੰਘ ਨੂੰ 2024 ਦੌਰਾਨ ਸੈਨ ਫਰਾਂਸਿਸਕੋ ਦੇ ਉੱਤਰ-ਪੂਰਬ ਵਿੱਚ ਸਥਿਤ ਇੱਕ ਘਰ ਵਿੱਚ ਅਨਮੋਲ ਬਿਸ਼ਨੋਈ ਅਤੇ ਗੈਂਗ ਦੇ ਇੱਕ ਹੋਰ ਸੀਨੀਅਰ ਮੈਂਬਰ ਲਖਵਿੰਦਰ ਕੁਮਾਰ “ਲੱਖਾ” ਨਾਲ ਦਿਖਾਇਆ ਗਿਆ ਹੈ।

 

 

 

 

 

 

 

 

 

 

 

 

 

 

 

ਦਸਤਾਵੇਜ਼ਾਂ ਅਨੁਸਾਰ, ਕਰਮਵੀਰ ਸਿੰਘ 2012 ਦੇ ਇੱਕ ਕਤਲ ਦੇ ਮਾਮਲੇ ਵਿੱਚ ਜ਼ਮਾਨਤ ‘ਤੇ ਰਿਹਾ ਸੀ ਪਰ 2019 ਵਿੱਚ ਭਾਰਤ ਤੋਂ ਫਰਾਰ ਹੋ ਗਿਆ ਸੀ।
ਅਨਮੋਲ ਬਿਸ਼ਨੋਈ ਅਤੇ ਲਖਵਿੰਦਰ ਕੁਮਾਰ ਦੋਵਾਂ ਨੂੰ ਬਾਅਦ ਵਿੱਚ ਭਾਰਤ ਡਿਪੋਰਟ ਕਰ ਦਿੱਤਾ ਗਿਆ, ਜਿੱਥੇ ਉਹ ਜਬਰਨ ਵਸੂਲੀ (ਐਕਸਟੋਰਸ਼ਨ), ਗੋਲੀਬਾਰੀ ਅਤੇ ਨਿਸ਼ਾਨਾ ਬਣਾ ਕੇ ਕੀਤੀਆਂ ਹੱਤਿਆਵਾਂ ਸਮੇਤ ਕਈ ਅਪਰਾਧਿਕ ਮਾਮਲਿਆਂ ਦਾ ਸਾਹਮਣਾ ਕਰ ਰਹੇ ਹਨ। ਇੱਥੇ ਇਹ ਜਿਕਰਯੋਗ ਹੈ ਕਿ ਭਾਰਤੀ ਗ੍ਰਹਿ ਵਿਭਾਗ ਨੇ ਅਮਰੀਕਾ ਵਲੋਂ ਭਾਰਤ ਭੇਜੇ ਲਾਰੈਨਸ ਦੇ ਭਰਾ ਅਨਮੋਲ ਬਿਸ਼ਨੋਈ ਦੀ ਪੁੱਛਗਿੱਛ ਕਰਨ ‘ਤੇ ਰੋਕ ਲਾਈ ਹੋਈ ਹੈ, ਜਦਕਿ ਉਹ ਬਾਬਾ ਸਿਦੀਕੀ ਮਾਮਲੇ ‘ਚ ਮਹਾਰਾਸ਼ਟਰ ਪੁਲਿਸ ਨੂੰ ਅਤੇ ਸਿੱਧੂ ਮੂਸੇਵਾਲਾ ਮਾਮਲੇ ‘ਚ ਪੰਜਾਬ ਪੁਲਿਸ ਨੂੰ ਪੁੱਛਗਿੱਛ ਲਈ ਲੋੜੀਂਦਾ ਹੈ।

 

 

 

 

 

 

 

 

 

 

 

 

 

 

 

ਅਦਾਲਤੀ ਦਸਤਾਵੇਜ਼ਾਂ ਵਿੱਚ ਇਹ ਵੀ ਦਾਅਵਾ ਕੀਤਾ ਗਿਆ ਹੈ ਕਿ ਕਰਮਵੀਰ ਸਿੰਘ, ਜੋ ਅਪ੍ਰੈਲ ਤੋਂ ਕੈਨੇਡਾ ਦੀ ਇਮੀਗ੍ਰੇਸ਼ਨ ਹਿਰਾਸਤ ਵਿੱਚ ਹੈ, 2024 ਵਿੱਚ ਵਿਕਟੋਰੀਆ ਨੇੜੇ ਪੰਜਾਬੀ ਗਾਇਕ ਏ.ਪੀ. ਢਿੱਲੋਂ ਦੇ ਘਰ ‘ਤੇ ਹੋਈ ਗੋਲੀਬਾਰੀ ਅਤੇ ਅੱਗਜ਼ਨੀ ਦੀ ਘਟਨਾ ਦਾ ਹੁਕਮ ਦੇਣ ਦੇ ਮਾਮਲੇ ਵਿੱਚ ਵੀ ਸ਼ਾਮਲ ਰਿਹਾ ਹੈ।
ਸਰਕਾਰ ਨੇ ਪਿਛਲੇ ਹਫ਼ਤੇ ਦਾਇਰ ਕੀਤੀ ਗਈ ਆਪਣੀ ਐਮਰਜੈਂਸੀ ਅਰਜ਼ੀ ਵਿੱਚ ਕਿਹਾ:
“ਉਸ ਦੇ ਪਿਛਲੇ ਅਪਰਾਧਿਕ ਇਤਿਹਾਸ ਅਤੇ ਬਿਸ਼ਨੋਈ ਗਰੁੱਪ ਨਾਲ ਦਰਜ ਲਿੰਕਾਂ ਨੂੰ ਦੇਖਦੇ ਹੋਏ, ਜਿਸ ਨੂੰ ਇੱਕ ਅੱਤਵਾਦੀ ਇਕਾਈ (Designated Terrorist Entity) ਘੋਸ਼ਿਤ ਕੀਤਾ ਗਿਆ ਹੈ, ਕਰਮਵੀਰ ਸਿੰਘ ਤੋਂ ਜਨਤਾ ਨੂੰ ਹੋਣ ਵਾਲੇ ਖ਼ਤਰੇ ਨੂੰ ਸਖ਼ਤ ਸ਼ਰਤਾਂ ਰਾਹੀਂ ਵੀ ਪੂਰੀ ਤਰ੍ਹਾਂ ਘਟਾਇਆ ਨਹੀਂ ਜਾ ਸਕਦਾ। ਜੇਕਰ ਮੌਜੂਦਾ ਸ਼ਰਤਾਂ ਅਧੀਨ ਉਸ ਨੂੰ ਰਿਹਾਅ ਕੀਤਾ ਗਿਆ ਤਾਂ ਕੈਨੇਡਾ ਦੀ ਜਨਤਾ ਲਈ ਖ਼ਤਰਾ ਪੈਦਾ ਹੋਵੇਗਾ।”

 

 

 

 

 

 

 

 

 

 

 

 

 

 

 

 

 

 

 

 

 

 

 

 

 

************************************
ਜ਼ਮਾਨਤ ਦਾ ਵਿਰੋਧ ਤੇ ਪਰਿਵਾਰਕ ਪਿਛੋਕੜ:
************************************
ਪਬਲਿਕ ਸੇਫਟੀ ਮੰਤਰੀ ਦੇ ਵਕੀਲ ਇਮੀਗ੍ਰੇਸ਼ਨ ਐਂਡ ਰਿਫਿਊਜੀ ਬੋਰਡ (IRB) ਦੇ 7 ਜੁਲਾਈ 2026 ਵਾਲੇ ਉਸ ਹੁਕਮ ਨੂੰ ਰੱਦ ਕਰਵਾਉਣਾ ਚਾਹੁੰਦੇ ਹਨ, ਜਿਸ ਤਹਿਤ ਕਰਮਵੀਰ ਸਿੰਘ ਨੂੰ ਇਲੈਕਟ੍ਰਾਨਿਕ ਨਿਗਰਾਨੀ ਅਤੇ ਵਰਚੁਅਲ ਹਾਊਸ ਅਰੇਸਟ ਦੀਆਂ ਸ਼ਰਤਾਂ ‘ਤੇ ਰਿਹਾਅ ਕੀਤਾ ਜਾਣਾ ਸੀ।
ਉਸ ਦੀਆਂ ਦੋ ਭੈਣਾਂ ਨੇ ਕੁੱਲ 110,000 ਡਾਲਰ ਦੇ ਜ਼ਮਾਨਤੀ ਬਾਂਡ ਜਮ੍ਹਾਂ ਕਰਵਾਏ ਸਨ।
ਸਰਕਾਰ ਵੱਲੋਂ “ਤੁਰੰਤ” ਅਰਜ਼ੀ ਦਾਇਰ ਕੀਤੇ ਜਾਣ ਤੋਂ ਬਾਅਦ ਇੱਕ ਫੈਡਰਲ ਜੱਜ ਨੇ ਉਸ ਰਿਹਾਈ ਦੇ ਹੁਕਮ ‘ਤੇ ਅਸਥਾਈ ਰੋਕ ਲਗਾ ਦਿੱਤੀ।
ਸਭ ਤੋਂ ਤਾਜ਼ਾ ਅਦਾਲਤੀ ਦਸਤਾਵੇਜ਼ਾਂ ਵਿੱਚ ਓਟਾਵਾ ਨੇ ਕਰਮਵੀਰ ਸਿੰਘ ਦੇ ਬਿਸ਼ਨੋਈ ਗੈਂਗ ਦੇ ਮੈਂਬਰਾਂ ਨਾਲ ਹਾਲੀਆ ਅਤੇ ਮਹੱਤਵਪੂਰਨ ਸੰਬੰਧਾਂ ਦਾ ਹਵਾਲਾ ਦਿੱਤਾ ਹੈ।
ਪਬਲਿਕ ਸੇਫਟੀ ਮੰਤਰੀ ਦਾ ਦਾਅਵਾ ਹੈ ਕਿ ਕਰਮਵੀਰ ਸਿੰਘ ਦੀ ਇੱਕ ਭੈਣ ਦੇ ਪਤੀ ਵਲੋਂ ਚਲਾਏ ਜਾਂਦੇ ਗਹਿਣਿਆਂ ਦੇ ਕਾਰੋਬਾਰ ਲਈ ਪੈਸਾ ਕਰਮਵੀਰ ਨੇ ਮੁਹੱਈਆ ਕਰਵਾਇਆ ਸੀ।
ਸਰਕਾਰ ਨੇ ਇਹ ਵੀ ਕਿਹਾ ਕਿ ਇਸ ਜੋੜੇ (ਭੈਣ-ਜੀਜਾ) ਨੇ ਲਗਭਗ 240,000 ਡਾਲਰ ਦੇ ਇਲੈਕਟ੍ਰਾਨਿਕ ਮਨੀ ਟਰਾਂਸਫਰਾਂ ਬਾਰੇ ਜਾਂਚਕਾਰਤਾਵਾਂ ਨੂੰ ਸਹੀ ਜਾਣਕਾਰੀ ਨਹੀਂ ਦਿੱਤੀ।
ਦਸਤਾਵੇਜ਼ਾਂ ਵਿੱਚ ਇਹ ਵੀ ਕਿਹਾ ਗਿਆ ਹੈ ਕਿ ਕਰਮਵੀਰ ਦੀ ਦੂਜੀ ਭੈਣ ਦੇ ਇਮੀਗ੍ਰੇਸ਼ਨ ਅਤੇ ਯਾਤਰਾ ਦੇ ਰਿਕਾਰਡ ਉਸ ਦੀ ਆਮਦਨ ਨਾਲ ਮੇਲ ਨਹੀਂ ਖਾਂਦੇ। ਇਸ ਤੋਂ ਇਲਾਵਾ, ਉਸ ਦੇ ਬੈਂਕ ਖਾਤਿਆਂ ਵਿੱਚ ਕਈ ਜਮ੍ਹਾਂ ਰਕਮਾਂ ਬਾਰੇ ਉਸ ਕੋਲ ਕੋਈ ਵਾਜਬ ਜਵਾਬ ਨਹੀਂ ਮਿਲਿਆ।

 

 

 

 

 

 

 

 

 

 

 

 

 

 

 

 

 

 

 

 

 

 

 

 

 

 

********************************
ਅਮਰੀਕਾ ਤੇ ਕੈਨੇਡਾ ‘ਚ ਦਾਖਲੇ ਬਾਰੇ:
********************************
ਦਸਤਾਵੇਜ਼ਾਂ ਮੁਤਾਬਕ, ਕਰਮਵੀਰ ਸਿੰਘ ਨੇ ਪਹਿਲਾਂ ਮੈਕਸੀਕੋ ਦਾ ਵੀਜ਼ਾ ਹਾਸਲ ਕੀਤਾ ਅਤੇ ਫਿਰ ਗੈਰ-ਕਾਨੂੰਨੀ ਤਰੀਕੇ ਨਾਲ ਅਮਰੀਕਾ ਵਿੱਚ ਦਾਖ਼ਲ ਹੋਇਆ।
ਉਸ ਨੇ ਅਮਰੀਕਾ ਵਿੱਚ ਸ਼ਰਨਾਰਥੀ (Refugee) ਵਜੋਂ ਰਹਿਣ ਦੀ ਅਰਜ਼ੀ ਦਿੱਤੀ, ਜੋ ਰੱਦ ਹੋ ਗਈ ਅਤੇ ਉਸ ਖ਼ਿਲਾਫ਼ ਦੇਸ਼ ਨਿਕਾਲੇ ਦਾ ਹੁਕਮ ਜਾਰੀ ਹੋ ਗਿਆ।
ਇਸ ਤੋਂ ਬਾਅਦ ਉਹ ਜਨਵਰੀ 2025 ਵਿੱਚ ਕੈਨੇਡਾ ਦਾਖ਼ਲ ਹੋ ਗਿਆ, ਜਿੱਥੇ ਕਿ ਆਰਸੀਐਮਪੀ ਨੇ ਉਸ ਨੂੰ ਗ੍ਰਿਫ਼ਤਾਰ ਕਰ ਲਿਆ।
ਉਸ ਨੇ ਕੈਨੇਡਾ ਵਿੱਚ ਵੀ ਸ਼ਰਨਾਰਥੀ ਹੋਣ ਦਾ ਦਾਅਵਾ ਕੀਤਾ, ਪਰ ਉਹ ਵੀ ਅਯੋਗ ਕਰਾਰ ਦਿੱਤਾ ਗਿਆ ਅਤੇ ਉਸ ਦੇ ਖ਼ਿਲਾਫ਼ ਇੱਕ ਹੋਰ ਡਿਪੋਰਟੇਸ਼ਨ ਆਰਡਰ ਜਾਰੀ ਹੋ ਗਿਆ।
ਇਸ ਵੇਲੇ ਕਰਮਵੀਰ ਸਿੰਘ ਨਾਲ ਸੰਬੰਧਿਤ ਕੈਨੇਡਾ ਵਿੱਚ ਕਈ ਇਮੀਗ੍ਰੇਸ਼ਨ ਕਾਰਵਾਈਆਂ ਚੱਲ ਰਹੀਆਂ ਹਨ, ਜਿਨ੍ਹਾਂ ਵਿੱਚ ਉਸ ਦੀ ਪਤਨੀ ਰਾਹੀਂ ਪੱਕੀ ਰਿਹਾਇਸ਼ (Permanent Residency) ਲਈ ਅਰਜ਼ੀ ਵੀ ਸ਼ਾਮਲ ਹੈ।

 

 

 

 

 

 

 

 

 

 

 

 

 

 

 

 

 

 

 

 

 

 

 

 

 

 

*******************************
ਐਫਬੀਆਈ ਦੀ ਨਿਗਰਾਨੀ ਦੇ ਨਤੀਜੇ
*******************************
ਅਦਾਲਤੀ ਦਸਤਾਵੇਜ਼ਾਂ ਵਿੱਚ ਐਫਬੀਆਈ ਵੱਲੋਂ ਮਾਰਚ 2024 ਦੌਰਾਨ ਤਿੰਨ ਹਫ਼ਤਿਆਂ ਦੀ ਨਿਗਰਾਨੀ ਦੀਆਂ ਰਿਪੋਰਟਾਂ ਅਤੇ ਤਸਵੀਰਾਂ ਵੀ ਸ਼ਾਮਲ ਹਨ।
ਇਹ ਨਿਗਰਾਨੀ ਕੈਲੀਫੋਰਨੀਆ ਦੇ ਮਾਰਟੀਨੇਜ਼ ਸ਼ਹਿਰ ਵਿੱਚ ਸੈਨ ਫਰਾਂਸਿਸਕੋ ਤੋਂ ਲਗਭਗ 60 ਕਿਲੋਮੀਟਰ ਉੱਤਰ-ਪੂਰਬ ਸਥਿਤ ਉਸ ਘਰ ਦੇ ਬਾਹਰ ਲਗਾਏ ਗਏ ਐਫਬੀਆਈ ਦੇ ਪੋਲ ਕੈਮਰੇ ਰਾਹੀਂ ਕੀਤੀ ਗਈ ਸੀ, ਜਿੱਥੇ ਕਰਮਵੀਰ ਸਿੰਘ ਅਤੇ ਅਨਮੋਲ ਬਿਸ਼ਨੋਈ ਇਕੱਠੇ ਰਹਿੰਦੇ ਸਨ।
ਤਸਵੀਰਾਂ ਵਿੱਚ ਅਨਮੋਲ ਬਿਸ਼ਨੋਈ ਨੂੰ ਘਰ ਵਿੱਚ ਆਉਂਦੇ-ਜਾਂਦੇ ਦੇਖਿਆ ਜਾ ਸਕਦਾ ਹੈ।
ਕਰਮਵੀਰ ਸਿੰਘ ਇੱਕ ਤਸਵੀਰ ਵਿੱਚ ਗੱਡੀਆਂ ਧੋਂਦਾ, ਇੱਕ ਔਰਤ ਨੂੰ ਚੁੰਮਦਾ ਅਤੇ ਇੱਕ ਹੋਰ ਤਸਵੀਰ ਵਿੱਚ ਅਨਮੋਲ ਬਿਸ਼ਨੋਈ ਨਾਲ ਗੱਡੀ ਵੱਲ ਜਾਂਦਾ ਦਿਖਾਈ ਦਿੰਦਾ ਹੈ।
ਇਸ ਨਿਗਰਾਨੀ ਵਿੱਚ ਲਖਵਿੰਦਰ ਕੁਮਾਰ “ਲੱਖਾ” ਅਤੇ ਅਨਮੋਲ ਬਿਸ਼ਨੋਈ ਨੂੰ ਵੀ ਇਕੱਠੇ ਦੇਖਿਆ ਗਿਆ।

 

 

 

 

 

 

 

 

 

 

 

 

 

 

 

 

 

 

 

 

 

 

 

 

 

 

 

***************************************
ਵਿਆਹ ਵਿੱਚ ਅਨਮੋਲ ਬਿਸ਼ਨੋਈ ਦੀ ਸ਼ਮੂਲੀਅਤ
***************************************
ਸਤੰਬਰ 2024 ਵਿੱਚ ਐਫਬੀਆਈ ਵੱਲੋਂ ਆਰਸੀਐਮਪੀ ਨੂੰ ਭੇਜੀ ਗਈ ਇੱਕ ਹੋਰ ਰਿਪੋਰਟ ਵਿੱਚ ਕਿਹਾ ਗਿਆ ਹੈ ਕਿ ਕਰਮਵੀਰ ਸਿੰਘ ਦਾ ਇੱਕ ਕੈਨੇਡੀਅਨ ਔਰਤ ਨਾਲ ਵਿਆਹ ਅਪ੍ਰੈਲ 2023 ਵਿੱਚ ਬੇਕਰਜ਼ਫੀਲਡ, ਕੈਲੀਫੋਰਨੀਆ ਵਿੱਚ ਹੋਇਆ ਸੀ।
ਰਿਪੋਰਟ ਮੁਤਾਬਕ, ਇਸ ਵਿਆਹ ਵਿੱਚ ਅਨਮੋਲ ਬਿਸ਼ਨੋਈ ਵੀ ਮਹਿਮਾਨ ਵਜੋਂ ਮੌਜੂਦ ਸੀ।
ਐਫਬੀਆਈ ਦਾ ਇਹ ਵੀ ਦਾਅਵਾ ਹੈ ਕਿ ਕਰਮਵੀਰ ਨੇ ਆਪਣੇ ਜੀਜੇ ਦੇ ਬਰੈਂਪਟਨ ਸਥਿਤ ਗਹਿਣਿਆਂ ਦੇ ਕਾਰੋਬਾਰ ਲਈ ਪੈਸਾ ਮੁਹੱਈਆ ਕਰਵਾਇਆ ਸੀ, ਜਦਕਿ ਅਮਰੀਕਾ ਵਿੱਚ ਰਹਿੰਦੇ ਹੋਏ ਉਹ ਖੁਦ ਬੇਰੁਜ਼ਗਾਰ ਸੀ।
ਰਿਪੋਰਟ ਵਿੱਚ ਕਿਹਾ ਗਿਆ ਹੈ ਕਿ ਕਰਮਵੀਰ ਦਾ ਇੱਕ ਚਚੇਰਾ ਭਰਾ ਕੈਨੇਡਾ ਵਿੱਚ ਉਸ ਦਾ ਸਿੱਧਾ ਸੰਪਰਕ (Direct Contact) ਹੈ ਅਤੇ ਉਹ ਪੰਜਾਬੀ ਗਾਇਕਾਂ ਨਾਲ ਸੰਬੰਧਿਤ ਜਬਰਨ ਵਸੂਲੀ ਦੇ ਸਾਰੇ ਮਾਮਲੇ ਸੰਭਾਲਦਾ ਹੈ।
ਇਸੇ ਕਰਕੇ ਐਫਬੀਆਈ ਦਾ ਦਾਅਵਾ ਹੈ ਕਿ ਏ.ਪੀ. ਢਿੱਲੋਂ ਦੇ ਵਿਕਟੋਰੀਆ ਸਥਿਤ ਘਰ ‘ਤੇ ਗੋਲੀਬਾਰੀ ਕਰਵਾਉਣ ਦਾ ਹੁਕਮ ਕਰਮਵੀਰ ਸਿੰਘ ਨੇ ਦਿੱਤਾ ਸੀ।
ਨੋਟ: ਉਪਰੋਕਤ ਸਾਰੇ ਦੋਸ਼ ਅਦਾਲਤੀ ਦਸਤਾਵੇਜ਼ਾਂ ਅਤੇ ਜਾਂਚ ਏਜੰਸੀਆਂ ਦੇ ਦਾਅਵਿਆਂ ‘ਤੇ ਆਧਾਰਿਤ ਹਨ। ਇਨ੍ਹਾਂ ਦੋਸ਼ਾਂ ਬਾਰੇ ਅਜੇ ਅਦਾਲਤ ਵੱਲੋਂ ਕੋਈ ਅੰਤਿਮ ਫ਼ੈਸਲਾ ਨਹੀਂ ਆਇਆ।
-ਕੈਨੇਡਾ ਦੇ ਕੌਮੀ ਮੀਡੀਆ ਅਦਾਰੇ “ਸੀਬੀਸੀ ਨਿਊਜ਼” ਵਿੱਚ ਛਪੀ ਖੋਜੀ ਪੱਤਰਕਾਰ ਜੇਸਨ ਪ੍ਰੌਕਟਰ ਦੀ ਵਿਸ਼ੇਸ਼ ਖਬਰ
-ਪੇਸ਼ਕਰਤਾ: ਗੁਰਪ੍ਰੀਤ ਸਿੰਘ ਸਹੋਤਾ । ਸਰੀ । ਚੜ੍ਹਦੀ ਕਲਾ

-ਬਿਸ਼ਨੋਈ ਗੈਂਗ ਦੇ ਇੱਕ ਹੋਰ ਕਥਿਤ ਸਰਗਣੇ ਦੀ ਕਹਾਣੀ ਹੋਈ ਜਨਤਕ
-ਡੈਲਟਾ ਵਿੱਚ ਅਸਥੀਆਂ ਤਾਰਨ ਲਈ ਜਗ੍ਹਾ ਦਾ ਉਦਘਾਟਨ
-ਸਰੀ ਦੀ ਕੌਂਸਲ ਲਈ ਸਿਰਦਰਦੀ ਬਣ ਗਿਆ ਵਿਵਾਦਤ ਜ਼ਮੀਨ ਦਾ ਸੌਦਾ
-ਐਡਮਿੰਟਨ ‘ਚ ਅੱਗ ਕਾਰਨ ਆਲੀਵਾਲ ਦੇ ਬਜ਼ੁਰਗ ਪੰਜਾਬੀ ਜੋੜੇ ਦੀ ਮੌਤ
-ਅਮਰੀਕਾ ‘ਚ ਗਰੀਨ ਕਾਰਡ ਨਹੀਂ ਲੈ ਸਕਣਗੇ ਕਈ ਪਰਵਾਸੀ
-ਇਰਾਨ ਅਤੇ ਅਮਰੀਕਾ ਮੁੜ ਜੰਗ ਦੇ ਮਾਹੌਲ ਵੱਲ ਪਰਤੇ