Breaking News

Sangrur ’ਚ ਵਾਪਰੀ ਵੱਡੀ ਘਟਨਾ; ਵਿਆਹ ਦਾ ਖਾਣਾ ਖਾਣ ਮਗਰੋਂ ਕਈ ਲੋਕਾਂ ਦੀ ਵਿਗੜੀ ਸਿਹਤ, ਜ਼ੇਰੇ ਇਲਾਜ

Sangrur ’ਚ ਵਾਪਰੀ ਵੱਡੀ ਘਟਨਾ; ਵਿਆਹ ਦਾ ਖਾਣਾ ਖਾਣ ਮਗਰੋਂ ਕਈ ਲੋਕਾਂ ਦੀ ਵਿਗੜੀ ਸਿਹਤ, ਜ਼ੇਰੇ ਇਲਾਜ

ਦੱਸ ਦਈਏ ਕਿ ਵਿਆਹ ਸਮਾਗਮ ’ਚ ਖਾਣਾ ਖਾਣ ਵਾਲੇ ਹਰ ਵਿਅਕਤੀ ਨੂੰ ਅਚਾਨਕ ਉਲਟੀਆਂ ਅਤੇ ਦਸਤ ਹੋਣ ਲੱਗ ਪਏ। ਕੁਝ ਨੂੰ ਬਾਅਦ ਵਿੱਚ ਸਰਕਾਰੀ ਹਸਪਤਾਲਾਂ ਵਿੱਚ ਦਾਖਲ ਕਰਵਾਇਆ ਗਿਆ, ਜਦਕਿ ਕੁਝ ਨੂੰ ਨਿੱਜੀ ਹਸਪਤਾਲਾਂ ਵਿੱਚ ਦਾਖਲ ਕਰਵਾਇਆ ਗਿਆ।

ਸੰਗਰੂਰ ਵਿੱਚ, ਇੱਕ ਵਿਆਹ ਸਮਾਰੋਹ ਵਿੱਚ ਖਾਣਾ ਖਾਣ ਤੋਂ ਬਾਅਦ 250 ਦੇ ਕਰੀਬ ਲੋਕਾਂ ਦੇ ਬੀਮਾਰ ਹੋ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ। ਮਿਲੀ ਜਾਣਕਾਰੀ ਮੁਤਾਬਿਕ ਖਾਣਾ ਖਾਣ ਤੋਂ ਬਾਅਦ ਲੋਕ ਕਾਫੀ ਬੀਮਾਰ ਹੋ ਗਏ। ਇਨ੍ਹਾਂ ’ਚ ਬੱਚੇ ਵੀ ਸ਼ਾਮਲ ਹਨ।

ਦੱਸ ਦਈਏ ਕਿ ਵਿਆਹ ਸਮਾਗਮ ’ਚ ਖਾਣਾ ਖਾਣ ਵਾਲੇ ਹਰ ਵਿਅਕਤੀ ਨੂੰ ਅਚਾਨਕ ਉਲਟੀਆਂ ਅਤੇ ਦਸਤ ਹੋਣ ਲੱਗ ਪਏ। ਕੁਝ ਨੂੰ ਬਾਅਦ ਵਿੱਚ ਸਰਕਾਰੀ ਹਸਪਤਾਲਾਂ ਵਿੱਚ ਦਾਖਲ ਕਰਵਾਇਆ ਗਿਆ, ਜਦਕਿ ਕੁਝ ਨੂੰ ਨਿੱਜੀ ਹਸਪਤਾਲਾਂ ਵਿੱਚ ਦਾਖਲ ਕਰਵਾਇਆ ਗਿਆ। ਇਸ ਤੋਂ ਇਲਾਵਾ, ਕੁਝ ਲੋਕਾਂ ਨੂੰ ਹਰਿਆਣਾ ਲਿਜਾਇਆ ਗਿਆ।