Breaking News

UK ਤਰਨਤਾਰਨ ਤੋਂ ਮੰਦਭਾਗੀ ਖ਼ਬਰ! ਕਰਜ਼ਾ ਚੁੱਕ ਲੰਡਨ ਭੇਜੀ ਕੁੜੀ ਦਾ ਗੋਰੇ ਨੇ ਚਾਕੂ ਮਾਰ-ਮਾਰ ਕਰ ”ਤਾ ਕਤਲ

UK

ਤਰਨਤਾਰਨ ਤੋਂ ਮੰਦਭਾਗੀ ਖ਼ਬਰ! ਕਰਜ਼ਾ ਚੁੱਕ ਲੰਡਨ ਭੇਜੀ ਕੁੜੀ ਦਾ ਗੋਰੇ ਨੇ ਚਾਕੂ ਮਾਰ-ਮਾਰ ਕਰ ”ਤਾ ਕਤਲ

ਜ਼ਮੀਨ ਵੇਚ ਕੇ ਵਿਦੇਸ਼ ਭੇਜੀ ਗਈ ਮਾਪਿਆਂ ਦੀ ਲਾਡਲੀ ਧੀ ਦਾ ਲੰਡਨ ’ਚ ਗੋਰੇ ਵੱਲੋਂ ਚਾਕੂਆਂ ਮਾਰ ਕੇ ਹੱਤਿਆ ਕਰਨ ਦਾ ਦੁੱਖਦਾਈ ਸਮਾਚਾਰ ਪ੍ਰਾਪਤ ਹੋਇਆ ਹੈ। ਇਸ ਘਟਨਾ ਤੋਂ ਬਾਅਦ ਪਰਿਵਾਰਕ ਮੈਂਬਰਾਂ ਦਾ ਜਿੱਥੇ ਰੋ-ਰੋ ਕੇ ਬੁਰਾ ਹਾਲ ਹੋ ਚੁੱਕਾ ਹੈ, ਉਥੇ ਹੀ ਉਨ੍ਹਾਂ ਵੱਲੋਂ ਬੇਟੀ ਦੀ ਮ੍ਰਿਤਕ ਦੇਹ ਨੂੰ ਜਲਦ ਤੋਂ ਜਲਦ ਭਾਰਤ ਮੰਗਵਾਉਣ ਦੀ ਸਰਕਾਰ ਪਾਸੋਂ ਮੰਗ ਕੀਤੀ ਜਾ ਰਹੀ ਹੈ।

 

 

 

 

 

 

 

ਜਾਣਕਾਰੀ ਦਿੰਦੇ ਹੋਏ ਜ਼ਿਲ੍ਹੇ ਦੇ ਪਿੰਡ ਪਿੱਦੀ ਦੇ ਨਿਵਾਸੀ ਕਿਸਾਨ ਸੁਖਦੇਵ ਸਿੰਘ ਅਤੇ ਉਸ ਦੀ ਪਤਨੀ ਬਲਜੀਤ ਕੌਰ ਨੇ ਰੋਂਦੇ ਹੋਏ ਦੱਸਿਆ ਕਿ ਕਰੀਬ ਦੋ ਸਾਲ ਪਹਿਲਾਂ ਉਨ੍ਹਾਂ ਵੱਲੋਂ ਆਪਣੀ ਅੱਧਾ ਕਿੱਲਾ ਜ਼ਮੀਨ ਵੇਚ ਅਤੇ 25 ਲੱਖ ਰੁਪਏ ਦਾ ਕਰਜ਼ਾ ਲੈ ਬੇਟੀ ਕਿਰਨਦੀਪ ਕੌਰ (24) ਨੂੰ ਘਰ ਦੇ ਹਾਲਾਤ ਵਿਚ ਸੁਧਾਰ ਲਿਆਉਣ ਦੇ ਮੱਕਸਦ ਨਾਲ ਲੰਡਨ ਭੇਜਿਆ ਸੀ। ਉਸ ਨੇ ਲੰਡਨ ਵਿਚ ਮਿਹਨਤ ਕਰਦੇ ਹੋਏ ਆਪਣੀ ਐੱਮ.ਐੱਸ.ਸੀ. ਦੀ ਪੜ੍ਹਾਈ ਮੁਕੰਮਲ ਕੀਤੀ ਅਤੇ ਵਰਕ ਪਰਮਿਟ ਹਾਸਲ ਕਰ ਲਿਆ। ਅੱਜ-ਕੱਲ ਉਹ ਇਕ ਗਰੋਸਰੀ ਸਟੋਰ ਵਿਚ ਕੰਮ ਕਰ ਰਹੀ ਸੀ। ਬੀਤੇ ਐਤਵਾਰ ਸਵੇਰੇ ਜਦੋਂ ਕਿਰਨਦੀਪ ਕੌਰ ਆਪਣੇ ਘਰ ’ਚ ਮੌਜੂਦ ਸੀ ਤਾਂ ਇਕ ਗੋਰਾ ਉਸ ਦੇ ਗਰ ਵਿਚ ਦਾਖ਼ਲ ਹੋ ਗਿਆ।

 

 

ਘਰ ਅੰਦਰ ਦਾਖਲ ਹੁੰਦੇ ਸਾਰ ਹੀ ਗੋਰੇ ਨੇ ਚਾਕੂਆਂ ਨਾਲ ਉਸ ਉਪਰ ਹਮਲਾ ਕਰ ਦਿੱਤਾ, ਜਿਸ ਦੇ ਚੱਲਦਿਆਂ ਉਸ ਨੂੰ ਜਦੋਂ ਗੰਭੀਰ ਹਾਲਤ ’ਚ ਐਂਬੂਲੈਂਸ ਰਾਹੀਂ ਹਸਪਤਾਲ ਲਿਜਾਇਆ ਜਾ ਰਿਹਾ ਸੀ ਤਾਂ ਉਸ ਦੀ ਮੌਤ ਹੋ ਗਈ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਮਾਤਾ-ਪਿਤਾ ਤੋਂ ਇਲਾਵਾ ਭਰਾ ਲਵਪ੍ਰੀਤ ਸਿੰਘ, ਜਗਜੀਵਨ ਸਿੰਘ ਅਤੇ ਛੋਟੀ ਭੈਣ ਨੇ ਰੋਂਦੇ ਹੋਏ ਦੱਸਿਆ ਕਿ ਕਿਰਨਦੀਪ ਕੌਰ ਵੱਲੋਂ ਬੜੀ ਮਿਹਨਤ ਕਰਦੇ ਹੋਏ ਵਿਦੇਸ਼ ਪੜ੍ਹਾਈ ਕਰਨ ਉਪਰੰਤ ਸੈਟ ਹੋਣ ਵਾਲੀ ਸੀ ਪਰ ਨਕਸਲਵਾਦ ਨੂੰ ਲੈ ਕੇ ਗੋਰੇ ਵੱਲੋਂ ਕਿਰਨਦੀਪ ਕੌਰ ਦਾ ਕਤਲ ਕਰ ਦਿੱਤਾ ਗਿਆ।

 

 

 

 

 

 

 

 

 

 

 

 

 

 

 

ਇਸ ਦੌਰਾਨ ਪੀੜਤ ਪਰਿਵਾਰ ਨੇ ਉਥੋਂ ਦੀ ਸਰਕਾਰ ਪਾਸੋਂ ਪੁਰਜ਼ੋਰ ਮੰਗ ਕੀਤੀ ਹੈ ਕਿ ਕਿਰਨਦੀਪ ਕੌਰ ਦੀ ਹੱਤਿਆ ਪਿੱਛੇ ਕੀ ਕਾਰਨ ਸਨ, ਉਸਦੀ ਕੀ ਕਾਰਵਾਈ ਕੀਤੀ ਗਈ, ਵਿਸਥਾਰ ਨਾਲ ਦੱਸਿਆ ਜਾਵੇ। ਇਸ ਦੇ ਨਾਲ ਹੀ ਪਰਿਵਾਰ ਵੱਲੋਂ ਸਰਕਾਰ ਪਾਸੋਂ ਕਿਰਨਦੀਪ ਕੌਰ ਦੀ ਮ੍ਰਿਤਕ ਦੇਹ ਨੂੰ ਜਲਦ ਤੋਂ ਜਲਦ ਭਾਰਤ ਲਿਆਉਣ ਦੀ ਮੰਗ ਕੀਤੀ ਜਾ ਰਹੀ ਹੈ। ਇਸ ਦੁੱਖਦਾਈ ਖਬਰ ਮਿਲਣ ਤੋਂ ਬਾਅਦ ਪਿੰਡ ਵਿਚ ਸੋਗ ਦੀ ਲਹਿਰ ਦੌੜ ਪਈ।