Breaking News

Muktsar – ਮੁਕਤਸਰ ਜ਼ਿਲ੍ਹੇ ਦੇ ਪਿੰਡ ਕੋਟ ਭਾਈ ਵਿੱਚ ਮਹੰਤ ਦੇ ਕਤਲ ਮਾਮਲੇ ਸਬੰਧੀ ਇੱਕ ਵਿਅਕਤੀ ਗ੍ਰਿਫਤਾਰ

Muktsar – ਮੁਕਤਸਰ ਜ਼ਿਲ੍ਹੇ ਦੇ ਪਿੰਡ ਕੋਟ ਭਾਈ ਵਿੱਚ ਮਹੰਤ ਦੇ ਕਤਲ ਮਾਮਲੇ ਸਬੰਧੀ ਇੱਕ ਵਿਅਕਤੀ ਗ੍ਰਿਫਤਾਰ

ਸ੍ਰੀ ਮੁਕਤਸਰ ਸਾਹਿਬ , 17 ਅਪ੍ਰੈਲ 2026 : ਮੁਕਤਸਰ ਜ਼ਿਲ੍ਹੇ ਦੇ ਪਿੰਡ ਕੋਟ ਭਾਈ ਵਿਖੇ ਬੀਤੇ ਦਿਨ ਇੱਕ ਕਿੰਨਰ ਦੇ ਕਤਲ ਮਾਮਲੇ ਵਿੱਚ ਥਾਣਾ ਕੋਟਭਾਈ ਪੁਲਿਸ ਨੇ ਮੁਲਜ਼ਮ ਨੂੰ ਗ੍ਰਿਫਤਾਰ ਕਰ ਲਿਆ ਹੈ। ਮੁਲਜ਼ਮ ਦੀ ਪਛਾਣ ਗੁਰਮੀਤ ਸਿੰਘ ਉਰਫ ਗੁੱਗ ਪੁੱਤਰ ਸੁਖਦੇਵ ਸਿੰਘ ਪੁੱਤਰ ਬੰਤਾ ਸਿੰਘ ਵਾਸੀ ਪਿੰਡ ਕੋਟਭਾਈ ਵਜੋਂ ਕੀਤੀ ਗਈ ਹੈ ਜਿਸ ਖਿਲਾਫ ਪਹਿਲਾਂ ਵੀ ਚੋਰੀ ਦਾ ਇੱਕ ਮੁਕੱਦਮਾ ਦਰਜ ਹੈ।

ਸ੍ਰੀ ਮੁਕਤਸਰ ਸਾਹਿਬ ਮਨਮੀਤ ਸਿੰਘ ਢਿੱਲੋਂ ਨੇ ਅੱਜ ਸੀਆਈਏ ਸਟਾਫ ਦੇ ਇੰਚਾਰਜ ਇੰਸਪੈਕਟਰ ਗੁਰਵਿੰਦਰ ਸਿੰਘ ਅਤੇ ਹੋਰ ਪੁਲਿਸ ਅਧਿਕਾਰੀਆਂ ਦੀ ਮੌਜੂਦਗੀ ਵਿੱਚ ਪੱਤਰਕਾਰਾਂ ਨੂੰ ਸੰਬੋਧਨ ਕਰਦਿਆਂ ਦੱਸਿਆ ਕਿ ਟੇਕ ਸਿੰਘ ਪੁੱਤਰ ਕਰਤਾਰ ਸਿੰਘ ਵਾਸੀ ਪਿੰਡ ਕੋਟਭਾਈ ਨੇ ਪੁਲਿਸ ਨੂੰ ਜਾਣਕਾਰੀ ਦਿੱਤੀ ਸੀ ਕਿ 16 ਅਪ੍ਰੈਲ ਨੂੰ ਸੁਭਾ ਵਕਤ 10.00 ਗੁਰਜੀਤ ਮਹੰਤ ਪੁੱਤਰ ਮੱਘਰ ਸਿੰਘ ਵਾਸੀ ਮਿੱਠੜੀ (ਹਰਿਆਣਾ) ਨੇ ਦੱਸਿਆ ਕਿ ਸਰਬਜੀਤ ਮਹੰਤ ਦੇ ਘਰ ਦਾ ਗੇਟ ਨਹੀ ਖੋਲ ਰਿਹਾ ਹੈ।

ਉਨ੍ਹਾਂ ਦੱਸਿਆ ਕਿ ਘਰ ਦੇ ਬਾਹਰਲਾ ਗੇਟ ਦਾ ਅੰਦਰੋ ਕੁੰਡਾ ਤੋੜ ਕੇ, ਕਮਰੇ ਨੂੰ ਲੱਗੇ ਗੇਟਾਂ ਦੇ ਤਾਲੇ ਤੋੜ ਕੇ ਦੇਖਿਆ ਤਾਂ ਕਮਰੇ ਅੰਦਰ ਸਰਬਜੀਤ ਮਹੰਤ ਉਮਰ ਕਰੀਬ 37/38 ਸਾਲ ਦੀ ਲਾਸ਼ ਪਈ ਸੀ ਜਿਸਦੇ ਤੇਜਧਾਰ ਹਥਿਆਰ ਨਾਲ ਸੱਟਾਂ ਦੇ ਨਿਸ਼ਾਨ ਪਏ ਹੋਏ ਸਨ। ਉਸਦਾ ਕਿਸੇ ਅਣਪਛਾਤੇ ਨੇ ਤੇਜਧਾਰ ਹਥਿਆਰ ਨਾਲ ਸੱਟਾਂ ਮਾਰ ਕੇ ਕਤਲ ਕਰ ਦਿੱਤਾ ਹੈ। ਉਨ੍ਹਾਂ ਕਿਹਾ ਕਿ ਇਸ ਸੰਬੰਧ ਵਿੱਚ ਥਾਣਾ ਕੋਟ ਭਾਈ ਵਿਖੇ ਮੁਕਦਮਾ ਦਰਜ ਕੀਤਾ ਗਿਆ ਸੀ।

ਮੁਕਦੱਮਾ ਦੀ ਤਫਤੀਸ਼ ਦੋਰਾਨ ਟੈਕਨੀਕਲ ਅਤੇ ਪੁਲਿਸ ਵੱਲੋਂ ਆਪਣੇ ਸੋਰਸਾਂ ਰਾਹੀਂ ਪਤਾ ਲਗਾਇਆ ਉਹਨਾਂ ਦੱਸਿਆ ਕਿ ਤਫਤੀਸ਼ ਦੌਰਾਨ ਸਾਹਮਣੇ ਆਇਆ ਕਿ ਸਰਬਜੀਤ ਮਹੰਤ ਦਾ ਕਤਲ ਗੁਰਮੀਤ ਸਿੰਘ ਉਰਫ ਗੁੱਗ ਪੁੱਤਰ ਸੁਖਦੇਵ ਸਿੰਘ ਪੁੱਤਰ ਬੰਤਾ ਸਿੰਘ ਵਾਸੀ ਪਿੰਡ ਕੋਟਭਾਈ ਨੇ ਕੀਤਾ ਹੈ। ਉਨ੍ਹਾਂ ਦੱਸਿਆ ਕਿ ਅੱਜ ਗੁਰਮੀਤ ਸਿੰਘ ਨੂੰ ਇਸ ਕਤਲ ਸਬੰਧੀ ਗ੍ਰਿਫਤਾਰ ਕਰ ਲਿਆ ਗਿਆ ਹੈ।ਗੁਰਮੀਤ ਸਿੰਘ ਉਰਫ ਗੁੱਗ ਵੱਲੋ ਸਰਬਜੀਤ ਮਹੰਤ ਦੀਆ ਚੋਰੀ ਕੀਤੀ ਗਈਆ ਕੰਨਾਂ ਦੀਆਂ ਵਾਲੀਆਂ, ਨੱਕ ਦੀ ਵਾਲੀ, ਮੋਬਾਇਲ ਫੋਨ ਅਤੇ ਕਤਲ ਲਈ ਵਰਤਿਆ ਹਥਿਆਰ ਬਰਾਮਦ ਕਰਾਉਣ ਬਾਕੀ ਹੈ।