Jagtar Singh Johal acquitted – ਬ੍ਰਿਟਿਸ਼ ਨਾਗਰਿਕ ਜਗਤਾਰ ਸਿੰਘ ਜੱਗੀ ਜੌਹਲ ਨੂੰ ਹੋਰਨਾਂ ਸਮੇਤ ਕੀਤਾ ਬਰੀ
4 ਨਵੰਬਰ 2017 ਨੂੰ ਜੱਗੀ ਜੋਹਲ ਨੂੰ ਇੱਕ ਝੂਠੇ ਕੇਸ
ਵਿਚ ਪੰਜਾਬ ਪੁਲਿਸ ਦੇ ਸਾਬਕਾ SSP ਰਾਜਜੀਤ ਹੁੰਦਲ
ਨੇ ਅਗਵਾ ਕਰਕੇ ਤਸ਼ਦੱਦ ਕੀਤਾ ਸੀ
ਜ਼ਿਕਰਯੋਗ ਹੈ ਕਿ ਸਾਬਕਾ SSP ਰਾਜਜੀਤ ਹੁੰਦਲ ਡਰੱਗ ਕੇਸ ਵਿਚ ਭਗੌੜਾ ਹੈ।
ਇੱਕ ਹੋਰ ਝੂਠੇ ਕੇਸ ਵਿੱਚੋਂ ਜੱਗੀ ਜੌਹਲ ਬਰੀ ਹੋ ਗਿਆ ਹੈ। ਉਮੀਦ ਹੈ ਕਿ ਉਸ ਸਿਰ ਪਾਏ ਬਾਕੀ ਝੂਠੇ ਕੇਸ ਵੀ ਇੱਕ-ਇੱਕ ਕਰਕੇ ਟੁੱਟ ਜਾਣਗੇ ਤੇ ਰਿਹਾਈ ਹੋਵੇਗੀ।
ਇੱਥੇ ਤੱਕ ਪੁੱਜਦਿਆਂ ਸੱਤ ਸਾਲ ਬੀਤ ਚੁੱਕੇ ਹਨ ਤੇ ਉਹ ਜੇਲ੍ਹ ਵਿੱਚ ਹੀ ਹੈ।
4 ਨਵੰਬਰ 2017 ਨੂੰ ਜੱਗੀ ਜੋਹਲ ਨੂੰ ਇੱਕ ਝੂਠੇ ਕੇਸ ਵਿਚ ਪੰਜਾਬ ਪੁਲਿਸ ਦੇ ਸਾਬਕਾ SSP ਰਾਜਜੀਤ ਹੁੰਦਲ ਦੀ ਅਗਵਾਈ ਵਿਚ ਪੰਜਾਬ ਪੁਲਿਸ ਨੇ ਅਗਵਾ ਕਰਕੇ ਬਾਘਾ ਪੁਰਾਣਾ ਵਿਖੇ ਤਸ਼ਦੱਦ ਕੀਤਾ ਸੀ
ਜ਼ਿਕਰਯੋਗ ਹੈ ਕਿ ਹੁਣ ਇਹ ਸਾਬਕਾ SSP ਰਾਜਜੀਤ ਹੁੰਦਲ ਡਰੱਗ ਕੇਸ ਵਿਚ ਭਗੌੜਾ ਹੈ।
ਭਾਰਤ ਦੀ ਹਿੰਦੂਤਵਾ ਹਕੂਮਤ ਦੀ ਨੈਸ਼ਨਲ ਜਾਂਚ ਏਜੰਸੀ NIA ਨੇ ਬਾਘਾ ਪੁਰਾਣਾ ਦੇ ਇਸ ਕੇਸ ਦੀ ਚਾਰਜਸ਼ੀਟ ਨੂੰ ਹੀ ਕਾਪੀ ਪੇਸਟ ਕਰਕੇ ਇਸ ਤਰ੍ਹਾਂ ਦੇ ਹੋਰ 8 ਕੇਸ ਜੱਗੀ ਜੋਹਲ ਤੇ ਪਾਏ ਹੋਏ ਹਨ ਜਿਸ ਵਜ੍ਹਾ ਕਰਕੇ ਜੱਗੀ ਜੋਹਲ ਅਜੇ ਵੀ ਜੇਲ ਵਿਚ ਹੀ ਹੈ।
ਉਨ੍ਹਾਂ ਵਿਚ ਇਕ ਕੇਸ ਆਪਣੇ ਆਪ ਵਿਚ ਮਜ਼ਾਕ ਵਾਲਾ ਕੇਸ ਵੀ ਹੈ। ਉਹ ਹੈ ਸ਼ਿਵ ਸੈਨਾ ਨੇਤਾ ਅਮਿਤ ਅਰੋੜਾ ਦਾ ਕੇਸ। ਪਹਿਲਾਂ ਪੰਜਾਬ ਪੁਲਿਸ ਨੇ ਕਿਹਾ ਕਿ ਅਮਿਤ ਅਰੋੜਾ ਨੇ ਆਪਣੇ ਆਪ ਤੇ ਹਮਲਾ ਖੂਦ ਹੀ ਕਰਵਾਇਆ ਕਿਉਂਕਿ ਅਮਿਤ ਅਰੋੜਾ ਸਰਕਾਰੀ ਸੁਰੱਖਿਆ ਲੈਣਾ ਚਾਹੁੰਦਾ ਸੀ। ਪਰ ਬਾਅਦ ਵਿਚ ਪੰਜਾਬ ਪੁਲਿਸ ਮੁੱਕਰ ਗਈ ਅਤੇ ਇਹ ਕੇਸ ਵੀ ਚੱਕੇ ਕੇ ਜੱਗੀ ਜੋਹਲ ਤੇ ਪਾ ਦਿਤਾ। ਇਸੇ ਤਰ੍ਹਾਂ ਦੇ ਹੀ ਹੋਰ ਕੇਸ ਜੱਗੀ ਜੋਹਲ ਤੇ ਪਾਏ ਗਏ ਹਨ।
ਤੁਸੀਂ 2017 ਦੇ ਉਸ ਸਮੇ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਅਤੇ ਪੰਜਾਬ ਪੁਲਿਸ ਦੀ 5 ਨਵੰਬਰ 2017 ਦੀ ਝੂਠ ਦਾ ਪੁਲੰਦਾ ਪ੍ਰੈਸ ਕਾਨਫਰੰਸ ਦੇਖ ਸਕਦੇ ਹੋ।
ਭਾਰਤੀ ਗੋਦੀ ਮੀਡੀਆ ਦਾ ਤੁਹਾਨੂੰ ਪਤਾ ਹੀ ਹੈ। ਜਦੋਂ ਜੱਗੀ ਜੋਹਲ ਨੂੰ ਗ੍ਰਿਫਤਾਰ ਕੀਤਾ ਗਿਆ ਸੀ ਤਾਂ ਭਾਰਤੀ ਮੀਡੀਆ ਉੱਚੀ ਉੱਚੀ ਅੜਿੰਗ ਕੇ ਝੂਠੀਆ ਖਬਰਾਂ ਅਤੇ ਨੈਰੇਟਿਵ ਸਿਰਜ ਰਿਹਾ ਸੀ। 24 ਘੰਟੇ ਲਾਈਵ ਡਿਬੇਟ ਕੀਤੀ ਜਾਂਦੀ ਸੀ। ਹੁਣ ਜਦੋਂ ਜੱਗੀ ਜੋਹਲ ਜਦੋਂ ਇਕ ਪ੍ਰਮੁੱਖ ਕੇਸ ਵਿਚੋਂ ਬਰੀ ਹੋ ਗਿਆ ਹੈ ਤਾਂ ਭਾਰਤੀ ਮੀਡੀਆ ਨੇ ਇਸ ਦੀ ਗਲ ਵੀ ਨਹੀਂ ਕੀਤੀ । ਇਸੇ ਤਰ੍ਹਾਂ ਦੀ ਇੱਕ ਡਿਬੇਟ ਵਿਚ ਉਸ ਸਮੇਂ ਦੀ ਸਰਕਾਰ ਦਾ ਬੁਲਾਰਾ ਗੁਰਪ੍ਰੀਤ ਸੰਧੂ ਜੋ ਕੈਪਟਨ ਅਮਰਿੰਦਰ ਦੇ ਕਾਫੀ ਨੇੜੈ ਗਿਣਿਆ ਜਾਂਦਾ ਸੀ ਇਥੋਂ ਤੱਕ ਕਹਿ ਗਿਆ ਕਿ ਜੇ ਜੱਗੀ ਬੇਕਸੂਰ ਨਿਕਲਿਆ ਤਾਂ ਕਰੋੜਾਂ ਦਾ ਮੁਆਵਜ਼ਾ ਦੇ ਦੇਵਾਂਗੇੇ? ਕਿਸੇ ਬੇਕਸੂਰ ਨੂੰ ਸਾਡੇ ਸੱਤ ਸਾਲ ਜੇਲ ਵਿਚ ਰੱਖਣ ਦਾ ਕੀ ਮੁਆਵਜ਼ਾ ਹੋ ਸਕਦਾ ਹੈ?
ਹੁਣ ਦੇ ਮੋਜੂਦਾ ਮੁੱਖ ਮੰਤਰੀ ਭਗਵੰਤ ਮਾਨ ਵੀ ਉਸ ਸਮੇਂ ਜੱਗੀ ਜੋਹਲ ਦੇ ਹੱਕ ਵਿਚ ਨਿੱਤਰੇ ਸਨ। ਪਰ ਮੁੱਖ ਮੰਤਰੀ ਬਣਨ ਤੋਂ ਬਾਅਦ ਉਨ੍ਹਾਂ ਨੇ ਇਸ ਮਸਲੇ ਤੇ ਕੋਈ ਬਿਆਨ ਜਾਂ ਕਾਰਵਾਈ ਨਹੀਂ ਕੀਤੀ।
ਦਿੱਲੀ ਦੀ ਤਿਹਾੜ ਜੇਲ੍ਹ ਵਿੱਚ ਬੰਦ ਬ੍ਰਿਟਿਸ਼ ਨਾਗਰਿਕ ਜਗਤਾਰ ਸਿੰਘ ਉਰਫ਼ ਜੱਗੀ ਜੌਹਲ ਨੂੰ ਮੋਗਾ ਦੀ ਅਦਾਲਤ ਨੇ ਇੱਕ ਕੇਸ ਵਿੱਚੋਂ ਬਰੀ ਕਰ ਦਿੱਤਾ ਹੈ। ਟਾਰਗੇਟ ਕਿਲਿੰਗ ਨਾਲ ਜੁੜਿਆ ਹੋਇਆ ਇਹ ਮਾਮਲਾ ਹੈ।
ਜ਼ਿਲ੍ਹਾ ਫਰੀਦਕੋਟ ਅਧੀਨ ਪੈਂਦੇ ਪਿੰਡ ਬੁਰਜ ਜਵਾਹਰ ਸਿੰਘ ਵਾਲਾ ਵਿੱਚ ਡੇਰਾ ਸੱਚਾ ਸੌਦਾ ਸਿਰਸਾ ਦੇ ਪ੍ਰੇਮੀ ਗੁਰਦੀਪ ਸਿੰਘ ਦੇ ਸਬੰਧ ਵਿੱਚ ਟਾਰਗੇਟ ਕਿਲਿੰਗ ਦਾ ਮਾਮਲਾ ਦਰਜ ਕੀਤਾ ਗਿਆ ਸੀ।
ਇਸ ਵਿੱਚ ਹੀ ਜਗਤਾਰ ਸਿੰਘ ਜੱਗੀ ਸਣੇ ਹੋਰਨਾਂ ਨੂੰ ਨਾਮਜ਼ਦ ਕੀਤਾ ਗਿਆ ਸੀ।
ਕੀ ਹੈ ਪੂਰਾ ਮਾਮਲਾ
ਇਸ ਮਾਮਲੇ ਬਾਰੇ ਵਧੇਰੇ ਜਾਣਕਾਰੀ ਦਿੰਦੇ ਹੋਏ ਕੇਸ ਦੀ ਪੈਰਵੀ ਕਰ ਰਹੇ ਵਕੀਲ ਜਸਪਾਲ ਸਿੰਘ ਮੰਝਪੁਰ ਨੇ ਦੱਸਿਆ ਕਿ ਇਹ ਸਾਲ 2016 ਦਾ ਬਾਘਾ ਪੁਰਾਣਾ ਥਾਣੇ ਦਾ ਕੇਸ ਹੈ ਅਤੇ ਇਸ ਮਾਮਲੇ ਵਿੱਚ ਯੂਏਪੀਏ ਦੀ ਧਾਰਾ ਵੀ ਜੁੜੀ ਹੋਈ ਸੀ।
”ਜਿਸ ਵਿੱਚ ਗੁਰਦੀਪ ਸਿੰਘ ਦੇ ਕਤਲ ਕੇਸ ਦੇ ਮਾਮਲੇ ਵਿੱਚ ਜੰਮੂ-ਕਸ਼ਮੀਰ ਦੇ ਇੱਕ ਨੌਜਵਾਨ ਤਿਰਲੋਕ ਸਿੰਘ ਲਾਡੀ ਨੂੰ ਰਿਮਾਂਡ ʼਤੇ ਲੈ ਕੇ ਅਤੇ ਇੱਕ ਐੱਫਆਈਆਰ ਦੇ ਵਿੱਚ ਇੱਕ ਰਿਕਵਰੀ (ਹਥਿਆਰਾਂ ਦੀ) ਦਿਖਾ ਕੇ ਉਸ ਨੂੰ ਨਾਮਜ਼ਦ ਕੀਤਾ ਗਿਆ ਸੀ।”
ਉਨ੍ਹਾਂ ਮੁਤਾਬਕ, “ਬਾਅਦ ਵਿੱਚ ਉਸ ਨਾਲ ਪੁੱਛਗਿੱਛ ਮਗਰੋਂ ਉਸ ਦੇ ਯੂਕੇ ਵਿੱਚ ਰਹਿੰਦੇ ਇੱਕ ਰਿਸ਼ਤੇਦਾਰ ਦਲਜੀਤ ਸਿੰਘ ਜਿੰਮੀ ਨੂੰ ਨਾਮਜ਼ਦ ਕੀਤਾ ਗਿਆ। 2017 ਵਿੱਚ ਜਦੋਂ 31 ਅਕਤੂਬਰ ਨੂੰ ਜਿੰਮੀ ਭਾਰਤ ਆਇਆ ਤਾਂ ਉਸ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ।”
“ਜਦੋਂ ਉਸ ਤੋਂ ਪੁੱਛਗਿੱਛ ਹੋਈ ਤਾਂ ਜਗਤਾਰ ਸਿੰਘ ਜੱਗੀ ਜੌਹਲ ਅਤੇ ਹੋਰ ਬੰਦਿਆਂ ਨੂੰ ਇਸ ਮਾਮਲੇ ਵਿੱਚ ਨਾਮਜ਼ਦ ਕੀਤਾ ਗਿਆ। 2017 ਤੋਂ ਚੱਲਦੇ ਆ ਰਹੇ ਇਸ ਕੇਸ ਦਾ ਅੱਜ ਯਾਨਿ 4 ਮਾਰਚ ਨੂੰ ਫ਼ੈਸਲਾ ਐਡੀਸ਼ਨਲ ਸ਼ੈਸ਼ਨ ਜੱਜ ਅਤੇ ਯੂਏਪੀਏ ਦੇ ਸਪੈਸ਼ਲ ਜੱਜ (ਮੋਗਾ) ਹਰਜੀਤ ਸਿੰਘ ਦੀ ਅਦਾਲਤ ਨੇ ਕੀਤਾ।”
ਉਨ੍ਹਾਂ ਨੇ ਦੱਸਿਆ ਕਿ ਫ਼ੈਸਲੇ ਮੁਤਾਬਕ ਸਾਰੇ ਇਲਜ਼ਾਮਾਂ ਤੋਂ ਜਗਤਾਰ ਸਿੰਘ ਜੌਹਲ ਨੂੰ ਬਰੀ ਕੀਤਾ ਗਿਆ ਹੈ। ਇਸ ਮਾਮਲੇ ਵਿੱਚ ਸਿਰਫ਼ ਤਿੰਨ ਜਣਿਆ ਨੂੰ ਦੋਸ਼ੀ ਐਲਾਨਿਆ ਗਿਆ ਹੈ, ਉਨ੍ਹਾਂ ਲਈ ਵੀ ਉਹ ਹਾਈ ਕੋਰਟ ਜਾਣਗੇ ਕਿਉਂਕਿ ਅਦਾਲਤ ਵਿੱਚ ਸਬੂਤ ਪੇਸ਼ ਨਹੀਂ ਹੋਏ।
ਇਸ ਤੋਂ ਇਲਾਵਾ ਉਨ੍ਹਾਂ ਨੇ ਦੱਸਿਆ ਕਿ ਜੌਹਲ ਉੱਤੇ ਬਾਕੀ ਜਿਹੜੇ 8 ਕੇਸ ਰਹਿੰਦੇ ਹਨ। ਉਨ੍ਹਾਂ ਵਿੱਚੋਂ ਇੱਕ ਕੇਸ ਵਿੱਚ ਜੌਹਲ ਨੂੰ ਜ਼ਮਾਨਤ ਮਿਲੀ ਹੋਈ ਹੈ।
ਪਰਿਵਾਰ ਦੀ ਪ੍ਰਤੀਕਿਰਿਆ
ਫ਼ੈਸਲੇ ਤੋਂ ਬਾਅਦ ਜੱਗੀ ਜੌਹਲ ਦੇ ਭਰਾ ਗੁਰਪ੍ਰੀਤ ਸਿੰਘ ਜੌਹਲ ਨੇ ਕਿਹਾ, “ਹਨੇਰੇ ਵਿੱਚ ਰੌਸ਼ਨੀ ਦੀ ਕਿਰਨ ਥੋੜ੍ਹੀ ਤੇਜ਼ ਹੋ ਗਈ ਹੈ।”
ਜੌਹਲ ਦੀ ਕਾਨੂੰਨੀ ਟੀਮ ਨੇ ਹੁਣ ਤੱਕ ਉਨ੍ਹਾਂ ਦੇ ਖ਼ਿਲਾਫ਼ ਪੇਸ਼ ਕੀਤੇ ਗਏ ਸਬੂਤਾਂ ‘ਤੇ ਵੀ ਸਵਾਲ ਚੁੱਕੇ ਹਨ।
ਉਨ੍ਹਾਂ ਕਿਹਾ ਕਿ ਉਨ੍ਹਾਂ ਖ਼ਿਲਾਫ਼ ਕੋਈ ਠੋਸ ਸਬੂਤ ਪੇਸ਼ ਨਹੀਂ ਕੀਤੇ ਗਏ ਸਨ ਅਤੇ ਇਹ ਮਾਮਲਾ ਭਰੋਸੇਯੋਗ ਗਵਾਹਾਂ ਦੀ ਗਵਾਹੀ ‘ਤੇ ਬਣਾਇਆ ਗਿਆ ਸੀ, ਜਿਨ੍ਹਾਂ ਵਿੱਚੋਂ ਕੁਝ ਨੇ ਉਨ੍ਹਾਂ ਦੇ ਖ਼ਿਲਾਫ਼ ਸਿਰਫ਼ ਇਸ ਲਈ ਬਿਆਨ ਦਿੱਤੇ ਸਨ ਕਿ ਬਾਅਦ ਵਿੱਚ ਅਦਾਲਤ ਵਿੱਚ ਇਨ੍ਹਾਂ ਨੂੰ ਵਾਪਸ ਲੈ ਲਿਆ ਜਾਵੇ।
ਉਨ੍ਹਾਂ ਕਿਹਾ ਕਿ ਜੌਹਲ ਦੇ ਖ਼ਿਲਾਫ਼ ਕਈ ਗਵਾਹਾਂ ਨੂੰ ਕਾਰਵਾਈ ਦੌਰਾਨ “ਖੁੰਦਸੀ” ਐਲਾਨ ਦਿੱਤਾ ਗਿਆ ਸੀ ਕਿਉਂਕਿ ਉਨ੍ਹਾਂ ਨੇ ਪੁਲਿਸ ਨੂੰ ਦਿੱਤੇ ਗਏ ਬਿਆਨਾਂ ‘ਤੇ ਖਰਾ ਉਤਰਨ ਤੋਂ ਇਨਕਾਰ ਕਰ ਦਿੱਤਾ ਸੀ, ਜਦਕਿ ਇਸਤਗਾਸਾ ਪੱਖ ਹੋਰ ਗਵਾਹਾਂ ਨੂੰ ਪੂਰੀ ਤਰ੍ਹਾਂ ਪੇਸ਼ ਕਰਨ ਵਿੱਚ ਅਸਫਲ ਰਿਹਾ।
ਉਧਰ ਜਗਤਾਰ ਸਿੰਘ ਉਰਫ਼ ਜੱਗੀ ਜੌਹਲ ਦੇ ਸਹੁਰਾ ਬਲਜਿੰਦਰ ਸਿੰਘ ਨੇ ਕਿਹਾ ਹੈ ਕਿ ਉਨ੍ਹਾਂ ਨੂੰ ਅੱਜ ਦੇ ਫ਼ੈਸਲੇ ਨਾਲ ਤਸੱਲੀ ਮਿਲੀ ਹੈ।
ਉਨ੍ਹਾਂ ਨੇ ਕਿਹਾ ਕਿ ਜੱਗੀ ਜੌਹਲ ਬਿਲਕੁਲ ਬੇਦਾਗ਼ ਸੀ ਇਸ ਲਈ ਰੱਬ ਦੇ ਘਰ ਦੇਰ ਹੈ ਅੰਧੇਰ ਨਹੀਂ ਹੈ ਅਤੇ ਉਹ ਫ਼ੈਸਲੇ ਦਾ ਸਵਾਗਤ ਕਰਦੇ ਹਨ।
ਬਲਜਿੰਦਰ ਸਿੰਘ ਨੇ ਕਿਹਾ, “ਜਦੋਂ ਜੱਗੀ ਜੌਹਲ ਭਾਰਤ ਆਏ ਸਨ ਤਾਂ ਉਨ੍ਹਾਂ ਨੇ ਛੇ ਮਹੀਨੇ ਇੱਥੇ ਰਹਿ ਕੇ ਵਿਆਹ ਦੀਆਂ ਤਿਆਰੀਆਂ ਕੀਤੀਆਂ ਸਨ। ਇਸੇ ਅਰਸੇ ਦੌਰਾਨ ਉਨ੍ਹਾਂ ਦੀ ਮੰਗਣੀ ਹੋਈ ਅਤੇ ਵਿਆਹ ਹੋਇਆ।”
“ਜੇਕਰ ਉਨ੍ਹਾਂ ਨੂੰ ਇਹ ਪਤਾ ਹੁੰਦਾ ਕਿ ਜੱਗੀ ਜੌਹਲ ਖ਼ਿਲਾਫ਼ ਕੋਈ ਗ਼ੈਰ-ਕਾਨੂੰਨੀ ਮਾਮਲੇ ਦਰਜ ਹੋ ਸਕਦੇ ਹਨ ਤਾਂ ਉਹ ਆਪਣੀ ਧੀ ਦਾ ਵਿਆਹ ਹੀ ਨਾ ਕਰਦੇ।”
ਬਲਜਿੰਦਰ ਸਿੰਘ ਨੇ ਕਿਹਾ ਕਿ ਬਿਲਕੁਲ ਪੁਲਿਸ ਨੇ ਸਾਰੇ ਮਾਮਲਿਆਂ ਵਿੱਚ ਜੱਗੀ ਜੌਹਲ ਨੂੰ ਝੂਠਾ ਫਸਾਇਆ ਹੈ ਅਤੇ ਇੱਕ ਦਿਨ ਉਨ੍ਹਾਂ ਨੂੰ ਨਿਆਂ ਜ਼ਰੂਰ ਮਿਲੇਗਾ।
ਜੱਗੀ ਜੌਹਲ ਦਾ ਪੁਰਾਣਾ ਮਾਮਲਾ
ਸਕਾਟਲੈਂਡ ਦੇ ਰਹਿਣ ਵਾਲੇ ਜਗਤਾਰ ਸਿੰਘ ਨੂੰ 2017 ਵਿੱਚ ਭਾਰਤੀ ਅਧਿਕਾਰੀਆਂ ਵੱਲੋਂ ਗ੍ਰਿਫ਼ਤਾਰ ਕੀਤਾ ਗਿਆ ਸੀ ਤੇ ਉਦੋਂ ਤੋਂ ਲੈ ਕੇ ਉਹ ਹੁਣ ਤੱਕ ਭਾਰਤੀ ਜੇਲ੍ਹ ਵਿੱਚ ਬੰਦ ਹਨ।
ਡੰਬਰਟਨ ਵਾਸੀ ਜਗਤਾਰ ਸਿੰਘ ਜੌਹਲ ਨੂੰ ਭਾਰਤ ਦੇ ਅੱਤਵਾਦ ਵਿਰੋਧੀ ਕਾਨੂੰਨਾਂ ਤਹਿਤ ਹਿਰਾਸਤ ਵਿੱਚ ਲਿਆ ਗਿਆ ਸੀ। ਉਨ੍ਹਾਂ ‘ਤੇ ਸੱਜੇਪੱਖੀ ਹਿੰਦੂ ਆਗੂਆਂ ਦੇ ਕਤਲ ਦੀ ਸਾਜਿਸ਼ ਘੜਨ ਦਾ ਇਲਜ਼ਾਮ ਵੀ ਲਗਾਇਆ ਗਿਆ ਸੀ।
ਅਦਾਲਤੀ ਦਸਤਾਵੇਜ਼ ਵਿੱਚ ਇਲਜ਼ਾਮ ਹੈ ਕਿ ਉਨ੍ਹਾਂ ਨੇ ਇਸ ਅਪਰਾਧ ਨੂੰ ਅੰਜਾਮ ਦੇਣ ਲਈ ਪੈਸਿਆਂ ਦੀ ਮਦਦ ਕੀਤੀ ਅਤੇ ਮੰਨਿਆ ਕਿ ਉਹ ‘ਦਹਿਸ਼ਤਗਰਦੀ ਗਿਹੋਰ’ ਦੇ ਮੈਂਬਰ ਸਨ।
ਉਨ੍ਹਾਂ ਦੇ ਕਾਨੂੰਨੀ ਪ੍ਰਤੀਨਿਧੀਆਂ ਦਾ ਇਹ ਵੀ ਕਹਿਣਾ ਹੈ ਕਿ ਉਨ੍ਹਾਂ ਵਿਰੁੱਧ ਮੁਕੱਦਮਾ ਸਿਆਸਤ ਤੋਂ ਪ੍ਰੇਰਿਤ ਹੈ ਕਿਉਂਕਿ 1980 ਦੇ ਦਹਾਕੇ ਵਿੱਚ ਪੰਜਾਬ ਖੇਤਰ ਵਿੱਚ ਸਿੱਖਾਂ ਵਿਰੁੱਧ ਅਪਰਾਧਾਂ ਅਤੇ ਅੱਤਿਆਚਾਰਾਂ ਨੂੰ ਦਸਤਾਵੇਜ਼ੀ ਰੂਪ ਦੇਣ ਵਿੱਚ ਉਨ੍ਹਾਂ ਦੀ ਸਰਗਰਮੀ ਸੀ ਅਤੇ ਉਹ ਇੱਕ ਅਨੁਚਿਤ ਕਾਨੂੰਨੀ ਪ੍ਰਕਿਰਿਆ ਦਾ ਸ਼ਿਕਾਰ ਹੋਏ ਹਨ।
ਹਾਲਾਂਕਿ, ਭਾਰਤ ਸਰਕਾਰ ਇਸ ਗੱਲ ਤੋਂ ਇਨਕਾਰ ਕਰਦੀ ਹੈ ਕਿ ਜੌਹਲ ਨਾਲ ਪੰਜਾਬ ਪੁਲਿਸ ਦੀ ਹਿਰਾਸਤ ਵਿੱਚ ਦੁਰਵਿਵਹਾਰ ਕੀਤਾ ਗਿਆ ਸੀ ਅਤੇ ਕਿਹਾ ਗਿਆ ਕਿ ਉਨ੍ਹਾਂ ਵਿਰੁੱਧ ਕੇਸ ਵਿੱਚ ਢੁਕਵੀਂ ਪ੍ਰਕਿਰਿਆ ਦੀ ਪਾਲਣਾ ਕੀਤੀ ਗਈ ਹੈ।
ਇਸ ਤੋਂ ਇਲਾਵਾ ਜੌਹਲ ਖ਼ਿਲਾਫ਼ ਅੱਠ ਹੋਰ ਮਾਮਲੇ ਅਜੇ ਬਾਕੀ ਹਨ।
ਇਨ੍ਹਾਂ ਦੀ ਸੁਣਵਾਈ ਦਿੱਲੀ ਦੀਆਂ ਅਦਾਲਤਾਂ ਵਿੱਚ ਕੀਤੀ ਜਾਵੇਗੀ ਅਤੇ ਜਾਂਚ ਭਾਰਤ ਸਰਕਾਰ ਦੀ ਅੱਤਵਾਦ ਵਿਰੋਧੀ ਸ਼ਾਖਾ, ਰਾਸ਼ਟਰੀ ਜਾਂਚ ਏਜੰਸੀ ਵੱਲੋ ਕੀਤੀ ਜਾ ਰਹੀ ਹੈ।
ਜੱਗੀ ਜੌਹਲ ਦਾ ਕੀ ਹੈ ਪਿਛੋਕੜ
ਜਗਤਾਰ ਸਿੰਘ ਜੌਹਲ ਸਿੱਖਾਂ ਦੇ ਮਨੁੱਖੀ ਹੱਕਾਂ ਦੇ ਕਾਰਕੁਨ ਸਨ, ਉਹ ਅਕਤੂਬਰ 2017 ਨੂੰ ਭਾਰਤ ਵਿੱਚ ਵਿਆਹ ਕਰਵਾਉਣ ਲਈ ਆਏ ਸਨ।
ਜਗਤਾਰ ਸਿੰਘ ਉਰਫ਼ ਜੱਗੀ ਜੌਹਲ ਦੀ ਉਮਰ ਕਰੀਬ 38 ਸਾਲ ਹੈ।
ਸਾਲ 2022 ਵਿੱਚ ਬੀਬੀਸੀ ਨਾਲ ਗੱਲ ਕਰਦਿਆਂ ਉਨ੍ਹਾਂ ਦੇ ਭਰਾ ਗੁਰਪ੍ਰੀਤ ਸਿੰਘ ਜੌਹਲ ਨੇ ਯਾਦ ਕਰਦਿਆਂ ਦੱਸਿਆ ਸੀ, “ਇਹ ਸਾਡੇ ਲਈ ਖ਼ੁਸ਼ੀ ਭਰਿਆ ਦਿਨ ਸੀ, ਇਹ ਬਿਲਕੁਲ ਉਸੇ ਤਰ੍ਹਾਂ ਸੀ ਜਿਸ ਤਰ੍ਹਾਂ ਯੋਜਨਾ ਬਣਾਈ ਗਈ ਸੀ।”
ਪਰ 15 ਦਿਨਾਂ ਬਾਅਦ, ਜਦੋਂ ਜੌਹਲ ਪੰਜਾਬ ਵਿੱਚ ਆਪਣੀ ਪਤਨੀ ਨਾਲ ਖਰੀਦਦਾਰੀ ਕਰ ਰਹੇ ਸਨ, ਪੁਲਿਸ ਨੇ ਉਨ੍ਹਾਂ ਨੂੰ ਫੜ੍ਹ ਲਿਆ ਅਤੇ ਉਸ ਦੇ ਬਾਅਦ ਤੋਂ ਉਹ ਜੇਲ੍ਹ ਵਿਚ ਬੰਦ ਹਨ।
ਸਕੌਟਲੈਂਡ ਵਾਸੀ ਉਨ੍ਹਾਂ ਦੇ ਭਰਾ ਗੁਰਪ੍ਰੀਤ ਦੱਸਿਆ ਸੀ, “ਜੌਹਲ ਇੱਕ ਸ਼ਾਂਤਮਈ ਕਾਰਕੁਨ ਸੀ ਅਤੇ ਮੰਨਦੇ ਹਨ ਕਿ ਉਨ੍ਹਾਂ ਨੂੰ ਭਾਰਤ ਵਿੱਚ ਸਿੱਖਾਂ ਖ਼ਿਲਾਫ਼ ਹੋਈ ਇਤਿਹਾਸਕ ਮਨੁੱਖੀ ਅਧਿਕਾਰਾਂ ਦੀ ਉਲੰਘਣਾ ਬਾਰੇ ਲਿਖਣ ਕਾਰਨ ਗ੍ਰਿਫ਼ਤਾਰ ਕੀਤਾ ਗਿਆ ਹੈ।”
“ਮੈਂ ਮੰਨਦਾ ਹਾਂ ਉਸ ਨੂੰ ਨਿਸ਼ਾਨਾ ਬਣਾਇਆ ਗਿਆ ਕਿਉਂਕਿ ਉਹ ਬੜਬੋਲਾ ਸੀ। ਮੈਂ ਮੰਨਦਾ ਹਾਂ ਕਿ ਉਹ ਮਸੂਮ ਹੈ ਅਤੇ ਜਦੋਂ ਇੱਕ ਵਾਰ ਮੁਕੱਦਮੇ ਦੀ ਸੁਣਵਾਈ ਸ਼ੁਰੂ ਹੋਈ ਤਾਂ ਉਹ ਬੇਕਸੂਰ ਸਾਬਤ ਹੋ ਜਾਵੇਗਾ।”
ਉਨ੍ਹਾਂ ਨੇ ਕਿਹਾ ਸੀ, “ਪਰਿਵਾਰ ਨੂੰ ਡਰ ਹੈ ਕਿ ਝੂਠੇ ਇਲਜ਼ਾਮ ਝੂਠੇ ਦੋਸ਼ ਬਣ ਗਏ ਹਨ ਅਤੇ ਤੈਅ ਵੀ ਹੋ ਸਕਦੇ ਹਨ, ਜਿਸ ਦੇ ਨਤੀਜੇ ਵਜੋਂ ਮੌਤ ਦੀ ਸਜ਼ਾ ਹੋ ਸਕਦੀ ਹੈ।”
ਉਨ੍ਹਾਂ ਕਿਹਾ ਸੀ ਕਿ ਦੋਵੇਂ ਸਾਬਕਾ ਪ੍ਰਧਾਨ ਮੰਤਰੀਆਂ ਬੋਰਿਸ ਜੌਨਸਨ ਅਤੇ ਥੈਰੇਸਾ ਮੇਅ ਨੇ ਭਾਰਤ ਦੇ ਪ੍ਰਧਾਨ ਮੰਤਰੀ ਨਾਲ ਇਸ ਮਾਮਲੇ ‘ਤੇ ਚਰਚਾ ਕੀਤੀ ਸੀ।
ਗੁਰਪ੍ਰੀਤ ਜੌਹਲ ਨੇ ਕਿਹਾ ਸੀ, “ਲਗਭਗ ਛੇ ਸਾਲ ਬੀਤ ਚੁੱਕੇ ਹਨ, ਜਗਤਾਰ ਦੇ ਖ਼ਿਲਾਫ਼ ਕੋਈ ਸਬੂਤ ਪੇਸ਼ ਨਹੀਂ ਕੀਤਾ ਗਿਆ ਹੈ। ਇਹ ਸਿਰਫ ਉਸ ‘ਤੇ ਲਗਾਏ ਗਏ ਇਲਜ਼ਾਮ ਹਨ ਅਤੇ ਜਦੋਂ ਤੱਕ ਉਹ ਦੋਸ਼ੀ ਸਾਬਿਤ ਨਹੀਂ ਹੁੰਦਾ, ਉਸ ਨੂੰ ਬੇਕਸੂਰ ਮੰਨਿਆ ਜਾਵੇ।”
ਜੇਲ੍ਹ ‘ਚ ਤਸ਼ੱਦਦ ਦੇ ਇਲਜ਼ਾਮ
ਸਾਲ 2021 ਵਿੱਚ ਜੇਲ੍ਹ ਤੋਂ ਇੱਕ ਵਰਚੁਅਲ ਮੀਟਿੰਗ ਦੌਰਾਨ ਬੀਬੀਸੀ ਦੁਆਰਾ ਪੁੱਛੇ ਗਏ ਸਵਾਲਾਂ ਦੇ ਜਵਾਬ ਉਨ੍ਹਾਂ ਦੇ ਵਕੀਲ ਰਾਹੀਂ ਹਾਸਲ ਕੀਤੇ ਗਏ ਸਨ।
ਇਨ੍ਹਾਂ ਜਵਾਬਾਂ ਵਿੱਚ ਜੌਹਲ ਨੇ ਕਿਹਾ ਸੀ ਕਿ ਉਸ ਨੂੰ ਇੱਕ ਕੋਰੇ ਇਕਰਾਰਨਾਮੇ ‘ਤੇ ਦਸਤਖ਼ਤ ਕਰਨ ਲਈ ਸਰੀਰਕ ਤਸ਼ੱਦਦ ਦਿੱਤੇ ਗਏ ਅਤੇ ਇੱਕ ਵੀਡੀਓ ਰਿਕਾਰਡ ਕਰਨ ਲਈ ਦਬਾਅ ਪਾਇਆ ਗਿਆ ਜਿਸ ਨੂੰ ਭਾਰਤੀ ਟੈਲੀਵਿਜ਼ਨ ‘ਤੇ ਪ੍ਰਸਾਰਿਤ ਕੀਤਾ ਗਿਆ ਸੀ।
ਉਨ੍ਹਾਂ ਨੇ ਆਪਣੇ ਵਕੀਲ ਰਾਹੀਂ ਕਿਹਾ ਸੀ, “ਉਨ੍ਹਾਂ ਨੇ ਅੰਤਾਂ ਦੇ ਤਸ਼ਦੱਦ ਦੇ ਡਰ ‘ਚ ਮੇਰੇ ਤੋਂ ਕੁਝ ਖ਼ਾਲ੍ਹੀ ਕਾਗਜ਼ਾਂ ‘ਤੇ ਦਸਤਖ਼ਤ ਕਰਵਾਏ ਅਤੇ ਕੈਮਰੇ ਮੂਹਰੇ ਕੁਝ ਲਾਈਨਾਂ ਬੋਲਣ ਲਈ ਕਿਹਾ।”
ਜੌਹਲ ਦੀ ਕਾਨੂੰਨੀ ਟੀਮ ਨੇ ਨਵੰਬਰ 2017 ਵਿੱਚ ਉਨ੍ਹਾਂ ਦੀ ਗ੍ਰਿਫ਼ਤਾਰੀ ਤੋਂ ਥੋੜ੍ਹੀ ਦੇਰ ਬਾਅਦ ਇੱਕ ਹੱਥ ਲਿਖਤ ਪੱਤਰ ਵਿੱਚ ਜੋ ਕਿਹਾ ਸੀ, ਉਸ ਦੀ ਇੱਕ ਕਾਪੀ ਵੀ ਸਾਂਝੀ ਕੀਤੀ ਸੀ। ਇਸ ਪੱਤਰ ਵਿੱਚ ਤਸ਼ੱਦਦ ਕਿਵੇਂ ਵਾਪਰਿਆ ਦੇ ਇਲਜ਼ਾਮਾਂ ਦਾ ਵੇਰਵਾ ਦਿੱਤਾ ਗਿਆ ਸੀ।
ਪੱਤਰ ਮੁਤਾਬਕ, “ਮੇਰੇ ਕੰਨਾਂ ਦੀ ਪੇਪੜੀ, ਨਿੱਪਲਾਂ ਅਤੇ ਅੰਦਰੂਨੀ ਹਿੱਸਿਆਂ ‘ਤੇ ਕਰੋਕੋਡਾਈਲ ਕਲਿੱਪ ਲਗਾ ਕੇ ਬਿਜਲੀ ਦੇ ਝਟਕੇ ਦਿੱਤੇ ਗਏ। ਹਰ ਰੋਜ਼ ਕਈ ਝਟਕੇ ਦਿੱਤੇ ਜਾਂਦੇ ਸਨ।”
“ਦੋ ਲੋਕ ਮੇਰੀਆਂ ਲੱਤਾਂ ਫ਼ੈਲਾਉਂਦੇ ਸਨ, ਦੂਜਾ ਚਪੇੜ ਮਾਰਦਾ ਅਤੇ ਮੈਨੂੰ ਪਿੱਛੋਂ ਮਾਰਦਾ ਤੇ ਬਿਜਲੀ ਦੇ ਝਟਕੇ ਬੈਠੇ ਹੋਏ ਅਧਿਕਾਰੀਆਂ ਦੁਆਰਾ ਦਿੱਤੇ ਜਾਂਦੇ।”
“ਕਈ ਸਥਿਤੀਆਂ ਵਿੱਚ ਮੈਨੂੰ ਤੁਰਨ ਜੋਗਾ ਵੀ ਨਾ ਛੱਡਿਆ ਅਤੇ ਪੁੱਛਗਿੱਛ ਵਾਲੇ ਕਮਰੇ ਵਿੱਚ ਲੈ ਕੇ ਜਾਣਾ ਪਿਆ।”
ਹਾਲਾਂਕਿ, ਬੀਬੀਸੀ ਤਸ਼ਦੱਦ ਦੇ ਉਨ੍ਹਾਂ ਇਲਜ਼ਾਮਾਂ ਬਾਰੇ ਸੁਤੰਤਰ ਤੌਰ ‘ਤੇ ਤਸਦੀਕ ਕਰਨ ਦੇ ਅਸਮਰੱਥ ਰਿਹਾ ਸੀ।
ਭਾਰਤੀ ਅਧਿਕਾਰੀਆਂ ਨੇ ਇਸ ਤੋਂ ਸਾਫ਼ ਤੌਰ ‘ਤੇ ਇਨਕਾਰ ਕੀਤਾ ਸੀ ਅਤੇ ਕਿਹਾ ਸੀ, “ਜਿਸ ਤਰ੍ਹਾਂ ਦੇ ਦੁਰ-ਵਿਵਹਾਰ ਜਾਂ ਤਸ਼ੱਦਦ ਦੇ ਇਲਜ਼ਾਮ ਲਗਾਏ ਗਏ ਹਨ ਉਨ੍ਹਾਂ ਦਾ ਕੋਈ ਵੀ ਸਬੂਤ ਨਹੀਂ ਹੈ।”
ਗ੍ਰਿਫਤਾਰੀ ਤੋਂ ਬਾਅਦ ਜੌਹਲ ਦੀ ਰਿਹਾਈ ਲਈ ਇੱਕ ਮੁਹਿੰਮ ਚਲਾਈ ਗਈ ਹੈ ਅਤੇ ਉਨ੍ਹਾਂ ਦਾ ਮਾਮਲਾ ਯੂਕੇ ਅਤੇ ਭਾਰਤੀ ਸਰਕਾਰਾਂ ਵਿਚਕਾਰ ਕੂਟਨੀਤਕ ਵਿਚਾਰ-ਵਟਾਂਦਰੇ ਦਾ ਵਿਸ਼ਾ ਰਿਹਾ ਹੈ।
ਮਈ 2022 ਵਿੱਚ, ਸੰਯੁਕਤ ਰਾਸ਼ਟਰ ਦੇ ਮਨੁੱਖੀ ਅਧਿਕਾਰ ਮਾਹਰਾਂ ਦੇ ਇੱਕ ਪੈਨਲ ਨੇ ਪਾਇਆ ਕਿ ਉਨ੍ਹਾਂ ਦੀ ਨਜ਼ਰਬੰਦੀ ਮਨਮਾਨੀ ਸੀ, ਕਾਨੂੰਨੀ ਆਧਾਰ ਦੀ ਘਾਟ ਸੀ ਅਤੇ ਉਨ੍ਹਾਂ ਦੇ ਸਿੱਖ ਧਰਮ ਤੋਂ ਪ੍ਰੇਰਿਤ ਸੀ।
Court acquittal today a huge boost to get Jagtar Singh Johal free and back to the UK
London – 4 March 2025
Jagtar Singh Johal earlier today had his 151st trial hearing and has been acquitted due to a total lack of evidence in the one case that has seen any progress.
The other remaining cases are linked and are expected to be dropped after a court application.
The Indian authorities have tortured Jagtar and threatened to burn him alive while in custody.
However, despite forcing to give them a confessional statement more than 7 years after abducting and torturing him they have failed to produce a shred of credible evidence against him.
The court verdict today reinforces he has been in arbitrary detention in an Indian jail since 4 November 2017 that has been accepted by the UK Government after UN experts declared this three years ago.
Reacting to the news of Jagtar’s acquittal Dabinderjit Singh OBE, the Sikh Federation UK’s Lead Executive for Political Engagement said:
“Jagtar’s acquittal today due to a lack of credible evidence is a massive step forward to get him released and back home to the UK to be reunited with his family.”
“It opens up the way for all the other charges against him to be dropped.”
“This should now be a formality and must happen as soon as possible as Jagtar has already lost 7 years of his life.”
“The UK Government need to keep up pressure and prepare to get him home quickly so he can be with his family and begin to enjoy married life.”
“Today’s decision is a vindication for all those that have campaigned tirelessly for his release and return as they knew he was innocent and being arbitrarily detained in an Indian jail.”
To keep up the pressure on the UK Government to stand up for British citizens arbitrarily detained in India we started a Parliamentary e-petition in December titled: Secure the release and return of British nationals arbitrarily detained in India.
Constituents for over 500 MPs have signed the e-petition. 13 MPs (9 Labour, 3 Conservative and 1 independent) have already had over 100 constituents sign the e-petition and we have written to them to take specific actions.
We also wrote to all 400 plus Labour MPs on 15 January and 25 February to ensure the UK Government keep up diplomatic pressure to get Jagtar released and back to the UK. We know many Labour MPs have taken up Jagtar’s case with the Foreign Secretary.
You must be logged in to post a comment.