Breaking News

HS Phoolka ਨੇ ਫੜਿਆ BJP ਦਾ ਪੱਲਾ

HS Phoolka ਨੇ ਫੜਿਆ BJP ਦਾ ਪੱਲਾ

ਦਿੱਲੀ ਵਿਖੇ ਕੇਂਦਰੀ ਮੰਤਰੀ ਹਰਦੀਪ ਪੁਰੀ ਅਤੇ ਹੋਰਨਾ ਸੀਨੀਅਰ ਆਗੂਆਂ ਨੇ ਕਰਵਾਇਆ ਭਾਜਪਾ ਵਿੱਚ ਸ਼ਾਮਲ

ਕਾਂਗਰਸ ਨੇ 1984 ਕਤਲੇਆਮ ਕਰਵਾਇਆ, ਫ਼ਿਰ ਸੱਚ ਨੂੰ ਛੁਪਾਇਆ ਗਿਆ ਭਾਜਪਾ ਦੇ ਯਤਨਾਂ ਕਰਕੇ ਹੀ 1984 ਦੇ ਦੋਸ਼ੀਆਂ ਨੂੰ ਸਜਾਵਾਂ ਹੋਈਆਂ – ਸ.ਐਚ.ਐਸ ਫੂਲਕਾ

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਪੰਜਾਬ ਅਤੇ ਪੰਜਾਬੀਅਤ ਨੂੰ ਬਹੁਤ ਪਿਆਰ ਕਰਦੇ ਹਨ, ਭਾਜਪਾ ਪੰਜਾਬ ਨੂੰ ਬਚਾਉਣ ਲਈ ਕੰਮ ਕਰ ਰਹੀ ਹੈ – ਸ.ਐਚ.ਐਸ ਫੂਲਕਾ, ਸਾਬਕਾ ਵਿਧਾਇਕ

ਅੱਜ ਪੰਜਾਬ ਦੇ ਹਾਲਾਤ ਬਹੁਤ ਮਾੜੇ ਹਨ ,ਪੰਜਾਬ ਅੰਦਰ ਕੋਈ ਵਪਾਰੀ ਜਾਂ ਉਦਯੋਗਪਤੀ ਨਹੀਂ ਜਿਸਨੂੰ ਫ਼ਿਰੌਤੀ ਦੀ ਕਾਲ ਨਾ ਆਈ ਹੋਵੇ – ਸ.ਐਚ.ਐਸ ਫੂਲਕਾ, ਸਾਬਕਾ ਵਿਧਾਇਕ

ਬੀਜੇਪੀ ਵਿਚ ਸ਼ਾਮਲ ਹੋਣ ਤੋਂ ਬਾਅਦ ਬੋਲੇ ਐਡਵੋਕੇਟ ਐਚਐਸ ਫੂਲਕਾ

1984 ਕਤਲੇਆਮ ਸਮੇਂ ਜੇ ਭਾਜਪਾ ਸਮਰਥਕ ਹਿੰਦੂ ਪਰਿਵਾਰ ਸਾਨੂੰ ਨਾ ਬਚਾਉਂਦਾ ਤਾਂ ਅੱਜ ਅਸੀਂ ਜਿਊਂਦੇ ਨਾ ਹੁੰਦੇ – ਸ.ਐਚ.ਐਸ ਫੂਲਕਾ, ਸਾਬਕਾ ਵਿਧਾਇਕ
ਤਰੁਣ ਚੁੱਘ ਨੇ ਐਡਵੋਕੇਟ ਐਚਐਸ ਫੂਲਕਾ ਦਾ BJP ਵਿੱਚ ਸ਼ਾਮਲ ਹੋਣ ‘ਤੇ ਕੀਤਾ ਸਵਾਗਤ

1984 ਦੇ ਸਿੱਖ ਵਿਰੋਧੀ ਦੰਗਿਆਂ ਦੇ ਪੀੜਤਾਂ ਨੂੰ ਇਨਸਾਫ ਦਿਵਾਉਣ ਲਈ ਲੰਬੀ ਕਾਨੂੰਨੀ ਲੜਾਈ ਲੜਨ ਵਾਲੇ ਸੀਨੀਅਰ ਵਕੀਲ ਅਤੇ ਆਮ ਆਦਮੀ ਪਾਰਟੀ ਦੇ ਸਾਬਕਾ ਆਗੂ ਐੱਚ ਐੱਸ ਫੂਲਕਾ ਨੇ ਅੱਜ ਦਿੱਲੀ ਵਿਖੇ ਭਾਜਪਾ ਦਾ ਪੱਲਾ ਫੜ ਲਿਆ ਹੈ। ਇਸ ਮੌਕੇ ਕੇਂਦਰੀ ਮੰਤਰੀ ਹਰਦੀਪ ਸਿੰਘ ਪੁਰੀ, ਤਰੁਣ ਚੁੱਘ ਅਤੇ ਹੋਰ ਕਈ ਸੀਨੀਅਰ ਭਾਜਪਾ ਆਗੂਆਂ ਨੇ ਫੂਲਕਾ ਦਾ ਪਾਰਟੀ ਵਿੱਚ ਸਵਾਗਤ ਕੀਤਾ।

 

 

 

ਫੂਲਕਾ ਨੇ ਭਾਜਪਾ ਵਿੱਚ ਸ਼ਾਮਲ ਹੋਣ ਤੋਂ ਬਾਅਦ ਆਮ ਆਦਮੀ ਪਾਰਟੀ ਉੱਤੇ ਹਮਲਾ ਕਰਦਿਆਂ ਕਿਹਾ ਕਿ ਆਮ ਆਦਮੀ ਪਾਰਟੀ ਦੇ ਦੰਦ ਦਿਖਾਉਣ ਦੇ ਹੋਰ ਅਤੇ ਖਾਣ ਦੇ ਹੋਰ ਹਨ। ਉਨ੍ਹਾਂ ਕਿਹਾ ਕਿ ਉਹ ਅੰਨਾ ਹਜ਼ਾਰੇ ਅੰਦੋਲਨ ਦੌਰਾਨ ਪਾਰਟੀ ਨਾਲ ਜੁੜੇ ਸਨ ਪਰ ਪਾਰਟੀ ਦੀਆਂ ਗਤੀਵਿਧੀਆਂ ਨੂੰ ਦੇਖਦੇ ਹੋਏ ਪਾਸੇ ਹੋ ਗਏ ਸਨ।

 

 

ਫੂਲਕਾ ਨੇ ਕਿਹਾ ਕਿ ਪੰਜਾਬ ਵਿੱਚ ਅਮਨ ਤੇ ਕਾਨੂੰਨ ਦੀ ਸਥਿਤੀ ਲਗਾਤਾਰ ਵਿਗੜ ਰਹੀ ਹੈ, ਨਸ਼ਿਆਂ ਦਾ ਖਾਤਮਾ ਨਹੀਂ ਹੋ ਰਿਹਾ, ਕਿਸਾਨਾਂ ਦੀਆਂ ਮੁਸ਼ਕਿਲਾਂ ਹੱਲ ਨਹੀਂ ਹੋ ਰਹੀਆਂ ਅਤੇ ਹੋਰ ਕਈ ਮਸਲੇ ਵਿਚਕਾਰ ਹੀ ਲਟਕੇ ਹੋਏ ਹਨ। ਉਨ੍ਹਾਂ ਕਿਹਾ ਕਿ ਪੰਜਾਬ ਵਿੱਚ ਭਾਜਪਾ ਦੀ ਸਰਕਾਰ ਬਣਨ ਤੋਂ ਬਾਅਦ ਲੋਕ ਹਿੱਤ ਵਿੱਚ ਵੱਡੇ ਫੈਸਲੇ ਲਏ ਜਾਣਗੇ।

 

 

 

ਦੂਜੇ ਪਾਸੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਫੂਲਕਾ ‘ਤੇ ਤਿੱਖਾ ਹਮਲਾ ਕਰਦਿਆਂ ਕਿਹਾ ਕਿ ਆਮ ਆਦਮੀ ਪਾਰਟੀ ਨੇ ਫੂਲਕਾ ਨੂੰ 2017 ਵਿੱਚ ਵਿਰੋਧੀ ਧਿਰ ਦਾ ਨੇਤਾ ਨਿਯੁਕਤ ਕੀਤਾ ਸੀ ਪਰ ਫੂਲਕਾ ਨੇ ਉਸ ਤੋਂ ਅਸਤੀਫਾ ਦੇ ਦਿੱਤਾ ਸੀ ਅਤੇ ਬਾਅਦ ਵਿੱਚ ਆਪਣਾ ਵਿਧਾਇਕੀ ਅਹੁੱਦਾ ਵੀ ਛੱਡ ਦਿੱਤਾ ਸੀ। ਉਨ੍ਹਾਂ ਕਿਹਾ ਕਿ ਫੂਲਕਾ ਨੇ ਲੋਕਾਂ ਦਾ ਭਰੋਸਾ ਤੋੜਿਆ ਸੀ ਅਤੇ ਇਹੋ ਜਿਹੇ ਵਿਅਕਤੀ ਨੂੰ ਲੋਕ ਕਦੇ ਵੀ ਮੁਆਫ਼ ਨਹੀਂ ਕਰਨਗੇ।