Breaking News

Breaking News ਭਾਨੂ ਰਾਣਾ ਦੇ ਕ-ਤ+ਲ ਲਈ ਜ਼ਿੰਮੇਵਾਰੀ

Lawrence Bishnoi Gang ਨੇ ਅਮਰੀਕਾ ‘ਚ ਹਰਿਆਣਾ ਦੇ ਗੈਂਗਸਟਰ ਭਾਨੂ ਰਾਣਾ ਦੇ ਕਤਲ ਲਈ ਜ਼ਿੰਮੇਵਾਰੀ

ਕੈਲੀਫੋਰਨੀਆ ’ਚ ਗੈਂਗਸਟਰ ਭਾਨੂ ਰਾਣਾ ਹੋਇਆ ਕਤਲ, ਲਾਰੈਂਸ ਬਿਸ਼ਨੋਈ ਗੈਂਗ ਨੇ ਲਈ ਜ਼ਿੰਮੇਵਾਰੀ
ਲਾਰੈਂਸ ਬਿਸ਼ਨੋਈ ਗੈਂਗ ਨੇ ਕੈਲੀਫੋਰਨੀਆ, ਅਮਰੀਕਾ ਵਿੱਚ ਬਦਨਾਮ ਭਾਰਤੀ ਗੈਂਗਸਟਰ ਭਾਨੂ ਰਾਣਾ ਦੇ ਕਤਲ ਦੀ ਸੋਸ਼ਲ ਮੀਡੀਆ ‘ਤੇ ਜ਼ਿੰਮੇਵਾਰੀ ਲਈ ਹੈ। ਕਰਨਾਲ ਦਾ ਰਹਿਣ ਵਾਲਾ ਰਾਣਾ ਕਤਲ, ਜਬਰੀ ਵਸੂਲੀ ਅਤੇ ਅਸਲਾ ਐਕਟ ਦੇ ਇਲਜ਼ਾਮਾਂ ਦਾ ਸਾਹਮਣਾ ਕਰ ਰਿਹਾ ਸੀ ਅਤੇ ਉਸਨੂੰ ਭਾਰਤ ਹਵਾਲੇ ਕੀਤੇ ਜਾਣ ਦੀ ਪ੍ਰਕਿਰਿਆ ਚੱਲ ਰਹੀ ਸੀ।

ਲਾਰੈਂਸ ਬਿਸ਼ਨੋਈ ਗੈਂਗ ਨੇ ਸੋਸ਼ਲ ਮੀਡੀਆ ‘ਤੇ ਇੱਕ ਵਾਇਰਲ ਪੋਸਟ ਰਾਹੀਂ ਅਮਰੀਕਾ ਦੇ ਕੈਲੀਫੋਰਨੀਆ ਵਿੱਚ ਹਰਿਆਣਾ ਦੇ ਗੈਂਗਸਟਰ ਭਾਨੂ ਰਾਣਾ ਦੀ ਕਥਿਤ ਹੱਤਿਆ ਦੀ ਜ਼ਿੰਮੇਵਾਰੀ ਲਈ ਹੈ, ਹਾਲਾਂਕਿ ਅਧਿਕਾਰੀਆਂ ਵੱਲੋਂ ਅਜੇ ਤੱਕ ਇਸ ਦੀ ਕੋਈ ਅਧਿਕਾਰਤ ਪੁਸ਼ਟੀ ਨਹੀਂ ਕੀਤੀ ਗਈ। ਗੈਂਗ ਨਾਲ ਜੁੜੇ ਖਾਤਿਆਂ ਤੋਂ ਪਾਈ ਗਈ ਇਸ ਪੋਸਟ ਵਿੱਚ ਦਾਅਵਾ ਕੀਤਾ ਗਿਆ ਹੈ ਕਿ ਇੱਕ ਸਾਲ ਪਹਿਲਾਂ ਹੀ ਭਾਨੂ ਰਾਣਾ ਨੂੰ ਖ਼ਤਮ ਕਰਨ ਦਾ ਐਲਾਨ ਕੀਤਾ ਗਿਆ ਸੀ ਅਤੇ ਦੇਸ਼ ਵਿਰੁੱਧ ਕੰਮ ਕਰਨ ਵਾਲੇ ਨੂੰ ਬਖਸ਼ਿਆ ਨਹੀਂ ਜਾਵੇਗਾ।

ਪੋਸਟ ਵਿੱਚ ਰਾਣਾ ਨੂੰ ‘ਗੱਦਾਰ’ ਦੱਸਦਿਆਂ ਦੋਸ਼ ਲਾਇਆ ਗਿਆ ਹੈ ਕਿ ਉਹ ਵਿਰੋਧੀ ਨੈੱਟਵਰਕਾਂ ਨੂੰ ਜਾਣਕਾਰੀ ਦੇ ਰਿਹਾ ਸੀ। ਕਰਨਾਲ ਦਾ ਰਹਿਣ ਵਾਲਾ ਭਾਨੂ ਰਾਣਾ ਲੰਬੇ ਸਮੇਂ ਤੋਂ ਅਪਰਾਧਿਕ ਗਤੀਵਿਧੀਆਂ ਵਿੱਚ ਸ਼ਾਮਲ ਸੀ ਅਤੇ ਉਸ ‘ਤੇ ਕੁੱਟਮਾਰ, ਨਾਜਾਇਜ਼ ਹਥਿਆਰਾਂ ਅਤੇ ਫਿਰੌਤੀ ਦੇ ਕਈ ਮਾਮਲੇ ਦਰਜ ਸਨ। ਜਾਂਚਕਰਤਾਵਾਂ ਅਨੁਸਾਰ, ਰਾਣਾ ਪਹਿਲਾਂ ਬਿਸ਼ਨੋਈ ਗੈਂਗ ਨਾਲ ਜੁੜਿਆ ਹੋਇਆ ਸੀ, ਪਰ ਬਾਅਦ ਵਿੱਚ ਉਸ ਨੇ ਵਿਰੋਧੀ ਧੜਿਆਂ ਨਾਲ ਹੱਥ ਮਿਲਾ ਲਿਆ ਸੀ।


ਮੰਨਿਆ ਜਾਂਦਾ ਹੈ ਕਿ ਉਹ 2023 ਵਿੱਚ ਜਾਅਲੀ ਦਸਤਾਵੇਜ਼ਾਂ ਦੇ ਸਹਾਰੇ ਅਮਰੀਕਾ ਫਰਾਰ ਹੋ ਗਿਆ ਸੀ। ਹਾਲਾਂਕਿ, ਕੈਲੀਫੋਰਨੀਆ ਵਿੱਚ ਰਹਿ ਰਹੇ ਕੁਝ ਸਥਾਨਕ ਲੋਕਾਂ ਨੇ ਅਜਿਹੀ ਕਿਸੇ ਘਟਨਾ ਦੀ ਪੁਸ਼ਟੀ ਨਹੀਂ ਕੀਤੀ ਹੈ, ਜਿਸ ਕਾਰਨ ਗੈਂਗ ਦੇ ਦਾਅਵਿਆਂ ‘ਤੇ ਸਵਾਲ ਖੜ੍ਹੇ ਹੋ ਰਹੇ ਹਨ। ਪੁਲੀਸ ਅਧਿਕਾਰੀਆਂ ਦਾ ਕਹਿਣਾ ਹੈ ਕਿ ਹੱਤਿਆ ਦੀ ਪੁਸ਼ਟੀ ਅਮਰੀਕੀ ਅਧਿਕਾਰੀਆਂ ਤੋਂ ਮਿਲੀ ਜਾਣਕਾਰੀ ਅਤੇ ਅਗਲੀ ਜਾਂਚ ‘ਤੇ ਨਿਰਭਰ ਕਰੇਗੀ।

ਅਮਰੀਕਾ ਦੇ ਕੈਲੀਫੋਰਨੀਆ ਵਿੱਚ ਇੱਕ ਭਾਰਤੀ ਗੈਂਗਸਟਰ ਦੇ ਕਤਲ ਦਾ ਮਾਮਲਾ ਸਾਹਮਣੇ ਆਇਆ ਹੈ। ਲਾਰੈਂਸ ਬਿਸ਼ਨੋਈ ਗੈਂਗ ਨੇ ਇੱਕ ਸੋਸ਼ਲ ਮੀਡੀਆ ਪੋਸਟ ਵਿੱਚ ਹਰਿਆਣਾ ਦੇ ਕਰਨਾਲ ਦੇ ਰਹਿਣ ਵਾਲੇ ਬਦਨਾਮ ਗੈਂਗਸਟਰ ਭਾਨੂ ਰਾਣਾ ਦੇ ਕਤਲ ਦਾ ਦਾਅਵਾ ਕੀਤਾ ਹੈ।

ਹਾਲਾਂਕਿ, ਏਜੰਸੀਆਂ ਅਜੇ ਤੱਕ ਇਸ ਪੋਸਟ ਦੀ ਪੁਸ਼ਟੀ ਨਹੀਂ ਕਰ ਸਕੀਆਂ ਹਨ। ਭਾਨੂ ਰਾਣਾ ਨੂੰ ਨਵੰਬਰ 2025 ਵਿੱਚ ਅਮਰੀਕਾ ਵਿੱਚ ਗ੍ਰਿਫਤਾਰ ਕੀਤਾ ਗਿਆ ਸੀ ਅਤੇ ਉਸਦੀ ਭਾਰਤ ਹਵਾਲਗੀ ਚੱਲ ਰਹੀ ਹੈ। ਉਸ ਉੱਤੇ ਕਤਲ, ਜਬਰੀ ਵਸੂਲੀ ਅਤੇ ਅਸਲਾ ਐਕਟ ਦੇ ਕਈ ਮਾਮਲੇ ਚੱਲ ਰਹੇ ਹਨ।