Breaking News

Canada – ਲਾਰੈਂਸ ਗੈਂਗ ਦਾ ਕੈਨੇਡਾ ਪੁਲਿਸ ਨੂੰ ਚਿੱਠੀ ਰਾਹੀ ਚੈਂਲੇਂਜ

Canada – ਲਾਰੈਂਸ ਗੈਂਗ ਦਾ ਕੈਨੇਡਾ ਪੁਲਿਸ ਨੂੰ ਚਿੱਠੀ ਰਾਹੀ ਚੈਂਲੇਂਜ

ਬੀ.ਸੀ. ਦੇ ਇੱਕ ਪੁਲਿਸ ਅਫਸਰ ਨੇ ਇੱਕ ਫੜੇ ਹੋਏ ਭਾਰਤੀ ਵਿਅਕਤੀ ਨੂੰ ਡਿਪੋਰਟ ਕਰਨ ਵਾਸਤੇ ਚੱਲਦੀ ਕਾਰਵਾਈ ਦੌਰਾਨ ਕੱਲ੍ਹ ਗਵਾਹੀ ਦਿੰਦਿਆਂ ਦੱਸਿਆ ਕਿ ਭਾਰਤ ਅਧਾਰਤ ਲਾਰੈਂਸ ਬਿਸ਼ਨੋਈ ਗੈਂਗ ਨੇ ਅਗਸਤ 2025 ਵਿੱਚ ਐਬਟਸਫੋਰਡ ਦੇ ਪੁਲਿਸ ਥਾਣੇ ਨੂੰ ਇੱਕ ਧਮਕੀ ਪੱਤਰ ਭੇਜਿਆ ਸੀ।

ਇਸ ਧਮਕੀ ਪੱਤਰ ਵਿੱਚ ਦਾਅਵਾ ਕੀਤਾ ਗਿਆ ਕਿ ਗੈਂਗ ਕੋਲ 1,000 ਤੋਂ ਵੱਧ ਅਜੇਹੇ ਮੈਂਬਰ ਹਨ, ਜੋ ਕੈਨੇਡਾ ‘ਚ ਗੋਲੀਆਂ ਚਲਾਉਣ ਵਰਗੀਆਂ ਵਾਰਦਾਤਾਂ ਨੂੰ ਅੰਜਾਮ ਦੇਣ ਲਈ ਤਿਆਰ ਹਨ।

ਬਹੁਤ ਸਾਰੇ ਕਾਰੋਬਾਰੀਆਂ ਨੂੰ ਵੀ ਧਮਕੀ ਪੱਤਰ ਆਏ ਸਨ ਤੇ ਮੋਟੇ ਪੈਸੇ ਮੰਗੇ ਗਏ ਸਨ।

-ਗੁਰਪ੍ਰੀਤ ਸਿੰਘ ਸਹੋਤਾ | ਸਰੀ |

ਕੇਨੈਡਾ ਦੇ ਵਿੱਚ ਇੱਕ ਅਦਾਲਤੀ ਸੁਣਵਾਈ ਦੌਰਾਨ ਲਾਰੈਂਸ ਬਿਸ਼ਨੋਈ ਗੈਂਗ ਦੀ ਚਿੱਠੀ ਬੰਬ ਬਣ ਕੇ ਡਿੱਗੀ?

ਕੈਨੇਡਾ ਦੇ ਐਬਟਸਫੋਰਡ (ਬੀ.ਸੀ.) ਪੁਲਿਸ ਸਟੇਸ਼ਨ ਨੂੰ ਲਾਰੈਂਸ ਬਿਸ਼ਨੋਈ ਗੈਂਗ ਵੱਲੋਂ 13 ਅਗਸਤ, 2025 ਨੂੰ ਇੱਕ ਚਿੱਠੀ ਭੇਜੀ ਗਈ ਸੀ, ਜਿਸ ਦਾ ਖ਼ੁਲਾਸਾ ਹਾਲ ਹੀ ਵਿੱਚ ਇੱਕ ਡਿਪੋਰਟੇਸ਼ਨ ਸੁਣਵਾਈ ਦੌਰਾਨ ਹੋਇਆ।

ਚਿੱਠੀ ਵਿੱਚ ਬਿਸ਼ਨੋਈ ਗੈਂਗ ਨੇ ਦਾਅਵਾ ਕੀਤਾ ਕਿ ਕੈਨੇਡਾ ਵਿੱਚ ਉਨ੍ਹਾਂ ਕੋਲ 1,000 ਦੇ ਕਰੀਬ ਅਜਿਹੇ ਬੰਦੇ (ਫੁੱਟ ਸੋਲਜਰਜ਼) ਹਨ, ਜੋ ਉਨ੍ਹਾਂ ਦੇ ਕਹਿਣ ‘ਤੇ ਗੋਲੀਬਾਰੀ ਕਰਨ ਲਈ ਤਿਆਰ ਹਨ।

​ਬਿਸ਼ਨੋਈ ਗੈਂਗ ਨੇ ਲਿਖਿਆ ਕਿ ਹਰ ਕਾਰੋਬਾਰ ਨੂੰ ਉਨ੍ਹਾਂ ਨੂੰ ‘ਟੈਕਸ’ (ਜਬਰਨ ਵਸੂਲੀ) ਦੇਣਾ ਪਵੇਗਾ, ਜਿਸ ਦਾ ਮੁੱਖ ਮਕਸਦ ਪੈਸਾ ਕਮਾਉਣਾ ਹੈ। ਇਸ ਖੁਲਾਸੇ ਤੋਂ ਬਾਅਦ ਕੇਨੈਡੀਅਨ ਭੈਭੀਤ ਹੋ ਗਏ ਹਨ। ਇਸ ਦਾ ਮਤਲਬ ਆਉਣ ਵਾਲੇ ਦਿਨਾਂ ਵਿੱਚ ਫਿਰੌਤੀਆ ਮੰਗਣ ਦੀਆਂ ਵਾਰਦਾਤਾਂ ਵਿੱਚ ਵਾਧਾ ਹੋਵੇਗਾ?

​ਪੁਲਿਸ ਦੀ ਵਿਸ਼ੇਸ਼ ਟਾਸਕ ਫੋਰਸ ਇਸ ਦੀ ਜਾਂਚ ਕਰ ਰਹੀ ਹੈ। ਦੱਸਣਯੋਗ ਹੈ ਕਿ ਕੈਨੇਡਾ ਸਰਕਾਰ ਨੇ ਪਿਛਲੇ ਸਾਲ ਸਤੰਬਰ ਵਿੱਚ ਇਸ ਗਰੋਹ ਨੂੰ ਅੱਤਵਾਦੀ ਸਮੂਹ ਐਲਾਨ ਦਿੱਤਾ ਸੀ। ਲਾਰੈਂਸ ਬਿਸ਼ਨੋਈ ਤੇ ਉਸ ਦਾ ਭਰਾ ਇਸ ਵੇਲੇ ਭਾਰਤ ਦੇ ਗੁਜਰਾਤ ਸੂਬੇ ਦੀ ਜੇਲ੍ਹ ਵਿੱਚ ਬੰਦ ਹੈ।