Breaking News

GMADA News: ਅਦਾਲਤੀ ਹੁਕਮਾਂ ਦੇ ਦੋ ਸਾਲ ਬਾਅਦ ਗਮਾਡਾ ਵੱਲੋਂ ਐਰੋਸਿਟੀ ਦੇ ਪਲਾਟ ਅਲਾਟੀ ਨੂੰ ਭੁਗਤਾਨ

GMADA News: ਅਦਾਲਤੀ ਹੁਕਮਾਂ ਦੇ ਦੋ ਸਾਲ ਬਾਅਦ ਗਮਾਡਾ ਵੱਲੋਂ ਐਰੋਸਿਟੀ ਦੇ ਪਲਾਟ ਅਲਾਟੀ ਨੂੰ ਭੁਗਤਾਨ
ਗਮਾਡਾ ਦਫ਼ਤਰ ਅਤੇ ਗੱਡੀਆਂ ਕੁਰਕ ਕਰਨ ਤੋਂ ਬਾਅਦ ਕੀਤਾ ਭੁਗਤਾਨ

ਗਰੇਟਰ ਮੁਹਾਲੀ ਏਰੀਆ ਡਿਵੈਲਪਮੈਂਟ ਅਥਾਰਟੀ (GMADA) ਨੇ ਅੱਜ ਐਰੋਸਿਟੀ ਦੇ ਇੱਕ ਪਲਾਟ ਅਲਾਟੀ ਨੂੰ 1.31 ਲੱਖ ਰੁਪਏ ਵਾਪਸ ਕਰ ਦਿੱਤੇ ਹਨ। ਇਹ ਕਾਰਵਾਈ ਉਦੋਂ ਹੋਈ ਜਦੋਂ ਸਥਾਈ ਲੋਕ ਅਦਾਲਤ (PLA) ਨੇ ਗਮਾਡਾ ਦਫ਼ਤਰ ਅਤੇ ਇਸ ਦੀਆਂ ਚੱਲ-ਅਚੱਲ ਜਾਇਦਾਦਾਂ ਨੂੰ ਕੁਰਕ ਕਰਨ ਦੇ ਹੁਕਮ ਜਾਰੀ ਕਰ ਦਿੱਤੇ ਸਨ।

ਅੱਜ ਸਵੇਰੇ ਜਦੋਂ ਅਦਾਲਤ ਵੱਲੋਂ ਨਿਯੁਕਤ ਕੀਤਾ ਗਿਆ ਕਰਮਚਾਰੀ (ਬੇਲਿਫ਼) ਕੁਰਕੀ ਦੇ ਵਾਰੰਟ ਲੈ ਕੇ ਸੈਕਟਰ 62 ਸਥਿਤ ਦਫ਼ਤਰ ਪਹੁੰਚਿਆ ਅਤੇ ਅਸਟੇਟ ਅਫ਼ਸਰ ਦੀ ਸਰਕਾਰੀ ਗੱਡੀ ਕੁਰਕ ਕਰਨ ਦੀ ਪ੍ਰਕਿਰਿਆ ਸ਼ੁਰੂ ਕੀਤੀ ਤਾਂ ਅਧਿਕਾਰੀਆਂ ਨੂੰ ਭਾਜੜਾਂ ਪੈ ਗਈਆਂ। ਅਖੀਰ ਦਫ਼ਤਰ ਨੇ 1,31,510 ਰੁਪਏ ਦਾ ਚੈੱਕ ਪੇਸ਼ ਕੀਤਾ, ਜਿਸ ਨੂੰ ਅਲਾਟੀ ਜੰਗ ਬਹਾਦਰ ਦੇ ਪੁੱਤਰ ਨੇ ਸਵੀਕਾਰ ਕਰ ਲਿਆ।

ਇਹ ਮਾਮਲਾ ਇੱਕ 70 ਸਾਲਾ ਸੇਵਾਮੁਕਤ ਬੈਂਕਰ ਨਾਲ ਸਬੰਧਤ ਹੈ, ਜਿਸ ਨੂੰ 2018 ਵਿੱਚ ਐਰੋਸਿਟੀ ਦੇ ਬੀ-ਬਲਾਕ ਵਿੱਚ ਇੱਕ ਰਿਹਾਇਸ਼ੀ ਪਲਾਟ ਅਲਾਟ ਕੀਤਾ ਗਿਆ ਸੀ। ਅਲਾਟੀ ਦਾ ਦੋਸ਼ ਸੀ ਕਿ ਗਮਾਡਾ ਨੇ ਬਿਜਲੀ, ਪਾਣੀ, ਸੜਕ ਅਤੇ ਸੀਵਰੇਜ ਦੇ ਆਰਜ਼ੀ ਕੁਨੈਕਸ਼ਨ ਦੇਣ ਦਾ ਵਾਅਦਾ ਕੀਤਾ ਸੀ, ਪਰ ਇਹ ਸਹੂਲਤਾਂ ਮੁਹੱਈਆ ਨਹੀਂ ਕਰਵਾਈਆਂ ਗਈਆਂ। ਗਮਾਡਾ ਦੇ ਵਕੀਲ ਸੁਣਵਾਈ ਦੌਰਾਨ ਸਿਰਫ਼ ਇੱਕ ਵਾਰ ਪੇਸ਼ ਹੋਏ, ਜਿਸ ਤੋਂ ਬਾਅਦ 31 ਅਕਤੂਬਰ 2023 ਨੂੰ ਅਦਾਲਤ ਨੇ ਇੱਕਪਾਸੜ ਫੈਸਲਾ ਸੁਣਾਇਆ ਸੀ।